ਕਪੂਰਥਲਾ: ਇੱਕ ਨਿੱਜੀ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਆਕਾਂਸ਼ਾ ਪੁੱਤਰੀ ਸੁਰੇਂਦਰ ਸਿੰਧੂ ਦੇਵੀ ਵਜੋਂ ਹੋਈ ਹੈ, ਜੋ ਕਿ ਕਰਨਾਟਕ ਮੰਗਲੁਰੂ ਦੇ ਧਰਮਸਥਲਾ ਦੇ ਬਲੀਹਾਰ ਦੀ ਰਹਿਣ ਵਾਲੀ ਹੈ। ਜਾਣਕਾਰੀ ਅਨੁਸਾਰ ਆਕਾਂਕਸ਼ਾ ਨੇ ਇਸ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਦਿੱਲੀ ਵਿੱਚ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਇਸ ਤੋਂ ਬਾਅਦ ਉਸਨੂੰ ਜਾਪਾਨ ਵਿੱਚ ਨੌਕਰੀ ਮਿਲ ਗਈ। ਉਹ ਉੱਥੇ ਜਾਣ ਤੋਂ ਪਹਿਲਾਂ ਆਪਣੀ ਪੜ੍ਹਾਈ ਦੇ ਕੁਝ ਸਰਟੀਫਿਕੇਟ ਲੈਣ ਲਈ ਯੂਨੀਵਰਸਿਟੀ ਵਾਪਸ ਆਈ ਸੀ ਪਰ ਉੱਥੋਂ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਸ ਦੀ ਅਚਾਨਕ ਮੌਤ ਹੋ ਗਈ ਹੈ।

ਨੌਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ
ਫਗਵਾੜਾ ਥਾਣਾ ਸਤਰਾਮਪੁਰਾ ਦੇ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਨਿੱਜੀ ਯੂਨੀਵਰਸਿਟੀ ਤੋਂ ਲੜਕੀ ਦੇ ਡਿੱਗਣ ਦੀ ਸੂਚਨਾ ਮਿਲੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਸਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਦਿੱਲੀ ਵਿੱਚ ਕੰਮ ਕਰਦੀ ਸੀ ਅਤੇ ਇੱਥੇ ਕਿਸੇ ਕੰਮ ਲਈ ਆਈ ਸੀ। ਸ਼ਨੀਵਾਰ ਰਾਤ ਨੌਵੀਂ ਮੰਜ਼ਿਲ ਤੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਆਉਣ 'ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
- ਲੋੜਵੰਦ ਨੌਜਵਾਨਾਂ ਲਈ ਵਰਦਾਨ ਬਣੀ ਨਗਰ ਕੌਂਸਲ ਬਰਨਾਲਾ ਦੀ ਲਾਇਬ੍ਰੇਰੀ, ਵਿਦਿਆਰਥੀਆਂ ਦੀ ਹਰ ਸਹੂਲਤ ਦਾ ਰੱਖਿਆ ਗਿਆ ਖਿਆਲ
- ਕਥਿਤ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਸਾਈਬਰ ਸੈੱਲ ਟੀਮ, 5 ਦਿਨਾਂ ਦਾ ਪੁਲਿਸ ਰਿਮਾਂਡ
- ਮੋਗਾ ’ਚ ਨਿਹੰਗ ਸਿੰਘਾਂ ਨੇ ਹੋਟਲ ਮਾਲਿਕ ਨੂੰ ਪਿਸਤੌਲ ਦਿਖਾ ਕੇ ਕੀਤੀ ਜ਼ਬਰਦਸਤੀ ਵਸੂਲੀ ਦੀ ਕੋਸ਼ਿਸ਼, ਤਿੰਨ ਗ੍ਰਿਫ਼ਤਾਰ