ETV Bharat / state

ਸਹੇਲੀ ਨੇ ਆਪਣੀ ਜਾਨ ਛਡਾਉਣ ਲਈ ਮੈਨੂੰ ਫਸਾਇਆ, ਓਮਾਨ ਤੋਂ ਪਰਤੀ ਲੜਕੀ ਨੇ ਸੁਣਾਈ ਹੱਡਬੀਤੀ - KAPURTHALA GIRL RETURNED FROM OMAN

ਓਮਾਨ ਤੋਂ ਪਰਤੀ ਕਪੂਰਥਲਾ ਦੀ ਲੜਕੀ ਨੇ ਹੱਡਬੀਤੀ ਸੁਣਾਈ ਹੈ। ਪੜ੍ਹੋ ਪੂਰੀ ਖਬਰ...

Kapurthala girl who returned from Oman recounts ordeal, inhuman torture was done
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਪਰਤੀ ਲੜਤੀ (Etv Bharat)
author img

By ETV Bharat Punjabi Team

Published : April 28, 2025 at 5:18 PM IST

2 Min Read

ਕਪੂਰਥਲਾ: ਅਰਬ ਦੇਸ਼ਾਂ ਵਿੱਚ ਲੜਕੀ 'ਤੇ ਹੋ ਰਹੇ ਤਸ਼ਦੱਦ ਦੇ ਮਾਮਲੇ ਆਏ ਦਿਨ ਖਬਰਾਂ ਦੀ ਸੁਰੱਖੀਆਂ ਵਿੱਚ ਰਹਿੰਦੇ ਹਨ। ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ, ਜਦੋਂ ਇਨ੍ਹਾਂ ਲੜਕੀਆਂ ਨੂੰ ਫਸਾਉਣ ਵਿੱਚ ਉਨ੍ਹਾਂ ਦੇ ਰਿਸ਼ਦਤੇਦਾਰਾਂ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਹੇਲੀ ਵੱਲੋਂ ਖੁਦ ਦੀ ਭਾਰਤ ਵਾਪਸੀ ਲਈ ਆਪਣੀ ਸਹੇਲੀ ਨੂੰ ਮਸਕਟ ਓਮਾਨ ਵਿੱਚ ਫਸਾ ਦਿੱਤਾ ਗਿਆ।

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਪਰਤੀ ਲੜਤੀ (Etv Bharat)

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਪਰਤੀ ਲੜਕੀ

ਰਾਜ ਸਭਾ ਮੈਂਬਰ Dਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੀ ਉਸ ਪੀੜਤਾ ਨੇ ਹੱਡਬੀਤੀ ਸੁਣਾਈ। ਉਸ ਨੇ ਦੱਸਿਆ ਕਿ ਉਸਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਲਾਤ ਠੀਕ ਨਹੀ ਹਨ ਜਿਸਦਾ ਫਾਇਦਾ ਉਠਾ ਕਿ ਉਸਦੀ ਸਹੇਲੀ ਨੇ ਉਸ ਨੂੰ ਚੰਗੀ ਤਨਖਾਹ ਅਤੇ ਵਧੀਆ ਸੈਲੂਨ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਓਮਾਨ ਬੁਲਾ ਲਿਆ ਸੀ।

ਕੀਤਾ ਜਾਂਦਾ ਸੀ ਅਣਮਨੁੱਖੀ ਵਤੀਰਾ

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੜੀਤਾ ਨੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ "ਉੱਥੇ ਦੇ ਹਲਾਤ ਲੜਕੀਆਂ ਦੇ ਰਹਿਣਯੋਗ ਨਹੀਂ ਹਨ। ਮੈਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀਂ ਦਿੱਤਾ ਗਿਆ ਅਤੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਸਾਰਾ ਦਿਨ ਕੰਮ ਕਰਵਾ ਕਿ ਉਸ ਨੂੰ ਖਾਣ ਲਈ ਨਹੀਂ ਸੀ ਦਿੱਤਾ ਜਾ ਰਿਹਾ ਹੈ ਅਤੇ ਉਸ ਨਾਲ ਉੱਥੇ ਬਹੁਤ ਹੀ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਸੀ। ਉੱਥੇ ਪਹੁੰਚਦੇ ਹੀ ਉਸਦਾ ਫੋਨ ਖੋਹ ਲਿਆ ਗਿਆ ਸੀ ਅਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ। ਮੈਨੂੰ ਜਿੱਥੇ ਰੱਖਿਆ ਗਿਆ ਸੀ ਉੱਥੇ ਉਸ ਨਾਲ ਹੋਰ ਵੀ ਬਹੁਤ ਲੜਕੀਆਂ ਸੀ ਜੋ ਵਾਪਸੀ ਦੀ ਉਮੀਦ ਤੱਕ ਛੱਡ ਚੁੱਕੀਆਂ ਸਨ। ਉਸ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਆਪਣੇ ਪਿੱਛੇ ਲੱਗ ਕਿ ਅਰਬ ਵਿੱਚ ਨਾ ਜਾਣ।"

ਪੀੜਤਾ ਦੇ ਨਾਲ ਪਹੁੰਚੇ ਉਸਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਯਤਨਾ ਸਦਕਾ ਹੀ ਉਨ੍ਹਾਂ ਦੀ ਲੜਕੀ ਮਹੀਨੇ ਦੇ ਅੰਦਰ ਅੰਦਰ ਵਾਪਿਸ ਪਰਤ ਆਈ ਹੈ। ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ ਜੇਕਰ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਜਾਂਦੀ ਤਾਂ ਉੱਥੇ ਉਨ੍ਹਾਂ ਦੀ ਲੜਕੀ ਦਾ ਵੀਜ਼ਾ ਵਧਾ ਕਿ ਉਸ ਨੂੰ 2 ਸਾਲ ਤੱਕ ਬੰਦੀ ਬਣਾ ਲਿਆ ਜਾਣਾ ਸੀ।

ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ 'ਤੇ ਨੱਥ ਨਹੀਂ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਅਜਿਹਾ ਜਾਲ ਹੈ ਜਿੱਥੇ ਆਪਣੇ ਹੀ ਆਪਣਿਆਂ ਨੂੰ ਫਸਾ ਰਹੇ ਹਨ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹ ਤੋਂ ਬੱਚ ਕਿ ਰਹਿਣ ਜੋ ਮਜ਼ਬੂਰੀ ਤੇ ਗਰੀਬੀ ਦਾ ਫਾਇਦਾ ਉਠਾ ਕਿ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.