ਬਰਨਾਲਾ : ਮੌਜੂਦਾ ਸਮੇਂ ਵਿੱਚ ਜਦੋਂ ਮਹਿੰਗਾਈ ਦੀ ਮਾਰ ਹਰ ਪਾਸੇ ਝੱਲਣੀ ਪੈ ਰਹੀ ਹੈ, ਉਥੇ ਇਸ ਦੌਰ ਵਿੱਚ ਮਹਿੰਗੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਮਹਿੰਗੀ ਟ੍ਰੇਨਿੰਗ ਲੈ ਕੇ ਸਰਕਾਰੀ ਨੌਕਰੀਆਂ ਹਾਸਲ ਕਰਨੀਆਂ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਪਰ ਅਜਿਹੇ ਦੌਰ ਵਿੱਚ ਨਗਰ ਕੌਂਸਲ ਬਰਨਾਲਾ ਦੇ ਵਿਹੜੇ ਵਿੱਚ ਬਣੀ ਲਾਇਬ੍ਰੇਰੀ ਲੋੜਵੰਦ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਦੇ ਨਾਮ ਉੱਪਰ ਚੱਲ ਰਹੀ ਇਹ ਲਾਇਬ੍ਰੇਰੀ ਨੌਜਵਾਨਾਂ ਲਈ ਮੁਫ਼ਤ ਵਿੱਚ ਕੋਚਿੰਗ ਸੈਂਟਰ ਦੀ ਤਰ੍ਹਾਂ ਸੇਵਾਵਾਂ ਦੇ ਰਹੀ ਹੈ। ਇਸ ਲਾਇਬ੍ਰੇਰੀ ਦੇ ਵਿੱਚ ਸਰਕਾਰੀ ਨੌਕਰੀਆਂ ਸਮੇਤ ਹਰ ਤਰ੍ਹਾਂ ਦੀਆਂ ਨੌਕਰੀਆਂ ਲਈ ਲੋੜੀਂਦੀਆਂ ਕਿਤਾਬਾਂ, ਟੈਸਟ ਰਸਾਲੇ, ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਲਾਇਬ੍ਰੇਰੀ ਵਿੱਚ ਸ਼ਾਂਤਮਈ ਮਾਹੌਲ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੀ ਪੜ੍ਹਾਈ ਕਰਨ ਆ ਰਹੇ ਹਨ। ਇਸ ਲਾਇਬ੍ਰੇਰੀ ਦਾ ਨਵੀਨੀਕਰਨ 2021 ਵਿੱਚ ਕੀਤਾ ਗਿਆ ਹੈ।
ਇਸ ਲਾਈਬ੍ਰੇਰੀ ਵਿੱਚ ਰੋਜ਼ਾਨਾ 100 ਤੋਂ ਵੱਧ ਨੌਜਵਾਨ ਪੜ੍ਹਾਈ ਕਰਨ ਆਉਂਦੇ ਹਨ। ਲਾਇਬ੍ਰੇਰੀ ਵਿੱਚ ਪੜ੍ਹਾਈ ਕਰਕੇ ਹੁਣ ਤੱਕ 45 ਤੋਂ ਵੱਧ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇੱਥੇ ਕੇਵਲ ਬਰਨਾਲਾ ਜ਼ਿਲ੍ਹੇ ਦੇ ਹੀ ਨਹੀਂ, ਬਲਕਿ ਆਸ ਪਾਸ ਦੇ ਮਾਨਸਾ, ਬਠਿੰਡਾ ਅਤੇ ਸੰਗਰੂਰ ਇਸ ਲਾਇਬ੍ਰੇਰੀ ਵਿੱਚ ਬਠਿੰਡਾ, ਮਾਨਸਾ, ਸੰਗਰੂਰ ਜ਼ਿਲ੍ਹਿਆਂ ਦੇ ਨੌਜਵਾਨ ਪੜ੍ਹਨ ਲਈ ਆਉਂਦੇ ਹਨ। ਇਸ ਲਾਈਬ੍ਰੇਰੀ ਵਿੱਚ ਹਰ ਇੱਕ ਭਾਸ਼ਾ ਦਾ ਅਖਬਾਰ ਅਤੇ ਮੈਗਜ਼ੀਨ ਉਪਲਬਧ ਹੈ। ਇਹ ਲਾਈਬ੍ਰੇਰੀ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ 12 ਘੰਟੇ ਖੁੱਲੀ ਰਹਿੰਦੀ ਹੈ।

