ETV Bharat / state

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਵੱਡੀ ਲੀਡ ਨਾਲ AAP ਦੇ ਸੰਜੀਵ ਅਰੋੜਾ ਨੇ ਜਿੱਤੀ ਸੀਟ, ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਜਾਣ ਤੋਂ ਕੀਤਾ ਇਨਕਾਰ - LUDHIANA WEST BYPOLL RESULT

Ludhiana Bypoll election result
ਲੁਧਿਆਣਾ ਪੱਛਮੀ ਜ਼ਿਮਨੀ ਚੋਣ (Etv bharat)
author img

By ETV Bharat Punjabi Team

Published : June 23, 2025 at 6:58 AM IST

Updated : June 23, 2025 at 5:46 PM IST

1 Min Read

Ludhiana West By Poll Result Updates: ਲੁਧਿਆਣਾ ਪੱਛਮੀ ਹਲਕੇ ਲਈ ਜ਼ਿਮਨੀ ਚੋਣ ਨਤੀਜੇ ਅੱਜ (ਸੋਮਵਾਰ) ਨੂੰ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ 14 ਰਾਊਂਡ ਵਿੱਚ ਹੋਵੇਗੀ। ਦੇਖਣਾ ਹੋਵੇਗਾ ਕਿ ਲੁਧਿਆਣਾ ਪੱਛਮੀ ਹਲਕੇ ਲਈ ਚੋਣ ਨਤੀਜੇ ਸੱਤਾਧਿਰ ਆਪ ਪਾਰਟੀ ਦੇ ਹੱਕ ਵਿੱਚ ਜਾਣਗੇ ਜਾਂ ਵਿਰੋਧੀ ਧਿਰਾਂ ਤੇ ਚੋਣ ਮੈਦਾਨ ਵਿੱਚ ਉਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਿਸੇ ਇੱਕ ਉਮੀਦਵਾਰ ਦੀ ਝੋਲੀ ਇਹ ਸੀਟ ਪਵੇਗੀ। ਸਿਆਸੀ ਮਾਹਿਰਾਂ ਵਲੋਂ ਇਹ ਜ਼ਿਮਨੀ ਚੋਣ ਨਤੀਜੇ 2027 ਦੀਆਂ ਚੋਣਾਂ ਨੂੰ ਲੈ ਕੇ ਕਾਫੀ ਅਹਿਮ ਦੇਖੇ ਜਾ ਰਹੇ ਹਨ।

ਇਹ ਵੀ ਪੜ੍ਹੋ - ਸੱਤਾਧਿਰ ਧਿਰ ਮਾਰੇਗੀ ਬਾਜ਼ੀ ਜਾਂ ਆਸ਼ੂ ਦੀ ਝੋਲੀ ਪਵੇਗੀ ਲੁਧਿਆਣਾ ਪੱਛਮੀ ਸੀਟ? ਦੇਖੋ ਕੀ ਕਹਿੰਦੇ ਪਿਛਲੇ ਨਤੀਜਿਆਂ ਦੇ ਅੰਕੜੇ

LIVE FEED

5:31 PM, 23 Jun 2025 (IST)

ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਜਾਣ ਤੋਂ ਕੀਤਾ ਇਨਕਾਰ, ਕਿਹਾ ਪਾਰਟੀ ਕਰੇਗੀ ਫੈਸਲਾ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਉਪ ਚੋਣਾਂ ਵਿੱਚ ਜਿੱਤ ਤੋਂ ਬਾਅਦ, ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੀਡੀਆ ਦੇ ਸਾਹਮਣੇ ਆਏ ਅਤੇ ਆਪਣੇ ਵਿਚਾਰ ਰੱਖੇ। ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਹਨ।

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਰਾਜ ਸਭਾ ਜਾਣਗੇ, ਤਾਂ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, "ਮੈਂ ਰਾਜ ਸਭਾ ਨਹੀਂ ਜਾ ਰਿਹਾ। ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਇਹ ਫੈਸਲਾ ਕਰੇਗੀ ਕਿ ਰਾਜ ਸਭਾ ਵਿੱਚ ਕੌਣ ਜਾਵੇਗਾ।"

