ਲੁਧਿਆਣਾ: ਵਿਸ਼ਵ ਸਿਹਤ ਸੰਗਠਨ ਅਤੇ ਯੂਐਨ ਦੀ ਰਿਪੋਰਟਾਂ ਦੇ ਵਿੱਚ ਵੱਡੇ ਖੁਲਾਸੇ ਹੋਏ ਹਨ। ਡਾਟਾ ਦੇ ਮੁਤਾਬਿਕ 2023 ਦੇ ਅੰਦਰ ਰੋਜ਼ਾਨਾ ਬੱਚੇ ਨੂੰ ਜਨਮ ਦੇਣ ਵੇਲੇ 700 ਮਹਿਲਾਵਾਂ ਦੀ ਮੌਤ ਪੂਰੇ ਵਿਸ਼ਵ ਭਰ ਦੇ ਵਿੱਚ ਹੁੰਦੀ ਸੀ। ਡਾਟਾ ਦੇ ਮੁਤਾਬਿਕ ਹਰ ਦੋ ਮਿੰਟ ਬਾਅਦ 2024 ਦੇ ਵਿੱਚ ਇੱਕ ਮੌਤ ਇੱਕ ਮਹਿਲਾ ਦੀ ਹੁੰਦੀ ਸੀ, ਜਿਸ ਵਿੱਚ ਭਾਰਤ ਅੰਦਰ ਰੋਜ਼ਾਨਾ 52 ਮਹਿਲਾਵਾਂ ਦੀ ਰੋਜ਼ਾਨਾ ਮੌਤ ਹੁਣ ਦੇ ਅੰਕੜੇ ਵੀ ਸਾਹਮਣੇ ਆਏ ਸਨ। ਇਨ੍ਹਾਂ ਦੇ ਵਿੱਚੋਂ 90 ਫੀਸਦੀ ਮੌਤਾਂ ਆਰਥਿਕ ਤੌਰ 'ਤੇ ਪਛੜੇ ਦੇਸ਼ਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਹਨ। ਜਿਸ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਨਾਈਜੀਰੀਆ 28.7 ਫੀਸਦੀ ਦੀ ਦਰ ਨਾਲ ਸਨ। ਜਦੋਂ ਕਿ ਭਾਰਤ ਅਤੇ ਡੈਮੋਕਰੇਟਿਕ ਰਿਪਬਲਿਕ ਆਫ ਕੋਨਗੋ ਵਿੱਚ 7.2 ਫੀਸਦੀ ਪਾਕਿਸਤਾਨ ਦੇ ਵਿੱਚ 4.1 ਫੀਸਦੀ ਦਰ ਦੇ ਨਾਲ ਮੌਤਾਂ ਹੋਈਆਂ ਹਨ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਨ੍ਹਾਂ ਦੋਵਾਂ ਹੀ ਸਿਹਤ ਸੰਗਠਨਾਂ ਵੱਲੋਂ ਜਾਰੀ ਕੀਤੇ ਗਏ ਡਾਟਾ ਸਬੰਧੀ ਖੋਜ ਹੋ ਰਹੀ ਹੈ ਪਰ ਮਾਹਿਰ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਪਹਿਲਾ ਹਾਲਾਤ ਜ਼ਿਆਦਾ ਖਰਾਬ ਸਨ ਪਰ ਹੁਣ ਹਾਲਾਤਾਂ ਦੇ ਵਿੱਚ ਸੁਧਾਰ ਆਇਆ ਹੈ।
ਗਰਭ ਦੇ ਦੌਰਾਨ ਮਹਿਲਾਵਾਂ ਦੀ ਮੌਤ
ਲੁਧਿਆਣਾ ਦੀ ਮਾਹਰ ਡਾਕਟਰ ਅੰਜੂ ਗਰਗ ਡੀਐਮਸੀ ਤੋਂ ਪੀਐਚਡੀ ਐਮਡੀ ਕਰਕੇ ਡਾਕਟਰ ਬਣੇ ਹਨ। ਇਸ ਸਬੰਧੀ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਗਰਭ ਦੌਰਾਨ ਮਹਿਲਾਵਾਂ ਦੀ ਮੌਤ ਹੋਣ ਦੀ ਦਰ 7.2 ਫੀਸਦੀ ਹੈ। ਜੋ ਕਿ ਜ਼ਿਆਦਾ ਹੈ, ਪਿਛਲੇ ਸਾਲਾਂ ਦੇ ਦੌਰਾਨ ਸੁਧਾਰ ਜ਼ਰੂਰ ਆਇਆ ਹੈ ਪਰ ਹਾਲੇ ਵੀ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਗਰਭ ਦੇ ਦੌਰਾਨ ਮਹਿਲਾਵਾਂ ਦੀ ਮੌਤ ਹੋਣ ਦੇ ਕੁਝ ਮੁੱਖ ਕਾਰਨ ਹਨ। ਜਿਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਡਿਲੀਵਰੀ ਦੇ ਦੌਰਾਨ ਖੂਨ ਦਾ ਜ਼ਿਆਦਾ ਰਿਸਣਾ ਹੈ। ਜੇਕਰ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਤੁਰੰਤ ਮਾਂ ਨੂੰ ਇੰਜੈਕਸ਼ਨ ਨਹੀਂ ਲਗਾਇਆ ਜਾਂਦਾ ਤਾਂ ਅਜਿਹੇ ਵਿੱਚ ਉਸ ਦੀ ਮੌਤ ਹੋਣ ਦੇ ਚਾਂਸ ਵੱਧ ਜਾਂਦੇ ਹਨ। ਇਸੇ ਤਰ੍ਹਾਂ ਬੱਚੇ ਨੂੰ ਜਨਮ ਦੇਣ ਵੇਲੇ ਇਨਫੈਕਸ਼ਨ ਹੋਣਾ, ਹਾਈਜੀਨ ਦੀ ਅਣਗਹਿਲੀ, ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ, ਘੱਟ ਉਮਰ ਦੇ ਵਿੱਚ ਗਰਭਵਤੀ ਹੋਣਾ, ਦਿਮਾਗ 'ਤੇ ਸਟਰੈਸ, ਇੱਕ ਬੱਚੇ ਤੋਂ ਬਾਅਦ ਦੂਜੇ ਬੱਚੇ ਦੇ ਜਨਮ ਵੇਲੇ ਲੋੜੀਂਦਾ ਗੈਪ ਨਾ ਰੱਖਣਾ ਆਦਿ ਮੌਤ ਦੇ ਕਾਰਨ ਹੋ ਸਕਦੇ ਹਨ।

'ਮਾੜੀ ਸਿਹਤ ਹੋਣਾ ਅਜਿਹੀਆਂ ਮੌਤਾਂ ਦਾ ਕਾਰਨ ਹੁੰਦਾ ਹੈ। ਸਿਹਤ ਠੀਕ ਨਾ ਹੋਣ ਕਰਕੇ ਮਾਂ ਨੂੰ ਐਨੀਮੀਆ ਹੋ ਜਾਂਦਾ ਹੈ, ਜਿਸ ਕਾਰਨ ਮੌਤ ਹੋਣ ਦਾ ਖਤਰਾ ਬਣ ਜਾਂਦਾ ਹੈ। ਬੀਪੀ ਵਧਣ ਦੇ ਨਾਲ ਮਲਟੀ ਓਰੇਗਨ ਯਾਨੀ ਅੰਦਰੂਨੀ ਸਰੀਰ ਦੇ ਹਿੱਸੇ ਖਰਾਬ ਹੋਣਾ ਵੀ ਮੌਤ ਦੇ ਕਾਰਨ ਬਣਦੇ ਹਨ। ਸਾਡੇ ਦੇਸ਼ ਦੇ ਅੱਜ ਵੀ ਕਈ ਅਜਿਹੇ ਦਿਹਾਤੀ ਇਲਾਕੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਕਮੀ ਹੈ, ਜਿਸ ਕਾਰਨ ਮਹਿਲਾਵਾਂ ਦੀ ਮੌਤ ਹੁੰਦੀ ਹੈ। 21 ਸਾਲ ਦੀ ਘੱਟੋ ਘੱਟ ਉਮਰ ਹੈ, ਜਦੋਂ ਕਿਸੇ ਵੀ ਮਹਿਲਾ ਦਾ ਸਰੀਰ ਗਰਭ ਧਾਰਨ ਲਈ ਤਿਆਰ ਹੁੰਦਾ ਹੈ। ਉਸ ਤੋਂ ਪਹਿਲਾਂ ਮਹਿਲਾ ਦੇ ਗਰਭਵਤੀ ਹੋਣ ਨਾਲ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਕੁੱਝ ਖਤਰੇ ਦੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਜੇਕਰ ਗਰਭਵਤੀ ਮਹਿਲਾਵਾਂ ਦੀਆਂ ਅੱਖਾਂ ਦੇ ਵਿੱਚ ਸੋਜ ਆ ਗਈ ਹੈ। ਕਿਸੇ ਤਰ੍ਹਾਂ ਦਾ ਖੂਨ ਵਗਣਾ, ਜਾਂ ਹੱਥਾਂ ਪੈਰਾਂ 'ਚ ਸੋਜ ਆਉਣੀ, ਕਿਸੇ ਤਰਾਂ ਦੇ ਦੌਰੇ ਪੈਣ, ਬੱਚੇ ਦੀ ਹਿੱਲ ਜੁਲ ਨਾ ਹੋਣਾ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।'..ਡਾਕਟਰ ਅੰਜੂ ਗਰਗ

