ETV Bharat / state

15 ਅਗਸਤ ਨੂੰ ਬਠਿੰਡਾ ਆਉਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਨਹੀਂ ਤਾਂ ਹੋਵੋਗੇ ਖੱਜਲ ਖੁਆਰ ! - Bathinda Bandh On 15 Aug

Bathinda Bandh On 15 August: 15 ਅਗੱਸਤ ਮੌਕੇ ਬਠਿੰਡਾ ਕਾਰੋਬਾਰੀਆ ਅਤੇ ਸੰਸਥਾਵਾਂ ਵੱਲੋਂ ਸ਼ਹਿਰ ਬੰਦ ਦਾ ਐਲਾਨ ਕੀਤਾ ਹੈ। ਜਾਣੋਂ ਆਖਿਰ ਵਪਾਰੀਆਂ ਵਿੱਚ ਕਾਰ ਪਾਰਕਿੰਗ ਠੇਕੇਦਾਰਾਂ ਅਤੇ ਨਗਰ ਨਿਗਮ ਖਿਲਾਫ ਕਿਸ ਗੱਲ ਦਾ ਰੋਸ ਹੈ, ਪੜ੍ਹੋ ਪੂਰੀ ਖ਼ਬਰ।

author img

By ETV Bharat Punjabi Team

Published : Aug 13, 2024, 1:21 PM IST

bandh on 15 august, Car parking contractors
ਬਠਿੰਡਾ ਕਾਰੋਬਾਰੀਆ ਅਤੇ ਸੰਸਥਾਵਾਂ ਵਲੋਂ ਪ੍ਰਦਰਸ਼ਨ (Etv Bharat (ਪੱਤਰਕਾਰ, ਬਠਿੰਡਾ ))
ਕਾਰੋਬਾਰੀਆ ਅਤੇ ਸੰਸਥਾਵਾਂ ਵੱਲੋਂ ਸ਼ਹਿਰ ਬੰਦ ਦਾ ਐਲਾਨ (Etv Bharat (ਪੱਤਰਕਾਰ, ਬਠਿੰਡਾ ))

ਬਠਿੰਡਾ: ਸ਼ਹਿਰ ਅੰਦਰ ਬਣੀ ਮਲਟੀ ਲੈਵਲ ਪਾਰਕਿੰਗ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਂਦਾ ਜਾ ਰਿਹਾ ਹੈ। ਪਾਰਕਿੰਗ ਠੇਕੇਦਾਰਾਂ ਦੀ ਕਥਿਤ ਗੁੰਡਾਗਰਦੀ ਖਿਲਾਫ ਬਠਿੰਡਾ ਦੇ ਵਪਾਰੀਆਂ ਨੇ 15 ਅਗਸਤ ਨੂੰ ਮਾਰਕੀਟ ਬੰਦ ਕਰਕੇ ਅਣਮਿਥੇ ਸਮੇਂ ਲਈ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਕਾਰੋਬਾਰੀਆ ਅਤੇ ਸੰਸਥਾ ਦੇ ਆਗੂਆਂ ਨੇ ਕਿਹਾ ਹੈ ਕਿ ਸਾਡੇ ਸ਼ਹਿਰ ਵਿੱਚ ਪਾਰਕਿੰਗ ਦੇ ਨਾਮ ਉੱਤੇ ਗੁੰਡਾਗਰਦੀ ਕਰਦੇ ਹੋਏ ਪੈਸੇ ਵਸੂਲੇ ਜਾ ਰਹੇ ਹਨ ਅਤੇ ਸਾਡੇ ਕਾਰੋਬਾਰ ਬੰਦ ਹੋਏ ਪਏ ਹਨ।

15 ਅਗਸਤ ਨੂੰ ਰੋਸ ਪ੍ਰਦਰਸ਼ਨ: ਕਾਰੋਬਾਰੀਆਂ ਨੇ ਇਲਜ਼ਾਮ ਲਾਏ ਕਿ ਇਨ੍ਹਾਂ ਦੀ ਧੱਕੇਸ਼ਾਹੀ ਨਾਲ ਇਥੋਂ ਦਾ ਪ੍ਰਸ਼ਾਸਨ ਵੀ ਮਿਲਿਆ ਹੋਇਆ ਹੈ ਅਤੇ ਹੁਣ ਸਾਰਿਆਂ ਦੁਕਾਨਦਾਰਾਂ ਨੇ ਅਤੇ ਸੰਸਥਾਵਾਂ ਦੇ ਨਾਲ ਆਮ ਸ਼ਹਿਰ ਵਾਸੀਆਂ ਨੇ ਮੀਟਿੰਗ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ ਜਿਸ ਦਿਨ ਦੇਸ਼ ਵਿੱਚ ਆਜ਼ਾਦੀ ਦਾ ਦਿਹਾੜਾ ਪੂਰੀ ਦੁਨੀਆ ਮਨਾਵੇਗੀ ਉਸ ਦਿਨ ਅਸੀਂ ਆਪਣੇ ਕਾਰੋਬਾਰ ਬੰਦ ਕਰ ਧਰਨਾ ਪ੍ਰਦਰਸ਼ਨ ਕਰਾਂਗੇ।

