ਚੰਡੀਗੜ੍ਹ : ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਭਾਵ, ਐੱਨ ਐੱਸ ਏ ਨੂੰ ਪੰਜਾਬ ਸਰਕਾਰ ਨੇ ਇੱਕ ਸਾਲ ਲਈ ਹੋਰ ਵਧਾ ਦਿੱਤਾ ਹੈ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੂੰ ਹੁਣ 1 ਸਾਲ ਲਈ ਹੋਰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਰਹਿਣਾ ਪਵੇਗਾ। ਅੰਮ੍ਰਿਤਪਾਲ ਸਿੰਘ ਦੀ ਵਧਾਈ ਗਈ NSA ਸਬੰਧੀ ਇੱਕ ਚਿੱਠੀ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ-ਇੱਕ ਗੱਲ ਦੀ ਡਿਟੇਲ ਦੱਸੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੀ ਪ੍ਰੈੱਸ ਕਾਨਫਰੰਸ
ਐੱਨ ਐੱਸ ਏ ਵਿੱਚ ਵਾਧੇ ਤੋਂ ਬਾਅਦ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ "ਅੰਮ੍ਰਿਤਪਾਲ ਖਿਲਾਫ ਐੱਨਐੱਸਏ ਦਾ ਵਾਧਾ ਕਰਨਾ ਲੋਕਤੰਤਰ ਦਾ ਅਪਮਾਨ ਹੈ। ਇਹ ਲੋਕਤੰਤਰ 'ਤੇ ਧੱਬਾ ਹੈ। ਅੰਮ੍ਰਿਤਪਾਲ ਸਿੰਘ ਉੱਤੇ ਕਾਨੂੰਨ ਤੋਂ ਪਰੇ ਜਾ ਕੇ ਜ਼ੁਲਮ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਐੱਮਪੀ ਦੀ ਚੋਣ ਲੜੀ ਅਤੇ ਜਿੱਤੇ। ਅੰਮ੍ਰਿਤਪਾਲ ਸਿੰਘ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਰੋਕਿਆ ਜਾ ਰਿਹਾ ਹੈ। ਇਹ ਸਭ ਪੰਜਾਬ ਸਰਕਾਰ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਕਰ ਰਹੀ ਹੈ।"

22 ਅਪ੍ਰੈਲ ਨੂੰ ਖਤਮ ਹੋਣੀ ਸੀ NSA ਦੀ ਮਿਆਦ
ਇਥੇ ਦੱਸਣਯੋਗ ਹੈ ਕਿ ਆਪਣੇ ਹੋਰਨਾਂ ਸਾਥੀਆਂ ਤੋਂ ਬਾਅਦ ਸਾਂਸਦ ਅੰਮ੍ਰਿਤਪਾਲ ਸਿੰਘ ‘ਤੇ ਲੱਗੇ ਨੈਸ਼ਨਲ ਸੁਰੱਖਿਆ ਐਕਟ (NSA) ਦੀ ਮਿਆਦ 22 ਅਪ੍ਰੈਲ ਨੂੰ ਖਤਮ ਹੋਣੀ ਸੀ। ਜਿਸ ਨੂੰ ਲੈਣ ਲਈ ਪੰਜਾਬ ਪੁਲਿਸ ਚਾਰ ਦਿਨ ਪਹਿਲਾਂ ਹੀ ਪੰਜਾਬ ਤੋਂ ਅਸਾਮ ਲਈ ਰਵਾਨਾ ਹੋ ਗਈ ਸੀ ਪਰ ਅਚਾਨਕ ਹੀ ਖ਼ਬਰ ਸਾਹਮਣੇ ਆਈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆ ਸਕਦਾ ਕਿਉਂਕਿ ਪੰਜਾਬ ਸਰਕਾਰ ਨੇ ਨੈਸ਼ਨਲ ਸੁਰੱਖਿਆ ਐਕਟ (NSA) ਦੀ ਮਿਆਦ ਇੱਕ ਸਾਲ ਹੋ ਵਧਾ ਦਿੱਤੀ ਹੈ।

ਇਸ ਕਾਰਨ ਵਧੀ ਮਿਆਦ
