ETV Bharat / state

ਹਰਿਆਣਾ ਨੂੰ ਪਾਣੀ ਤੋਂ ਕੋਰੀ ਨਾਂਹ! ਸੀਐਮ ਭਗਵੰਤ ਮਾਨ ਨੇ ਭਾਜਪਾ ਨੂੰ ਕਿਹਾ - ਪੰਜਾਬ ਨੂੰ ਦਿਓ ਪਾਕਿਸਤਾਨ ਦਾ ਰੋਕਿਆ ਪਾਣੀ - HARYANA PUNJAB WATER WAR

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ 'ਤੇ ਮੁੱਖ ਮੰਤਰੀ ਮਾਨ ਨੇ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਕਿਹਾ ਇੱਕ ਵੀ ਬੂੰਦ ਵਾਧੂ ਨਹੀਂ ਦੇਵਾਂਗੇ।

Punjab CM Bhagwant Mann Targets BJP for asking extra water to haryana, says will not give extra water to Haryana
ਹਰਿਆਣਾ ਨੂੰ ਪਾਣੀ ਤੋਂ ਕੋਰੀ ਨਾਂਹ! ਸੀਐਮ ਭਗਵੰਤ ਮਾਨ ਨੇ ਭਾਜਪਾ ਨੂੰ ਕਿਹਾ - ਪੰਜਾਬ ਨੂੰ ਦਿਓ ਪਾਕਿਸਤਾਨ ਦਾ ਰੋਕਿਆ ਪਾਣੀ (Etv Bharat)
author img

By ETV Bharat Punjabi Team

Published : April 29, 2025 at 3:58 PM IST

3 Min Read

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿਚਾਲੇ ਇੱਕ ਵਾਰ ਫਿਰ ਤੋਂ ਪਾਣੀਆਂ ਦਾ ਮੁੱਦਾ ਉੱਠਿਆ ਹੈ। ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਹੋਰ ਕੋਝੀ ਚਾਲ ਚੱਲੀ ਜਾ ਰਹੀ ਹੈ, ਅਸੀਂ ਕਿਸੇ ਕੀਮਤ 'ਤੇ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।'

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ 'ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਸਰਕਾਰ 'ਤੇ ਦਬਾਅ ਬਣਾ ਰਹੀ ਹੈ ਕਿ ਤੁਸੀਂ ਹਰਿਆਣਾ ਨੂੰ ਹੋਰ ਪਾਣੀ ਦਿਓ, ਜਦਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਸਾਰਾ ਵਰਤ ਚੁੱਕਿਆ ਹੈ। ਇਹ ਪਾਣੀ ਦਾ ਹਿਸਾਬ ਹਰ ਸਾਲ 21 ਮਈ ਤੋਂ 21 ਮਈ ਤੱਕ ਦਾ ਕੋਟਾ ਹੁੰਦਾ ਹੈ ਕਿ ਕਿੰਨਾ ਪਾਣੀ ਪੰਜਾਬ-ਹਰਿਆਣਾ ਜਾਂ ਰਾਜਸਥਾਨ ਨੂੰ ਦੇਣਾ ਹੈ ਕਿਉਂਕਿ ਪਹਿਲਾਂ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ। ਕੈਪਟਨ-ਬਾਦਲ ਵੇਲੇ ਅਜਿਹਾ ਕੋਈ ਮਸਲਾ ਨਹੀਂ ਸੀ ਜੋ ਜਿੰਨਾ ਮਰਜ਼ੀ ਪਾਣੀ ਵਰਤ ਰਿਹਾ ਸੀ ਪਰ ਹੁਣ ਅਜਿਹਾ ਨਹੀਂ ਹੈ। ਦਰਅਸਲ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਮਾਰਚ ਤੱਕ ਹੀ ਖ਼ਤਮ ਕਰ ਚੁੱਕਾ ਹੈ ਤੇ ਵਾਧੂ ਪਾਣੀ ਦੀ ਮੰਗ ਕਰ ਰਿਹਾ ਹੈ। ਇਸ ਲਈ ਬੀਜੇਪੀ ਹੁਣ ਭਾਖੜਾ-ਬਿਆਸ ਮੈਨੇਜਮੈਂਟ ਰਾਹੀਂ ਦਬਾਅ ਬਣਾ ਰਹੀ ਹੈ। ਮੈਂ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਅਜਿਹਾ ਬਿਲਕੁੱਲ ਨਹੀਂ ਹੋਣ ਦੇ ਸਕਦਾ, ਕਿਉਂਕਿ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ। ਇਸ ਦੇ ਬਾਵਜੂਦ ਵਾਧੂ ਪਾਣੀ ਵੀ ਦੇ ਚੁੱਕੇ ਹਾਂ।'