ਖਾਸ ਧਿਆਨ ਰੱਖਣ ਦੀ ਲੋੜ
ਗਰਭਵਤੀ ਮਹਿਲਾਵਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ, ਡਾਕਟਰ ਕਿਹਾ ਕਿ ਘੱਟੋ-ਘੱਟ 4 ਵਿਜ਼ਿਟ ਮਾਹਿਰ ਦੇ ਨਾਲ ਹੋਣੀਆਂ ਲਾਜ਼ਮੀ ਹਨ। ਇੱਕ ਗਰਭਵਤੀ ਮਹਿਲਾ ਦੀ ਚੰਗੀ ਸਿਹਤ ਨਾਲ ਉਸ ਦੇ ਦਿਮਾਗ ਦੀ ਸਿਹਤ ਵੀ ਚੰਗੀ ਹੋਣੀ ਚਾਹੀਦੀ ਹੈ, ਮੈਂਟਲ ਹੈਲਥ ਬਹੁਤ ਲਾਜ਼ਮੀ ਹੈ। ਮਹਿਲਾ ਦੇ ਘਰ ਵਿੱਚ ਮਾਹੌਲ ਸੁਖਾਵਾਂ ਹੋਣਾ ਚਾਹੀਦਾ ਹੈ। ਉਸ ਨੂੰ ਵੱਧ ਤੋਂ ਵੱਧ ਖੁਸ਼ ਰੱਖਿਆ ਜਾਣਾ ਚਾਹੀਦਾ ਹੈ। ਅੱਜ ਕੱਲ੍ਹ ਵੱਡੀ ਉਮਰ ਦੇ ਵਿੱਚ ਮਹਿਲਾਵਾਂ ਗਰਭਵਤੀ ਹੁੰਦੀਆਂ ਹਨ ਅਜਿਹੇ ਦੇ ਵਿੱਚ ਵੀ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਜਦੋਂ ਵੀ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਤਾਂ ਉਹ ਪੂਰੇ ਪਲੈਨ ਨਾਲ ਹੋਣੀ ਚਾਹੀਦੀ ਹੈ। ਉਸ ਦੀ ਖੁਰਾਕ , ਰਹਿਣ ਸਹਿਣ ,ਆਲੇ ਦੁਆਲੇ, ਵਾਤਾਵਰਣ ਅਤੇ ਉਸ ਦੇ ਸੁਭਾਅ ਸਬੰਧੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਗਰਭਵਤੀ ਮਹਿਲਾਵਾਂ ਦਾ ਜਿੰਨਾ ਵਧੀਆ ਖਿਆਲ ਰੱਖਿਆ ਜਾਵੇਗਾ, ਉਸ ਨੂੰ ਚੰਗੀ ਖੁਰਾਕ ਅਤੇ ਚੰਗਾ ਮਾਹੌਲ ਦਿੱਤਾ ਜਾਵੇਗਾ ਤਾਂ ਬੱਚਾ ਸੁਭਾਵਿਕ ਹੀ ਤੰਦਰੁਸਤ ਪੈਦਾ ਹੋਵੇਗਾ ਅਤੇ ਗਰਭ ਦੇ ਦੌਰਾਨ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ।
- ਪੁਲਿਸ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਗੁਰਗੇ ਦਾ ਕੀਤਾ ਐਨਕਾਉਂਟਰ, ਮੁਲਜ਼ਮ ਨੇ 3 ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ
- ਲੁਟੇਰਿਆਂ ਵੱਲੋਂ ਕਤਲ ਕੀਤੀ ਗੁਰਸਿੱਖ ਬੀਬੀ ਦੇ ਘਰ ਪਹੁੰਚੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਦਿੱਤਾ ਭਰੋਸਾ
- ਹੁਣ ਅਪਰਾਧੀਆਂ ਦੀ ਖੈਰ ਨਹੀਂ! ਅੱਧੀ ਰਾਤ ਸੜਕਾਂ 'ਤੇ ਉਤਰੀ ਪੰਜਾਬ ਪੁਲਿਸ, ਡੀਜੀਪੀ ਨੇ ਵੀ ਕੀਤੀ ਅਚਨਚੇਤ ਚੈਕਿੰਗ