ਜ਼ਿਕਰਯੋਗ ਹੈ ਕਿ MP ਅੰਮ੍ਰਿਤਪਾਲ ਸਿੰਘ ’ਤੇ NSA ਵਧਾਉਣ ਦੇ ਦਸਤਾਵੇਜ਼ ਸਾਹਮਣੇ ਆਏ ਹਨ ਜਿਸ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਦੀ ਸਿਫਾਰਿਸ਼ ’ਤੇ NSA ਵਧਾਈ ਗਈ ਹੈ। NSA ਵਧਾਉਣ ਦੇ ਆਦੇਸ਼ ’ਚ ਆਡੀਓ ਕਲਿੱਪ, ਰਿਕਾਰਡ ਅਤੇ ਦਸਤਾਵੇਜ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਡਿਟੈਨਸ਼ਨ ਨੂੰ ਖ਼ਤਮ ਕਰਨ ਨਾਲ ਸੂਬੇ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਇਸ ਅਧਾਰ 'ਤੇ ਇਸ ਵਿੱਚ ਵਾਧਾ ਕਰਨਾ ਅਤੇ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਰੱਖਣਾ ਹੀ ਸਹੀ ਰਹੇਗਾ। ਦਸੱਣਯੋਗ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ’ਚ ਦਿੱਤੇ ਦਸਤਾਵੇਜ਼ ਸੌਂਪੇ ਗਏ ਹਨ। ਇਸ NSA ਵਧਾਉਣ ਦੇ ਦਸਤਾਵੇਜ਼ਾਂ ’ਤੇ ਅੰਮ੍ਰਿਤਪਾਲ ਸਿੰਘ ਦੇ ਹਸਤਾਖ਼ਰ ਵੀ ਕਰਵਾਏ ਗਏ ਹਨ।
ਵਕੀਲ ਨੇ ਦੱਸੀ ਸਰਕਾਰ ਦੀ ਸਾਜਿਸ਼
ਕਾਬਿਲੇ ਗੌਰ ਹੈ ਕਿ ਸਾਂਸਦ ਦੇ 8 ਸਾਥੀ ਹੁਣ ਤੱਕ ਅਸਾਮ ਦੀ ਡਿਬੱਰੂਗੜ੍ਹ ਜੇਲ੍ਹ ਤੋਂ ਵਾਪਿਸ ਪੰਜਾਬ ਆ ਚੁੱਕੇ ਹਨ ਜੋ ਕਿ ਅੰਮ੍ਰਿਤਸਰ ਦੀਆਂ ਜੇਲ੍ਹਾਂ 'ਚ ਬੰਦ ਹਨ। ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਲਿਆਉਣ ਦੀ ਤਾਂ 22 ਅਪ੍ਰੈਲ ਨੂੰ ਮਿਆਦ ਖ਼ਤਮ ਹੋਣੀ ਸੀ ਪਰ 17 ਅਪ੍ਰੈਲ 2025 ਨੂੰ ਐੱਨਐੱਸਏ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਜਿਸ ਨੂੰ ਲੈਕੇ ਸਾਂਸਦ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਆਪ ਦੀ ਸਰਕਾਰ ਨੂੰ ਘੇਰਿਆ ਹੈ ਅਤੇ ਕਿਹਾ ਕਿ "ਆਮ ਆਦਮੀ ਪਾਰਟੀ ਦੀ ਸਰਕਾਰ ਵਿਸਾਖੀ ਵਾਲੇ ਦਿਨ ਹੋਏ ਇੱਕਠ ਤੋਂ ਬਾਅਦ ਘਬਰਾ ਗਈ ਹੈ ਕਿ ਕੀਤੇ ਅੰਮ੍ਰਿਤਪਾਲ ਸਿੰਘ ਦੀ ਪੰਜਾਬ 'ਚ ਐਂਟਰੀ ਰੋਕਣ ਦੀ ਸਾਜਿਸ਼ ਕੀਤੀ ਗਈ ਹੈ ਪਰ ਸਰਕਾਰ ਤੋਂ ਡਰਨ ਵਾਲੇ ਨਹੀਂ ਅਤੇ ਜਲਦ ਹੀ ਇਸ ਸਬੰਧੀ ਸਖਤ ਰੁਖ ਅਖਤਿਆਰ ਕੀਤੇ ਜਾਣਗੇ।"
ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁੱਖ-ਸੇਵਾਦਾਰ ਪ੍ਰਧਾਨ MP ਭਾਈ ਅੰਮ੍ਰਿਤਪਾਲ ਸਿੰਘ ਉੱਪਰ ਤੀਜੀ ਵਾਰ ਲਗਾਈ ਗਈ NSA ਦੀ ਪੰਜਾਬ-ਭਰ ਵਿੱਚ ਹੋ ਰਹੀ ਹੈ ਨਿਖੇਦੀ। #akalidal #warispanjabde #punjab pic.twitter.com/zxZ36uAJOB
— Adv Imaan Singh Khara (@advimaankhara) April 19, 2025
ਅੰਮ੍ਰਿਤਪਾਲ ਸਿੰਘ ਅਦੇਸ਼ਾਂ ਨੂੰ ਦੇ ਸਕਦਾ ਹੈ ਚੁਣੌਤੀ
