ETV Bharat / state

ਇਸ ਤਰ੍ਹਾਂ ਦੇ ਖਾਣੇ ਨਾਲ ਤੁਹਾਡੇ ਬੱਚੇ ਰਹਿਣਗੇ ਸਿਹਤਮੰਦ, ਸੋਸ਼ਲ ਮੀਡੀਆ ਸਟਾਰ ਡਾਈਟੀਸ਼ਨ ਰਮਿਤਾ ਤੋਂ ਜਾਣੋ ਕਿਹੜਾ ਖਾਣਾ ਤੁਹਾਡੇ ਬੱਚਿਆਂ ਲਈ ਲਾਹੇਵੰਦ - which foods are good for your kids

ਸੋਸ਼ਲ ਮੀਡੀਆ ਸਟਾਰ ਡਾਈਟੀਸ਼ਨ ਰਮਿਤਾ ਕੌਰ ਨੇ ਲੁਧਿਆਣਾ ਵਿੱਚ ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਸਹੀ ਡਾਈਟ ਸਬੰਧੀ ਚਾਨਣਾ ਪਾਇਆ ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਜੰਕ ਫੂਡ ਖਾਣਾ ਹਰ ਕਿਸੇ ਲਈ ਖਤਰਨਾਕ ਕਿਵੇਂ ਸਾਬਿਤ ਹੋ ਸਕਦਾ ਹੈ।

author img

By ETV Bharat Punjabi Team

Published : Jul 22, 2024, 9:25 PM IST

DIETITIAN RAMITA
ਇਸ ਤਰ੍ਹਾਂ ਦੇ ਖਾਣੇ ਨਾਲ ਤੁਹਾਡੇ ਬੱਚੇ ਰਹਿਣਗੇ ਸਿਹਤਮੰਦ (etv bharat punjab (ਰਿਪੋਟਰ ਲੁਧਿਆਣਾ))
ਰਮਿਤਾ ਕੌਰ, ਡਾਈਟੀਸ਼ਨ (etv bharat punjab (ਰਿਪੋਟਰ ਲੁਧਿਆਣਾ))

ਲੁਧਿਆਣਾ: ਇੱਕ ਪਾਸੇ ਜਿੱਥੇ ਯੂਜੀਸੀ ਵੱਲੋਂ ਕਾਲਜ ਅਤੇ ਯੂਨੀਵਰਸਿਟੀ ਦੀਆਂ ਕੰਟੀਨਾਂ ਵਿੱਚ ਜੰਕ ਫੂਡ ਉੱਤੇ ਪਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਹੋ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਛੋਟੇ ਬੱਚੇ ਜਿਨਾਂ ਨੂੰ ਲੈ ਕੇ ਅਕਸਰ ਹੀ ਮਾਪੇ ਚਿੰਤਿਤ ਰਹਿੰਦੇ ਹਨ ਕਿ ਉਨ੍ਹਾਂ ਦੀ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਪੋਸ਼ਟਿਕ ਖਾਣਾ ਕਿਸ ਤਰ੍ਹਾਂ ਮੁਹੱਈਆ ਕਰਵਾਇਆ ਜਾਵੇ ਅਤੇ ਉਹ ਕਿਹੜਾ ਖਾਣਾ ਹੁੰਦਾ ਹੈ ਜਿਸ ਨਾਲ ਬੱਚਿਆਂ ਦਾ ਵਾਧਾ ਅਤੇ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਅਜਿਹੇ ਹੀ ਸਵਾਲਾਂ ਲਈ ਲੁਧਿਆਣਾ ਦੀ ਸੋਸ਼ਲ ਮੀਡੀਆ ਸਟਾਰ ਡਾਇਟੀਸ਼ੀਅਨ ਰਮਿਤਾ ਕੌਰ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਬੱਚਿਆਂ ਨੂੰ ਪੋਸ਼ਟਿਕ ਖਾਣਾ ਖਵਾਉਣ ਲਈ ਮਾਪੇ ਕੀ ਕਰ ਸਕਦੇ ਹਨ।