ਇਸ ਤੋਂ ਪਹਿਲਾਂ, ਲੁਧਿਆਣਾ ਪੱਛਮੀ ਸੀਟ ਤੋਂ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ, ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਹੁਣ ਰਾਜ ਸਭਾ ਸੀਟ ਖਾਲੀ ਹੋਣ ਤੋਂ ਬਾਅਦ, ਕੇਜਰੀਵਾਲ ਸੰਸਦ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਨਗੇ, ਜਿਸ ਨਾਲ ਕੇਂਦਰ ਵਿੱਚ ਉਨ੍ਹਾਂ ਦੀ ਭੂਮਿਕਾ ਮਜ਼ਬੂਤ ​​ਹੋ ਸਕਦੀ ਹੈ। ਪਰ ਕੇਜਰੀਵਾਲ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ।

ਰਾਜਨੀਤਿਕ ਵਿਸ਼ਲੇਸ਼ਕ ਨਵੀਨ ਗੌਤਮ ਨੇ ਈਟੀਵੀ ਭਾਰਤ ਨੂੰ ਦੱਸਿਆ ਸੀ ਕਿ ਇਹ ਉਪ ਚੋਣ ਇਸ ਅਰਥ ਵਿੱਚ ਵੀ ਮਹੱਤਵਪੂਰਨ ਸੀ ਕਿ ਇਸਦੇ ਨਤੀਜੇ ਤੋਂ ਬਾਅਦ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਦਰਸ਼ਨ ਦੀ ਪ੍ਰੀਖਿਆ ਵਿੱਚੋਂ ਲੰਘ ਗਈ ਹੈ। ਇਸ ਦੇ ਨਾਲ ਹੀ, ਇਹ ਵੀ ਜ਼ੋਰਦਾਰ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ, ਸੰਜੀਵ ਅਰੋੜਾ ਹੁਣ ਪੰਜਾਬ ਤੋਂ ਆਪਣੀ ਰਾਜ ਸਭਾ ਸੀਟ ਛੱਡ ਦੇਣਗੇ, ਅਤੇ ਉਨ੍ਹਾਂ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਰਾਜ ਸਭਾ ਚੋਣ ਲੜਨਗੇ। ਕੇਜਰੀਵਾਲ ਨੇ ਇਨ੍ਹਾਂ ਚਰਚਾਵਾਂ 'ਤੇ ਬ੍ਰੇਕ ਲਗਾ ਦਿੱਤੀ।

2:36 PM, 23 Jun 2025 (IST)

ਸੀਐਮ ਮਾਨ ਨੇ ਦਿੱਤੀ ਸਭ ਨੂੰ ਵਧਾਈ

ਵੱਡੀ ਲੀਡ ਨਾਲ AAP ਦੇ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਸੀਟ ਜਿੱਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਕਸ ਉੱਤੇ ਲਿਖਿਆ ਕਿ, 'ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।'

2:09 PM, 23 Jun 2025 (IST)

14ਵੇਂ ਰਾਊਂਡ ਵਿੱਚ ਵੱਡੀ ਲੀਡ ਨਾਲ ਆਪ ਦੀ ਜਿੱਤ

  1. ਸੰਜੀਵ ਅਰੋੜਾ, ਆਪ- 35,179
  2. ਭਾਰਤ ਭੂਸ਼ਣ ਆਸ਼ੂ, ਕਾਂਗਰਸ- 24,542
  3. ਜੀਵਨ ਗੁਪਤਾ, ਭਾਜਪਾ- 20,323
  4. ਪਰਉਪਕਾਰ ਘੁੰਮਣ, ਸ਼੍ਰੋਮਣੀ ਅਕਾਲੀ ਦਲ- 8,203

ਆਪ 10,637 ਵੋਟਾਂ ਨਾਲ ਲੀਡ ਕਰ ਰਹੀ ਹੈ।

1:59 PM, 23 Jun 2025 (IST)