ਇਸ ਮੌਕੇ ਲਾਇਬ੍ਰੇਰੀਅਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਦਾ ਰੱਖਿਆ ਗਿਆ ਹੈ। ਇਸ ਲਾਈਬ੍ਰੇਰੀ ਦਾ ਨਵੀਨੀਕਰਨ 2021 ਵਿੱਚ ਹੋਇਆ ਹੈ। ਉਹਨਾਂ ਕਿਹਾ ਕਿ 'ਇਸ ਲਾਇਬ੍ਰੇਰੀ ਵਿੱਚ ਪੜ੍ਹ ਕੇ 45 ਤੋਂ ਵੱਧ ਬੱਚੇ ਨੌਕਰੀਆਂ ਹਾਸਲ ਕਰ ਚੁੱਕੇ ਹਨ। ਜਦਕਿ 60 ਦੇ ਕਰੀਬ ਅਜਿਹੇ ਨੌਜਵਾਨ ਵੀ ਹਨ ਜਿਨਾਂ ਨੇ ਆਪਣਾ ਟੈਸਟ ਤਾਂ ਪਾਸ ਕਰ ਲਿਆ ਪ੍ਰੰਤੂ ਉਹ ਮੈਰਿਟ ਲਿਸਟ ਵਿੱਚ ਨਹੀਂ ਆ ਸਕੇ। ਉਹਨਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਰੋਜਾਨਾ 100 ਤੋਂ ਵੱਧ ਬੱਚੇ ਪੜ੍ਨ ਲਈ ਆਉਂਦੇ ਹਨ। ਇਸ ਲਾਇਬ੍ਰੇਰੀ ਵਿੱਚ ਬੱਚੇ ਨੀਟ, ਕਲੈਰੀਕਲ, ਯੂਪੀਐਸਸੀ ਅਤੇ ਹੋਰ ਵੱਖ ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਉਹਨਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ ਚਾਰ ਜ਼ਿਲ੍ਹਿਆਂ ਦੇ ਵਿਦਿਆਰਥੀ ਆਉਂਦੇ ਹਨ।' ਵਿਦਿਆਰਥੀਆਂ ਦੀ ਸਹੂਲਤਾਂ ਦਾ ਧਿਆਨਇਸ ਮੌਕੇ ਵਿਦਿਆਰਥੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ PSTET-2 ਅਤੇ ਮਾਸਟਰ ਕੈਡਰ ਦੀ ਤਿਆਰੀ ਪਿਛਲੇ ਦੋ ਸਾਲਾਂ ਤੋਂ ਕਰਦੀ ਆ ਰਹੀ ਹੈ। ਲਾਇਬ੍ਰੇਰੀ ਵਿੱਚ ਮਾਹੌਲ ਬਹੁਤ ਜ਼ਿਆਦਾ ਵਧੀਆ ਹੈ। ਇਸ ਲਾਇਬ੍ਰੇਰੀ ਵਿੱਚ ਅਜਿਹੇ ਸਟੂਡੈਂਟ ਵੀ ਆਉਂਦੇ ਹਨ, ਜੋ ਨੌਕਰੀ ਕਰਦੇ ਹਨ, ਜਿੰਨਾਂ ਤੋਂ ਸੇਧ ਮਿਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਹਰ ਇਕ ਪੇਪਰ ਲਈ ਕਿਤਾਬਾਂ ਹਨ। ਇਸ ਵਿੱਚ ਮਹਿੰਗੀ ਤੋਂ ਮਹਿੰਗੀ ਅਤੇ ਸਸਤੀ ਕਿਤਾਬ ਮਿਲਦੀ ਹੈ ਅਤੇ ਇਸ ਵਿੱਚ ਅਖਬਾਰ ਅਤੇ ਮੈਗਜ਼ੀਨ ਹਰ ਇੱਕ ਭਾਸ਼ਾ ਵਿੱਚ ਪੜ੍ਹਨ ਲਈ ਮਿਲਦੇ ਹਨ।

