ਸ਼੍ਰੀ ਮੁਕਤਸਰ ਸਾਹਿਬ : ਕੇਂਦਰ ਵੱਲੋਂ ਮੁਕਤਸਰ ਲਈ ਪਾਸ ਕੀਤੇ ਕ੍ਰਿਟੀਕਲ ਹਸਪਤਾਲ ਦੂਸਰੇ ਹਲਕੇ ਵਿੱਚ ਜਾਣ 'ਤੇ ਸ਼ਹਿਰ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕ੍ਰਿਟੀਕਲ ਹਸਪਤਾਲ ਬਣਾਏ ਜਾ ਰਹੇ ਹਨ। ਉੱਥੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਕ੍ਰਿਟੀਕਲ ਹਸਪਤਾਲ ਬਣਾਇਆਂ ਜਾਣਾ ਸੀ ਪਰ ਹੁਣ ਮੁਕਤਸਰ ਦੀ ਜਗ੍ਹਾ ਗਿੱਦੜਬਾਹਾ ਸ਼ਿਫਟ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਸ਼ਹਿਰ ਵਿੱਚ ਕਾਲੀਆਂ ਪੱਟੀਆਂ ਬੰਨਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਮੁਕਤਸਰ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ
ਉੱਥੇ ਹੀ ਇਨ੍ਹਾਂ ਸਮਾਜ ਸੇਵੀਆਂ ਦਾ ਕਹਿਣਾ ਸੀ ਕਿ ਪਹਿਲਾ ਮੁਕਤਸਰ ਵਿੱਚ ਕ੍ਰਿਟੀਕਲ ਹਸਪਤਾਲ ਬਣਨਾ ਸੀ ਪਰ ਹੁਣ ਗਿੱਦੜਬਾਹਾ ਬਣਨ ਜਾ ਰਿਹਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਗਿੱਦੜਬਾਹਾ ਨਾ ਬਣੇ ਪਰ ਜਦੋਂ ਕੇਂਦਰ ਵੱਲੋਂ ਜਿਹਦੇ ਵਾਈਸ ਹਸਪਤਾਲ ਕ੍ਰਿਟੀਕਲ ਬਣਾਏ ਜਾ ਰਹੇ। ਪਰ ਕਿਸੇ ਹਲਕੇ ਵਿੱਚ ਕਿਉਂ ਜਾ ਰਿਹਾ ਹੈ ਕਿਉਂਕਿ ਅਕਸਰ ਹੀ ਮੁਕਤਸਰ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਨਜ਼ਰ ਆਉਂਦਾ ਕਿਉਂਕਿ ਪਹਿਲਾਂ ਪਾਸਪੋਰਟ ਅਤੇ ਓਪੀਡੀ ਮੁਕਤਸਰ ਵਿੱਚ ਬੰਨੇ ਸੀ ਉਹ ਵੀ ਕਿਸੇ ਹੋਰ ਪਾਸੇ ਸ਼ਿਫਟ ਹੋ ਗਏ। ਇਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਤਾਂ ਇਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਗ੍ਹਾ ਨਹੀਂ ਪਰ ਮੁਕਤਸਰ ਸਾਹਿਬ ਵਿੱਚ ਜਗ੍ਹਾ ਬਹੁਤ ਹੈ। ਜੇਕਰ ਸਰਕਾਰਾਂ ਚਾਹੁਣ ਤਾਂ ਇਹਦੇ ਵਿੱਚ ਵੀ ਸਿਆਸਤ ਹੋ ਰਹੀ ਹੈ।