13ਵੇਂ ਰਾਊਂਡ ਵਿੱਚ ਵੀ ਆਪ ਕਰ ਰਹੀ ਲੀਡ

  1. ਆਪ- 33,044
  2. ਕਾਂਗਰਸ- 22,968
  3. ਭਾਜਪਾ- 18,676
  4. ਸ਼੍ਰੋਮਣੀ ਅਕਾਲੀ ਦਲ- 7,739
  5. ਆਪ 10,076 ਵੋਟਾਂ ਨਾਲ ਲੀਡ ਕਰ ਰਹੀ ਹੈ।

ਸੰਜੀਵ ਅਰੋੜਾ ਨੇ ਜਿੱਤੇ ਲੁਧਿਆਣਾ ਜ਼ਿਮਨੀ ਚੋਣ। ਹੁਣ ਆਖਰੀ ਗੇੜ ਦੀ ਗਿਣਤੀ, ਪਰ ਵੋਟਾਂ ਨਾਲੋਂ ਲੀਡ ਹੋਈ ਜ਼ਿਆਦਾ।

1:35 PM, 23 Jun 2025 (IST)

ਜਿੱਤ ਦੇ ਨੇੜੇ ਆਪ, ਸੁਣੋ ਕੀ ਬੋਲੇ ਸੰਜੀਵ ਅਰੋੜਾ

ਲੁਧਿਆਣਾ ਪੱਛਮੀ ਹਲਕੇ ਲਈ ਜ਼ਿਮਨੀ ਚੋਣ ਨਤੀਜੇ ਐਲਾਨੇ ਜਾ ਰਹੇ ਹਨ। ਕਰੀਬ ਜਿੱਤ ਦੇ ਨੇੜੇ ਪਹੁੰਚੀ ਆਮ ਆਦਮੀ ਪਾਰਟੀ। ਇਸ ਮੌਕੇ ਆਪ ਉਮੀਦਵਾਰ ਸੰਜੀਵ ਅਰੋੜਾ ਖੁਸ਼ ਦਿਖਾਈ ਦਿੱਤੀ। ਉਹਨਾਂ ਕਿਹਾ ਕਿ ਇਹ ਸਿਰਫ ਉਹਨਾਂ ਦੀ ਨਹੀਂ, ਬਲਕਿ ਪੰਜਾਬ ਦੇ ਲੋਕਾਂ, ਲੁਧਿਆਣਾ ਵਾਸੀਆਂ ਦੀ ਜਿੱਤ ਹੈ।

ਸੰਜੀਵ ਅਰੋੜਾ (ETV Bharat)

1:21 PM, 23 Jun 2025 (IST)

12ਵੇਂ ਰਾਊਂਡ ਵਿੱਚ ਵੀ ਆਪ ਕਰ ਰਹੀ ਲੀਡ

  1. ਆਪ- 28,903
  2. ਭਾਜਪਾ- 17,096
  3. ਸ਼੍ਰੋਮਣੀ ਅਕਾਲੀ ਦਲ- 6597
  4. ਕਾਂਗਰਸ- 21033

ਆਪ 7,913 ਵੋਟਾਂ ਨਾਲ ਲੀਡ ਕਰ ਰਹੀ ਹੈ।

1:05 PM, 23 Jun 2025 (IST)

11ਵੇਂ ਰਾਊਂਡ ਵਿੱਚ ਵੀ ਆਪ ਕਰ ਰਹੀ ਲੀਡ

  1. ਆਪ-27,695
  2. ਕਾਂਗਰਸ- 20,213
  3. ਭਾਜਪਾ-15,824
  4. ਸ਼੍ਰੋਮਣੀ ਅਕਾਲੀ ਦਲ-6,133

ਆਪ 7,482 ਵੋਟਾਂ ਨਾਲ ਲੀਡ ਕਰ ਰਹੀ ਹੈ।

12:51 PM, 23 Jun 2025 (IST)

