ਬਠਿੰਡਾ: ਅਪੋਜ਼ੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਜਿਹਾ ਆ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਨੇ ਕਿਹਾ ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿਚੋਂ 18 ਚੱਲ ਗਏ ਹਨ ਤੇ 32 ਬਾਕੀ ਹਨ। ਇਹ ਕਿਸੇ ਵੇਲੇ ਵੀ ਫਟ ਸਕਦੇ ਹਨ। ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਆਪੋਜੀਸ਼ਨ ਲੀਡਰ ਕੋਲੇ ਇਹ ਜਾਣਕਾਰੀ ਕਿੱਥੋਂ ਆਈ ਕੀ ਉਸਦੇ ਸਬੰਧ ਪਾਕਿਸਤਾਨ ਦੇ ਨਾਲ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਨਾਲ ਕੀ ਸਬੰਧ ਹੈ ਕਿ ਉੱਥੋਂ ਦੇ ਅੱਤਵਾਦੀ ਉਸ ਨੂੰ ਸਿੱਧੇ ਫ਼ੋਨ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿੰਨੇ ਬੰਬ ਭੇਜੇ ਹਨ? ਇਹ ਜਾਣਕਾਰੀ ਨਾ ਤਾਂ ਇੰਟੈਲੀਜੈਂਸ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਕੋਲ ਆਈ ਹੈ, ਪਰ ਜਦੋਂ ਇਹ ਗੱਲ ਵਿਰੋਧੀ ਧਿਰ ਦੇ ਇੰਨੇ ਵੱਡੇ ਨੇਤਾ ਕੋਲ ਪਹੁੰਚੀ ਹੈ, ਤਾਂ ਇਹ ਉਸ ਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਨੂੰ ਸੂਚਿਤ ਕਰੇ ਕਿ ਇੱਥੇ ਬੰਬ ਹਨ।
ਅਪੋਜ਼ੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਉੱਤੇ ਸਵਾਲ ਖੜੇ ਕੀਤੇ ਹਨ, ਕੀ ਉਹ ਬੰਬ ਦੇ ਫਟਣ ਅਤੇ ਲੋਕਾਂ ਦੇ ਮਰਨ ਦੀ ਉਡੀਕ ਕਰ ਰਹੇ ਸਨ ਤਾਂ ਜੋ ਉਨ੍ਹਾਂ ਦੀ ਰਾਜਨੀਤੀ ਜਾਰੀ ਰਹਿ ਸਕੇ? ਅਤੇ ਜੇ ਇਹ ਝੂਠ ਹੈ, ਤਾਂ ਕੀ ਉਹ ਅਜਿਹੀਆਂ ਗੱਲਾਂ ਕਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। ਪ੍ਰਤਾਪ ਬਾਜਵਾ ਨੂੰ ਸਪੱਸ਼ਟ ਤੌਰ ‘ਤੇ ਦੱਸਣਾ ਪਵੇਗਾ ਕਿ ਉਸ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ, ਉਸ ਦੇ ਕਿਹੜੇ ਸਰੋਤ ਹਨ ਜੋ ਉਸ ਨੂੰ ਸਿੱਧੇ ਤੌਰ ‘ਤੇ ਅਜਿਹੀ ਜਾਣਕਾਰੀ ਦੇ ਰਹੇ ਹਨ, ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਦਹਿਸ਼ਤ ਫੈਲਾ ਰਹੇ ਹਨ ਤਾਂ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਜਵਾ ਦੇ ਹੱਕ ਵਿੱਚ ਆਪਣਾ ਬਿਆਨ ਦਿੱਤਾ ਹੈ।
ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਐਕਸ਼ਨ ਲਵਾਂਗੇ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪੋਜੀਸ਼ਨ ਲੀਡਰ ਕੋਲ ਬਹੁਤ ਕੁਝ ਹੁੰਦਾ ਹੈ। ਬੋਲਣ ਨੂੰ ਉਸ ਨੂੰ ਬੋਲਣ ਤੋਂ ਨਹੀਂ ਰੋਕਿਆ ਜਾ ਸਕਦਾ ਸਰਕਾਰ ਡਰਾਉਣਾ ਚਾਹੁੰਦੀ ਹੈ। ਪੁਲਿਸ ਦੇ ਜੋਰ ਨਾਲ ਜੋ ਅਸੀਂ ਡਰਨ ਵਾਲੇ ਨਹੀਂ ਹਾਂ ਪ੍ਰਤਾਪ ਸਿੰਘ ਬਾਜਵਾ ਦੇ ਤਾਂ ਪਰਿਵਾਰ ਉੱਪਰ ਪਹਿਲਾਂ ਵੀ ਬੰਬ ਚੱਲੇ ਹਨ। ਜਿਸ ਵਿੱਚ ਉਨ੍ਹਾਂ ਦੇ ਪਿਤਾ ਚੱਲ ਵਸੇ ਉਨ੍ਹਾਂ ਨੇ ਸਿਰਫ ਇਹ ਕਿਹਾ ਕਿ ਇਹ ਇੱਕ ਜਾਣਕਾਰੀ ਹੈ ਜੋ ਸਰਕਾਰ ਨੂੰ ਇੱਕ ਟਵੀਟ ਰਾਹੀਂ ਦੱਸੀ ਪਰ ਸਰਕਾਰ ਜਾਣ ਬੁੱਝ ਕੇ ਇਨ੍ਹਾਂ ਗੱਲਾਂ 'ਤੇ ਆਈ ਹੋਈ ਹੈ ਕਿ ਅਸੀਂ ਆਪੋਜੀਸ਼ਨ ਨੂੰ ਡਰਾ ਲਵਾਂਗੇ ਅਗਰ ਆਪੋਜੀਸ਼ਨ ਨੂੰ ਡਰਾਉਣ ਦੀਆਂ ਗੱਲਾਂ ਕਰਦੇ ਹਨ ਤਾਂ ਅਸੀਂ ਡਰਨ ਵਾਲੇ ਨਹੀਂ ਅਸੀਂ ਸਰਕਾਰ ਤੇ ਪੁਲਿਸ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ।
ਅਗਰ ਕੋਈ ਪ੍ਰਤਾਪ ਸਿੰਘ ਬਾਜਵਾ 'ਤੇ ਕਾਰਵਾਈ ਹੋਈ। ਪੰਜਾਬ ਦੇ ਵਿੱਚ ਅਨੇਕਾਂ ਹੀ ਐਸੀਆਂ ਘਟਨਾਵਾਂ ਹੋਈਆਂ ਹਨ। ਜਿਨਾਂ ਵਿੱਚ ਇੰਟੈਲੀਜੈਂਸੀ ਦੀ ਬਿਲਡਿੰਗ ਦੇ ਉੱਪਰ ਹਮਲਾ ਹੋਣਾ ਪੁਲਿਸ ਥਾਣਿਆਂ ਦੇ ਉੱਤੇ ਹਮਲੇ ਹੋਣੇ ਤੇ ਬੀਤੇ ਦਿਨੀ ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ ਉੱਪਰ ਹਮਲਾ ਹੋਣਾ ਸਰਕਾਰ ਚਾਹੁੰਦੀ ਹੈ ਤਾਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਰੋਕੇ ਪੰਜਾਬ ਦੇ ਹਾਲਾਤ ਦਿਨ ਬਰ ਦਿਨ ਵਿਗੜ ਰਹੇ ਹਨ।