ਬਠਿੰਡਾ: ਵਿਦਿਆਰਥੀ ਦੇਸ਼ ਦਾ ਭਵਿੱਖ ਮੰਨੇ ਜਾਂਦੇ ਹਨ, ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਨੂੰ ਸੁਰੱਖਿਤ ਕਰਨ ਲਈ ਸਮੇਂ ਸਮੇਂ ਤੇ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪਾਲਸੀਆਂ ਲਿਆਂਦੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਪਾਲਸੀਆਂ ਸਕੂਲ ਵੈਨ ਜੋ ਵਿਦਿਆਰਥੀਆਂ ਨੂੰ ਕਾਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਲੈ ਕੇ ਜਾਂਦੀਆਂ ਹਨ। ਜਿਸਦਾ ਨਾਮ ਸੇਫ ਸਕੂਲ ਵੈਨ ਪਾਲਸੀ ਰੱਖਿਆ ਗਿਆ ਸੀ ।
ਸੇਫ ਸਕੂਲ ਵੈਨ ਪਾਲਸੀ ਨੂੰ ਲਾਗੂ ਕਰਨ ਲਈ ਸਖਤ ਆਦੇਸ਼
ਇਸ ਸੇਫ ਸਕੂਲ ਵੈਨ ਪਾਲਸੀ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਬਾਲ ਵਿਕਾਸ, ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਦੇ ਟਰੈਫਿਕ ਵਿੰਗ ਨੂੰ ਸਖਤ ਆਦੇਸ਼ ਦਿੱਤੇ ਗਏ ਸਨ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਸਕੂਲ ਵੈਨ ਵਿੱਚ ਸੀਸੀਟਵੀ ਕੈਮਰੇ ਲਾਜ਼ਮੀ ਕੀਤੇ ਸੀ। ਇਸ ਤੋਂ ਇਲਾਵਾ ਜੇਕਰ ਸਕੂਲ ਵੈਨ ਵਿੱਚ ਲੜਕੀਆਂ ਸਫਰ ਕਰਦੀਆਂ ਹਨ ਤਾਂ ਉਸ ਵਿੱਚ ਔਰਤ ਨੂੰ ਅਟੈਂਡਡ ਰੱਖਣਾ ਜਰੂਰੀ ਕੀਤਾ ਗਿਆ। ਇਸ ਦੇ ਨਾਲ ਹੀ ਗੱਡੀਆਂ ਦੀ ਫਿਟਨੈਸ, ਇਨਸ਼ੋਰੈਸ ਸਪੀਡ ਲਿਮਿਟ, ਜੀਪੀਐਸ, ਅੱਗ ਬਝਾਊ ਜੰਤਰ, ਚਾਰੇ ਟਾਇਰ ਨਵੇਂ, ਵੈਨ ਡਰਾਈਵਰ ਦੇ ਵਰਦੀ ਅਤੇ ਨੇਮ ਪਲੇਟ ਸਕੂਲ ਵੈਨ ਤੇ ਸਕੂਲ ਦਾ ਨਾਮ ਅਤੇ ਮੈਨੇਜਮੈਂਟ ਦਾ ਸੰਪਰਕ ਨੰਬਰ ਲਿਖਣਾ ਲਾਜ਼ਮੀ ਕੀਤਾ ਗਿਆ ਸੀ, ਇਸ ਤੋਂ ਇਲਾਵਾ ਸਕੂਲ ਵੈਨ ਉੱਪਰ ਕੋਈ ਵੀ ਡਰਾਈਵਰ ਪੰਜ ਸਾਲ ਤੋਂ ਘੱਟ ਤਜਰਬੇ ਦਾ ਨਹੀਂ ਰੱਖਿਆ ਜਾ ਸਕਦਾ ਸੀ ਪਰ ਕਈ ਸਕੂਲ ਮੈਨੇਜਮੈਂਟ ਅਤੇ ਡਰਾਈਵਰਾਂ ਵੱਲੋਂ ਇਹਨਾਂ ਸ਼ਰਤਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਟਰੈਫਿਕ ਪੁਲਿਸ ਵੱਲੋਂ ਸਖਤੀ ਵਿਖਾਈ ਜਾ ਰਹੀ ਹੈ ।
ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ "ਉਨ੍ਹਾਂ ਦੇ ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਸਮੇਂ-ਸਮੇਂ ਸਿਰ ਸਕੂਲ ਵੈਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਸੇਫ ਸਕੂਲ ਵੈਨ ਪਾਲਸੀ ਨੂੰ ਲਾਗੂ ਕੀਤਾ ਜਾ ਸਕੇ। ਬਕਾਇਦਾ ਟਰੈਫਿਕ ਪੁਲਿਸ ਵੱਲੋਂ ਸਕੂਲ ਵੈਨ ਨੂੰ ਲੈ ਕੇ ਜੋ ਸ਼ਰਤਾਂ ਜਿਸ ਤਰਾਂ ਵੈਨ ਦੀ ਫਿਟਨੈਸ ਨਵੀਂ ਟਾਇਰ, ਡਰਾਈਵਰ ਦੇ ਨਾਲ ਸਲੀਪਰ ਵਰਦੀ ਪਾਉਣਾ ਲਾਜ਼ਮੀ ਅਤੇ ਵੈਨ ਡਰਾਈਵਰ ਦਾ ਡੋਪ ਟੈਸਟ ਆਦਿ ਚੈੱਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਵੀ ਬਕਾਇਦਾ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੀ ਸਕੂਲ ਵੈਨ ਉੱਪਰ ਤਜਰਬੇਕਾਰ ਡਰਾਈਵਰ ਹੀ ਰੱਖਣ ਨਵੇਂ ਡਰਾਈਵਰ ਨੂੰ ਸਕੂਲ ਵੈਨ ਉੱਪਰ ਨਹੀਂ ਰੱਖਿਆ ਜਾ ਸਕਦਾ।"
ਲੋਕਾਂ ਨੂੰ ਵੀ ਅਪੀਲ
ਸਬ ਇੰਸਪੈਕਟਰ ਅਮਰੀਕ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਸਕੂਲ ਵੈਨ ਨੂੰ ਜਰੂਰ ਚੈੱਕ ਕਰਨ ਕਿ ਉਹ ਚੱਲਣ ਯੋਗ ਹੈ ਜਾਂ ਨਹੀਂ। ਉਹ ਨਿਯਮ 'ਤੇ ਖਰੀ ਉਤਰਦੀ ਤਾਂ ਹੀ ਆਪਣੇ ਬੱਚਿਆਂ ਨੂੰ ਵੈਨ ਵਿੱਚ ਸਕੂਲ ਭੇਜਣ। ਸੇਫ ਸਕੂਲ ਵੈਨ ਪਾਲਸੀ ਦੇ ਨਿਯਮਾਂ ਦਾ ਲੰਘਣ ਕਰਨ ਵਾਲੇ ਸਕੂਲ ਵੈਨ ਚਾਲਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਅਤੇ ਥੋੜੀ ਬਹੁਤੀ ਕਮੀ ਵਾਲੇ ਵੈਨ ਚਾਲਕਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਅਤੇ ਜੋ ਸਕੂਲ ਵੈਨ ਕੰਡਮ ਹਨ ਉਹਨਾਂ ਨੂੰ ਬਾਊਂਡ ਕਰਕੇ ਬੰਦ ਕੀਤਾ ਜਾ ਰਿਹਾ ਹੈ।
ਸਕੂਲ ਵੈਨ ਡਰਾਈਵਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ "ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਜਿੱਥੇ-ਜਿੱਥੇ ਵੀ ਕੋਈ ਕਮੀ ਨਜ਼ਰ ਆਉਂਦੀ ਹੈ ਉਹ ਕਮੀ ਪੂਰੀ ਕਰਵਾਈ ਜਾ ਰਹੀ ਹੈ। ਫਿਲਹਾਲ ਉਨ੍ਹਾਂ ਵੱਲੋਂ ਵੀ ਨਿਯਮ ਅਤੇ ਸ਼ਰਤਾਂ ਅਨੁਸਾਰ ਆਪਣੀ ਸਕੂਲ ਵੈਨ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚੇ ਸਕੂਲ ਵੈਨ ਵਿੱਚ ਭੇਜਣ ਤੋਂ ਪਹਿਲਾਂ ਸਕੂਲ ਵੈਨ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਅਤੇ ਕਾਗਜ ਪੱਤਰਾਂ ਦੀ ਵੀ ਪੜਤਾਲ ਕਰਨ ਤਾਂ ਜੋ ਪਤਾ ਲੱਗ ਸਕੇ ਕਿ ਸਕੂਲ ਵੈਨ ਉਹਨਾਂ ਦੇ ਬੱਚੇ ਨੂੰ ਸਕੂਲ ਲੈ ਜਾਣ ਸਮੇਂ ਸੇਫ ਹੈ ਜਾਂ ਨਹੀਂ। "
- ਸਾਵਧਾਨ...! ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਸਾਈਬਰ ਬੁਲਿੰਗ ਦੇ ਪੀੜਤ, ਖੁਦਕੁਸ਼ੀ ਤੱਕ ਦੀ ਕਰ ਰਹੇ ਕੋਸ਼ਿਸ਼
- ਮਿਸ ਵਰਲਡ 2025: 108 ਦੇਸ਼ਾਂ ਦੀਆਂ ਸੁੰਦਰੀਆਂ ਰਾਮੋਜੀ ਫਿਲਮ ਸਿਟੀ ਵਿੱਚ ਬਾਹੂਬਲੀ ਸੈੱਟ ਦੇਖਣ ਲਈ ਰਵਾਨਾ
- ਰੌਂਗਟੇ ਖੜ੍ਹੇ ਕਰ ਦੇਣਗੇ ਨਕਲੀ ਸ਼ਰਾਬ ਨਾਲ ਖ਼ਤਮ ਹੋਈਆਂ ਜ਼ਿੰਦਗੀਆਂ ਦੇ ਅੰਕੜੇ ? ਜਾਣੋ ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਕਦੋਂ-ਕਦੋਂ ਕਿੰਨੀਆਂ ਮੌਤਾਂ ਹੋਈਆਂ ?