ETV Bharat / state

ਘੋੜੇ ਦੀ ਸੇਵਾ ਨੂੰ ਲੈਕੇ ਆਪਸ 'ਚ ਭਿੜੇ ਨਿਹੰਗ ਸਿੰਘ, ਇੱਕ ਨੇ ਵੱਡਿਆ ਦੂਜੇ ਨਿਹੰਗ ਦਾ ਗੁੱਟ, ਮੁਲਜ਼ਮ ਕਾਬੂ - Nihang Singh clash

author img

By ETV Bharat Punjabi Team

Published : Aug 8, 2024, 5:00 PM IST

Nihang Singh cut the wrist of another Nihang Singh: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ।

One Nihang Singh cut the wrist of another Nihang Singh in sri fatehgarh sahib
ਘੋੜੇ ਦੀ ਸੇਵਾ ਨੂੰ ਲੈਕੇ ਆਪਸ 'ਚ ਭਿੜੇ ਨਿਹੰਗ ਸਿੰਘ, ਇੱਕ ਨੇ ਵੱਡਿਆ ਦੁਜੇ ਨਿਹੰਗ ਦਾ ਗੁੱਟ,ਮੁਲਜ਼ਮ ਕਾਬੂ (Sri fatehgarh sahib)
ਘੋੜੇ ਦੀ ਸੇਵਾ ਨੂੰ ਲੈਕੇ ਆਪਸ 'ਚ ਭਿੜੇ ਨਿਹੰਗ ਸਿੰਘ (Sri fatehgarh sahib)

ਸ੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਐਸਐਚਓ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿਖੇ ਘੋੜਿਆਂ ਦੀ ਸੇਵਾ ਚਲਦੀ ਹੈ ਜਿੱਥੇ ਉਹਨਾਂ ਦੀ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਜਿਸ ਵਿੱਚ ਜਸਵੀਰ ਸਿੰਘ ਨੇ ਕਿਰਪਾਨ ਨਾਲ ਗੁਰਜੰਟ ਸਿੰਘ ਨੂੰ ਜਖਮੀ ਕਰ ਦਿਤਾ। ਪੁਲਿਸ ਵਲੋਂ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਘੋੜੇ ਦੀ ਸੇਵਾ ਪਿੱਛੇ ਹੋਇਆ ਟਕਰਾਅ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਨਿਹੰਗ ਸਿੰਘ ਸੁਖਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਵਿਖੇ ਘੋੜਿਆਂ ਦੀ ਸੇਵਾ ਚਲਦੀ ਹੈ ਜਿੱਥੇ ਉਹਨਾਂ ਦੀ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਉਹ ਸੇਵਾ ਕਰ ਰਹੇ ਸਨ ਤਾਂ ਨਿਹੰਗ ਸਿੰਘ ਜਸਵੀਰ ਸਿੰਘ ਨੇ ਕਿਹਾ ਕਿ ਬਾਜ ਨਾਮਕ ਘੋੜੇ ਦੀ ਸੇਵਾ ਮੈਂ ਕਰਾਂਗਾ ਜਿਸ ਨੂੰ ਨਿਹੰਗ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਹੁਣ ਮੈਂ ਸੇਵਾ ਕਰ ਰਿਹਾ ਹਾਂ ਤੁਸੀਂ ਬਾਅਦ ਵਿੱਚ ਆ ਕੇ ਸੇਵਾ ਕਰ ਲਿਓ। ਜਿਸ 'ਤੇ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ ਆਪਣੀ ਕਿਰਪਾਨ ਕੱਢ ਕੇ ਬਾਜ ਨਾਮਕ ਘੋੜੇ ਦੀ ਗਰਦਨ 'ਤੇ ਵਾਰ ਕਰ ਦਿੱਤਾ ਤਾਂ ਘੋੜਾ ਡਰ ਕੇ ਭੱਜ ਗਿਆ। ਜਿਸ ਮਗਰੋਂ ਜਸਵੀਰ ਸਿੰਘ ਨੇ ਲਲਕਾਰਾ ਮਾਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ 'ਤੇ ਕਰ ਦਿੱਤਾ। ਜਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ ਉੱਤੇ ਰੱਖ ਲਿਆ ਤੇ ਜਸਵੀਰ ਸਿੰਘ ਵੱਲੋਂ ਕੀਤਾ ਗਿਆ। ਕਿਰਪਾਨ ਦਾ ਵਾਰ ਗੁਰਜੰਟ ਸਿੰਘ ਦੇ ਖੱਬੇ ਗੁੱਟ ਉੱਤੇ ਲੱਗਾ ਜਿਸ ਕਾਰਨ ਗੁਰਜੰਟ ਸਿੰਘ ਦਾ ਗੁੱਟ ਬਾਂਹ ਨਾਲੋਂ ਵੱਖ ਹੋ ਕੇ ਧਰਤੀ 'ਤੇ ਡਿੱਗ ਪਿਆ।

ਪੀਜੀਆਈ 'ਚ ਚੱਲ ਰਿਹਾ ਇਲਾਜ: ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ 'ਤੇ ਲੱਗਾ ਜਿਸ ਕਾਰਨ ਉਸਦੇ ਸੱਜੇ ਹੱਥ 'ਤੇ ਵੀ ਡੂੰਘਾ ਜ਼ਖਮ ਹੋ ਗਿਆ ਤੇ ਗੁਰਜੰਟ ਸਿੰਘ ਲਹੂ ਲੁਹਾਣ ਹੋ ਗਿਆ। ਜਿਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦਿੰਦਾ ਹੋਇਆ ਕਿਰਪਾਨ ਸਮੇਤ ਮੌਕੇ 'ਤੋਂ ਦੌੜ ਗਿਆ। ਉਨਾਂ ਦੱਸਿਆ ਕਿ ਇਸ ਹਮਲੇ 'ਚ ਜ਼ਖਮੀ ਹੋਏ ਗੁਰਜੰਟ ਸਿੰਘ (27) ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਜਸਵੀਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.