ਮਾਨਸਾ : ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਜਾਇਜ਼ ਕਬਜ਼ਿਆਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਿਸਦੇ ਚਲਦਿਆ ਪੀਲਾ ਪੰਜਾ ਚਲਾ ਕੇ ਦੋ ਘਰਾਂ ਦੇ ਨਜਾਇਜ਼ ਕਬਜ਼ੇ ਛੁਡਵਾਏ ਗਏ।
ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ
ਮਾਨਸਾ ਦੇ ਐਸਡੀਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ, 'ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਭਰ ਦੇ ਵਿੱਚ ਸਰਕਾਰੀ ਪ੍ਰਾਪਰਟੀ ਉੱਤੇ ਕੀਤੇ ਗਏ ਕਬਜ਼ਿਆਂ ਨੂੰ ਛੁਡਵਾਇਆ ਜਾ ਰਿਹਾ ਹੈ। ਐਸਡੀਐਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਇਸੇ ਤਹਿਤ ਹੀ ਨਗਰ ਪੰਚਾਇਤ ਭੀਖੀ ਦੀ ਜ਼ਮੀਨ 'ਤੇ ਕੁਝ ਪਰਿਵਾਰਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਉਸਾਰੀ ਕੀਤੀ ਗਈ ਸੀ। ਜਿਸ ਦੇ ਲਈ ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਮੰਗੀ ਗਈ ਸੀ ਤਾਂ ਇਸੇ ਤਹਿਤ ਹੀ ਭੀਖੀ ਦੇ ਵਿੱਚ ਬੁਲਡੋਜ਼ਰ ਦੇ ਨਾਲ ਉਨ੍ਹਾਂ ਵਿਅਕਤੀਆਂ ਤੋਂ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ।'
ਸਰਕਾਰੀ ਪ੍ਰਾਪਰਟੀ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾਣ
ਇਸ ਦੌਰਾਨ ਮਾਨਸਾ ਦੇ ਐਸਐਸਪੀ ਭਾਗੀਰਥ ਮੀਨਾ ਅਤੇ ਮਾਨਸਾ ਦੇ ਐਸਡੀਐਮ ਨੇ ਦੱਸਿਆ ਕਿ, 'ਜੋ ਨਗਰ ਪੰਚਾਇਤ ਦੀ ਜਗ੍ਹਾ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਨੂੰ ਹਟਾਉਣ ਦੇ ਲਈ ਪੀਲਾ ਪੰਜਾ ਚਲਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਪੁਲਿਸ ਦੀ ਮਦਦ ਮੰਗੀ ਗਈ ਸੀ, ਜਿਸ ਤਹਿਤ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਤਾਂ ਕਿ ਸਰਕਾਰੀ ਪ੍ਰਾਪਰਟੀ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾਣ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਇਹ ਨਜਾਇਜ਼ ਕਬਜ਼ੇ ਕੀਤੇ ਗਏ ਸੀ ਉਨ੍ਹਾਂ ਉੱਪਰ ਐਨਡੀਪੀਸੀ ਐਕਟ ਦੇ ਮਾਮਲੇ ਵੀ ਦਰਜ ਹਨ। ਜਿਸ ਦੇ ਤਹਿਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਅਨੁਸਾਰ ਅੱਜ ਕਾਰਵਾਈ ਕੀਤੀ ਗਈ ਹੈ।
- ਰਾਠੀ ਦੀ ਕਲਾ ਦੇਸ਼ਾਂ ਵਿਦੇਸ਼ਾਂ ਅਤੇ ਪੰਜਾਬ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ, ਵੇਖੋ ਕਿਸ ਤਰ੍ਹਾਂ ਬਣਉਂਦਾ ਹੈ ਪੈਰਾਂ ਵਾਲੀਆਂ ਚੱਪਲਾਂ ਤੋਂ ਟਰੈਕਟਰ...
- MP ਬਲਬੀਰ ਸਿੰਘ ਸੀਚੇਵਾਲ ਦਾ LOP ਪ੍ਰਤਾਪ ਸਿੰਘ ਬਾਜਵਾ ਨੂੰ ਮੋੜਵਾਂ ਜਵਾਬ, ਬਾਜਵਾ ਨੇ ਸੀਚੇਵਾਲ ਮਾਡਲ ਨੂੰ ਦੱਸਿਆ ਸੀ ਫੇਲ੍ਹ
- ਜਾਣੋ ਕੌਣ ਹਨ ਹਰਪਾਲ ਚੀਮਾ ? ਜਿਨ੍ਹਾਂ ਨੇ ਪੰਜਾਬ ਦੀ AAP ਸਰਕਾਰ ਦਾ ਪੇਸ਼ ਕੀਤਾ ਚੌਥਾ ਬਜਟ