ਚੰਡੀਗੜ੍ਹ: ਪੰਜਾਬ 'ਚ 50 ਬੰਬ ਦੇ ਬਿਆਨ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਮਾਮਲੇ 'ਚ ਅੱਜ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਥਾਣਾ ਸਾਈਬਰ ਕ੍ਰਾਈਮ ਫੇਜ਼-7 ਵਿਖੇ ਪੇਸ਼ ਹੋਏ। ਜਿਥੇ ਉਨ੍ਹਾਂ ਦੇ ਨਾਲ ਸਮੂਹ ਕਾਂਗਰਸੀ ਵਰਕਰ ਵੀ ਪਹੁੰਚੇ ਸਨ। ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਣੇ ਸਮੂਹ ਕਾਂਗਰਸੀ ਸੀਨੀਅਰ ਲੀਡਰ ਵੀ ਮੌਕੇ 'ਤੇ ਮੌਜੂਦ ਸਨ। ਕਾਂਗਰਸੀ ਵਰਕਰਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪ੍ਰਤਾਪ ਬਾਜਵਾ ਥਾਣੇ 'ਚ ਰਹਿਣਗੇ ਅਸੀਂ ਇਸ ਤਰ੍ਹਾਂ ਹੀ ਬਾਹਰ ਬੈਠੇ ਰਹਾਂਗੇ। ਇਸ ਦੌਰਾਨ ਕਰੀਬ ਛੇ ਘੰਟੇ ਪ੍ਰਤਾਪ ਬਾਜਵਾ ਤੋਂ ਪੁੱਛਗਿੱਛ ਹੋਈ।
#WATCH | Punjab LoP and Congress leader Partap Singh Bajwa leaves from the Cybercrime police station in Mohali. A case has been registered against him over his " 50 bombs have reached punjab" remark
— ANI (@ANI) April 15, 2025
he says, "our children are selling their land and going abroad, many youths are… pic.twitter.com/pnSeIp3mca
ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੋਂ ਬਾਹਰ ਆਏ। ਜਿਥੇ ਉਨ੍ਹਾਂ ਕਿਹਾ ਕਿ, "ਸਾਡੇ ਬੱਚੇ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਜਾ ਰਹੇ ਹਨ, ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਆਦੀ ਹਨ, ਇਹ ਇੱਕ ਵੱਡੀ ਚੁਣੌਤੀ ਹੈ। ਸਾਨੂੰ ਪੰਜਾਬ ਨੂੰ ਬਚਾਉਣਾ ਹੈ। ਕਾਂਗਰਸ ਕੋਲ ਚੰਗੀ ਲੀਡਰਸ਼ਿਪ ਹੈ... ਉਨ੍ਹਾਂ (ਪੁਲਿਸ) ਨੇ ਮੈਨੂੰ ਦੁਬਾਰਾ ਨਹੀਂ ਬੁਲਾਇਆ, ਜੇਕਰ ਉਹ ਮੈਨੂੰ ਬੁਲਾਉਂਦੇ ਹਨ, ਤਾਂ ਮੈਂ ਤੁਹਾਨੂੰ ਦੱਸਾਂਗਾ..."
