ETV Bharat / state

ਪੰਜਾਬ ਦਾ ਬਾਰਡਰ ਕਿੰਨਾ ਮਜਬੂਤ? ਕੀ ਭਾਰਤੀ ਫੌਜ ਜੰਗ ਲਈ ਤਿਆਰ? ਕਾਰਗਿਲ ਦੇ ਹੀਰੋ ਨੇ ਕਿਹਾ- "ਜੰਗਾਂ ਸੌਖੀਆਂ ਨਹੀਂ, ਅਪਣਿਆਂ ਦੇ ਚੀਥੜੇ ਇੱਕਠੇ ਕਰਨੇ ਔਖੇ" - INDIA PAKISTAN WAR

ਕਿੰਨੀ ਖ਼ਤਰਨਾਕ ਦੋ ਮੁਲਕਾਂ ਵਿਚਾਲੇ ਜੰਗ? ਸੁਣੋ, ਕਾਰਗਿਲ ਜੰਗ ਦੇ ਹੀਰੋ ਦਰਸ਼ਨ ਸਿੰਘ ਢਿੱਲੋ ਤੋਂ। ਪੰਜਾਬ ਦਾ ਬਾਰਡਰ ਕਿੰਨਾ ਮਜਬੂਤ? ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਦਿੱਤੀ ਇਹ ਸਲਾਹ...

Kargil War Hero Darshan Singh Dhillon, India Pakistan War
ਪੰਜਾਬ ਦਾ ਬਾਰਡਰ ਕਿੰਨਾ ਮਜਬੂਤ? ਕੀ ਭਾਰਤੀ ਫੌਜ ਜੰਗ ਲਈ ਤਿਆਰ? ਕਾਰਗਿਲ ਦੇ ਹੀਰੋ ਦਰਸ਼ਨ ਸਿੰਘ ਢਿੱਲੋ ਨਾਲ Exclusive Interview (ETV Bharat)
author img

By ETV Bharat Punjabi Team

Published : April 30, 2025 at 2:27 PM IST

5 Min Read

ਲੁਧਿਆਣਾ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਰਹੱਦ 'ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਦੋਵੇਂ ਹੀ ਦੇਸ਼ ਫੌਜੀ ਤਜ਼ਰਬੇ ਕਰ ਰਹੇ ਹਨ। ਇੱਕ ਦੂਜੇ ਉੱਤੇ ਪਾਬੰਦੀਆਂ ਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਸਰਹੱਦ 'ਤੇ ਕਈ ਪਿੰਡਾਂ ਦੇ ਵਿਚਕਾਰ ਜਲਦ ਫਸਲਾਂ ਵੱਢ ਲੈਣ ਦੀ ਅਨਾਉਂਸਮੈਂਟ ਕੀਤੀ ਜਾ ਰਹੀ। ਜਿਸ ਨੂੰ ਲੈ ਕੇ ਦੋਵਾਂ ਮੁਲਕਾਂ ਵਿਚਕਾਰ ਜੰਗ ਜਿਹੇ ਹਾਲਾਤ ਪੈਦਾ ਹੋਣ ਸਬੰਧੀ ਇਸ਼ਾਰਾ ਕੀਤਾ ਜਾ ਰਿਹਾ ਹੈ, ਪਰ ਜੰਗ ਕਿਹੜੇ ਹਾਲਾਤਾਂ 'ਚ ਲੱਗਦੀ ਹੈ ਅਤੇ ਕਿੰਨਾ ਨੁਕਸਾਨ ਕਰਦੀ ਹੈ। ਇਸ ਬਾਰੇ ਖੁਦ ਕਰਗਿਲ ਜੰਗ ਦੇ ਹੀਰੋ ਕਰਨਲ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ।

ਕਾਰਗਿਲ ਦੇ ਹੀਰੋ ਦਰਸ਼ਨ ਸਿੰਘ ਢਿੱਲੋ ਨਾਲ Exclusive Interview (ETV Bharat)

