ETV Bharat / state

ਅੱਜ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ, ਕਿਉਂ ਮਿਲੀ ਜ਼ਮਾਨਤ, ਵਕੀਲ ਨੇ ਦੱਸਿਆ ਪੂਰਾ ਮਾਮਲਾ - NARAYAN CHAURA GOT BAIL

ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਅੱਜ ਆ ਸਕਦੇ ਹਨ ਜੇਲ੍ਹ ਤੋਂ ਬਾਹਰ, ਪੜ੍ਹੋ ਪੂਰੀ ਖਬਰ...

NARAYAN CHAURA GOT BAIL
ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਕਿਉਂ ਮਿਲੀ ਜ਼ਮਾਨਤ ? (Etv Bharat)
author img

By ETV Bharat Punjabi Team

Published : March 26, 2025 at 10:08 AM IST

2 Min Read

ਲੁਧਿਆਣਾ: ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਦੇ ਵਿੱਚ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਨਰਾਇਣ ਸਿੰਘ ਚੌੜਾ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ। ਬੀਤੇ ਦਿਨ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਨਰਾਇਣ ਚੌੜਾ ਦੀ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਹੈ। ਦਸੰਬਰ 2024 ਨੂੰ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਨਰਾਇਣ ਚੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਅੱਜ ਜੇਲ੍ਹ ਤੋਂ ਬਾਹਰ ਆ ਜਾਣਗੇ ਨਰਾਇਣ ਸਿੰਘ ਚੌੜਾ

ਨਰਾਇਣ ਸਿੰਘ ਚੌੜਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਾਡੀ ਟੀਮ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿਹਾ ਕਿ "70 ਸਾਲ ਤੋਂ ਵਧੇਰੀ ਉਮਰ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਾ ਵੱਜਣ ਦੇ ਚੱਲਦਿਆਂ ਅਦਾਲਤ ਵੱਲੋਂ ਨਰਾਇਣ ਚੌੜਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਜਾਂ ਦੁਪਹਿਰ ਤੱਕ ਉਮੀਦ ਹੈ ਕਿ ਨਰਾਇਣ ਚੌੜਾ ਜੇਲ੍ਹ ਤੋਂ ਬਾਹਰ ਆ ਜਾਣਗੇ।"

ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਕਿਉਂ ਮਿਲੀ ਜ਼ਮਾਨਤ ? (Etv Bharat)

ਇੱਕ ਲੱਖ ਰੁਪਏ ਦੇ ਮੁਚਲਕੇ ਦੇ ਨਾਲ ਮਨਜ਼ੂਰ ਹੋਈ ਜ਼ਮਾਨਤ

ਸੀਨੀਅਰ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਜਦੋਂ ਕਿ ਰੋਪੜ ਜੇਲ੍ਹ ਦੇ ਵਿੱਚ ਨਰਾਇਣ ਚੌੜਾ ਨੂੰ ਰੱਖਿਆ ਗਿਆ ਹੈ ਕਿਉਂਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਨ੍ਹਾਂ ਉੱਤੇ ਹਮਲਾ ਵੀ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਪੱਖ ਦੇ ਵਕੀਲਾਂ ਵੱਲੋਂ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਗਈ ਕਿ ਨਰਾਇਣ ਚੌੜਾ ਉੱਤੇ ਪਹਿਲਾਂ 28 ਮਾਮਲੇ ਦਰਜ ਹਨ ਪਰ ਅਸੀਂ ਅਦਾਲਤ ਨੂੰ ਦਿਖਾਇਆ ਕਿ ਸਾਰੇ ਹੀ 28 ਮਾਮਲਿਆਂ ਦੇ ਵਿੱਚ ਨਰਾਇਣ ਸਿੰਘ ਚੌੜਾ ਬਰੀ ਹੋ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਇੱਕ ਲੱਖ ਰੁਪਏ ਦੇ ਮੁਚਲਕੇ ਦੇ ਨਾਲ ਮਨਜ਼ੂਰ ਕਰ ਲਈ ਗਈ ਹੈ।