ਲਾਈਬ੍ਰੇਰੀ ਵਿੱਚ ਸੈਟਿੰਗ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ, ਜਿਸ ਤਰਾਂ ਪਰਾਣੇ ਸਟੂਡੈਂਟ ਜਿਹਨਾਂ ਨੂੰ ਬਹੁਤ ਸਮਾਂ ਪੜ੍ਹਦਿਆਂ ਨੂੰ ਹੋ ਗਿਆ ਹੈ, ਉਹਨਾਂ ਤੋਂ ਨਵੇਂ ਬੱਚਿਆਂ ਨੂੰ ਸੇਧ ਮਿਲਦੀ ਹੈ। ਇਸ ਲਾਇਬ੍ਰੇਰੀ ਵਿੱਚ ਆ ਕੇ ਪੜ੍ਹਦੇ ਹੋਏ ਵਿਦਿਆਰਥੀਆਂ ਨੂੰ ਦੇਖ ਕੇ ਆਪਣੇ ਮਨ ਅੰਦਰ ਪੜ੍ਹਨ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਲਾਈਬ੍ਰੇਰੀ ਦਾ ਏਰੀਆ ਬਹੁਤ ਛੋਟਾ ਹੈ, ਵਿਦਿਆਰਥੀ ਜਿਆਦਾ ਹੋਣ ਕਰਕੇ ਸੀਟਾਂ ਦੀ ਕਮੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਹਰ ਸ਼ਹਿਰ, ਪਿੰਡਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਇਸ ਲਾਇਬ੍ਰੇਰੀ ਵਿੱਚ ਪੜ੍ਹ ਕੇ ਆਪਣਾ ਭਵਿੱਖ ਕਾਮਯਾਬ ਬਣਾ ਸਕਦੇ ਹਨ।

12 ਘੰਟੇ ਖੁੱਲ੍ਹੀ ਰਹਿੰਦੀ ਲਾਇਬ੍ਰੇਰੀ
ਇਸ ਮੌਕੇ ਪੜ੍ਹਾਈ ਕਰਨ ਆਉਂਦੇ ਸਾਗਰਦੀਪ ਸਿੰਘ ਨੇ ਦੱਸਿਆ ਕਿ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਪਿਛਲੇ ਇੱਕ ਸਾਲ ਤੋਂ ਇਸ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਲੋੜੀਂਦੀ ਹਰ ਇੱਕ ਚੀਜ਼ ਦਿੱਤੀ ਜਾਂਦੀ ਹੈ, ਜਿਸ ਵਿੱਚ ਪੜ੍ਹਨ ਲਈ ਕਿਤਾਬਾਂ, ਪੀਣ ਲਈ ਪਾਣੀ ਅਤੇ ਬੈਂਚ ਸੈਟਿੰਗ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਲਾਇਬ੍ਰੇਰੀ ਦਿਨ ਵਿੱਚ 12 ਘੰਟੇ ਖੁੱਲ੍ਹੀ ਰਹਿੰਦੀ ਹੈ, ਜਿਸ ਕਰਕੇ ਪੜ੍ਹਨ ਲਈ ਸਾਰਾ ਦਿਨ ਮਿਲਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਕਿਤਾਬਾਂ ਅਤੇ ਇੰਟਰਨੈਟ ਦੀ ਸਹੂਲਤ ਮਿਲਦੀ ਹੈ। ਇਸ ਲਾਇਬ੍ਰੇਰੀ ਵਿੱਚ ਹਰ ਇੱਕ ਭਾਸ਼ਾ ਵਿੱਚ ਅਖਬਾਰ ਮਿਲਦੇ ਹਨ। ਜੇਕਰ ਲਾਇਬ੍ਰੇਰੀ ਵਿੱਚ ਕਿਤਾਬ ਨਹੀਂ ਹੁੰਦੀ ਤਾਂ ਉਸ ਨੂੰ ਲਾਈਬ੍ਰੇਰੀਅਨ ਦੇ ਜ਼ਰੀਏ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਲਾਈਬ੍ਰੇਰੀ ਵਿੱਚ ਤਜ਼ਰਬੇਕਾਰ ਸਟੂਡੈਂਟ ਆਉਂਦੇ ਹਨ, ਜਿੰਨਾਂ ਤੋਂ ਸੇਧ ਮਿਲਦੀ ਹੈ।