ETV Bharat / state

ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ-ਵਾਹਗਾ ਬਾਰਡਰ ਬੰਦ, ਭਾਰਤ ਦਾ ਪਾਕਿਸਤਾਨ 'ਤੇ ਵੱਡਾ ਐਕਸ਼ਨ - ATTARI WAGAH BORDER CLOSED

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ, ਸਿੰਧੂ ਜਲ ਸੰਧੀ 'ਤੇ ਰੋਕ ਦੇ ਨਾਲ ਅਟਾਰੀ ਬਾਰਡਰ ਵੀ ਬੰਦ ਕਰ ਦਿੱਤਾ।

India shuts Attari border after Pahalgam terror attack. Must know How will it impact trade with Pakistan?
ਅਟਾਰੀ ਵਾਘਾ ਬਾਰਡਰ ਬੰਦ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦਾ ਪਾਕਿਸਤਾਨ 'ਤੇ ਵੱਡਾ ਐਕਸ਼ਨ (Etv Bharat)
author img

By ETV Bharat Punjabi Team

Published : April 24, 2025 at 11:01 AM IST

Updated : April 24, 2025 at 12:09 PM IST

3 Min Read

ਅੰਮ੍ਰਿਤਸਰ: ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਸਖ਼ਤ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। 26 ਭਾਰਤੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨਾਲ ਲੱਗਦੇ ਬਾਰਡਰਾਂ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਇਸ ਤਹਿਤ ਅੰਮ੍ਰਿਤਸਰ ਵਿਖੇ ਅਟਾਰੀ-ਵਾਹਗਾ ਬਾਰਡਰ ਦੇ ਰਾਹ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ 24 ਘੰਟੇ ਦੇ ਅੰਦਰ ਹੀ ਭਾਰਤ ਛੱਡ ਕੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਇਹ ਸਖ਼ਤ ਫੈਸਲੇ ਰਾਸ਼ਟਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਗਏ ਹਨ।

ਅਟਾਰੀ ਵਾਘਾ ਬਾਰਡਰ ਬੰਦ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦਾ ਪਾਕਿਸਤਾਨ 'ਤੇ ਵੱਡਾ ਐਕਸ਼ਨ (Etv Bharat)

ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਵੀ ਲੋਕ ਪਾਕਿਸਤਾਨ ਤੋਂ ਭਾਰਤ ਵੀਜ਼ੇ ਲਗਵਾ ਕੇ ਘੁੰਮਣ ਦੇ ਲਈ ਆਏ ਸਨ ਉਹ 48 ਘੰਟੇ ਦੇ ਅੰਦਰ ਅੰਦਰ ਵਾਪਸ ਪਾਕਿਸਤਾਨ ਚਲੇ ਜਾਣ ਉਹਨਾਂ ਦੇ ਵੀਜ਼ੇ ਤਤਕਾਲ ਰੂਪ ਵਿੱਚ ਰੱਦ ਕਰ ਦਿੱਤੇ ਗਏ ਹਨ। ਪਾਕਿਸਤਾਨ ਤੋਂ ਜਿਹੜੇ ਲੋਕ ਭਾਰਤ ਆਉਣ ਦੇ ਲਈ ਵੀਜ਼ੇ ਲਗਾ ਰਹੇ ਸਨ ਹੁਣ ਉਹ ਵੀ ਭਾਰਤ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਭਾਰਤ ਵਿੱਚ ਪਾਕਿਸਤਾਨੀ ਸਫਾਰਤਖਾਨੇ ਵੀ ਬੰਦ ਕੀਤੇ ਗਏ ਹਨ। ਹਾਲਾਂਕਿ ਬਾਰਡਰ ਉੱਤੇ ਸ਼ਾਮ ਨੂੰ ਹੋਣ ਵਾਲੀ ਰਿਟਰੀਟ ਸੈਰੇਮਨੀ ਨੂੰ ਲੈਕੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।

ਅਟਾਰੀ-ਵਾਹਗਾ ਸਰਹੱਦ ਕਿੱਥੇ ਹੈ?

