ਸੰਗਰੂਰ : ਪਿੰਡ ਪੇਦਨੀ ਦਾ ਇੱਕ ਕਿਸਾਨ ਜਿਸ ਦਾ ਨਾਮ ਸੁਖਦੀਪ ਸਿੰਘ ਹੈ। ਉਸ ਵੱਲੋਂ ਫੁੱਲਾਂ ਦੀ ਖੇਤੀ ਕਰਕੇ ਵਧੀਆ ਮੁਨਾਫਾ ਕਮਾਇਆ ਜਾ ਰਿਹਾ ਹੈ। ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਥੋੜੀ ਜਿਹੀ ਮਿਹਨਤ ਤਾਂ ਵੱਧ ਹੈ, ਪਰ ਮੁਨਾਫਾ ਬਹੁਤ ਜਿਆਦਾ ਹੈ। ਜਿੱਥੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਖੇਤੀ ਹੁਣ ਲਾਹੇਵੰਦ ਨਹੀਂ ਰਹੀ, ਤਾਂ ਦੂਜੇ ਪਾਸੇ ਧੂਰੀ ਦੇ ਇੱਕ ਕਿਸਾਨ ਵੱਲੋਂ ਫੁੱਲਾਂ ਦੀ ਖੇਤੀ ਕਰਕੇ ਵਧੀਆ ਮੁਨਾਫਾ ਕਮਾਇਆ ਜਾ ਰਿਹਾ ਹੈ।
ਗੇਂਦੇ ਦੇ ਫੁੱਲ ਦੀ ਮਹੱਤਤਾ
ਪੰਜਾਬ ਸਰਕਾਰ ਵੱਲੋਂ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਨਵੇਂ ਨਵੇਂ ਉਪਰਾਲੇ ਕੀਤੇ ਜਾਂਦੇ ਹਨ। ਇਸ ਦੇ ਮੱਦੇਨਜ਼ਰ ਇਨ੍ਹਾਂ ਫੁੱਲਾਂ ਦੀ ਖੇਤੀ ਵਿੱਚ ਪਾਣੀ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਲੱਗਦਾ ਹੈ। ਜਿਸ ਦੇ ਨਾਲ ਧਰਤੀ ਦਾ ਪਾਣੀ ਦੀ ਘੱਟ ਮਾਤਰਾ ਦੇ ਵਿੱਚ ਵਰਤਿਆ ਜਾਂਦਾ ਹੈ। ਗੇਂਦੇ ਦਾ ਫੁੱਲ ਬਹੁਤ ਹੀ ਮਹੱਤਵਪੂਰਨ ਫੁੱਲ ਹੈ, ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜ ਵਿੱਚ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇਹ ਫ਼ਸਲ ਹੋਰਨਾਂ ਫਸਲਾਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਹ ਘੱਟ ਸਮੇਂ ਵਾਲੀ ਫ਼ਸਲ ਹੈ, ਜਿਸ ਉੱਤੇ ਲਾਗਤ ਘੱਟ ਹੁੰਦੀ ਹੈ, ਇਹ ਭਾਰਤ ਦੀ ਪ੍ਰਸਿੱਧ ਫਸਲ ਹੈ।

ਗੇਂਦੇ ਦੇ ਫੁੱਲ ਦਾ ਆਕਾਰ ਅਤੇ ਰੰਗ ਆਕਰਸ਼ਕ ਹੁੰਦਾ ਹੈ। ਇਸ ਦੀ ਖੇਤੀ ਆਸਾਨ ਹੋਣ ਕਾਰਨ ਇਹ ਫ਼ਸਲ ਬਹੁਤ ਸਾਰੇ ਕਿਸਾਨਾਂ ਦੁਆਰਾ ਅਪਨਾਈ ਜਾਂਦੀ ਹੈ। ਰੰਗ ਅਤੇ ਆਕਾਰ ਦੇ ਅਧਾਰ 'ਤੇ ਇਸ ਦੀਆਂ ਮੁੱਖ ਦੋ ਕਿਸਮਾਂ ਅਫਰੀਕਨ ਗੇਂਦਾ ਅਤੇ ਫਰੈਂਚ ਗੇਂਦਾ ਹਨ। ਫਰੈਂਚ ਗੇਂਦੇ ਦੇ ਪੌਦੇ ਅਤੇ ਇਸ ਫੁੱਲਾਂ ਦਾ ਆਕਾਰ ਅਫਰੀਕਨ ਗੇਂਦੇ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤ ਵਿੱਚ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਗੇਂਦੇ ਦੀ ਪੈਦਾਵਾਰ ਲਈ ਮੁੱਖ ਹਨ। ਇਸ ਫ਼ਸਲ ਦੀ ਖ਼ਰੀਦਾਰੀ ਸਭ ਤੋਂ ਵੱਧ ਦੁਸਹਿਰਾ ਅਤੇ ਦਿਵਾਲੀ ਇਨ੍ਹਾਂ ਦੋ ਤਿਉਹਾਰਾਂ 'ਤੇ ਕੀਤੀ ਜਾਂਦੀ ਹੈ।
