ETV Bharat / state

ਜਾਅਲੀ ਜ਼ਮਾਨਤਾਂ ਕਰਾਉਣ ਵਾਲੇ ਗਿਰੋਹ ਦਾ ਖੁਲਾਸਾ, ਮਾਸਟਰਮਾਈਂਡ ਸਮੇਤ 2 ਗ੍ਰਿਫ਼ਤਾਰ, 25 ਤੋਂ ਵੱਧ ਫਰਜ਼ੀ ਕਰਾਈਆਂ ਜ਼ਮਾਨਤਾਂ - FAKE BAIL DOCUMENT RACKET

25 ਤੋਂ ਵੱਧ ਫਰਜ਼ੀ ਜ਼ਮਾਨਤਾਂ ਵਾਲੇ ਗਿਰੋਹ ਦਾ ਖ਼ੁਲਾਸਾ, ਮਾਸਟਰਮਾਈਂਡ ਸਮੇਤ 2 ਗ੍ਰਿਫ਼ਤਾਰ, ਪੜ੍ਹੋ ਪੂਰੀ ਖਬਰ...

FAKE BAIL DOCUMENT RACKET
ਫਰਜ਼ੀ ਜ਼ਮਾਨਤਾਂ ਵਾਲੇ ਗਿਰੋਹ ਦਾ ਖ਼ੁਲਾਸਾ (ETV Bharat)
author img

By ETV Bharat Punjabi Team

Published : June 11, 2025 at 5:44 PM IST

2 Min Read

ਖੰਨਾ: ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤਾਂ ਤੋਂ ਜ਼ਮਾਨਤਾਂ ਲੈਣ ਵਾਲੇ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਦੁਰਗਾਪੁਰ, ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਅਤੇ ਮਹਿਮਾ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਪੁਲਿਸ ਨੇ 9 ਜਾਅਲੀ ਆਧਾਰ ਕਾਰਡ, ਨਾਇਬ ਤਹਿਸੀਲਦਾਰ ਦੀ ਜਾਅਲੀ ਮੋਹਰ, ਇੱਕ ਫਰਜ਼ੀ ਮੁੱਲਾਂਕਣ ਸਰਟੀਫਿਕੇਟ, ਅਤੇ ਮੋਹਰ ਲੱਗੀਆਂ ਹੋਈਆਂ ਜਾਅਲੀ ਫਰਦਾਂ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਇਹ ਗਿਰੋਹ ਲੰਬੇ ਸਮੇਂ ਤੋਂ ਅਜਿਹੀ ਗਤੀਵਿਧੀ 'ਚ ਲਿਪਤ ਸੀ ਅਤੇ ਅੱਜ ਤੱਕ 25 ਤੋਂ ਵੱਧ ਕੇਸਾਂ ਵਿੱਚ ਜ਼ਮਾਨਤਾਂ ਕਰਵਾ ਚੁੱਕਾ ਹੈ।

ਜਾਅਲੀ ਜ਼ਮਾਨਤਾਂ ਕਰਾਉਣ ਵਾਲੇ ਗਿਰੋਹ ਦਾ ਖੁਲਾਸਾ (ETV Bharat)

"ਪੁਲਿਸ ਨੂੰ ਇੱਕ ਮੁਖਬਰ ਰਾਹੀਂ ਇਹ ਸੂਚਨਾ ਮਿਲੀ ਕਿ ਆਜ਼ਾਦ ਨਗਰ ਖੰਨਾ 'ਚ ਰਹਿਣ ਵਾਲਾ ਸੁਰਜੀਤ ਸਿੰਘ ਇਸ ਗਿਰੋਹ ਨੂੰ ਚਲਾ ਰਿਹਾ ਸੀ। ਸਿਟੀ ਥਾਣਾ-1 ਦੇ ਐਸਐਚਓ ਵਿਨੋਦ ਕੁਮਾਰ ਅਤੇ ਏਐਸਆਈ ਪ੍ਰਗਟ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਤਹਿਸੀਲ ਖੰਨਾ ਵਿੱਚ ਛਾਪਾ ਮਾਰਿਆ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਗਿਰੋਹ ਪਹਿਲਾਂ ਕਿਸੇ ਅਸਲੀ ਆਧਾਰ ਕਾਰਡ ਵਿੱਚ ਇਕ ਅੰਕ ਦੀ ਤਬਦੀਲੀ ਕਰ ਕੇ ਨਕਲੀ ਆਧਾਰ ਕਾਰਡ ਤਿਆਰ ਕਰਦਾ ਸੀ। ਫਿਰ ਨਾਇਬ ਤਹਿਸੀਲਦਾਰ ਦੀ ਨਕਲੀ ਮੋਹਰ ਲਗਾ ਕੇ ਜਾਅਲੀ ਫਰਦ ਤਿਆਰ ਕਰਕੇ ਅਦਾਲਤ 'ਚ ਜ਼ਮਾਨਤ ਦਾਇਰ ਕਰਵਾਈ ਜਾਂਦੀ ਸੀ।" - ਡਾ. ਜੋਤੀ ਯਾਦਵ, ਐੱਸਐੱਸਪੀ

ਫਰਜ਼ੀ ਜ਼ਮਾਨਤਾਂ ਵਾਲੇ ਗਿਰੋਹ ਦਾ ਭੰਡਾਫੋੜ

ਐੱਸਐੱਸਪੀ ਨੇ ਕਿਹਾ ਕਿ ਇਹ ਸੰਗਠਿਤ ਗਿਰੋਹ ਇੱਕ ਜ਼ਮਾਨਤ ਲਈ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਲੈਂਦਾ ਸੀ, ਜਦਕਿ ਵੱਡੇ ਅਤੇ ਗੰਭੀਰ ਮਾਮਲਿਆਂ ਵਿੱਚ ਰਕਮ ਲੱਖਾਂ ਤੱਕ ਵੀ ਲਈ ਜਾਂਦੀ ਸੀ। ਪੁਲਿਸ ਹੁਣ ਚਾਰ ਹੋਰ ਮੁਲਜ਼ਮ — ਹਰਵਿੰਦਰ ਸਿੰਘ (ਮੋਗਾ), ਸ਼ਮਸ਼ੇਰ ਖਾਨ, ਰਾਜਵੀਰ ਸਿੰਘ ਉਰਫ ਰਾਜਾ ਉਰਫ ਗੁਰਮੀਤ ਸਿੰਘ ਅਤੇ ਹਰਮੀਤ ਸਿੰਘ (ਭਾਦਸੋਂ) ਦੀ ਭਾਲ ਕਰ ਰਹੀ ਹੈ।

“ਅਸੀਂ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਤੇ ਕਿਸੇ ਸਰਕਾਰੀ ਕਰਮਚਾਰੀ ਦੀ ਭੂਮਿਕਾ ਤਾਂ ਨਹੀਂ। ਜੇਕਰ ਅਜਿਹਾ ਮਿਲਿਆ ਤਾਂ ਉਸ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ।” ਡਾ. ਜੋਤੀ ਯਾਦਵ, ਐੱਸਐੱਸਪੀ

ETV Bharat Logo

Copyright © 2025 Ushodaya Enterprises Pvt. Ltd., All Rights Reserved.