ਦਰਸ਼ਨ ਸਿੰਘ ਢਿੱਲੋਂ ਦੇ ਪਿਤਾ ਅਤੇ ਸਹੁਰਾ ਵੀ ਲੜ ਚੁੱਕੇ ਜੰਗ

ਕਾਰਗਿਲ ਜੰਗ ਨੂੰ ਯਾਦ ਕਰਦੇ ਹੋਏ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਉਸ ਵੇਲੇ ਹਾਲਾਤ ਕੁਝ ਹੋਰ ਸਨ, ਪਰ ਹੁਣ ਹਾਲਾਤ ਕੁਝ ਹੋਰ ਹਨ। ਉਨ੍ਹਾਂ ਦੇ ਪਿਤਾ ਤੇ ਸਹੁਰਾ ਵੀ 1971 ਦੀ ਜੰਗ ਲੜ ਚੁੱਕੇ ਹਨ। ਉਨ੍ਹਾਂ ਦੇ ਸਹੁਰਾ ਕਾਫੀ ਸਮੇਂ ਲਾਪਤਾ ਰਹੇ। ਉਹ ਦੱਸਦੇ ਹਨ ਕਿ ਜੰਗਾਂ ਬਾਰੇ ਗੱਲ ਕਰਨੀ ਸੌਖੀ ਹੈ, ਉਨੀਆਂ ਹੀ ਲੜਨੀਆਂ ਔਖੀਆਂ ਹਨ।

ਜੰਗਾਂ ਸ਼ੁਰੂ ਤਾਂ ਹੋ ਜਾਂਦੀਆਂ, ਪਰ ਇਹ ਵੀਡੀਓ ਗੇਮ ਖੇਡਣ ਜਿੰਨਾ ਸੌਖਾ ਨਹੀਂ। ਕਾਰਗਿਲ ਅਤੇ ਹੁਣ ਵਾਲੇ ਜੰਗ ਵਿੱਚ ਬਹੁਤ ਫ਼ਰਕ ਹੈ। ਜੰਗ ਜਦੋਂ ਹੁੰਦੀ ਹੈ, ਤਾਂ ਬਹੁਤ ਨੁਕਸਾਨ ਹੁੰਦਾ ਹੈ। ਜਿਸ ਸਾਥੀ ਨਾਲ ਤੁਸੀ ਬੈਠ ਕੇ ਰੋਟੀ ਖਾਧੀ ਹੋਵੇ, ਕੁਝ ਸਮੇਂ ਬਾਅਦ ਉਸੇ ਦੇ ਹੀ ਚੀਥੜੇ ਇੱਕਠੇ ਕਰ ਕੇ ਬੋਰੀਆਂ ਵਿੱਚ ਪਾਉਣਾ, ਬਹੁਤ ਔਖਾ ਹੁੰਦਾ ਹੈ, ਇਹ ਦਿਲ ਦਹਿਲ ਦੇਣ ਵਾਲਾ ਸਮਾਂ ਹੁੰਦਾ ਹੈ। ਜੰਗ ਅਸਲ ਵਿੱਚ ਕਿਸੇ ਮੁੱਦੇ ਦਾ ਹੱਲ ਨਹੀਂ, ਬਾਅਦ ਵਿੱਚ ਮਸਲੇ ਹੱਲ ਤਾਂ ਟੇਬਲ ਟੌਕ ਨਾਲ ਹੀ ਹੋਣੇ ਹਨ। - ਦਰਸ਼ਨ ਸਿੰਘ ਢਿੱਲੋਂ, ਕਾਰਗਿਲ ਜੰਗ ਦੇ ਹੀਰੋ

Kargil War Hero Darshan Singh Dhillon, India Pakistan War
ਕਾਰਗਿਲ ਦੇ ਹੀਰੋ ਦਰਸ਼ਨ ਸਿੰਘ ਢਿੱਲੋ ਦੀ ਪੁਰਾਣੀ ਫੋਟੋ (ETV Bharat)

ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕਿਸੇ ਵੀ ਜੰਗ ਤੋਂ ਪਹਿਲਾਂ ਉਸ ਦੀ ਤਿਆਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਇੱਕ ਪਾਸੇ ਨਹੀਂ, ਸਗੋਂ ਦੋਵੇਂ ਪਾਸੇ ਹੁੰਦਾ ਹੈ। ਜੰਗ ਸ਼ੁਰੂ ਕਰਨੀ ਤਾਂ ਕਿਸੇ ਵੀ ਦੇਸ਼ ਦੇ ਆਪਣੇ ਹੱਥ ਹੁੰਦੀ ਹੈ, ਪਰ ਉਸ ਨੂੰ ਖ਼ਤਮ ਕਰਨਾ ਫਿਰ ਉਨ੍ਹਾਂ ਦੇ ਹੱਥ ਦੇ ਵਿੱਚ ਨਹੀਂ ਰਹਿੰਦਾ। ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ 71 ਦੀ ਜੰਗ ਵਿੱਚ ਵੀ ਸ਼ਿਮਲਾ ਸਮਝੌਤਾ ਕਰਨਾ ਪਿਆ, ਜੋ ਕਿ ਜੰਗ ਤੋਂ ਬਾਅਦ ਵੀ ਗੱਲ ਟੇਬਲ ਉੱਤੇ ਆ ਕੇ ਖ਼ਤਮ ਹੋਈ। ਇਸ ਕਰਕੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਉਸ ਤੋਂ ਜਿੰਨਾ ਬਚਿਆ ਜਾ ਸਕੇ ਉਨਾਂ ਹੀ ਚੰਗਾ ਹੈ।