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਅਸਲ ਸਵਾਲ ਇਹ ਹੈ ਕਿ ਉਨ੍ਹਾਂ ਨੇ ਇੱਕ ਸਥਾਪਿਤ ਸੰਸਥਾ ਨੂੰ ਕਿਵੇਂ ਤਬਾਹ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਨੂੰ ਇੱਕ ਸ਼ੈਡੋ ਮੁੱਖ ਮੰਤਰੀ ਮੰਨਿਆ ਜਾਂਦਾ ਹੈ... ਜੇਕਰ ਅਜਿਹੇ ਵਿਅਕਤੀ ਨੂੰ 6 ਘੰਟੇ ਪੁੱਛਗਿੱਛ ਵਿੱਚ ਰੱਖਿਆ ਜਾ ਸਕਦਾ ਹੈ, ਤਾਂ ਸੋਚੋ ਕਿ ਇੱਕ ਆਮ ਆਦਮੀ ਦਾ ਕੀ ਹੋਵੇਗਾ..."।
#WATCH | Mohali, Punjab | Punjab LoP and Congress leader Partap Singh Bajwa says, " the real question is how they destroyed an established institution. leader of opposition is considered to be a shadow chief minister... if such a person can be kept 6 hours in interrogation, think… https://t.co/iKClOCTN1l pic.twitter.com/DjzrmkPzi7
— ANI (@ANI) April 15, 2025
ਉਨ੍ਹਾਂ ਕਿਹਾ ਕਿ ਮੈਨੂੰ ਯਾਦ ਆ ਰਿਹਾ ਕਿ ਕਿਵੇਂ ਕਰਨਲ ਬਾਠ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ ਗਈ। ਕਿਸਾਨਾਂ ਨੂੰ ਕਿਵੇਂ ਚੰਡੀਗੜ੍ਹ ਦੇ ਬਾਰਡਰਾਂ ਤੋਂ ਡਿਟੇਨ ਕਰ ਲਿਆ ਤੇ ਉਨ੍ਹਾਂ ਦਾ ਧਰਨਾ ਚਕਵਾ ਦਿੱਤਾ ਗਿਆ। ਕਿਸ ਤਰ੍ਹਾਂ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ ਤੇ ਕਿਸ ਤਰ੍ਹਾਂ ਆਪ ਦੇ ਸਰਪੰਚ ਨੇ ਸਬ ਇੰਸਪੈਕਟਰ ਨੂੰ ਮਾਰ ਦਿੱਤਾ। ਇਸ ਬਾਰੇ ਖੁਦ ਰਾਜਪਾਲ ਵੀ ਬੋਲ ਚੁੱਕੇ ਹਨ। ਇੱਕ ਉਦਹਾਰਨ ਦਿੰਦਿਆਂ ਬਾਜਵਾ ਨੇ ਕਿਹਾ ਕਿ ਮਾਨ ਸਾਬ੍ਹ ਨੇ ਪਿੰਡ ਦੇ ਇੱਕ ਸਭ ਤੋਂ ਬਜ਼ੁਰਗ ਦੀ ਪੱਗ ਨੂੰ ਹੱਥ ਪਾਇਆ ਤਾਂ ਉਸ ਦਾ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜਦੋਂ ਮੇਰੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਇਕੱਠੀ ਹੋ ਗਈ। ਉਨ੍ਹਾਂ ਕਿਹਾ ਕਿ ਇਸ ਦੀ ਬਹੁਤ ਵੱਡੀ ਕੀਮਤ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਝੱਲਣੀ ਪਵੇਗੀ।
ਕਾਂਗਰਸ ਦਾ ਧਰਨਾ
ਇਸ ਤੋਂ ਪਹਿਲਾਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੱਚ ਬੋਲਣ ਵਾਲੇ ਉਤੇ ਸਰਕਾਰ ਪਰਚੇ ਦਰਜ ਕਰਵਾ ਦਿੰਦੀ ਹੈ। ਇਸ ਲਈ ਕਾਂਗਰਸ ਉਨ੍ਹਾਂ ਦੇ ਪਰਚਿਆਂ ਤੋਂ ਡਰਨ ਵਾਲੀ ਨਹੀਂ ਹੈ।
#WATCH | Punjab LoP and Congress leader Partap Singh Bajwa arrives at the Cybercrime police station in Mohali