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਅੰਮ੍ਰਿਤਪਾਲ ਸਿੰਘ NSA ਵਧਾਉਣ ਨੂੰ ਲੈਕੇ ਵਿਰੋਧ ਹੋ ਰਿਹਾ ਹੈ ਅਤੇ ਫਰੀਦਕੋਟ ਤੋਂ ਅਜ਼ਾਦ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਇੱਕ ਨਿੱਜੀ ਚੈਨਲ ਨੂੰ ਬਿਆਨ ਦਿੰਦੇ ਹੋਏ ਕਿਹਾ ਹੈ ਜਲਦ ਹੀ ਇਸ ਸਬੰਧੀ ਅਦਾਲਤ ਦਾ ਰੁਖ਼ ਕਰਾਂਗੇ। ਪੰਜਾਬ ਸਰਕਾਰ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਵੱਜੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਤਾਂ ਸਰਕਾਰ ਘਬਰਾਹਟ ਵਿੱਚ ਇਹ ਸਭ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 3 ਹਫਤਿਆਂ ਦੇ ਅੰਮ੍ਰਿਤਪਾਲ ਸਿੰਘ ਇਸ ਆਦੇਸ਼ ਨੂੰ ਚੁਣੌਤੀ ਦੇ ਸਕਦੇ ਹਨ।
ਪੰਜਾਬ ਸਕਾਰ ਦਾ ਵਿਰੋਧ ਕਰ ਰਹੇ ਸਿਆਸੀ ਆਗੂ
ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ NSA ਨੂੰ ਵਧਾਉਣ ਤੋਂ ਬਾਅਦ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਗੈਰ ਸੰਵਿਧਾਨਿਕ ਕਾਰਵਾਈ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ ਸਿੱਖਾਂ ਪ੍ਰਤੀ ਜਿਹੜਾ ਰਵੱਈਆ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਪਣਾਇਆ ਹੈ ਉਹ ਗੈਰ ਵਾਜਿਬ ਹੈ। ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿੱਚ ਦੋਹਰੇ ਮਾਪਦੰਡ 'ਤੇ ਕੰਮ ਕੀਤਾ ਗਿਆ ਅਤੇ ਹੁਣ ਕਿਸੇ ਤਰਾਂ ਨਾ ਵਾਜਿਬ ਐੱਨਐੱਸਏ ਮਾਮਲੇ ਵਿੱਚ ਓਹੀ ਨੀਤੀ ਅਪਣਾਈ ਜਾ ਰਹੀ ਹੈ।ਭਾਈ ਅੰਮ੍ਰਿਤਪਾਲ ਸਿੰਘ 10 ਲੱਖ ਤੋਂ ਵੱਧ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਹਨ। ਆਪਣੇ ਹਲਕੇ ਦੇ ਸਮੇਤ ਪੰਜਾਬ ਦੇ ਮੁੱਦਿਆਂ ਨੂੰ ਸੰਸਦ ਵਿੱਚ ਰੱਖਣਾ ਉਨ੍ਹਾਂ ਦਾ ਸੰਵਿਧਾਨਿਕ ਹੱਕ ਅਤੇ ਅਧਿਕਾਰ ਹੈ, ਤੁਰੰਤ ਉਨ੍ਹਾਂ ਤੋਂ ਐਨਐਸਏ ਹਟਾਇਆ ਜਾਵੇ ਅਤੇ ਪੰਜਾਬ ਸ਼ਿਫਟ ਕੀਤਾ ਜਾਵੇ। ਲੋਕਲ ਕੇਸਾਂ ਦੀ ਜਾਂਚ ਪੜਤਾਲ ਕਰਕੇ ਇੰਨਸਾਫ ਕੀਤਾ ਜਾਵੇ। ਪਰ ਕਿਸੇ ਗਹਿਰੀ ਸਾਜ਼ਿਸ਼ ਹੇਠ ਓਹਨਾ ਨੂੰ ਜੇਲ ਅਸਾਮ ਦੀ ਜੇਲ੍ਹ ਵਿੱਚ ਨਜਰਬੰਦ ਰੱਖਣ ਲਈ ਨਵੇਂ ਪੈਂਤੜਿਆਂ ਨੂੰ ਵਰਤਿਆ ਜਾ ਰਿਹਾ ਹੈ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੈ।