ਇਸ ਖਿੱਤੇ ਵਿੱਚ ਜਿੰਨੀ ਮਿਹਨਤ ਕਰ ਕੀਤੀ ਜਾਵੇ, ਉਨਾਂ ਹੀ ਮੁਨਾਫਾ ਵੱਧ ਜਾਂਦਾ ਹੈ। ਮੈਂ ਅਤੇ ਮੇਰਾ ਪਰਿਵਾਰ ਵਾਲੇ ਵੀ ਖੇਤਾਂ ਵਿੱਚ ਖੁਦ ਕੰਮ ਕਰਦੇ ਹਨ। ਜਿਸ ਕਾਰਨ ਜੋ ਲੇਬਰ ਦਾ ਖਰਚਾ ਵੀ ਬਚ ਜਾਂਦਾ ਹੈ। ਉਸ ਨੂੰ ਘਟਾ ਕੇ ਮੁਨਾਫੇ ਵੱਲ ਵਾਧਾ ਕੀਤਾ ਜਾਂਦਾ ਹੈ। ਇਨ੍ਹਾਂ ਦੀ ਦੇਖ ਰੇਖ ਵੀ ਬਹੁਤ ਆਸਾਨ ਹੈ, ਇੱਕ ਦੋ ਵਾਰ ਪਾਣੀ ਦੇਣ ਦੀ ਹੀ ਲੋੜ ਪੈਂਦੀ ਹੈ। ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ। ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ। ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ। ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੌਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰਨੀ ਚਾਹੀਦੀ ਹੈ। ਸਰਦੀਆਂ ਵਿੱਚ ਇਸ ਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ। - ਸੁਖਦੀਪ ਸਿੰਘ, ਕਿਸਾਨ

ਕਿਸਾਨ ਸੁਖਦੀਪ ਸਿੰਘ ਨੇ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਜੋ ਰਵਾਇਤੀ ਫਸਲਾਂ ਨੂੰ ਥੋੜਾ ਜਿਹਾ ਘਟਾ ਕੇ ਆਪਾਂ ਨੂੰ ਹੋਰ ਲਾਹੇਵੰਦ ਖੇਤੀ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਸਬਜ਼ੀਆਂ, ਫੱਲ ਅਤੇ ਫੁੱਲਾਂ ਦੀ ਖੇਤੀ ਜਿਸ ਦੇ ਵਿੱਚ ਲਾਗਤ ਬਹੁਤ ਘੱਟ ਹੁੰਦੀ ਹੈ, ਪਰ ਮੁਨਾਫਾ ਬਹੁਤ ਵਧੀਆ ਹੁੰਦਾ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਉਹ 6 ਤਰ੍ਹਾਂ ਦੀ ਨਸਲਾਂ ਵਾਲੇ ਫੁੱਲਾਂ ਦੀ ਖੇਤੀ ਕਰਦਾ ਹੈ, ਜਿਸ ਨਾਲ ਮੈਨੂੰ ਵਧੀਆ ਮੁਨਾਫਾ, ਤਾਂ ਮਿਲਦਾ ਹੀ ਹੈ, ਨਾਲ ਖੇਤ ਦੇਖਣ ਵਿੱਚ ਕਾਫੀ ਖੂਬਸੂਰਤ ਦਿਖਾਈ ਦਿੰਦੇ ਹਨ।