ਇੱਕ ਇੰਚ ਵੀ ਦੁਸ਼ਮਣ ਪੰਜਾਬ ਦੇ ਅੰਦਰ ਦਾਖਲ ਨਹੀਂ ਹੋ ਸਕਦਾ

ਦਰਸ਼ਨ ਢਿੱਲੋਂ ਦੱਸਦੇ ਨੇ ਕਿ ਪੰਜਾਬ ਦਾ ਬਾਰਡਰ ਸਭ ਤੋਂ ਸੁਰੱਖਿਤ ਹੈ, ਹਾਲਾਂਕਿ ਚਾਰ ਸੂਬਿਆਂ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਜਿਸ ਵਿੱਚ ਪੰਜਾਬ ਤੋਂ ਇਲਾਵਾ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਸੁਰੱਖਿਅਤ ਪੰਜਾਬ ਦਾ ਬਾਰਡਰ ਹੈ, ਜਿੱਥੇ ਪੱਕੇ ਬੰਕਰ ਬਣੇ ਹੋਏ ਨੇ, ਭੂਗੋਲਿਕ ਤੌਰ ਉੱਤੇ ਅਸੀਂ ਮਜਬੂਤ ਹਾਂ। ਉਨ੍ਹਾਂ ਕਿਹਾ ਕਿ ਇਸ ਕਰਕੇ ਪੰਜਾਬ ਵਿੱਚ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇੱਕ ਇੰਚ ਵੀ ਦੁਸ਼ਮਣ ਪੰਜਾਬ ਦੇ ਅੰਦਰ ਦਾਖਲ ਨਹੀਂ ਹੋ ਸਕਦਾ।

ਪੰਜਾਬ ਦਾ ਬਾਰਡਰ ਸਭ ਤੋਂ ਵੱਧ ਸੁਰੱਖਿਅਤ ਹੈ, ਇੱਥੋ ਦੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ-ਜਾਇਦਾਦਾਂ ਨਹੀ ਛੱਡਣੀਆਂ ਚਾਹੀਦੀਆਂ। ਇੱਥੇ ਮਾਈਨਜ਼ ਆਦਿ ਸਭ ਬਣੀਆਂ ਹੋਈਆਂ ਹਨ। ਪੰਜਾਬ ਅੰਦਰ ਦੁਸ਼ਮਣ ਆਸਾਨੀ ਨਾਲ ਦਾਖਲ ਨਹੀ ਹੋ ਸਕਦਾ। - ਦਰਸ਼ਨ ਸਿੰਘ ਢਿੱਲੋਂ, ਕਾਰਗਿਲ ਜੰਗ ਦੇ ਹੀਰੋ

ਪਾਕਿਸਤਾਨ ਲਈ ਜੰਗ ਕਰਨੀ ਸੌਖੀ ਨਹੀ

ਕਰਨਲ ਦਰਸ਼ਨ ਢਿੱਲੋਂ ਦੱਸਦੇ ਨੇ ਕਿ ਜੰਗਾਂ ਕਦੇ ਵੀ ਹਥਿਆਰਾਂ ਦੇ ਸਿਰ ਉੱਤੇ ਨਹੀਂ, ਸਗੋਂ ਹੌਸਲਿਆਂ ਦੇ ਸਿਰ ਉੱਤੇ ਲੜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਬੀਤੇ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ F16 ਨੂੰ ਭਾਰਤ ਦੇ ਮਿੱਗ ਵਿਮਾਨ ਨੇ ਮਾਤ ਦੇ ਦਿੱਤੀ ਸੀ। ਜਦਕਿ, ਪਾਕਿਸਤਾਨ ਦਾ ਲੜਾਕੂ ਜਹਾਜ਼, ਭਾਰਤ ਦੇ ਲੜਾਕੂ ਜਹਾਜ਼ ਨਾਲੋਂ ਜ਼ਿਆਦਾ ਬਿਹਤਰ ਸੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪੂਰੇ ਵਿਸ਼ਵ ਦਾ ਸਾਥ ਮਿਲਿਆ ਹੋਇਆ ਹੈ ਅਤੇ ਭਾਰਤ ਦੀ ਫੌਜ ਵਿਸ਼ਵ ਦੇ ਚੋਟੀ ਦੇ ਮੁਲਕਾਂ ਵਿੱਚੋਂ ਇੱਕ ਹੈ। ਇਸ ਕਰਕੇ ਪਾਕਿਸਤਾਨ ਕਦੇ ਵੀ ਭਾਰਤ ਉੱਤੇ ਹਮਲਾ ਆਸਾਨੀ ਨਾਲ ਨਹੀਂ ਕਰ ਸਕਦਾ।

