ETV Bharat / state

ਘੱਲੂਘਾਰਾ ਦਿਵਸ ਦੀ 41ਵੀਂ ਬਰਸੀਂ: ਜਥੇਦਾਰ ਗੜਗੱਜ ਨੇ ਕਿਹਾ- ਸਾਡੀ ਜ਼ਿੰਮੇਵਾਰੀ ਹੈ ਕਿ ਮਾਹੌਲ ਸਾਰਥਕ ਬਣਾ ਕੇ ਰਖੀਏ - GHALLUGHARA DIWAS AMRITSAR

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦੀ 41ਵੀਂ ਬਰਸੀਂ ਮਨਾਈ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਸੰਗਤ ਮੌਜੂਦ।

Operation Blue Star
ਪ੍ਰਤੀਕਾਤਮਕ ਫੋਟੋ (Getty Image/Etv Bharat)
author img

By ETV Bharat Punjabi Team

Published : June 6, 2025 at 9:14 AM IST

Updated : June 6, 2025 at 2:25 PM IST

3 Min Read

ਅੰਮ੍ਰਿਤਸਰ: ਅੱਜ (6 ਜੂਨ, ਸ਼ੁੱਕਰਵਾਰ) ਪੰਜਾਬ ਦੇ ਅੰਮ੍ਰਿਤਸਰ ਵਿੱਚ ਆਪ੍ਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ/ਘੱਲੂਘਾਰਾ ਦਿਵਸ) ਦੀ 41ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ। ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪ੍ਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ। ਬਰਸੀ ਮੌਕੇ ਗੁਰੂ ਨਗਰੀ ਵਿੱਚ ਬਾਜ਼ਾਰ ਬੰਦ ਹਨ। ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਹੈ।

ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ (ETV Bharat)

"ਸਾਡੀ ਜ਼ਿੰਮੇਵਾਰੀ ਹੈ ਕਿ ਮਾਹੌਲ ਸਾਰਥਕ ਬਣਾ ਕੇ ਰਖੀਏ"

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ 41ਵੀਂ ਬਰਸੀਂ ਸੰਪਨ ਹੋਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ, ਐਮਪੀ ਸਰਬਜੀਤ ਸਿੰਘ, ਖਾਲਸਾ ਬਾਪੂ ਤਰਸੇਮ ਸਿੰਘ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਸਿੱਖ ਸਭਾਵਾਂ ਪਹੁੰਚੀਆਂ।

ਸਮਾਪਤੀ ਸਮਾਰੋਹ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, "1984 ਵਿੱਚ ਕਾਂਗਰਸ ਦੇ ਇਸ਼ਾਰੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਸੀ। ਘੱਲੂਘਾਰੇ ਉਹ ਇਹਨੂੰ 41 ਸਾਲ ਹੋ ਗਏ ਨੇ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਉਹ ਸੰਗਤ ਦਾ ਧੰਨਵਾਦ ਕਰਦੇ ਹਨ ਕਿ ਸਾਰਾ ਸਮਾਗਮ ਸ਼ਾਂਤਮਈ ਢੰਗ ਨਾਲ ਸੰਪਨ ਹੋਇਆ।"

ਫਸੀਲ ਤੋਂ ਜਥੇਦਾਰ ਵਲੋਂ ਕੌਮ ਦੇ ਨਾਮ ਉੱਤੇ ਸੰਦੇਸ਼ ਨਾ ਦੇਣ ਦੇ ਸਵਾਲ ਉੱਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ, ਮੈਂ ਅਰਦਾਸ ਵਿੱਚ ਇਹ ਕਿਹਾ ਕਿ ਇਹ ਸਿੱਖਾਂ ਦੇ ਮਨਾਂ ਵਿੱਚ ਰਹੇ ਅਤੇ ਅਸੀਂ ਇੱਕਤਰ ਹੋਈਏ। ਜਦੋਂ ਕੌਮ ਦੇ ਵੱਡੇ ਹਿੱਤ ਦੇਖਣੇ ਹੋਣ ਤਾਂ, ਅਰਦਾਸ ਕੀਤੀ ਹੈ। ਬਾਕੀ ਸਭ ਦੇ ਵਿਚਾਰ ਆਪੋ-ਆਪਣੇ ਹਾਂ। ਅਸੀਂ ਇੱਥੇ ਜ਼ੁਲਮ ਖਿਲਾਫ ਲੜ ਸਕਦੇ ਹਾਂ, ਬਾਹਰਲੀ ਤਾਕਤ ਖਿਲਾਫ ਲੜ ਸਕਦੇ, ਪਰ ਗੁਰ ਘਰ ਦੇ ਅੰਦਰ ਮਾਹੌਲ ਕਿਵੇਂ ਖਰਾਬ ਹੋ ਕਰ ਸਕਦਾ। ਅਸੀਂ ਸਾਰਥਕ ਸੋਚੀਏ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਮਾਹੌਲ ਸਾਰਥਕ ਬਣਾ ਕੇ ਰਖੀਏ।

