ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੰਦਗੀ ਵਿੱਚ ਇੱਕ ਸਾਲ ਪਹਿਲਾਂ ਠੀਕ ਅੱਜ ਦੇ ਦਿਨ ਇੱਕ ਨਵੀਂ ਖੁਸ਼ੀ ਨੇ ਦਸਤਕ ਦਿੱਤੀ ਸੀ। ਇਹ ਖੁਸ਼ੀ ਹੈ ਉਨ੍ਹਾਂ ਦੇ ਘਰ ਧੀ ਦਾ ਜਨਮ ਲੈਣਾ। ਪਿਛਲੇ ਸਾਲ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਸੀ। ਦੱਸ ਦਈਏ ਕਿ ਅੱਜ ਸੀਐਮ ਮਾਨ ਦੀ ਧੀ ਨਿਆਮਤ ਕੌਰ ਇੱਕ ਸਾਲ ਦੀ ਹੋ ਗਈ ਹੈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਅਤੇ ਸੀਐਮ ਮਾਨ ਅਤੇ ਨਿਆਮਤ ਕੌਰ ਦੇ ਪਿਤਾ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਉੱਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਧੀ ਨੂੰ ਲਾਡ ਲਡਾ ਰਹੇ ਸੀਐਮ ਮਾਨ
ਸੀਐਮ ਮਾਨ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਧੀ ਨਿਆਮਤ ਨੂੰ ਲਾਡ ਲਡਾ ਰਹੇ ਹਨ। ਉੱਥੇ ਹੀ ਡਾ. ਗੁਰਪ੍ਰੀਤ ਕੌਰ ਨੇ ਪੋਸਟ ਸਾਂਝੀ ਕਰਦਿਆ ਲਿੱਖਿਆ ਕਿ-
"ਜਦੋਂ ਤੇਰੇ ਆਉਣ ਦੀ ਖ਼ਬਰ ਨਾਲ
ਸੀ ਆਪਣੇ ਖ਼ਿਆਲ ਸੰਭਾਲੇ ਮੈਂ
ਰੱਬ ਧੀ ਵੀ ਉੱਥੇ ਈ ਦਿੰਦਾ
ਜੋ ਡਾਢੇ ਕਰਮਾਂ ਵਾਲੇ ਨੇ..
ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..
ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ
Happy Birthday ਨਿਆਮਤ ਕੌਰ ਮਾਨ"
ਨਿਆਮਤ ਨੂੰ ਲੋਕ ਦੇ ਰਹੇ ਜਨਮਦਿਨ ਦੀ ਵਧਾਈ
ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਆਮਤ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਸੀਐਮ ਮਾਨ ਨੇ ਕਰਵਾਇਆ ਸੀ ਦੂਜਾ ਵਿਆਹ
ਸੀਐਮ ਭਗਵੰਤ ਮਾਨ ਦਾ 2015 ਵਿੱਚ ਤਲਾਕ ਹੋਣ ਤੱਕ ਇੰਦਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ (ਦਿਲਸ਼ਾਨ) ਅਤੇ ਇੱਕ ਧੀ (ਸੀਰਤ) ਹੈ। 48 ਸਾਲ ਦੀ ਉਮਰ ਵਿੱਚ, ਮਾਨ ਨੇ 2022 ਵਿੱਚ 32 ਸਾਲਾ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ। ਉਹ ਪੇਸ਼ੇ ਤੋਂ ਇੱਕ ਡਾਕਟਰ ਹੈ। ਇਸ ਤੋਂ ਬਾਅਦ ਸਾਲ 2024 ਵਿੱਚ ਗੁਰਪ੍ਰੀਤ ਕੌਰ ਨੇ ਇੱਕ ਧੀ (ਨਿਆਮਤ ਕੌਰ) ਨੂੰ ਜਨਮ ਦਿੱਤਾ।