ਬਰਨਾਲਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਰਿਵਿਊ ਮੀਟਿੰਗ ਕੀਤੀ ਗਈ ਹੈ। ਡੀਐਸਪੀ ਸਤਵੀਰ ਸਿੰਘ ਦੀ ਅਗਵਾਈ ਵਿੱਚ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਡੀ-ਅਡੀਕਸ਼ਨ ਸੈਂਟਰ ਦੀ ਚੈਕਿੰਗ ਕੀਤੀ ਗਈ ਹੈ। ਉੱਥੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਡਾਕਟਰਾਂ ਨੂੰ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ। ਡੀ-ਅਡਿਕਸ਼ਨ ਸੈਂਟਰ ਵਿੱਚ ਨਸ਼ਾ ਛੱਡਣ ਲਈ ਦਾਖਲ ਮਰੀਜ਼ਾਂ ਨਾਲ ਵੀ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕੀਤੀ ਅਤੇ ਇਲਾਜ ਪ੍ਰਬੰਧਾਂ ਦਾ ਰਿਵਿਊ ਲਿਆ ਗਿਆ।
'24 ਘੰਟੇ ਲਈ ਦੋ ਪੁਲਿਸ ਮੁਲਾਜ਼ਮ ਕੀਤੇ ਗਏ ਹਨ ਤੈਨਾਤ'
ਡੀਐਸਪੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਦੇਣ ਲਈ ਯਤਨਸ਼ੀਲ ਹੈ। ਜਿਸ ਤਹਿਤ ਹਸਪਤਾਲ ਵਿੱਚ 24 ਘੰਟੇ ਲਈ ਦੋ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਉੱਥੇ ਹਸਪਤਾਲ ਵਿੱਚ ਡਿਊਟੀ ਅਫਸਰ ਡਾਕਟਰ ਕਰਨ ਚੋਪੜਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਹਸਪਤਾਲ ਦੇ ਐਂਟਰੀ ਪੁਆਇੰਟਾਂ ਉਪਰ ਵੀ ਪੁਲਿਸ ਫੋਰਸ ਤੈਨਾਤ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤਹਿਤ ਅੱਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸ਼ੇਸ਼ ਚੈਕਿੰਗ ਕੀਤੀ ਹੈ। ਇਸ ਮੌਕੇ ਡਿਊਟੀ ਅਫ਼ਸਰ ਡਾਕਟਰਾਂ ਨਾਲ ਮੀਟਿੰਗ ਵੀ ਕੀਤੀ ਹੈ। ਜਿਨ੍ਹਾਂ ਤੋਂ ਸੁਰੱਖਿਆ ਹੋਰ ਬਿਹਤਰ ਬਣਾਉਣ ਲਈ ਫੀਡਬੈਕ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਮਰਜੈਂਸੀ ਵਾਰਡ ਵਿੱਚ ਪੁਲਿਸ ਦੇ ਦੋ ਮੁਲਾਜ਼ਮ 24 ਘੰਟੇ ਲਈ ਲਗਾਏ ਗਏ ਹਨ। ਉਨ੍ਹਾਂ ਨੂੰ ਵੀ ਸੁਰੱਖਿਆ ਸਬੰਧੀ ਡਿਊਟੀ ਸਖਤ ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਅਤੇ ਸਿਹਤ ਵਿਭਾਗ ਦਾ ਤਾਲਮੇਲ ਬਣਾਏ ਰੱਖਣ ਲਈ ਯਤਨ ਜਾਰੀ ਹਨ।
ਮਰੀਜ਼ਾਂ ਨਾਲ ਵੀ ਕੀਤੀ ਗੱਲਬਾਤ
ਡੀਐਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੀ-ਐਡੀਕਸ਼ਨ ਸੈਂਟਰ ਦਾ ਮੌਕੇ ਵੀ ਦੇਖਿਆ ਗਿਆ, ਉਥੇ ਵੀ ਸੁਰੱਖਿਆ ਪ੍ਰਬੰਧ ਰੀਵਿਊ ਕੀਤਾ ਗਿਆ ਹੈ। ਇੱਥੇ ਦਾਖ਼ਲ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਨਸ਼ਾ ਛੱਡ ਕੇ ਮੁੜ ਜਿੰਦਗੀ ਦੀ ਸਹੀ ਲੀਹ ਊਪਰ ਆਉਣ ਲਈ ਹੌਂਸਲਾ ਦਿੱਤਾ ਗਿਆ ਹੈ। ਨਸ਼ਾ ਮੁਕਤੀ ਕੇਂਦਰ ਵਿੱਚ ਦਾਖ਼ਲ 5 ਮਰੀਜ਼ਾਂ ਤੋਂ ਵੀ ਸੁਰੱਖਿਆ ਪ੍ਰਬੰਧਾਂ ਅਤੇ ਇਲਾਜ਼ ਲਈ ਰੀਵਿਊ ਲਿਆ ਗਿਆ ਹੈ, ਜਿਹਨਾਂ ਵੱਲੋਂ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਬਰਨਾਲਾ ਸਬ-ਡਿਬੀਜ਼ਨ ਦੇ ਹੋਰ ਵੀ ਹਸਪਤਾਲ ਹਨ, ਉਹਨਾਂ ਵਿੱਚ ਇਸ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਅਤੇ ਸੁਰੱਖਿਆ ਪ੍ਰਬੰਧਾਂ ਊਪਰ ਰੀਵਿਊ ਕੀਤਾ ਜਾਵੇਗਾ।
ਉੱਥੇ ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਕਰਨ ਚੋਪੜਾ ਨੇ ਕਿਹਾ ਕਿ ਅੱਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਹਸਪਤਾਲ ਦੇ ਐਂਟਰੀ ਪੁਆਇੰਟਾਂ ਉਪਰ ਸੁਰੱਖਿਆ ਫੋਰਸ ਵਧਾਉਣ ਦੀ ਗੱਲ ਰੱਖੀ ਗਈ ਹੈ ਤਾਂ ਕਿ ਸਮਾਜ ਵਿਰੋਧੀ ਅਨਸਰ ਹਸਪਤਾਲ ਅੰਦਰ ਦਾਖਲ ਹੀ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਸੁਰੱਖਿਆ ਮਾਮਲੇ ਵਿੱਚ ਕਾਫੀ ਚੰਗਾ ਕੰਮ ਕਰ ਰਹੀ ਹੈ ਪੁਲਿਸ ਵੱਲੋਂ ਦੋ ਮੁਲਾਜ਼ਮ 24 ਘੰਟੇ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਵੀ ਤੈਨਾਤ ਕੀਤੇ ਗਏ ਹਨ, ਜਿਨਾਂ ਵੱਲੋਂ 12- 12 ਘੰਟੇ ਦੀ ਸ਼ਿਫਟ ਹੁਣ ਸਾਰ ਡਿਊਟੀ ਦਿੱਤੀ ਜਾ ਰਹੀ ਹੈ।