10ਵੇਂ ਰਾਊਂਡ ਵਿੱਚ ਵੀ ਆਪ ਕਰ ਰਹੀ ਲੀਡ

  1. ਆਪ- 24919
  2. ਕਾਂਗਰਸ- 18894
  3. ਭਾਜਪਾ- 15105
  4. ਸ਼੍ਰੋਮਣੀ ਅਕਾਲੀ ਦਲ- 5239

ਆਪ 6,026 ਵੋਟਾਂ ਨਾਲ ਲੀਡ ਕਰ ਰਹੀ ਹੈ।

ਕੁੱਲ ਵੋਟਾਂ ਦੀ ਗਿਣਤੀ- 65,549

12:37 PM, 23 Jun 2025 (IST)

9ਵੇਂ ਰਾਊਂਡ ਵਿੱਚ ਵੀ ਆਪ ਕਰ ਰਹੀ ਲੀਡ, ਸ਼੍ਰੋਮਣੀ ਅਕਾਲੀ ਦਲ ਪਛੜਿਆ ਮੁਕਾਬਲਾ

  1. ਆਪ 22,240
  2. ਕਾਂਗਰਸ 17,489
  3. ਭਾਜਪਾ 13,906
  4. ਸ਼੍ਰੋਮਣੀ ਅਕਾਲੀ ਦਲ 4,774

ਆਪ 4,751 ਵੋਟਾਂ ਨਾਲ ਲੀਡ ਕਰ ਰਹੀ ਹੈ।

ਕੁੱਲ ਵੋਟਾਂ ਦੀ ਗਿਣਤੀ- 59581

12:16 PM, 23 Jun 2025 (IST)

8ਵੇਂ ਰਾਊਂਡ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ 3,561 ਵੋਟਾਂ ਨਾਲ ਅੱਗੇ

8ਵੇਂ ਰਾਊਂਡ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ 3,561 ਵੋਟਾਂ ਨਾਲ ਅੱਗੇ, ਗਿਣਤੀ ਜਾਰੀ ਹੈ।

  1. ਸੰਜੀਵ ਅਰੋੜਾ- 19,615
  2. ਭਾਰਤ ਭੂਸ਼ਣਾ ਆਸ਼ੂ- 16,054
  3. ਜੀਵਨ ਗੁਪਤਾ- 12,788
  4. ਪਰਉਪਕਾਰ ਸਿੰਘ ਘੁੰਮਣ- 4,352

11:47 AM, 23 Jun 2025 (IST)

7ਵੇਂ ਰਾਊਂਡ ਦੀ ਗਿਣਤੀ ਸ਼ੁਰੂ ਵਿੱਚ ਆਮ ਆਦਮੀ ਪਾਰਟੀ 2992 ਵੋਟਾਂ ਨਾਲ ਅੱਗੇ

  1. ਸੰਜੀਵ ਅਰੋੜਾ- 16,488
  2. ਭਾਰਤ ਭੂਸ਼ਣਾ ਆਸ਼ੂ- 13,496
  3. ਜੀਵਨ ਗੁਪਤਾ- 11,333
  4. ਪਰਉਪਕਾਰ ਸਿੰਘ ਘੁੰਮਣ- 3,525

11:23 AM, 23 Jun 2025 (IST)

6ਵੇਂ ਰਾਊਂਡ ਦੀ ਗਿਣਤੀ ਸ਼ੁਰੂ ਵਿੱਚ ਆਮ ਆਦਮੀ ਪਾਰਟੀ 2,286 ਵੋਟਾਂ ਨਾਲ ਅੱਗੇ

  1. ਸੰਜੀਵ ਅਰੋੜਾ- 14486
  2. ਭਾਰਤ ਭੂਸ਼ਣਾ ਆਸ਼ੂ- 12200
  3. ਜੀਵਨ ਗੁਪਤਾ- 10703
  4. ਪਰਉਪਕਾਰ ਸਿੰਘ ਘੁੰਮਣ- 3283

11:21 AM, 23 Jun 2025 (IST)

