ਗੁਰਦਾਸਪੁਰ : ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਅਧੀਨ ਪੈਂਦੇ ਪੁਲ ਸਠਿਆਲੀ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਦਿਨੀਂ ਆਪਣੀ ਇਲੈਕਟਰੋਨੀਕ ਦੀ ਦੁਕਾਨ 'ਤੇ ਬੈਠੇ ਸਾਬਕਾ ਅਧਿਆਪਕ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨੈਣੋਂਕੋਟ ਉੱਪਰ ਫਾਇਰਿੰਗ ਕਰ ਦਿੱਤੀ। ਜਿਸ ਨਾਲ ਸਾਬਕਾ ਅਧਿਆਪਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਮਾਨ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਸਾਬਕਾ ਅਧਿਆਪਕ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਆਪਣੀ ਦੁਕਾਨ 'ਤੇ ਬੈਠੇ ਹੋਏ ਸਨ, ਤਾਂ ਦੋ ਮੋਨੇ ਨੌਜਵਾਨ ਜਿਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ। ਉਹ ਦੁਕਾਨ ਅੰਦਰ ਵੜਦੇ ਹਨ ਅਤੇ ਦੁਕਾਨ ਵਿੱਚ ਕੰਮ ਕਰਦੇ ਨੌਜਵਾਨ ਨੂੰ ਇੱਕ ਪਾਸੇ ਹੋਣ ਨੂੰ ਕਹਿੰਦੇ ਹਨ। ਜਦੋਂ ਮਾਲਕ ਨੂੰ ਉਹਨਾਂ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦੁਕਾਨ ਦੇ ਕਾਊਂਟਰ ਵਿੱਚੋਂ ਦਾਤਰ ਕੱਢਣ ਦੀ ਕੋਸ਼ਿਸ਼ ਕੀਤੀ।ਜਿਸ ਤੋਂ ਤੁਰੰਤ ਬਾਅਦ ਹਮਲਾਵਾਰਾਂ ਨੇ ਪਿਸਤੋਲ ਕਡ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸਾਬਕਾ ਅਧਿਆਪਕ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਣ ਸਾਰ ਹੀ ਲੁਟੇਰਿਆਂ ਨੇ ਆਪਣੇ ਨਜਾਇਜ਼ ਅਸਲੇ ਨਾਲ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ। ਗੋਲੀ ਇਕਬਾਲ ਸਿੰਘ ਦੇ ਢਿੱਡ ਵਿੱਚ ਲੱਗੀ ਹੈ।
ਲੋਕਾਂ 'ਚ ਘਟਨਾ ਤੋਂ ਬਾਅਦ ਰੋਸ
ਇਸ ਮੌਕੇ ਡੀਐਸਪੀ ਕੁਲਵੰਤ ਸਿੰਘ ਮਾਨ ਵੀ ਮੌਕੇ 'ਤੇ ਪਹੁੰਚੇ ਉਨ੍ਹਾ ਨੇ ਇਕਬਾਲ ਸਿੰਘ ਤੋਂ ਵਿਸਥਾਰ ਵਿੱਚ ਘਟਨਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਲੁਟੇਰਿਆਂ ਦੇ ਹੁਲੀਏ ਅਤੇ ਦੁਕਾਨ ਵਿੱਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ। ਇਸ ਸਬੰਧੀ ਜਦੋਂ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਇਹ ਖਬਰ ਮਿਲੀ ਸੀ ਕਿ ਸਠਿਆਲੀ ਪੁਲ ਉੱਪਰ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਜਿਨਾਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ। ਇਸ ਮੌਕੇ ਘਟਨਾ 'ਤੇ ਮੌਜੂਦ ਲੋਕਾਂ ਵਿੱਚ ਸਹਿਮ ਹੈ ਉਥੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਾਲਾਤਾਂ ਪ੍ਰਤੀ ਰੋਸ ਵੀ ਦੇਖਣ ਨੂੰ ਮਿਲ ਲਿਆ ਮਿਲ ਰਿਹਾ।