ETV Bharat / state

ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਸਫ਼ਾਰਤਖਾਨੇ ਦੀਆਂ ਗਤੀਵਿਧੀਆਂ 'ਤੇ ਰੋਕ, ਅੰਬੈਂਸੀ ਦਾ ਸਮਾਨ ਵਾਹਗਾ ਬਾਰਡਰ 'ਤੇ ਭੇਜਿਆ ਵਾਪਿਸ - CLOSURE OF PAKISTANI EMBASSY

ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਪਾਕਿਸਤਾਨੀ ਸਫ਼ਾਰਤਖਾਨੇ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

CLOSURE OF PAKISTANI EMBASSY
ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੂਤਾਵਾਸ ਦੀਆਂ ਗਤੀਵਿਧੀਆਂ 'ਤੇ ਰੋਕ (ETV Bharat)
author img

By ETV Bharat Punjabi Team

Published : April 28, 2025 at 5:11 PM IST

2 Min Read

ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ, ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਕਈ ਪਾਬੰਦੀਆਂ ਲਗਾਈਆਂ ਅਤੇ ਪਾਕਿਸਤਾਨ ਨੇ ਵੀ ਜਵਾਬ ਵਜੋਂ ਭਾਰਤ ਉੱਤੇ ਬੰਧਸ਼ਾਂ ਲਗਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਕਰੜਾ ਫੈਸਲਾ ਲੈਂਦੇ ਹੋਏ ਭਾਰਤ 'ਚ ਮੌਜੂਦ ਪਾਕਿਸਤਾਨੀ ਸਫ਼ਾਰਖਾੇ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੂਤਾਵਾਸ ਦੀਆਂ ਗਤੀਵਿਧੀਆਂ 'ਤੇ ਰੋਕ (ETV Bharat)

ਪਾਕਿਸਤਾਨੀ ਅੰਬੈਂਸੀ ਦੀਆਂ ਗਤੀਵਿਧੀਆਂ 'ਤੇ ਰੋਕ

ਦੱਸ ਦੇਈਏ ਕਿ ਸਰਕਾਰ ਨੇ ਅੰਬੈਂਸੀ ਨਾਲ ਸਬੰਧਤ ਕਰਮਚਾਰੀਆਂ ਨੂੰ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਹਨ ਉੱਤੇ ਉਨ੍ਹਾਂ ਦਾ ਨਿੱਜੀ ਅਤੇ ਸਰਕਾਰੀ ਸਮਾਨ ਪਾਕਿਸਤਾਨ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਪਾਕਿਸਤਾਨੀ ਅੰਬੈਂਸੀ ਦੇ ਲੋਕਾਂ ਨੇ ਆਪਣਾ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੂਤਾਵਾਸ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਦੇ ਨਾਲ ਉਨ੍ਹਾਂ ਦਾ ਸਮਾਨ ਵੀ ਵਾਹਗਾ ਬਾਰਡਰ 'ਤੇ ਵਾਪਿਸ ਭੇਜਿਆ ਗਿਆ ਹੈ।

ਦਿੱਲੀ ਤੋਂ ਪਾਕਿਸਤਾਨੀ ਅੰਬੈਂਸੀ ਦਾ ਸਮਾਨ ਲੈਕੇ ਪੁਹਚੇ ਟਰੱਕ

ਅੱਜ ਇਸ ਸੰਦਰਭ ਵਿੱਚ ਦਿੱਲੀ ਤੋਂ ਇੱਕ ਟਰੱਕ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚਿਆ ਹੈ। ਜਿਸ 'ਚ ਪਾਕਿਸਤਾਨ ਐਂਬੈਸੀ ਨਾਲ ਜੁੜੇ ਕਰਮਚਾਰੀਆਂ ਦਾ ਸਮਾਨ ਲੱਦਿਆ ਹੋਇਆ ਸੀ। ਟਰੱਕ ਡਰਾਈਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, “ਸਾਨੂੰ ਦਿੱਲੀ ਤੋਂ ਇਹ ਸਮਾਨ ਅਟਾਰੀ ਵਾਹਗਾ ਬਾਰਡਰ ਛੱਡਣ ਲਈ ਆਖਿਆ ਗਿਆ ਹੈ। ਇਹ ਸਾਰਾ ਸਮਾਨ ਪਾਕਿਸਤਾਨ ਅੰਬੈਂਸੀ ਦੇ ਲੋਕਾਂ ਦਾ ਹੈ।”

ਬਾਰਡਰ 'ਤੇ ਭਾਰੀ ਪੁਲਿਸ ਬਲ ਤਾਇਨਾਤ

ਸੁਰੱਖਿਆ ਕਾਰਨਾਂ ਕਰਕੇ ਬਾਰਡਰ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਅਤੇ ਸਮਾਨ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਸ ਨੂੰ ਸਰਹੱਦ ਪਾਰ ਭੇਜਣ ਦੀ ਪ੍ਰਕਿਰਿਆ ਕੀਤੀ ਗਈ। ਜਾਣਕਾਰੀ ਮੁਤਾਬਕ, ਇਹ ਟਰੱਕ ਬਾਰਡਰ 'ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ ਜੋ ਕਿ ਸਮਾਨ ਲਾਹੌਰ ਲੈ ਜਾਣਗੇ।

ਪਹਿਲਗਾਮ ਹਮਲੇ 'ਚ ਪਾਕਿਸਤਾਨ ਦੇ ਸ਼ੱਕੀ ਹਿੱਸੇਦਾਰੀ

ਭਾਰਤ ਸਰਕਾਰ ਦੇ ਇਸ ਕਦਮ ਤੋਂ ਬਾਅਦ ਭਾਰਤ ਪਾਕਿਸਤਾਨ ਸਬੰਧ ਇੱਕ ਵਾਰੀ ਫਿਰ ਤਣਾਅਪੂਰਨ ਹੋ ਗਏ ਹਨ। ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ 'ਤੇ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਪਰ ਸੂਤਰਾਂ ਅਨੁਸਾਰ ਇਹ ਕਦਮ ਪਹਿਲਗਾਮ ਹਮਲੇ 'ਚ ਪਾਕਿਸਤਾਨ ਦੀ ਸ਼ੱਕੀ ਹਿੱਸੇਦਾਰੀ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.