ਇੱਕ ਵੀ ਬੂੰਦ ਵਾਧੂ ਨਹੀਂ ਦੇਵਾਂਗੇ

ਉਨ੍ਹਾਂ ਕਿਹਾ ਕਿ ਹੁਣ ਸਾਡੇ ਪਾਣੀ ਦੀ ਸਮੱਸਿਆ ਹਲ ਹੋ ਚੁੱਕੀ ਹੈ, ਪਾਣੀ ਦੀ ਨਿਕਾਸੀ ਵਧੀਆ ਹੋ ਰਹੀ ਹੈ ਇਸ ਲਈ ਅਸੀਂ ਆਪਣੇ ਪਾਣੀ ਦੀ ਬਚਤ ਵੀ ਕਰ ਰਹੇ ਹਾਂ। ਜੇਕਰ ਤੁਹਾਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਘੱਟ ਪੈ ਰਿਹਾ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਪਹਿਲਾਂ ਹੀ ਪਾਣੀ ਦਾ ਬਚਾਅ ਕਰਨਾ ਸੀ ਤੇ ਸੰਭਾਲ ਕਰਨੀ ਸੀ, ਅਸੀਂ ਇਨਸਾਨੀਅਤ ਦੇ ਨਾਤੇ ਪਾਣੀ ਦੇ ਰਹੇ ਹਾਂ ਪਰ ਇਸ ਤੋਂ ਵਾਧੂ ਇੱਕ ਵੀ ਬੂੰਦ ਨਹੀਂ ਦੇਵਾਂਗੇ।

ਹੁਣ ਅਸੀਂ ਆਪਣਾ ਨਹਿਰੀ ਸਿਸਟਮ 30-40 ਸਾਲ ਬਾਅਦ ਠੀਕ ਕਰ ਲਿਆ ਹੈ ਅਤੇ ਨਹਿਰਾਂ ਤੇ ਕੱਸੀਆਂ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਜਦੋਂ ਸਾਡੀ ਆਪਣੀ ਫ਼ਸਲ ਬੀਜੀ ਜਾਣੀ ਹੈ ਅਤੇ ਪਾਣੀ ਦੀ ਡਿਮਾਂਡ ਹੈ, ਉਸ ਵੇਲੇ ਅਸੀਂ ਕਿਸੇ ਵੀ ਦਬਾਅ ਹੇਠ ਕੋਈ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਲਈ ਸਾਡੇ ਕਿਸਾਨ ਪਹਿਲਾਂ ਹਨ ਅਤੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਕਮੀ ਨਹੀਂ ਆਉਣ ਦੇਵਾਂਗੇ।

ਪਾਕਿਸਤਾਨ ਦਾ ਰੋਕਿਆ ਪਾਣੀ ਸਾਨੂੰ ਦਿਓ

ਮੁੱਖ ਮੰਤਰੀ ਮਾਨ ਨੇ ਕਿਹਾ ਕਿ 'ਸਾਡੇ ਉਤੇ ਦਬਾਓ ਨਾ ਪਾਓ, ਅਸੀਂ ਕਿਸੇ ਦਬਾਅ ਹੇਠ ਨਹੀਂ ਆਉਣ ਵਾਲੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਜਿਹੜਾ ਪਾਕਿਸਤਾਨ ਦਾ ਪਾਣੀ ਰੋਕ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪਾਣੀ ਸਾਡੇ (ਪੰਜਾਬ ਦੇ) ਡੈਮਾਂ ਵੱਲ ਪਾ ਦਿੱਤਾ ਜਾਵੇ ਤਾਂ ਅਸੀਂ ਅੱਗੋਂ ਹਰਿਆਣਾ ਵੱਲ ਨੂੰ ਪਾਣੀ ਭੇਜ ਦੇਵਾਂਗੇ।

ਪਿਛਲੇ ਸਾਲ ਦੇ ਮੁਕਾਬਲੇ ਘੱਟ ਪਾਣੀ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਸਰਕਾਰ ਨੇ ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਇਹ ਮੰਗ ਉਠਾਈ ਹੈ ਕਿ ਹਰਿਆਣਾ ਨੂੰ 8500 ਕਿਊਸਕ ਪਾਣੀ ਹੋਰ ਦਿੱਤਾ ਜਾਵੇ।ਪੰਜਾਬ ਵਿੱਚ ਪਾਣੀ ਦੇ ਹਾਲਾਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਦੇ ਰਣਜੀਤ ਸਾਗਰ ਡੈਮ ਵਿੱਚ ਇਸ ਸਾਲ 39 ਫੁੱਟ ਪਾਣੀ ਘੱਟ ਹੈ, ਜਦਕਿ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 24 ਫੁੱਟ ਘੱਟ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.