ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਨਤੀਜੇ ਆ ਗਏ ਹਨ। ਵਿਦਿਆਰਥੀ ਨਤੀਜੇ PSEB ਦੀ ਵੈੱਬਸਾਈਟ ਤੇ ਚੈੱਕ ਕਰ ਸਕਦੇ ਹਨ। ਪੰਜਾਬ ਦੇ ਟਾਪ 10 ਵਿਦਿਆਰਥੀਆਂ ਦੇ ਵਿੱਚੋਂ ਲੁਧਿਆਣਾ ਦੇ 2 ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਨੇ। ਬੀਸੀਐਮ ਅਤੇ ਆਰਐਸ ਮਾਡਲ ਸਕੂਲ ਦੇ ਬੱਚੇ ਮੈਰਿਟ ਲਿਸਟ 'ਚ ਆਏ ਹਨ। ਆਰਐਸ ਮਾਡਲ ਦੇ 8 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ ਹਨ। ਸਭ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ ਨਿਤਿਨ ਭੱਟ ਨੇ 500 ਵਿੱਚੋਂ 497 ਅੰਕ ਹਾਸਿਲ ਕੀਤੇ ਹਨ ਅਤੇ ਸਕੂਲ ਦਾ ਮਾਣ ਵਧਾਇਆ ਹੈ, ਪਰ ਉਸ ਦੇ ਪਿਤਾ ਬਿਮਾਰ ਹੋਣ ਕਰਕੇ ਇਹ ਚੰਡੀਗੜ੍ਹ ਵਿੱਚ ਹੈ। ਨਿਤਿਨ ਨੇ ਪਿਤਾ ਨੂੰ ਕਿਡਨੀ ਦੀ ਬਿਮਾਰੀ ਹੋਣ ਦੇ ਵੀ ਹਿੰਮਤ ਨਹੀਂ ਛੱਡੀ ਅਤੇ ਇਹ ਮੁਕਾਮ ਹਾਸਿਲ ਕੀਤਾ। ਮੈਰਿਟ ਸੂਚੀ 'ਚ ਆਏ ਹੋਰ ਵਿਦਿਆਰਥੀਆਂ ਦੇ ਮਾਂ ਬਾਪ ਅਤੇ ਅਧਿਆਪਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
'ਉਪਲਬਧੀ ਹਾਸਿਲ ਕਰਨ ਲਈ ਸਕੂਲ ਟੀਚਰ ਅਤੇ ਮਾਂ-ਬਾਪ ਅਤੇ ਪ੍ਰਿੰਸੀਪਲ ਦਾ ਵੱਡਾ ਹੱਥ'
ਵਿਦਿਆਰਥੀਆਂ ਮੁਤਾਬਿਕ ਅੱਜ ਉਨ੍ਹਾਂ ਦੇ ਪੂਰੇ ਸਾਲ ਦੀ ਮਿਹਨਤ ਦਾ ਨਤੀਜਾ ਆਇਆ ਹੈ। ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਇਸ ਉਪਲਬਧੀਆਂ ਦੇ ਵਿੱਚ ਸਕੂਲ ਟੀਚਰ ਅਤੇ ਮਾਂ-ਬਾਪ ਅਤੇ ਪ੍ਰਿੰਸੀਪਲ ਦਾ ਵੱਡਾ ਹੱਥ ਦੱਸਿਆ ਹੈ। ਮੈਰਿਟ ਸੂਚੀ ਦੇ ਵਿੱਚ ਆਏ ਵਿਦਿਆਰਥੀਆਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਅਤੇ ਆਪਣੇ ਨੰਬਰ ਦੱਸੇ ਨਾਲ ਹੀ ਆਪਣੇ ਭਵਿੱਖ ਦੇ ਅੱਗੇ ਕੀਤੇ ਜਾਣ ਵਾਲੇ ਕੋਰਸਾਂ ਸਬੰਧੀ ਵੀ ਗੱਲਬਾਤ ਕੀਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਨ੍ਹਾਂ ਦੀ ਮੈਰਿਟ ਵਿੱਚ ਜਗ੍ਹਾ ਬਣੇਗੀ ਪਰ ਮਨ ਦੇ ਵਿੱਚ ਡਰ ਜਰੂਰ ਸੀ। ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੂਰੇ ਸਾਲ ਉਨ੍ਹਾਂ ਨੇ ਮਿਹਨਤ ਕੀਤੀ ਅਤੇ ਇਹ ਮੁਕਾਮ ਹਾਸਿਲ ਕੀਤਾ।

'ਸਕੂਲ ਦੇ ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ'
ਸਕੂਲ ਦੇ ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਡਾ ਹੱਥ ਵਿਦਿਆਰਥੀਆਂ ਦੀ ਮਿਹਨਤ ਦਾ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਂ-ਬਾਪ ਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਪਰ ਜਿਹੜੇ ਬੱਚੇ ਮੈਰਿਟ ਲਿਸਟ ਦੇ ਵਿੱਚ ਨਹੀਂ ਆਏ ਜਿਨਾਂ ਦੇ ਅੰਕ 80 ਤੋਂ 90 ਫੀਸਦੀ ਵੀ ਆਏ ਹਨ ਉਹ ਵੀ ਬਹੁਤ ਵੱਡੀ ਉਪਲਬਧੀ ਹੈ।
'ਘੱਟ ਨੰਬਰ ਲੈ ਕੇ ਆਏ ਵਿਦਿਆਰਥੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ'
ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਿਰਫ ਅੰਕਾਂ ਦੇ ਨਾਲ ਹੀ ਬੱਚਿਆਂ ਦੇ ਹੁਨਰ ਨੂੰ ਪਹਿਚਾਣਿਆ ਨਹੀਂ ਜਾ ਸਕਦਾ ਹਰ ਬੱਚਾ ਵਿਲੱਖਣ ਹੈ ਅਤੇ ਉਸ ਦਾ ਆਪਣਾ ਵੱਖਰਾ ਹੁਨਰ ਹੈ। ਇਸ ਕਰਕੇ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਘੱਟ ਨੰਬਰ ਲੈ ਕੇ ਆਏ ਹਨ ਉਨ੍ਹਾਂ ਨੂੰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਵੀ ਭਵਿੱਖ ਸੁਨਹਿਰੀ ਹੈ।