ਕਾਰਗਿਲ ਦੇ ਹੀਰੋ ਦਰਸ਼ਨ ਸਿੰਘ ਢਿੱਲੋ ਦੀ ਟੀਮ ਨਾਲ ਪੁਰਾਣੀ ਫੋਟੋ (ETV Bharat)

ਭਾਰਤ ਕੋਲ ਇਸ ਸਮੇਂ ਸੋਰਸ ਅਤੇ ਪੈਸਾ ਪਾਕਿਸਤਾਨ ਨਾਲੋਂ ਵੱਧ ਹੈ, ਉਨ੍ਹਾਂ ਲਈ ਜੰਗ ਲੜਨੀ ਸੌਖੀ ਨਹੀਂ। ਲੜਾਕੂ ਜਹਾਜ਼ ਆਪਣੀਆਂ ਹੱਦਾਂ ਅੰਦਰ ਚਲਾਉਣ ਨਾਲ ਇਹ ਮੰਨ ਲੈਣਾ ਕਿ ਜੰਗ ਸ਼ੁਰੂ ਹੋਣ ਵਾਲੀ ਹੈ, ਤਾਂ ਅਜਿਹਾ ਨਹੀਂ ਹੈ। ਜੰਗ ਸ਼ੁਰੂ ਹੁੰਦਿਆਂ ਕਈ ਮਹੀਨੇ ਲੱਗ ਜਾਂਦੇ ਹਨ। ਇਸ ਲਈ ਪੈਸਾ ਤੇ ਪਾਵਰ ਦੋਵੇਂ ਚਾਹੀਦੀਆਂ ਹਨ। ਭਾਰਤ ਵਲੋਂ ਜੋ ਪਾਕਿਸਤਾਨ ਖਿਲਾਫ ਫੈਸਲੇ ਲਏ ਗਏ ਹਨ, ਉਹ ਆਪਣੇ ਆਪ ਵਿੱਚ ਪਾਕਿਸਤਾਨ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। - ਦਰਸ਼ਨ ਸਿੰਘ ਢਿੱਲੋਂ, ਕਾਰਗਿਲ ਜੰਗ ਦੇ ਹੀਰੋ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਗੱਲ ਫੌਜੀ ਤਜ਼ਰਬੇ ਵਾਲੀ ਕੀਤੀ ਜਾਵੇ, ਤਾਂ ਉਹ ਆਮ ਚੱਲਦੇ ਰਹਿੰਦੇ ਹਨ। ਆਪਣੇ ਦੇਸ਼ ਦੀ ਜਨਤਾ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਉਹ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ ਇਸ ਕਰਕੇ ਫੌਜੀ ਤਜਰਬੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਵਰਗੀਆਂ ਕਾਰਵਾਈਆਂ ਤੋਂ ਸਤਰਕ ਰਹਿਣ ਲਈ ਦੇਸ਼ ਦੀ ਅਵਾਮ ਨੂੰ ਇਹ ਦਿਖਾ ਰਿਹਾ ਹੈ ਕਿ ਉਹ ਤਿਆਰ ਹਨ। ਪਰ ਉਨ੍ਹਾਂ ਕਿਹਾ ਕਿ ਜੰਗ ਲਈ ਬਹੁਤ ਤਿਆਰੀ ਕੀਤੀ ਜਾਂਦੀ ਹੈ। ਦੋਵੇਂ ਮੁਲਕ ਆਰਥਿਕ ਤੌਰ ਤੋਂ ਇੰਨੇ ਜ਼ਿਆਦਾ ਮਜਬੂਤ ਨਹੀਂ ਹਨ ਕਿ ਉਹ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਜੰਗ ਲੜ ਸਕਣ।