ਨੀਟੂ ਸ਼ਟਰਾਂਵਾਲੇ ਨੇ ਤੋੜਿਆ ਮੋਬਾਇਲ

ਲੁਧਿਆਣਾ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਇੱਥੇ ਨੀਟੂ ਸ਼ਟਰਾਂਵਾਲੇ ਨੇ ਮੁੜ ਹਾਰ ਦੇਖਦੇ ਹੋਏ ਗੁੱਸੇ ਵਿੱਚ ਆਪਣਾ ਮੋਬਾਈਲ ਤੋੜ ਦਿੱਤਾ ਅਤੇ ਪੱਤਰਕਾਰਾਂ ਨਾਲ ਵੀ ਗੁੱਸਾ ਜ਼ਾਹਿਰ ਕਰਦੇ ਨਜ਼ਰ ਆਏ।

ਨੀਟੂ ਸ਼ਟਰਾਂਵਾਲੇ ਨੇ ਤੋੜਿਆ ਮੋਬਾਇਲ (ETV Bharat)

11:04 AM, 23 Jun 2025 (IST)

ਪੰਜਵੇਂ ਰਾਊਂਡ 'ਚ ਵੋਟਾਂ ਦੀ ਗਿਣਤੀ ਤੋਂ ਬਾਅਦ ਹੁਣ ਤੱਕ ਦੇ ਨਤੀਜੇ

ਕੁੱਲ ਵੋਟਾਂ ਦੀ ਗਿਣਤੀ- 34605

  1. ਆਪ- 12320
  2. ਕਾਂਗਰਸ- 9816
  3. ਭਾਜਪਾ- 8831
  4. ਸ਼੍ਰੋਮਣੀ ਅਕਾਲੀ ਦਲ- 2959

2500 ਵੋਟਾਂ ਨਾਲ ਆਪ ਲੀਡ ਕਰ ਰਹੀ ਹੈ।

10:50 AM, 23 Jun 2025 (IST)

ਚੌਥੇ ਰਾਊਂਡ 'ਚ ਵੋਟਾਂ ਦੀ ਗਿਣਤੀ ਤੋਂ ਬਾਅਦ ਹੁਣ ਤੱਕ ਦੇ ਨਤੀਜੇ, ਦੇਖੋ ਕੀ ਬੋਲੇ ਆਪ ਸਮਰਥਕ

ਕੁੱਲ ਵੋਟਾਂ ਦੀ ਗਿਣਤੀ -28176

  1. ਆਪ -10265
  2. ਕਾਂਗਰਸ- 7421
  3. ਭਾਜਪਾ - 7193
  4. ਸ਼੍ਰੋਮਣੀ ਅਕਾਲੀ ਦਲ- 2718

ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸੰਜੀਵ ਅਰੋੜਾ ਜਲਦ ਹੀ ਵਿਧਾਇਕ ਬਣਨ ਜਾ ਰਹੇ ਹਨ। ਲੋਕਾਂ ਨੂੰ ਵਿਧਾਇਕ ਦੇ ਨਾਲ ਨਾਲ ਮੰਤਰੀ ਵੀ ਲੁਧਿਆਣਾ ਨੂੰ ਮਿਲਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪ ਦੇ ਕੰਮਾਂ ਨੂੰ ਵੋਟ ਪਾਈ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ (ETV Bharat)

10:49 AM, 23 Jun 2025 (IST)

ਆਪ ਦੀ ਲੀਡ ਬਰਕਰਾਰ, ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ

ਆਪ ਦੇ ਸੰਜੀਵ ਅਰੋੜਾ ਦੀ ਲੀਡ ਬਰਕਰਾਰ, ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ। ਸਮਰਥਕਾਂ ਵਲੋਂ ਭੰਗੜੇ ਪਾਏ ਜਾ ਰਹੇ।

ਆਪ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ (ETV Bharat)

10:16 AM, 23 Jun 2025 (IST)

ਤੀਜੇ ਰਾਊਂਡ 'ਚ ਵੋਟਾਂ ਦੀ ਗਿਣਤੀ ਤੋਂ ਬਾਅਦ ਹੁਣ ਤੱਕ ਨਤੀਜੇ...