bandh on 15 august, Car parking contractors
ਕਾਰੋਬਾਰੀਆ ਅਤੇ ਸੰਸਥਾਵਾਂ ਵੱਲੋਂ ਸ਼ਹਿਰ ਬੰਦ ਦਾ ਐਲਾਨ (Etv Bharat (ਪੱਤਰਕਾਰ, ਬਠਿੰਡਾ))

ਲੱਗੇ ਇਹ ਇਲਜ਼ਾਮ: ਸਮਾਜ ਸੇਵੀ ਸੋਨੂ ਮਹੇਸ਼ਵਰੀ ਅਤੇ ਵਪਾਰੀ ਆਗੂ ਅਮਿਤ ਕਪੂਰ ਨੇ ਕਿਹਾ ਕਿ ਬਠਿੰਡਾ ਵਿਖੇ ਇਹ ਕਾਰ ਪਾਰਕਿੰਗ ਹੈ, ਜਿਨ੍ਹਾਂ ਵੱਲੋਂ ਕੁਝ ਲੋਕ ਰੱਖੇ ਹੋਏ ਹਨ। ਜੇਕਰ ਸਾਡੇ ਦੁਕਾਨ ਦੇ ਬਾਹਰ ਕੋਈ ਗੱਡੀ ਲੈ ਕੇ ਆਉਂਦਾ ਹੈ, ਤਾਂ ਉਹ ਸਮਾਨ ਲੈ ਕੇ ਜਾਂਦਾ ਹੈ। ਜਾਂ ਫਿਰ ਪਿੱਛੋਂ ਆ ਕੇ ਉਸ ਦੇ ਗੱਡੀ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਪੈਸੇ ਵਸੂਲੇ ਜਾਂਦੇ ਹਨ। ਇਸ ਦੇ ਚੱਲਦੇ ਹੁਣ ਆਮ ਲੋਕ ਸਾਡੇ ਦੁਕਾਨਾਂ ਉੱਤੇ ਆਉਣਾ ਬੰਦ ਕਰ ਦਿੱਤਾ ਹੈ। ਹੁਣ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਇਹਨਾਂ ਠੇਕੇਦਾਰਾਂ ਅਤੇ ਪ੍ਰਸ਼ਾਸਨ ਦੇ ਖਿਲਾਫ ਆਪਣਾ ਸੰਘਰਸ਼ ਕੀਤਾ ਜਾਵੇਗਾ।

'ਸਰਕਾਰ ਕਹੇ ਤਾਂ ਅਸੀ ਸ਼ਹਿਰ ਛੱਡ ਦੇਈਏ': ਦੂਜੇ ਪਾਸੇ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਵਪਾਰੀ ਆਗੂ ਅਮਿਤ ਨੇ ਕਿਹਾ ਕਿ ਸਰਕਾਰ ਦੀ ਵੀ ਨਾਲ ਮਿਲੀ ਭੁਗਤ ਹੈ। ਅਮਿਤ ਮੁਤਾਬਕ ਅੱਜ ਇਸ ਬਾਜ਼ਾਰ ਵਿੱਚ ਕੰਮ ਕਰਨ ਵਾਲਾ ਦੁਕਾਨਦਾਰ ਇਸ ਕਦਰ ਤੱਕ ਪ੍ਰੇਸ਼ਾਨ ਹੋ ਚੁੱਕਾ ਹੈ ਕਿ ਉਹ ਵੀ ਇਹੀ ਕਹਿ ਰਹਿ ਹੈ ਕਿ ਜੇਕਰ ਸਰਕਾਰ ਸਾਨੂੰ ਕੰਮ ਕਰਨ ਨਹੀਂ ਦੇਣਾ ਚਾਹੁੰਦੀ ਤਾਂ ਸਾਨੂੰ ਦੱਸ ਦੇਵੇ, ਅਸੀਂ ਦੁਕਾਨਾਂ ਬੰਦ ਕਰਕੇ ਚਾਬੀਆਂ ਸਪੁਰਦ ਕਰ ਦਿੰਦੇ ਹਾਂ। ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਹੇ ਤਾਂ ਅਸੀਂ ਸ਼ਹਿਰ ਹੀ ਛੱਡ ਦਿੰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.