ਸੋਸ਼ਲ ਮੀਡੀਆ ਉੱਤੇ ਜੰਗ ਕਰਨ ਵਾਲਿਆਂ ਲਈ ਖਾਸ ਸਲਾਹ

ਸੋਸ਼ਲ ਮੀਡੀਆ ਉੱਤੇ ਜੋ ਲੋਕ ਭਾਰਤ ਨੂੰ ਪਾਕਿਸਤਾਨ ਉੱਤੇ ਹਮਲਾ ਕਰਨ ਦੀ ਸਲਾਹ ਦੇ ਰਹੇ ਹਨ, ਉਨ੍ਹਾਂ ਨੂੰ ਕਿਹਾ ਕਿ ਉਹ ਖੁਦ ਪਹਿਲਾਂ ਆ ਕੇ ਇਕੱਠੇ ਹੋ ਜਾਣ ਫਿਰ ਉਨ੍ਹਾਂ ਨੂੰ ਸਰਹੱਦ ਉੱਤੇ ਭੇਜਿਆ ਜਾਵੇ ਅਤੇ ਵੇਖਦੇ ਹਾਂ ਕਿ ਉਹ ਕਿੰਨਾ ਸਮਾਂ ਉਥੇ ਕੈਂਪਾ ਦੇ ਵਿੱਚ ਰਹਿ ਪਾਉਂਦੇ ਹਨ।

ਜੋ ਸੋਸ਼ਲ ਮੀਡੀਆ ਉੱਤੇ ਕਹਿ ਰਹੇ ਹਨ ਅੰਦਰ (ਪਾਕਿਸਤਾਨ) ਜਾ ਕੇ ਮਾਰਾਂਗੇ, ਭਾਰਤ ਸਰਕਾਰ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਚੈਕ ਕਰਨੇ ਚਾਹੀਦੇ ਹਨ ਅਤੇ ਫਿਰ ਉਨ੍ਹਾਂ ਨੂੰ ਇੱਕਠੇ ਕਰਕੇ ਭਾਰਤ ਦੇ ਬਾਰਡਰ ਉੱਤੇ ਭੇਜਣਾ ਚਾਹੀਦਾ ਹੈ ਅਤੇ ਭਾਰਤੀ ਫੌਜ ਦੇ ਕੈਂਪ ਵਿੱਚ ਰੱਖਿਆ ਜਾਵੇ, 4 ਦਿਨਾਂ ਅੰਦਰ ਵਾਰ (ਜੰਗ) ਦਾ ਭੂਤ ਉਤਰ ਜਾਵੇਗਾ। - ਦਰਸ਼ਨ ਸਿੰਘ ਢਿੱਲੋਂ, ਕਾਰਗਿਲ ਜੰਗ ਦੇ ਹੀਰੋ

ਮਸਲਾ ਦਹਿਸ਼ਤਗਰਦੀ ਨੂੰ ਖ਼ਤਮ ਕਰਨਾ, ਹਮਲਾ ਕਰਨਾ ਨਹੀ

ਕਰਨਲ ਦਰਸ਼ਨ ਢਿੱਲੋਂ ਦੇ ਮੁਤਾਬਿਕ ਜਦੋਂ ਵੀ ਕੋਈ ਜੰਗ ਹੁੰਦੀ ਹੈ, ਤਾਂ ਦੋਵਾਂ ਮੁਲਕਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਵੀਡੀਓ ਗੇਮ ਨਹੀਂ ਕਿ ਜਦੋਂ ਚਾਹੇ ਖੇਡ ਲਈ ਜਦੋਂ ਦਿਲ ਕੀਤਾ ਬੰਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੰਗਾਂ ਇਸ ਤਰ੍ਹਾਂ ਨਹੀਂ ਲੜੀ ਜਾਂਦੀਆਂ। ਭਾਰਤ ਵੈਸੇ ਵੀ ਪਾਕਿਸਤਾਨ ਨੂੰ ਆਰਥਿਕ ਪੱਖ ਤੋਂ ਕਮਜ਼ੋਰ ਕਰ ਰਿਹਾ ਹੈ। ਇਸ ਦੇ ਨਾਲ ਹੀ ਜੋ ਪਾਣੀ ਬੰਦ ਕੀਤਾ ਹੈ, ਉਹ ਇੱਕ ਬਹੁਤ ਵਧੀਆ ਹਮਲਾ ਹੈ ਜਿਸ ਨਾਲ ਪਾਕਿਸਤਾਨ ਪਹਿਲਾਂ ਹੀ ਬੌਂਦਲ ਗਿਆ ਹੈ। ਉਨ੍ਹਾਂ ਕਿਹਾ ਕਿ ਮਸਲਾ ਦਹਿਸ਼ਤਗਰਦੀ ਨੂੰ ਖ਼ਤਮ ਕਰਨਾ ਹੈ ਨਾ ਕਿ ਇੱਕ ਦੂਜੇ ਦੇਸ਼ 'ਤੇ ਹਮਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ, ਪਰ ਇਸ ਲਈ ਹੋਰ ਤਰੀਕੇ ਵੀ ਹੋ ਸਕਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.