ਯੂਜੀਸੀ ਦੇ ਫੈਸਲੇ ਦਾ ਸਵਾਗਤ: ਡਾਇਟੀਸ਼ਨ ਰਮਿਤਾ ਨੇ ਯੂਜੀਸੀ ਦੇ ਫੈਸਲੇ ਨੂੰ ਦੇਰੀ ਨਾਲ ਪਰ ਦਰੁੱਸਤ ਆਇਆ ਫੈਸਲਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਹ ਫੈਸਲਾ ਬਹੁਤ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਕਿਉਂਕਿ ਨੌਜਵਾਨ ਅਤੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਉਹਨਾਂ ਦਾ ਸਿਹਤਮੰਦ ਰਹਿਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅੱਜ ਕੱਲ ਜਿਸ ਤਰ੍ਹਾਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ, ਉਹਨਾਂ ਉੱਤੇ ਠੱਲ ਪਾਉਣ ਲਈ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਜਰੂਰੀ ਹੈ। ਜਿਸ ਵਿੱਚ ਸਾਡੀ ਖੁਰਾਕ ਸਭ ਤੋਂ ਅਹਿਮ ਰੋਲ ਅਦਾ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਕੱਲ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਖੁਰਾਕ ਵੱਲ ਅਸੀਂ ਧਿਆਨ ਦੇਣਾ ਹੀ ਬੰਦ ਕਰ ਦਿੱਤਾ ਹੈ। ਸਾਡਾ ਲਾਈਫ ਸਟਾਈਲ ਅਜਿਹਾ ਹੋ ਗਿਆ ਹੈ ਕਿ ਅਸੀਂ ਖੁਰਾਕੀ ਤੱਤ ਹਾਸਿਲ ਨਹੀਂ ਕਰ ਪਾ ਰਹੇ। ਇਸ ਕਰਕੇ ਉਹਨਾਂ ਕਿਹਾ ਕਿ ਯੂਜੀਸੀ ਦੇ ਇਸ ਫੈਸਲੇ ਨੇ ਲੋਕਾਂ ਨੂੰ ਇੱਕ ਚੰਗੀ ਸੇਧ ਦਿੱਤੀ ਹੈ।

ਵਧ ਰਹੀਆਂ ਬਿਮਾਰੀਆਂ: ਡਾਇਟੀਸ਼ਨ ਰਮਿਤਾ ਨੇ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਖਾਸ ਕਰਕੇ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਦੇ ਨਾਲ ਹੋਰ ਵੀ ਗੰਭੀਰ ਬਿਮਾਰੀਆਂ ਜਕੜ ਰਹੀਆਂ ਹਨ। ਘੱਟ ਉਮਰ ਦੇ ਵਿੱਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਵਿੱਚ ਦਰਦ, ਸਕਿਨ ਦੇ ਰੋਗ ਅਤੇ ਇਸ ਤੋਂ ਇਲਾਵਾ ਕਬਜ਼ ਆਦ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਫਸਟ ਫੂਡ ਦੀ ਥਾਂ ਬੱਚੇ ਦੱਖਣੀ ਭਾਰਤ ਦਾ ਰਵਾਇਤੀ ਖਾਣਾ ਖਾਣ ਜਿਸ ਵਿੱਚ ਇਡਲੀ, ਡੋਸਾ, ਸਾਂਭਰ ਅਤੇ ਵੜਾ ਆਦ ਸ਼ਾਮਿਲ ਹਨ, ਕਿਉੰਕਿ ਇਹ ਫਾਸਟ ਫੂਡ ਨਾਲੋਂ ਬਿਹਤਰ ਅਤੇ ਪੋਸ਼ਟਿਕ ਹੈ। ਉਹਨਾਂ ਕਿਹਾ ਪਰ ਇਹ ਜਰੂਰ ਧਿਆਨ ਰੱਖਿਆ ਜਾਵੇ ਕਿ ਇਹਨਾਂ ਭੋਜਨ ਨੂੰ ਬਣਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਜਦੋਂ ਅਸੀਂ ਕੋਈ ਵੀ ਤੇਲ ਦੇ ਵਿੱਚ ਵਾਰ-ਵਾਰ ਵਸਤੂਆਂ ਨੂੰ ਤਲਦੇ ਹਾਂ ਤਾਂ ਉਹ ਵੀ ਸਾਡੇ ਸਿਹਤ ਲਈ ਕਾਫੀ ਨੁਕਸਾਨਦੇ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਰਾਂਠਿਆਂ ਦੇ ਅੰਦਰ ਸਬਜ਼ੀਆਂ ਅਤੇ ਹੋਰ ਪਨੀਰ ਆਦਿ ਵੀ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਖੁਰਾਕੀ ਤੱਤ ਚੰਗੇ ਲਏ ਜਾਣ ਜੇਕਰ ਕੋਈ ਸ਼ੂਗਰ ਦਾ ਮਰੀਜ਼ ਹੈ ਤਾਂ ਉਹ ਹਰ ਦੋ ਤਿੰਨ ਤਿੰਨ ਘੰਟੇ ਬਾਅਦ ਚੰਗੇ ਖੁਰਾਕੀ ਤੱਤ ਪੌਸ਼ਟਿਕ ਆਹਾਰ ਲੈ ਸਕਦਾ ਹੈ ਤਾਂ ਜੋ ਉਸ ਦੀ ਸਿਹਤ ਚੰਗੀ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.