— ANI (@ANI) April 15, 2025
A case has been registered against him over his " 50 bombs have reached punjab" remark. pic.twitter.com/IfRhPV0RDi
ਬਾਜਵਾ ਦੀ ਸਰਕਾਰ ਨੂੰ ਲਲਕਾਰ
ਦੱਸਣਯੋਗ ਹੈ ਕਿ ਥਾਣੇ ਪਹੁੰਚਣ ਤੋਂ ਪਹਿਲਾਂ ਸਵੇਰੇ 11 ਵਜੇ ਤੋਂ ਕਾਂਗਰਸੀ ਵਰਕਰਾਂ ਵੱਲੋਂ ਚੰਡੀਗੜ੍ਹ ਵਿਖੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ 'ਜੋ ਕਰਨਾ ਹੈ ਕਰ ਲਓ ਮੈਂ ਆਪਣੇ ਬਿਆਨ ਤੋਂ ਪਿਛੇ ਨਹੀਂ ਹੱਟਦਾ, ਨਾ ਸਾਨੂੰ ਕੋਈ ਡਰ ਹੈ ਨਾ ਹੀ ਕੋਈ ਖੌਫ ਹੈ, ਪੰਜਾਬ ਦੇ ਹਾਲਾਤ ਅੱਜ ਬਦ ਤੋਂ ਬਦਤਰ ਹਨ। ਜਦੋਂ ਮੁੱਖ ਮੰਤਰੀ ਨਿਆਣੇ ਸਨ ਉਸ ਵੇਲੇ ਦਾਸ (ਪ੍ਰਤਾਪ ਸਿੰਘ ਬਾਜਵਾ) ਇੱਕ ਪਾਰਟੀ ਦੇ ਆਗੂ ਸਨ ਅਤੇ ਅਸੀਂ ਬਹੁਤ ਸਾਰੇ ਬੰਬ ਧਮਾਕੇ ਦੇਖੇ ਹਨ। ਮੈਂ ਜੋ ਮੁੱਦਾ ਚੁੱਕਿਆ ਹੈ ਉਹ ਇੱਕ ਵਿਅਕਤੀ ਲਈ ਨਹੀਂ ਬਲਕਿ ਪੂਰੇ ਪੰਜਾਬ ਦਾ ਮੁੱਦਾ ਹੈ। ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਹਨ, ਪੰਜਾਬ 'ਚ ਅਪਰਾਧ ਵਧ ਰਹੇ ਹਨ, ਤੁਸੀਂਂ ਇਸ 'ਤੇ ਧਿਆਨ ਦੇਣ ਦੀ ਬਜਾਏ ਬੁਰਾਈ ਖਿਲਾਫ ਅਵਾਜ਼ ਚੁੱਕਣ ਵਾਲੇ ਉੱਤੇ ਹੀ ਪਰਚਾ ਦਰਜ ਕਰਵਾ ਦਿੱਤਾ। ਯਾਦ ਰੱਖੀਂ ਭਗਵੰਤ ਸਿੰਘ ਜੇ ਜਿਉਂਦੇ ਰਹਿ ਗਏ ਤੁੰ ਆਪਣਾ ਹਿਸਾਬ ਲਾ ਲਈਂ'। ਤੈਨੂੰ 5ਵਜੇ ਤੋਂ ਬਾਅਦ ਮਹਿਜ਼ ਬੋਤਲਾਂ ਦੇ ਢੱਕਣ ਖੁੱਲ੍ਹਣ ਦੀਆਂ ਅਵਾਜ਼ਾਂ ਦਾ ਪਤਾ ਹੈ, ਬੰਬ ਦੀਆਂ ਅਵਾਜ਼ਾਂ ਦਾ ਤੈਨੂੰ ਕੀ ਪਤਾ ਹੋਊ। ਮੈਂ ਆਪਣੇ ਉੱਤੇ ਬੰਬ ਹੰਡਾਏ ਨੇ, ਜੇ ਉਸ ਤੋਂ ਬੱਚ ਗਿਆ ਤਾਂ ਇਹ ਛੋਟੇ ਮੋਟੇ ਪਰਚੇ ਕੀ ਚੀਜ਼ ਨੇ?'
ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪ੍ਰੈੱਸ ਕਾਨਫਰੰਸ ਦੌਰਾਨ। pic.twitter.com/4j0irjsJiq
— Punjab Congress (@INCPunjab) April 15, 2025
ਵਕੀਲ ਨੇ ਦਿੱਤਾ ਬਿਆਨ
ਪੰਜਾਬ ਦੀ ਵਿਰੋਧੀ ਧਿਰ ਅਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਵਿਵੇਕ ਤੰਖਾ ਦਾ ਕਹਿਣਾ ਹੈ ਕਿ "ਇਹ ਮਾਮਲਾ ਰਾਜਨੀਤਿਕ ਬਦਲਾਖੋਰੀ ਦਾ ਮਾਮਲਾ ਹੈ। ਬਾਜਵਾ ਸਾਬ੍ਹ ਨੇ ਅਖਬਾਰ ਦੀ ਖ਼ਬਰ ਨੂੰ ਦੁਹਰਾਇਆ ਸੀ ਇਹ ਉਨ੍ਹਾਂ ਦਾ ਨਿੱਜੀ ਬਿਆਨ ਨਹੀਂ ਸੀ। ਉਨ੍ਹਾਂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਮੌਕਾ ਰਹਿੰਦੇ ਸਾਂਭ ਲੋ ਪਰ ਸਰਕਾਰ ਨੇ ਉਲਟਾ ਉਨ੍ਹਾਂ ਵਿਰੁੱਧ ਇੱਕ ਮਾਮਲਾ ਦਰਜ ਕਰ ਦਿੱਤਾ। ਹੋਰ ਵੀ ਆਗੂਆਂ ਨੇ ਇਸ ਖਬਰ ਸਬੰਧੀ ਬਿਆਨ ਦਿੱਤੇ ਹਨ ਪਰ ਉਨ੍ਹਾਂ ਵੱਲ ਧਿਆਨ ਦੇਣ ਦੀ ਬਜਾਏ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਟਾਰਗੇਟ ਕਰ ਲਿਆ।'
