ਰੋਪੜ: ਪੰਜਾਬ ਸੂਬਾ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜਿੱਥੇ ਫਸਲਾਂ ਜਿਆਦਾਤਰ ਮੌਸਮ ਤੇ ਨਿਰਭਰ ਕਰਦੀਆਂ ਹਨ। ਮੌਸਮ ਦੀ ਸਟੀਕ ਜਾਣਕਾਰੀ ਕਿਸਾਨ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਆਈਆਈਟੀ ਰੋਪੜ ਵਲੋਂ ਇੱਕ ਨਵੀਂ ਖੋਜ ਕੀਤੀ ਗਈ ਹੈ। ਇਸ ਖੋਜ ਦੀ ਮੁੱਖ ਮਹੱਤਤਾ ਮੌਸਮ ਸਬੰਧੀ ਜਾਣਕਾਰੀ ਖਾਸ ਤੌਰ 'ਤੇ 99 ਪ੍ਰਤੀਸ਼ਤ ਸਹੀ ਜਾਣਕਾਰੀ ਮੁਹੱਈਆ ਕੀਤੀ ਗਈ ਹੈ। ਆਈਆਈਟੀ ਵੱਲੋਂ ਇੱਕ ਮਿਨੀ ਸੈਟੇਲਾਈਟ ਤਿਆਰ ਕੀਤਾ ਗਿਆ ਹੈ । ਇਹ ਸੈਟੇਲਾਈਟ AI ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਇੱਕ ਖੁਦ ਦੀ ਐਪਲੀਕੇਸ਼ਨ ਬਣਾਈ ਗਈ।
ਮੌਸਮ ਦੀ ਸਹੀ ਜਾਣਕਾਰੀ
ਹੁਣ ਆਈਆਈਟੀ ਰੋਪੜ ਵੱਲੋਂ ਇੱਕ ਅਜਿਹਾ ਉਪਕਰਣ ਤਿਆਰ ਕੀਤਾ ਗਿਆ ਹੈ ਜੋ ਕਿਸਾਨਾਂ ਲਈ ਮੌਸਮ ਦੀ ਸਹੀ ਜਾਣਕਾਰੀ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਹ ਉਪਕਰਣ ਇੱਕ ਮਿਨੀ ਸੈਟੇਲਾਈਟ ਹੈ ਜੋ ਆਰਟੀਫੀਸ਼ਲ ਇੰਟੈਲੀਜੈਂਸ ‘ਤੇ ਆਧਾਰਿਤ ਹੈ ਅਤੇ ਇਸ ਦੀ ਆਪਣੀ ਐਪਲੀਕੇਸ਼ਨ ਵੀ ਬਣਾਈ ਗਈ ਹੈ। ਇਹ ਸੈਟੇਲਾਈਟ ਕਿਸਾਨ ਆਪਣੇ ਖੇਤ ਵਿੱਚ ਮੋਟਰ ‘ਤੇ ਲਗਾ ਸਕਦਾ ਹੈ। 15000 ਰੁਪਏ ਦੀ ਲਾਗਤ ਵਾਲਾ ਇਹ ਉਪਕਰਣ 15 ਕਿਲੋਮੀਟਰ ਦੀ ਰੇਂਜ ਵਿੱਚ ਮੌਸਮ ਅਤੇ ਮਿੱਟੀ ਬਾਰੇ ਸੂਚਨਾ ਪ੍ਰਦਾਨ ਕਰਦਾ ਹੈ।
ਪਾਣੀ ਦੀ ਵਰਤੋਂ ਸਮਝਦਾਰੀ ਨਾਲ
ਇਹ ਮਿਨੀ ਸੈਟੇਲਾਈਟ 99 ਪ੍ਰਤੀਸ਼ਤ ਤੱਕ ਸਟੀਕ ਮੌਸਮ ਦੀ ਪੇਸ਼ਗੋਈ ਕਰ ਸਕਦਾ ਹੈ। ਇੰਡੀਅਨ ਮੀਟਿਰੋਲੋਜੀਕਲ ਡਿਪਾਰਟਮੈਂਟ (IMD) ਵੱਲੋਂ ਇਸਨੂੰ ਸਰਟੀਫਿਕੇਟ ਵੀ ਮਿਲ ਚੁੱਕਾ ਹੈ। ਮੌਸਮ ਦੀ ਜਾਣਕਾਰੀ ਤੋਂ ਇਲਾਵਾ, ਇਹ ਉਪਕਰਣ ਜ਼ਮੀਨ ਦੀ ਨਵੀਂ ਦੀ ਜਾਣਕਾਰੀ ਵੀ ਦਿੰਦਾ ਹੈ, ਜਿਸ ਨਾਲ ਕਿਸਾਨ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰ ਸਕਦੇ ਹਨ। ਜੇਕਰ ਕਿਸੇ ਖੇਤਰ ਦੇ ਕਿਸਾਨ ਗਰੁੱਪ ਵਿੱਚ ਮਿਲ ਕੇ ਇਹ ਉਪਕਰਣ ਲੈਂਦੇ ਹਨ ਤਾਂ ਇਹਨਾਂ ਨੂੰ ਖ਼ਾਸਾ ਲਾਭ ਮਿਲ ਸਕਦਾ ਹੈ। ਇਹ ਉਪਕਰਣ ਮੌਸਮ ਬਾਰੇ ਸੱਤ ਦਿਨਾਂ ਦੀ ਪੂਰਵ ਅਗਾਹੀ ਮੋਬਾਈਲ ਫੋਨ ਰਾਹੀਂ ਦਿੰਦਾ ਹੈ, ਜਿਸ ਨਾਲ ਕਿਸਾਨ ਆਪਣੀ ਫਸਲ ਦੀ ਸੰਭਾਲ ਵਧੀਆ ਢੰਗ ਨਾਲ ਕਰ ਸਕਦੇ ਹਨ।
