ETV Bharat / state

ਮੂਸੇਵਾਲਾ ਕਤਲਕਾਂਡ ਦੇ ਗਵਾਹ ਦੀ ਮੌਤ, ਬੀਤੇ ਦਿਨ ਅਦਾਲਤ ਵਿੱਚ ਸੀ ਪੇਸ਼ੀ - SIDHU MOOSEWALA MURDER CASE

ਮੂਸੇਵਾਲਾ ਕਤਲਕਾਂਡ ਦੇ ਗਵਾਹ ਪੁਲਿਸ ਅਧਿਕਾਰੀ ਦੀ ਮੌਤ। ਹੁਣ 4 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ।

Sidhu moosewala murder case
ਸਿੱਧੂ ਮੂਸੇਵਾਲਾ ਅਤੇ ਰਿਟਾਇਰਡ ਅਧਿਕਾਰੀ ਅੰਗਰੇਜ਼ ਸਿੰਘ ਦੀ ਫਾਈਲ ਫੋਟੋ। (Social Media/ETV Bharat)
author img

By ETV Bharat Punjabi Team

Published : May 24, 2025 at 9:41 AM IST

Updated : May 24, 2025 at 12:25 PM IST

2 Min Read

ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੇ ਥਾਣਾ ਸਿਟੀ ਵਨ ਦੇ ਤਤਕਾਲੀ ਇੰਚਾਰਜ ਅੰਗਰੇਜ ਸਿੰਘ ਦੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹੋਣ ਦੇ ਚੱਲਦਿਆਂ ਉਹਨਾਂ ਦਾ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪਰ, ਬਿਮਾਰੀ ਦੇ ਚੱਲਦੇ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ। ਅੰਗਰੇਜ਼ ਸਿੰਘ ਪਿਛਲੇ ਸਮੇਂ ਦੌਰਾਨ ਹੀ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਹੋ ਚੁੱਕੇ ਸਨ ਅਤੇ ਉਹ ਸਿੱਧੂ ਮੂਸੇ ਵਾਲਾ ਕੇਸ ਵਿੱਚ ਜਾਂਚ ਅਧਿਕਾਰੀ ਸਨ, ਜਿਨ੍ਹਾਂ ਦੀ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਗਵਾਹੀ ਵੀ ਚੱਲ ਰਹੀ ਸੀ।

ਸਿੱਧੂ ਮੂਸੇਵਾਲਾ ਕਤਲ ਦੇ ਇਨਵੈਸਟੀਗੇਸ਼ਨ ਅਫਸਰ ਅੰਗਰੇਜ਼ ਸਿੰਘ ਦਾ ਮਾਨਸਾ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਬੇਟੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ। ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮ, ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕ ਵੀ ਮੌਜੂਦ ਰਹੇ।

Sidhu moosewala murder case
ਰਿਟਾਇਰਡ ਪੁਲਿਸ ਅਧਿਕਾਰੀ ਅੰਗਰੇਜ਼ ਸਿੰਘ ਅੰਤਿਮ ਸਸਕਾਰ ਹੋਇਆ (ETV Bharat)

ਬਲਕੌਰ ਸਿੰਘ ਸਣੇ ਰਿਟਾਇਰਡ ਪੁਲਿਸ ਅਧਿਕਾਰੀ ਦੀ ਵੀ ਸੀ ਪੇਸ਼ੀ

ਦੱਸਣ ਯੋਗ ਹੈ ਕਿ ਬੀਤੇ ਦਿਨ ਵੀ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਸੀ ਅਤੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਜਾਂਚ ਅਧਿਕਾਰੀ ਤਤਕਾਲੀ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਦੀ ਪੇਸ਼ੀ ਸੀ। ਪੇਸ਼ੀ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਅਤੇ ਅੰਗਰੇਜ਼ ਸਿੰਘ ਬਿਮਾਰੀ ਦੇ ਚੱਲਦਿਆਂ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਇਸ ਦੇ ਚੱਲਦਿਆਂ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ 4 ਜੁਲਾਈ 2025 ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤੇ ਹਨ।

ਇਨਵੈਸਟੀਗੇਸ਼ਨ ਅਫ਼ਸਰ ਵਜੋਂ ਮੂਸੇਵਾਲਾ ਕਤਲਕਾਂਡ ਦੀ ਕੀਤੀ ਸੀ ਜਾਂਚ

ਦੱਸ ਦਈਏ ਕਿ ਅੰਗਰੇਜ਼ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਬੇਟਾ ਛੱਡ ਗਏ ਹਨ ਅਤੇ ਬੇਟਾ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਗਵਾਹ ਪੁਲਿਸ ਅਫਸਰ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਨਵੈਸਟੀਗੇਸ਼ਨ ਅਫ਼ਸਰ ਦੇ ਤੌਰ ਉੱਤੇ ਜਾਂਚ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਪੰਜਾਬ-ਐਕਟਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਜਵਾਹਰਕੇ, ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਆਪਣੇ ਦੋਸਤਾਂ ਨਾਲ ਆਪਣੀ ਥਾਰ ਅੰਦਰ ਮੌਜੂਦ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ, ਜੋ ਕਿ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਸਬੰਧਤ ਹੈ, ਨੇ ਲਈ ਸੀ।

Last Updated : May 24, 2025 at 12:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.