ਸੁਖਬੀਰ ਬਾਦਲ ਨੇ ਨਹੀਂ ਦਰਜ ਕਰਵਾਏ ਬਿਆਨ

ਵਕੀਲ ਜਸਪਾਲ ਸਿੰਘ ਨੇ ਦੱਸਿਆ ਕਿ "ਹਾਲੇ ਤੱਕ ਨਰਾਇਣ ਚੌੜਾ ਦੀ ਇਸ ਮਾਮਲੇ ਦੇ ਵਿੱਚ ਬਿਆਨ ਵੀ ਨਹੀਂ ਲਏ ਗਏ। ਇੰਨਾ ਹੀ ਨਹੀਂ ਮੀਡੀਆ ਦੇ ਵਿੱਚ ਜਾਂ ਫਿਰ ਕਿਤੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੇ ਉੱਤੇ ਹੋਏ ਹਮਲੇ ਸਬੰਧੀ ਨਾ ਹੀ ਕੋਈ ਬਿਆਨ ਲਿਖਵਾਇਆ ਗਏ ਹਨ ਅਤੇ ਨਾ ਹੀ ਮੀਡੀਆ ਦੇ ਵਿੱਚ ਕੋਈ ਬਿਆਨ ਸਾਂਝਾ ਕੀਤਾ ਗਿਆ ਹੈ ਜਿਸ ਕਰਕੇ ਜਿੰਨੇ ਵੀ ਸਬੂਤ ਹਨ, ਉਨ੍ਹਾਂ ਦੀ ਫਰੈਂਸਿਕ ਜਾਂਚ ਹੋਣੀ ਹੈ।"

ਐੱਸਜੀਪੀਸੀ ਵੱਲੋਂ ਦਿੱਤੀ ਗਈ ਵੀਡੀਓ ਦੀ ਹੋਵੇਗੀ ਜਾਂਚ

ਵਕੀਲ ਨੇ ਕਿਹਾ ਕਿ ਐੱਸਜੀਪੀਸੀ ਵੱਲੋਂ ਜੋ ਵੀਡੀਓ ਦਿੱਤੀ ਗਈ ਹੈ ਉਸ ਵਿੱਚ ਵੀ ਛੇੜਛਾੜ ਦੀ ਸਾਨੂੰ ਖਦਸ਼ਾ ਲੱਗ ਰਿਹਾ ਹੈ ਜਿਸ ਦੇ ਚੱਲਦਿਆਂ ਵੀਡੀਓ ਦੀ ਫਰੈਂਸਿੰਕ ਜਾਂਚ ਹੋਵੇਗੀ। ਇੰਨਾ ਹੀ ਨਹੀਂ ਜਿਹੜੀ ਪਿਸਤੋਲ ਦੇ ਨਾਲ ਫਾਇਰ ਕੀਤਾ ਗਿਆ ਸੀ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਹਵਾਈ ਫਾਇਰ ਕਰਨ ਨੂੰ 307 ਪੁਰਾਣੀ ਧਾਰਾ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਜਾਣੋ ਕੀ ਹੈ ਮਾਮਲਾ ?

ਇਹ ਘਟਨਾ ਦਸੰਬਰ 2024 ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵਾਪਰੀ ਸੀ, ਜਦੋਂ ਸੁਖਬੀਰ ਸਿੰਘ ਬਾਦਲ ਇਮਾਰਤ ਦੇ ਬਾਹਰ ਸੇਵਾਦਾਰ ਵੱਜੋਂ ਸੇਵਾ ਕਰ ਰਹੇ ਸਨ। ਇਸ ਦੌਰਾਨ ਨਰਾਇਣ ਸਿੰਘ ਚੌੜਾ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਗੋਲੀ ਸੁਖਬੀਰ ਬਾਦਲ ਨੂੰ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ। ਇਸ ਘਟਨਾ ਤੋਂ ਬਾਅਦ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਹਫੜਾ-ਦਫੜੀ ਮਚ ਗਈ ਅਤੇ ਪੁਲਿਸ ਨੇ ਤੁਰੰਤ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.