AICC ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਚੇਅਰਮੈਨ ਸ਼੍ਰੀ @Pawankhera ਜੀ ਮੀਡੀਆ ਨਾਲ ਗੱਲਬਾਤ ਦੌਰਾਨ। pic.twitter.com/GkShAVpwOQ
— Punjab Congress (@INCPunjab) April 14, 2025
ਹਾਈ ਕੋਰਟ ਤੋਂ ਪਰਚਾ ਰੱਦ ਕਰਨ ਦੀ ਅਪੀਲ
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਵਿਰੁੱਧ 14 ਅਪ੍ਰੈਲ ਨੂੰ ਮੁਹਾਲੀ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਬੰਬਾਂ ਸੰਬੰਧੀ ਦਿੱਤੇ ਬਿਆਨ ਲਈ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਬਾਜਵਾ ਨੇ ਅਦਾਲਤ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਹਿੱਸੇ ਵਜੋਂ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਬੁੱਧਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਪੋਸਟ ਕੀਤਾ ਹੈ 'ਤੇ ਲਿਖਿਆ ਹੈ ਕਿ 'ਆਮ ਆਦਮੀ ਪਾਰਟੀ ਦੀ ਸਰਕਾਰ ਝੂਠੀਆਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਰਿਕਾਰਡ 'ਤੇ ਰੱਖ ਰਿਹਾ ਹਾਂ ਕਿ ਮੈਂ ਅੱਜ ਦੁਪਹਿਰ 2 ਵਜੇ ਸਾਈਬਰ ਸੈੱਲ ਜਾਵਾਂਗਾ ਅਤੇ ਆਪਣਾ ਅਧਿਕਾਰਤ ਬਿਆਨ ਦੇਵਾਂਗਾ'।
ਇਹ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ ਦੌਰਾਨ ਬਾਜਵਾ ਨੇ ਜ਼ਿਕਰ ਕੀਤਾ ਸੀ ਕਿ 'ਪੰਜਾਬ 'ਚ 50 ਬੰਬ ਆਏ ਹਨ ਜਿੰਨਾਂ 'ਚੋਂ 18 ਚੱਲ ਚੁੱਕੇ ਹਨ ਅਤੇ 32 ਬੰਬ ਅਜੇ ਬਾਕੀ' ਹਨ। ਇਸ ਬਿਆਨ ਨੂੰ ਲੈਕੇ ਮੁੱਖ ਮੰਤਰੀ ਮਾਨ ਨੇ ਬਾਜਵਾ ਨੂੰ ਘੇਰਿਆ ਅਤੇ ਪੁੱਛਿਆ ਕਿ 32 ਬੰਬ ਕਿਥੇ ਨੇ ? ਤੁਹਾਨੂੰ ਇਹ ਜਾਣਕਾਰੀ ਜਿਥੋਂ ਮਿਲੀ ਹੈ ਉਹ ਸੋਰਸ ਦੱਸੋ, ਜੇਕਰ ਨਹੀਂ ਦੱਸਦੇ ਤਾਂ ਕਾਰਵਾਈ ਲਈ ਤਿਆਰ ਰਹੋ। ਇਸ ਤੋਂ ਬਾਅਦ ਬਾਜਵਾ ਪੁਲਿਸ ਥਾਣੇ ਪਹੁੰਚੇ ਹਨ ਅਤੇ ਮਾਮਲਾ ਭਖਿਆ ਹੋਇਆ ਹੈ।
#WATCH | Sangrur: On the statement made by state LoP and Congress MLA Partap Singh Bajwa, Punjab CM Bhagwant Mann says, " he has said this to spread fear... where are the bombs? tell me?... law will do its work... where are the grenades and bombs?... punjab is a border state, and… pic.twitter.com/WKqESVxDrl
— ANI (@ANI) April 15, 2025