ਘੱਲੂਘਾਰਾ ਦਿਵਸ ਦੀ 41ਵੀਂ ਬਰਸੀਂ, ਦੇਖੋ ਸ਼੍ਰੀ ਹਰਿਮੰਦਰ ਸਾਹਿਬ ਤੋਂ ਤਸਵੀਰਾਂ

ਘੱਲੂਘਾਰਾ ਦਿਵਸ ਦੇ ਚੱਲਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1984 ਵਿੱਚ ਜਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਵੀ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸਿੱਖ ਪ੍ਰਚਾਰਕਾਂ ਵਲੋਂ ਇਸ ਦਾ ਇਤਿਹਾਸ ਜਾਣਿਆ।

ਘਲੂਘਾਰਾ ਦਿਵਸ ਦੀ 41ਵੀਂ ਬਰਸੀਂ (ETV Bharat)

ਦਲ ਖਾਲਸਾ ਜਥੇਬੰਦੀ ਸਣੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ

ਜਿੱਥੇ ਬਰਸੀਂ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤ ਪਹੁੰਚ ਰਹੀ ਹੈ, ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪਹੁੰਚੀ। ਇਸ ਦੌਰਾਨ ਨਿਹੰਗ ਸਿੰਘਾਂ ਵਲੋਂ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਵੀ ਵੰਡੇ ਗਏ।

Operation Blue Star
ਘਲੂਘਾਰੇ ਦੀ 41ਵੀਂ ਬਰਸੀਂ (Etv Bharat)

ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਹੰਗਾਮਾ

ਇਸ ਦੌਰਾਨ, ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਜਥੇਬੰਦੀਆਂ ਅਤੇ ਟਕਸਾਲੀ ਦਲਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

Operation Blue Star
ਘਲੂਘਾਰੇ ਦੀ 41ਵੀਂ ਬਰਸੀਂ (Etv Bharat)

ਜਥੇਦਾਰ ਨੇ ਫਸੀਲ ਤੋਂ ਨਹੀਂ ਦਿੱਤਾ ਸੰਦੇਸ਼

ਵਿਵਾਦ ਤੋਂ ਬਚਣ ਲਈ ਅਤੇ ਸ਼ਾਂਤੀ ਬਣਾਏ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਦੇ ਵਿਚਕਾਰ ਭਾਈਚਾਰੇ ਨੂੰ ਸੰਦੇਸ਼ ਦਿੱਤਾ। ਹਾਲਾਂਕਿ, ਇਹ ਸੰਦੇਸ਼ ਅਰਦਾਸ ਤੋਂ ਬਾਅਦ ਦਿੱਤਾ ਜਾਂਦਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਦਮਦਮੀ ਟਕਸਾਲ ਨੇ ਕਿਹਾ ਸੀ ਕਿ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਨਤਾ ਅਤੇ ਸਿੱਖ ਸੰਗਠਨਾਂ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ, ਇਸ ਲਈ ਉਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ 'ਤੇ ਅਕਾਲ ਤਖ਼ਤ ਸਾਹਿਬ ਤੋਂ ਭਾਈਚਾਰੇ ਨੂੰ ਸੰਦੇਸ਼ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਹੰਗਾਮਾ (ETV Bharat)

6 ਜੂਨ ਦਾ ਇਤਿਹਾਸ

ਜੂਨ 1984 ਦੇ ਕਾਲੇ ਦਿਨ ਸੰਗਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ। ਉਸ ਕਾਲੇ ਦਿਨਾਂ ਨੂੰ ਯਾਦ ਕਰਦਿਆਂ ਹਰ ਸਾਲ ਸਿੱਖ ਸੰਗਤ ਵੱਲੋਂ 1 ਜੂਨ ਤੋਂ 6 ਜੂਨ ਤਕ ਘੱਲੂਘਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਸਾਕਾ ਨੀਲਾ ਤਾਰਾ (Operation Blue Star) ਸਬੰਧੀ ਕੁਝ ਖ਼ਾਸ ਗੱਲਾਂ:

  1. 3 ਜੂਨ ਤੋਂ 7 ਜੂਨ ਤੱਕ ਚੱਲਿਆ ਆਪਰੇਸ਼ਨ ਬਲੂ ਸਟਾਰ
  2. 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ
  3. 83 ਫ਼ੌਜੀ ਸ਼ਹੀਦ, 249 ਜ਼ਖ਼ਮੀ, ਹਜ਼ਾਰਾਂ ਮਾਸੂਮਾਂ ਹੋਏ ਸਨ ਸ਼ਹੀਦ
  4. ਸਰਕਾਰੀ ਅੰਕੜਿਆਂ ਮੁਤਾਬਕ 492 ਆਮ ਲੋਕਾਂ ਦੀ ਗਈ ਜਾਨ
  5. 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
  6. ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ 'ਚ ਹੋਇਆ ਆਪਰੇਸ਼ਨ
  7. 51 ਲਾਈਟ ਮਸ਼ੀਨ ਗੰਨਾਂ ਗੁਰਦੁਆਰਾ ਕੰਪਲੈਕਸ 'ਚ ਬਰਾਮਦ ਹੋਈਆਂ

Last Updated : June 6, 2025 at 2:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.