ETV Bharat / state

ਡਾਕਟਰਾਂ ਵਲੋਂ ਹੜਤਾਲ ਉੱਤੇ ਜਾਣ ਉੱਤੇ ਬੋਲੇ ਵਿਧਾਇਕ ਚਰਨਜੀਤ, ਸੁਣੋ ਕੀ ਕਿਹਾ - Statement issued by Charanjit Singh

Statement issued by Dr Charanjit Singh: ਪਿਛਲੇ ਸਮੇਂ ਤੋਂ ਲੋਕਾਂ ਵੱਲੋਂ ਹਸਪਤਾਲਾਂ ਦੇ ਵਿੱਚ ਜਾ ਕੇ ਹੋ ਹੱਲਾ ਕੀਤਾ ਗਿਆ ਅਤੇ ਡਾਕਟਰਾਂ ਉੱਤੇ ਹਮਲੇ ਵੀ ਕੀਤੇ ਗਏ ਹਨ। ਇਹ ਬਹੁਤ ਹੀ ਮੰਦਭਾਗੀ ਅਤੇ ਮਾੜੀਆਂ ਗੱਲਾਂ ਹਨ ਜੋ ਹੋ ਰਹੀਆਂ ਹਨ। ਇਸ ਨੂੰ ਮਾਮਲੇ ਨੂੰ ਲੈ ਕੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਬਿਆਨ ਜਾਰੀ ਕੀਤੇ ਹਨ। ਪੜ੍ਹੋ ਪੂਰੀ ਖਬਰ...

author img

By ETV Bharat Punjabi Team

Published : Sep 10, 2024, 9:26 AM IST

STATEMENT ISSUED BY CHARANJIT SINGH
ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਬਿਆਨ ਕੀਤਾ ਗਿਆ ਜਾਰੀ (ETV Bharat (ਪੱਤਰਕਾਰ, ਰੂਪਨਗਰ))

ਰੂਪਨਗਰ: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਹੜਤਾਲ ਉੱਤੇ ਚੱਲ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ। ਵਿਧਾਇਕ ਡਾਕਟਰ ਚਰਨਜੀਤ ਨੇ ਕਿਹਾ ਕਿ ਡਾਕਟਰ ਜੋ ਆਪਣਾ ਹੱਕ ਮੰਗ ਰਹੇ ਹਨ ਉਹ ਜਾਇਜ਼ ਹਨ ਅਤੇ ਹੜਤਾਲ ਉੱਤੇ ਜਾਣਾ ਹਰ ਕਿਸੇ ਦਾ ਹੱਕ ਹੈ। ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਹੜਤਾਲ ਉੱਤੇ ਚੱਲ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ।

ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿੱਥੇ ਲੋਕਾਂ ਵੱਲੋਂ ਹਸਪਤਾਲਾਂ ਦੇ ਵਿੱਚ ਜਾ ਕੇ ਹੋ ਹੱਲਾ ਕੀਤਾ ਗਿਆ ਹੈ ਅਤੇ ਡਾਕਟਰਾਂ ਉੱਤੇ ਹਮਲੇ ਵੀ ਕੀਤੇ ਗਏ ਹਨ ਜੋ ਕਿ ਨਹੀਂ ਹੋਣਾ ਚਾਹੀਦਾ ਅਤੇ ਇਹ ਬਹੁਤ ਹੀ ਮੰਦਭਾਗੀ ਅਤੇ ਮਾੜੀਆਂ ਗੱਲਾਂ ਹਨ ਜੋ ਹੋ ਰਹੀਆਂ ਹਨ।

ਡਾਕਟਰਾਂ ਵੱਲੋਂ ਕੀਤੀ ਜਾ ਰਹੀ ਮੰਗ ਜਾਇਜ਼

ਵਿਧਾਇਕ ਨੇ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਮੰਗ ਜਾਇਜ਼ ਹੈ ਕਿਉਂਕਿ ਉਹ ਵੀ ਪੇਸ਼ੇ ਵਜੋਂ ਬਤੌਰ ਇੱਕ ਡਾਕਟਰ ਪਹਿਲਾਂ ਹਨ ਅਤੇ ਵਿਧਾਇਕ ਬਾਅਦ ਦੇ ਵਿੱਚੋਂ ਜੇਕਰ ਹੋ ਗਿਆ ਕਿ ਡਾਕਟਰ ਚਰਨਜੀਤ ਸਿੰਘ ਖੁਦ ਅੱਖਾਂ ਦੇ ਮਾਹਰ ਡਾਕਟਰ ਹਨ। ਇਸ ਕੀਤੇ ਵਿੱਚ ਲੰਮਾ ਸਮਾਂ ਗੁਜਾਰਨ ਤੋਂ ਬਾਅਦ ਹੁਣ ਉਹ ਰਾਜਨੀਤੀ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਹਨ ਅਤੇ ਆਪਣੇ ਫੁਰਸਤ ਦੇ ਸਮੇਂ ਦੇ ਵਿੱਚ ਹੁਣ ਵੀ ਬਤੌਰ ਡਾਕਟਰ ਆਪਣੀਆਂ ਜਿੰਮੇਵਾਰੀਆਂ ਨਹੀਂ ਮਾਰ ਰਹੇ ਹਨ।

ਪਵਿੱਤਰ ਮਰੀਜ਼ ਅਤੇ ਡਾਕਟਰ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੋ ਰਹੀ

ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ ਮੰਗਾ ਜਾਇਜ਼ ਸਨ। ਸੁਰੱਖਿਆ ਦੀ ਮੰਗ ਬਿਲਕੁਲ ਜਾਇਜ਼ ਹੈ ਪਰ ਉਹ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਇੱਕ ਬੇਨਤੀ ਕਰਦੇ ਹਨ ਕਿ ਕਈ ਵਾਰੀ ਸਭ ਕੁਝ ਡਾਕਟਰ ਦੇ ਹੱਥ ਵਿੱਚ ਨਹੀਂ ਹੁੰਦਾ ਹੈ। ਕੋਈ ਵੀ ਅਜਿਹਾ ਡਾਕਟਰ ਨਹੀਂ ਹੋਵੇਗਾ ਜੋ ਚਾਹੇਗਾ ਕਿ ਉਸ ਦੇ ਮਰੀਜ਼ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਪੁਰਾਤਨ ਸਮੇਂ ਤੋਂ ਹੀ ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਨੂੰ ਬੜਾ ਹੀ ਪਵਿੱਤਰ ਰਿਸ਼ਤਾ ਮੰਨਿਆ ਗਿਆ ਹੈ। ਪਰ ਕੁਝ ਸਮਾਂ ਪਹਿਲਾਂ ਤੋਂ ਇਸ ਪਵਿੱਤਰ ਮਰੀਜ਼ ਅਤੇ ਡਾਕਟਰ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੁੰਦੀ ਦਿੱਖੀ ਰਹੀ ਹੈ ਜੋ ਕਿ ਸਹੀ ਨਹੀਂ ਹੈ।

ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰਾਂ ਦੀਆਂ ਹਰ ਗੱਲਾਂ ਅਤੇ ਮੰਗਾਂ ਉੱਤੇ ਵਿਚਾਰ ਕਰ ਰਹੀ ਹੈ। ਉਹ ਉਮੀਦ ਕਰਦੇ ਹਨ ਜਲਦ ਹੀ ਜੋ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਉੱਤੇ ਕੋਈ ਚੰਗੇ ਕਦਮ ਚੁੱਕੇ ਹੋਏ ਦਿਖਾਈ ਦਿੱਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.