ਕੁੱਲ ਵੋਟਾਂ ਦੀ ਗਿਣਤੀ- 21635

  1. ਆਪ- 8277
  2. ਭਾਜਪਾ- 5217
  3. ਕਾਂਗਰਸ- 5094
  4. ਸ਼੍ਰੋਮਣੀ ਅਕਾਲੀ ਦਲ- 2575

ਤੀਜੇ ਰਾਊਂਡ ਤੋਂ ਬਾਅਦ ਆਪ ਲੀਡ, ਭਾਜਪਾ ਦੂਜੇ ਨੰਬਰ ਉੱਤੇ ਚੱਲ ਰਹੀ।

9:53 AM, 23 Jun 2025 (IST)

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਜਾਣੋ ਤਾਜ਼ਾ ਅਪਡੇਟਸ।

9:37 AM, 23 Jun 2025 (IST)

ਦੂਜੇ ਰਾਊਂਡ ਵਿੱਚ ਆਮ ਆਦਮੀ ਪਾਰਟੀ 2,482 ਵੋਟਾਂ ਨਾਲ ਅੱਗੇ

  1. ਸੰਜੀਵ ਅਰੋੜਾ - 5854
  2. ਭਾਰਤ ਭੂਸ਼ਣਾ ਆਸ਼ੂ- 3372
  3. ਜੀਵਨ ਗੁਪਤਾ- 2796
  4. ਪਰਉਪਕਾਰ ਸਿੰਘ ਘੁੰਮਣ- 1764

9:30 AM, 23 Jun 2025 (IST)

ਆਪ ਦੇ ਸੰਜੀਵ ਅਰੋੜਾ ਅੱਗੇ, ਭਾਰਤ ਭੂਸ਼ਣ ਪਿੱਛੇ

ਲੁਧਿਆਣਾ ਪੱਛਮੀ (ਪੰਜਾਬ) ਵਿਧਾਨ ਸਭਾ ਉਪ ਚੋਣ: ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ, ਗਿਣਤੀ ਦੇ ਪਹਿਲੇ ਦੌਰ ਵਿੱਚ 'ਆਪ' ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੋਂ 1269 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਜੀਵਨ ਗੁਪਤਾ ਤੀਜੇ ਸਥਾਨ 'ਤੇ ਪਿੱਛੇ ਹਨ।

9:11 AM, 23 Jun 2025 (IST)

ਸ਼ੁਰੂਆਤੀ ਰੁਝਾਨਾਂ ਵਿੱਚ ਆਪ ਦੇ ਸੰਜੀਵ ਅਰੋੜਾ ਅੱਗੇ

ਸ਼ੁਰੂਆਤੀ ਰੁਝਾਨਾਂ ਵਿੱਚ ਆਪ ਦੇ ਸੰਜੀਵ ਅਰੋੜਾ ਅੱਗੇ। ਸੰਜੀਵ ਅਰੋੜਾ ਰਾਊਂਡ 1 ਵਿੱਚ 2895 ਵੋਟਾਂ ਨਾਲ ਅੱਗ ਚੱਲ ਰਹੇ ਹਨ, ਜਦਕਿ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ਉੱਤੇ ਹਨ।

8:50 AM, 23 Jun 2025 (IST)

ਚੋਣ ਨਤੀਜੇ ਆਉਣ ਤੋਂ ਪਹਿਲਾਂ ਕੀ ਬੋਲੇ ਭਾਜਪਾ ਉਮੀਦਵਾਰ, ਸੁਣੋ

ਚੋਣ ਨਤੀਜੇ ਆਉਣ ਤੋਂ ਪਹਿਲਾਂ ਹਰ ਉਮੀਦਵਾਰ ਦੀਆਂ ਧੜਕਨਾਂ ਤੇਜ਼ ਹਨ। ਅਜਿਹੇ ਵਿੱਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਅੱਕ ਚੁੱਕੇ ਹਨ। ਬਾਕੀ ਜੋ ਵੀ ਨਤੀਜੇ ਹੋਣਗੇ, ਲੋਕਾਂ ਦਾ ਜੋ ਵੀ ਫੈਸਲਾ ਹੋਵੇਗਾ ਉਹ ਸਿਰ ਮੱਥੇ ਪ੍ਰਵਾਨ ਹੋਵੇਗਾ।