ਛੋਟੇ ਅਤੇ ਵੱਡੇ ਕਿਸਾਨਾਂ ਦੇ ਲਈ ਹੋਵੇਗਾ ਲਾਹੇਵੰਦ
ਜੇਕਰ ਕੁਝ ਕਿਸਾਨਾਂ ਦਾ ਗਰੁੱਪ ਇਕੱਠੇ ਹੋ ਕੇ ਇਸ ਨੂੰ ਖਰੀਦ ਲੈਂਦਾ ਤਾਂ ਉਸ ਦਾ ਫਾਇਦਾ ਸਿੱਧਾ ਕਿਸਾਨਾਂ ਨੂੰ ਹੋਵੇਗਾ । ਇਸ ਦਾ ਫਾਇਦਾ ਛੋਟੇ ਕਿਸਾਨਾਂ ਨੂੰ ਅਤੇ ਖਾਸ ਤੌਰ ਉੱਤੇ ਵੱਡੇ ਕਿਸਾਨਾਂ ਦੋਨਾਂ ਨੂੰ ਬਰਾਬਰ ਹੀ ਹੋਵੇਗਾ ਕਿਉਂਕਿ ਜਾਣਕਾਰੀ ਇਸ ਵਕਤ ਜੋ ਕਿਸਾਨ ਨੂੰ ਦਿੱਤੀ ਜਾਵੇਗੀ ਉਹ ਸਿੱਧੀ ਉਸ ਦੇ ਮੋਬਾਈਲ ਫੋਨ ਦੇ ਉੱਤੇ ਪਹੁੰਚੇਗੀ ਅਤੇ ਮੋਬਾਈਲ ਫੋਨ 'ਤੇ ਜਾਣਕਾਰੀ ਪਹੁੰਚਣ ਤੋਂ ਬਾਅਦ ਕਿਸਾਨ ਆਉਣ ਵਾਲੀ ਫਸਲ ਬਾਬਤ ਤਿਆਰੀ ਕਰ ਸਕੇਗਾ । ਜੇਕਰ ਉਸ ਨੂੰ ਲੱਗੇਗਾ ਕਿ ਮੌਸਮ ਆਉਣ ਵਾਲੇ ਦਿਨਾਂ ਵਿੱਚ ਖਰਾਬ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਸਾਂਭਿਆ ਜਾ ਸਕੇ ਅਤੇ ਜੇਕਰ ਉਸ ਨੂੰ ਲੱਗੇ ਕਿ ਆਉਣ ਵਾਲੇ ਦਿਨਾਂ ਵਿੱਚ ਰੱਜ ਕੇ ਗਰਮੀ ਪੈਣ ਵਾਲੀ ਹੈਤੇ ਫਸਲ ਨੂੰ ਪਾਣੀ ਦੀ ਜ਼ਰੂਰਤ ਪੈ ਸਕਦੀ ਹੈ ਤਾਂ ਉਸ ਹਿਸਾਬ ਨਾਲ ਉਹ ਆਪਣਾ ਬੰਦੋਬਸਤ ਕਰ ਸਕੇਗਾ।
ਸੂਬੇ ਵਿੱਚ ਹਾਲੇ ਨਹੀਂ ਦਿੱਤਾ ਗਿਆ ਕੋਈ ਆਰਡਰ
ਇਸ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪੰਜਾਬ ਸਰਕਾਰ ਨਾਲ ਇਸ ਵਕਤ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਖੇਤੀ ਸੂਬਾ ਹੋਣ ਕਾਰਨ ਪੰਜਾਬ ਸਰਕਾਰ ਨੂੰ ਇਸ ਦੇ ਫਾਇਦਾ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ।ਜਿੱਥੇ ਬਾਹਰੀ ਸੂਬਿਆਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਵੱਡੇ ਆਰਡਰ ਦਿੱਤੇ ਹਨ ਉਦਾਂ ਹੀ ਪੰਜਾਬ ਇੱਕ ਖੇਤੀ ਸੂਬਾ ਹੋਣ ਦੇ ਨਾਤੇ ਇਸ ਬਾਬਤ ਦਿਲਚਸਪੀ ਦਿਖਾਏਗਾ ਅਤੇ ਇਸ ਦਾ ਫਾਇਦਾ ਸਿੱਧਾ ਕਿਸਾਨਾਂ ਨੂੰ ਹੋਵੇਗਾ।