ਅਟਾਰੀ ਅਤੇ ਵਾਹਗਾ ਸਰਹੱਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਅੰਤਰਰਾਸ਼ਟਰੀ ਸਰਹੱਦ ਨੂੰ ਦਰਸਾਉਂਦੇ ਹਨ। ਸਰਹੱਦ 'ਤੇ ਸਥਿਤ ਭਾਰਤੀ ਪਿੰਡ ਦਾ ਨਾਮ ਅਟਾਰੀ ਹੈ, ਜਦੋਂ ਕਿ ਸਰਹੱਦ 'ਤੇ ਸਥਿਤ ਪਾਕਿਸਤਾਨੀ ਪਿੰਡ ਦਾ ਨਾਮ ਵਾਹਗਾ ਹੈ। ਇਹ ਅੰਮ੍ਰਿਤਸਰ ਤੋਂ 28 ਕਿਲੋਮੀਟਰ ਦੂਰੀ 'ਤੇ ਹੈ ਅਤੇ ਅਟਾਰੀ ਭਾਰਤ ਦਾ ਪਹਿਲਾ ਜ਼ਮੀਨੀ ਬੰਦਰਗਾਹ ਹੈ, ਇਹ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਮਨਜ਼ੂਰਸ਼ੁਦਾ ਜ਼ਮੀਨੀ ਰਸਤਾ ਹੈ। ਇਹ ਰਾਹ 120 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਸਿੱਧੇ ਤੌਰ 'ਤੇ ਨੈਸ਼ਨਲ ਹਈਵੇਅ-1 ਨਾਲ ਜੁੜਿਆ ਹੋਇਆ ਹੈ, ਇਸ ਚੈੱਕ ਪੋਸਟ ਨੇ ਸਰਹੱਦ ਪਾਰ ਵਪਾਰ ਵਿੱਚ, ਖਾਸ ਕਰਕੇ ਅਫਗਾਨਿਸਤਾਨ ਤੋਂ ਆਯਾਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਹੱਦੀ ਚੈੱਕ ਪੋਸਟ ਇੱਕ ਪ੍ਰਸਿੱਧ ਸਥਾਨ ਹੈ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਈਦ ਦੀ ਮੁਸਲਿਮ ਛੁੱਟੀ ਅਤੇ ਦੀਵਾਲੀ ਦੀ ਹਿੰਦੂ ਛੁੱਟੀ ਦੌਰਾਨ ਮਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ।

India shuts Attari border after Pahalgam terror attack. Must know How will it impact trade with Pakistan?
ਅਟਾਰੀ ਵਾਘਾ ਬਾਰਡਰ ਬੰਦ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦਾ ਪਾਕਿਸਤਾਨ 'ਤੇ ਵੱਡਾ ਐਕਸ਼ਨ (Etv Bharat)

60 ਸਾਲ ਪੁਰਾਣੀ ਜਲ ਸੰਧੀ 'ਤੇ ਲਾਈ ਰੋਕ

ਦੱਸਣਯੋਗ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਉਦੋਂ ਤੱਕ ਮੁਅੱਤਲ ਕਰਨ ਦਾ ਫੈਸਲਾ ਵੀ ਕੀਤਾ ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਅਟੱਲ ਤੌਰ 'ਤੇ ਸਰਹੱਦ ਪਾਰ ਅੱਤਵਾਦ ਲਈ ਆਪਣਾ ਸਮਰਥਨ ਤਿਆਗ ਨਹੀਂ ਦਿੰਦਾ। 22 ਅਪ੍ਰੈਲ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਸੁੰਦਰ ਬੈਸਰਨ ਘਾਹ ਦੇ ਮੈਦਾਨ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਦੇ ਕਰੀਬ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ, ਇਨ੍ਹਾਂ ਸੈਲਾਨੀਆਂ ਨੂੰ ਧਰਮ ਪੁੱਛ-ਪੁੱਛ ਕੇ ਮਾਰੇ ਜਾਣ ਦੀਆਂ ਚਰਚਾਵਾਂ ਨੇ ਲੋਕਾਂ ਵਿੱਚ ਹੋਰ ਵੀ ਰੋਸ ਪੈਦਾ ਕੀਤਾ ਹੈ ਕਿਉਂਕਿ ਧਰਮ ਅਤੇ ਜਾਤ ਤੋਂ ਹੱਟ ਕੇ ਅੱਤਵਾਦੀਆਂ ਨੇ ਭਾਰਤੀ ਨਾਗਰਿਕਾਂ ਦਾ ਕਤਲੇਆਮ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 28 ਸੈਲਾਨੀ ਮਾਰੇ ਗਏ ਅਤੇ 17 ਹੋਰ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਅੱਤਵਾਦੀ ਹਮਲੇ ਤੋਂ ਬਾਅਦ, ਬੁੱਧਵਾਰ ਸਵੇਰ ਤੋਂ ਹੀ ਫੌਜ, ਐਨਆਈਏ, ਪੁਲਿਸ ਅਤੇ ਹੋਰ ਏਜੰਸੀਆਂ ਅਲਰਟ ਮੋਡ ਵਿੱਚ ਹਨ। ਡਰੋਨ ਅਤੇ ਹੈਲੀਕਾਪਟਰਾਂ ਰਾਹੀਂ ਹਰ ਇੰਚ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਹਾਈ ਅਲਰਟ ਹੈ।

Last Updated : April 24, 2025 at 12:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.