ਜਾਣੋ ਕੌਣ ਹੈ ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦਾ ਜੰਮਪਲ ਹੈ ਅਤੇ ਕਪੂਰਥਲਾ ਦੇ ਪੋਲੀਟੈਕਨਿਕ ਕਾਲਜ ਤੋਂ ਪੜਾਈ ਕੀਤੀ ਹੈ। ਪੜਾਈ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੁਬਈ ਚਲਾ ਗਿਆ ਅਤੇ ਉਥੇ ਜਾ ਡਰਾਇਵਰੀ ਕਰਦਾ ਸੀ ਜੋ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇੱਕੋ ਵਾਰ ਹੀ ਸੁਰਖੀਆਂ ਵਿੱਚ ਆ ਗਿਆ। ਅੰਮ੍ਰਿਤਪਾਲ ਸਿੰਘ ਇੱਕ ਅਜਿਹਾ ਨਾਂ ਹੈ ਜੋ ਕਿ ਅਚਾਨਕ ਸੁਰਖੀਆਂ ਵਿੱਚ ਆ ਗਿਆ, ਜਦੋਂ ਅੰਮ੍ਰਿਤਪਾਲ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਮੁਖੀ ਐਲਾਨਿਆ ਗਿਆ। ਮੁੱਖੀ ਐਲਾਨੇ ਜਾਣ ਤੋਂ ਬਾਅਦ ਸੜਕ ਹਾਦਸੇ ਵਿੱਚ ਮਾਰੇ ਗਏ ਦੀਪ ਸਿੱਧੂ ਦੀ ਜਥੇਬੰਦੀ ਦਾ ਸਾਰਾ ਭਾਰ ਅੰਮ੍ਰਿਤਪਾਲ ਹੀ ਸੰਭਾਲ ਰਿਹਾ ਸੀ। ਇਸ ਲਈ ਉਹ ਖੁਫੀਆ ਤੰਤਰ ਦੀ ਰਾਡਾਰ 'ਤੇ ਰਿਹਾ ਤੇ ਹਰ ਪਾਸੇ ਤੋਂ ਅੰਮ੍ਰਿਤਪਾਲ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਸਦਕਾ ਅੰਮ੍ਰਿਤਪਾਲ ਸਿੰਘ ਤੇ ਉਸਦੇ ਕੁਝ ਸਾਥੀਆਂ ਉੱਤੇ ਸਾਲ 2023 ਵਿੱਚ ਐਨਐਸਏ ਲਗਾਇਆ ਗਿਆ ਸੀ। ਸਾਲ 2022 ਵਿੱਚ ਦੁਬਈ ਤੋਂ ਪੰਜਾਬ ਪਰਤਣ ਉਪਰੰਤ ਅੰਮ੍ਰਿਤ ਪਾਲ ਸਿੰਘ ਨੇ ਵਾਰਸ ਪੰਜਾਬ ਦੇ ਨਾਮ ਦੀ ਜਥੇਬੰਦੀ ਬਣਾਈ ਸੀ। ਅਤੇ ਉਸ ਖਿਲਾਫ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਅਤੇ ਹੋਰ ਕਈ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਸਦਕਾ ਕਾਨੂੰਨੀ ਕਾਰਵਾਈ ਕੀਤੀ ਗਈ ਸੀ।
- Amritpal Singh Arrested: ਜਾਣੋ, ਕੌਣ ਹੈ ਅੰਮ੍ਰਿਤਪਾਲ ਸਿੰਘ ਅਤੇ ਪੁਲਿਸ ਦੀ ਰਡਾਰ 'ਤੇ ਕਿਵੇਂ ਆਇਆ ?
- Papalpreet Singh : ਕੌਣ ਹੈ ਅੰਮ੍ਰਿਤਪਾਲ ਸਿੰਘ ਦੇ ਪੈਰ-ਪੈਰ 'ਤੇ ਨਾਲ ਰਿਹਾ ਪੱਪਲਪ੍ਰੀਤ ਸਿੰਘ, ਕਿਉਂ ਕਿਹਾ ਜਾ ਰਿਹਾ 'ਅੰਮ੍ਰਿਤਪਾਲ ਸਿੰਘ ਦਾ ਵੱਡਾ ਰਾਜ਼ਦਾਰ'
- MP ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗ ਸਣੇ ਗ੍ਰਿਫ਼ਤਾਰ: ਪਿਤਾ ਤਰਸੇਮ ਸਿੰਘ ਨੇ ਕਿਹਾ- ਬਦਨਾਮ ਕਰਨ ਦੀ ਕੋਸ਼ਿਸ਼, ਐਸਐਸਪੀ ਨੇ ਸਾਂਝੀ ਕੀਤੀ ਜਾਣਕਾਰੀ - MP Amritpal Singhs brother arrested
- ਕੀ ਹੈ NSA, ਜਿਸ ਤਹਿਤ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ? ਇੱਕ Click 'ਚ ਜਾਣੋ ਸਭ ਕੁਝ...