ਭਾਜਪਾ ਉਮੀਦਵਾਰ ਸੰਜੀਵ ਗੁਪਤਾ (ETV Bharat)

8:17 AM, 23 Jun 2025 (IST)

ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਨਤੀਜਿਆਂ ਦੀ ਗਿਣਤੀ ਸ਼ੁਰੂ

ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਨਤੀਜਿਆਂ ਦੀ ਗਿਣਤੀ ਸ਼ੁਰੂ। ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ।

7:16 AM, 23 Jun 2025 (IST)

ਕੀ ਹੈ ਸਿਆਸੀ ਸਮੀਕਰਨ ਤੇ ਕਿਸ ਕੋਲ ਰਹੀ ਇਹ ਲੁਧਿਆਣਾ ਪੱਛਮੀ ਸੀਟ

ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ, ਸਾਲ 2017 ਤੋਂ 2022 ਤੱਕ ਕਾਂਗਰਸ ਅਤੇ 2022 ਤੋਂ ਮੌਜੂਦਾ ਸਮੇਂ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੈ। ਇਹਨਾਂ ਵੱਖ-ਵੱਖ ਸਰਕਾਰਾਂ ਦੌਰਾਨ ਜ਼ਿਮਨੀ ਚੋਣਾਂ ਹੁੰਦੀਆਂ ਰਹੀਆਂ ਹਨ। ਜੇਕਰ 10 ਹਲਕਿਆਂ ਵਿੱਚ ਜ਼ਿਮਨੀ ਚੋਣ ਹੋਈ ਹੈ, ਤਾਂ ਉਸ ਵਿੱਚੋਂ ਸਿਰਫ ਦੋ ਵਿੱਚ ਹੀ ਵਿਰੋਧੀ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਹੈ। ਇਹ ਜ਼ਿਮਨੀ ਚੋਣਾਂ 6 ਵਾਰ ਹੋਈਆਂ। ਅਕਾਲੀ-ਭਾਜਪਾ ਸਰਕਾਰ (2007-2017) ਸਮੇਂ ਪੰਜਾਬ ਉੱਤੇ ਕਾਬਜ਼ ਰਹੀ। ਸਾਲ 2017 ਤੋਂ 2022 ਤੱ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਰਹੀ। ਸਾ 2022 ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਮਤ ਦੇ ਕੇ ਜਿਤਾਇਆ ਅਤੇ ਅਜੇ ਤੱਕ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ।

Ludhiana Bypoll election result
ਕਿਸ ਪਾਰਟੀ ਕੋਲ ਰਹੀ ਸੀਟ (ETV Bharat)

6:55 AM, 23 Jun 2025 (IST)

ਕਿੰਨਾ ਰਿਹਾ ਇਸ ਵਾਰ ਵੋਟ ਫੀਸਦ

ਹਲਕਾ ਲੁਧਿਆਣਾ ਪੱਛਮੀ 'ਚ ਕੁੱਲ 1 ਲੱਖ, 75 ਹਜ਼ਾਰ ਦੇ ਕਰੀਬ ਵੋਟਰ ਸਨ, ਪਰ 51 ਫੀਸਦੀ ਦੇ ਕਰੀਬ ਹੀ ਵੋਟਿੰਗ ਹੋਈ ਹੈ। ਯਾਨੀ 90 ਹਜ਼ਾਰ ਦੇ ਕਰੀਬ ਹੀ ਵੋਟਾਂ ਪਈਆਂ ਹਨ। ਸਾਲ 2002 ਤੋਂ ਬਾਅਦ ਲੁਧਿਆਣਾ ਪੱਛਮੀ ਹਲਕੇ 'ਚ ਕਦੇ ਵੀ ਇੰਨੀ ਘੱਟ ਵੋਟਾਂ ਨਹੀਂ ਪਈਆਂ ਸਨ।

Last Updated : June 23, 2025 at 5:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.