ETV Bharat / state

ਪ੍ਰੇਮਿਕਾ ਦੇ ਵਿਆਹ ਮਗਰੋਂ ਦੁਖੀ ਕੈਬਨਿਟ ਮੰਤਰੀ ਦੇ ਗੰਨਮੈਨ ਨੇ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ - MINISTER GUNMAN SUICIDE

ਮੰਤਰੀ ਦੇ ਗੰਨਮੈਨ ਨੇ ਆਪਣੀ ਪ੍ਰੇਮਿਕਾ ਦੇ ਵਿਆਹ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੜ੍ਹੋ ਪੂਰੀ ਖਬਰ...

minister Hardeep Singh Mundian's gunman commits suicide after girlfriend's wedding in Khanna
ਪ੍ਰੇਮਿਕਾ ਦੇ ਵਿਆਹ ਮਗਰੋਂ ਦੁਖੀ ਕੈਬਨਿਟ ਮੰਤਰੀ ਮੁੰਡੀਆਂ ਦੇ ਗੰਨਮੈਨ ਨੇ ਕੀਤੀ ਖੁਦਕੁਸ਼ੀ (Etv Bharat)
author img

By ETV Bharat Punjabi Team

Published : April 28, 2025 at 5:42 PM IST

2 Min Read

ਖੰਨਾ (ਲੁਧਿਆਣਾ): ਖੰਨਾ ਦੇ ਪਿੰਡ ਰਾਮਪੁਰ ਵਿੱਚ ਐਤਵਾਰ ਸ਼ਾਮ ਨੂੰ ਗੋਲੀ ਲੱਗਣ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਗੁਰਕੀਰਤ ਸਿੰਘ ਗੋਲਡੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਕੀਰਤ ਸਿੰਘ ਗੋਲਡੀ ਆਪਣੀ ਪ੍ਰੇਮਿਕਾ ਦੇ ਵਿਆਹ ਤੋਂ ਬਾਅਦ ਪਰੇਸ਼ਾਨ ਸੀ। ਜਿਸ ਕਾਰਨ ਉਹ ਆਪਣੀ ਪ੍ਰੇਮਿਕਾ ਦੇ ਘਰ ਗਿਆ ਅਤੇ ਕਾਰਬਾਈਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਇਲਜ਼ਾਮ ਹੈ ਕਿ ਗੰਨਮੈਨ ਗੋਲਡੀ ਨੂੰ ਉਸ ਦੀ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਜਿਸ ਕਾਰਨ ਗੋਲਡੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਪ੍ਰੇਮਿਕਾ, ਉਸ ਦੀ ਮਾਂ ਅਤੇ ਭਰਾ ਵਾਸੀ ਰਾਮਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਪ੍ਰੇਮਿਕਾ ਦੇ ਵਿਆਹ ਮਗਰੋਂ ਦੁਖੀ ਕੈਬਨਿਟ ਮੰਤਰੀ ਮੁੰਡੀਆਂ ਦੇ ਗੰਨਮੈਨ ਨੇ ਕੀਤੀ ਖੁਦਕੁਸ਼ੀ (Etv Bharat)

2010 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਨੌਕਰੀ ਮਿਲੀ

ਗੁਰਕੀਰਤ ਗੋਲਡੀ ਦੀ ਮਾਂ ਦਲਜੀਤ ਕੌਰ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਤੀ ਪ੍ਰਿਥੀਪਾਲ ਸਿੰਘ ਪੰਜਾਬ ਪੁਲਿਸ ਵਿੱਚ ਸੀ। 2010 ਵਿੱਚ ਪ੍ਰਿਥੀਪਾਲ ਸਿੰਘ ਦੀ ਮੌਤ ਤੋਂ ਬਾਅਦ ਪੁੱਤਰ ਗੁਰਕੀਰਤ ਗੋਲਡੀ ਨੂੰ 2012 ਵਿੱਚ ਨੌਕਰੀ ਮਿਲੀ। ਗੋਲਡੀ ਦੀ ਗੱਲਬਾਤ ਆਪਣੇ ਪਿੰਡ ਦੀ ਇੱਕ ਕੁੜੀ ਨਾਲ ਸੀ। ਦੋਵਾਂ ਵਿਚਕਾਰ 2009 ਤੋਂ ਗੱਲਬਾਤ ਚੱਲ ਰਹੀ ਸੀ, ਜਿਸ ਬਾਰੇ ਸਾਰੇ ਜਾਣਦੇ ਸਨ ਪਰ 5 ਸਾਲ ਪਹਿਲਾਂ, ਪ੍ਰੇਮਿਕਾ ਦੀ ਮਾਂ ਨੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਸੀ।

ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਪਰਿਵਾਰ ਨੇ ਬਿਆਨ ਵਿੱਚ ਦੱਸਿਆ ਕਿ ਪ੍ਰੇਮਿਕਾ ਵਿਆਹ ਤੋਂ ਬਾਅਦ ਵੀ ਗੋਲਡੀ ਨਾਲ ਗੱਲਾਂ ਕਰਦੀ ਰਹਿੰਦੀ ਸੀ। ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਖੁਦ ਗੋਲਡੀ ਦੀ ਗੱਲ ਕਰਾਉਂਦੇ ਸੀ। ਉਹ ਪੈਸੇ ਵੀ ਲੈਂਦੇ ਸੀ। ਗੋਲਡੀ ਨੂੰ ਐਤਵਾਰ ਨੂੰ ਵੀ ਘਰ ਬੁਲਾਇਆ ਗਿਆ ਸੀ। ਸ਼ਾਮ 5 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਡੀ ਨੇ ਪ੍ਰੇਮਿਕਾ ਦੇ ਘਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.