ਅੰਮ੍ਰਿਤਸਰ: ਪੰਜਾਬ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੂੰ ਲੈ ਕੇ ਲੋਕ ਮੂੰਹ ਢੱਕ ਕੇ ਘਰੋਂ ਨਿਕਲਣ ਨੂੰ ਮਜ਼ਬੂਰ ਹੋ ਰਹੇ ਹਨ। ਅੰਮਿਤਸਰ ਦੇ ਵਿੱਚ ਵੀ 35 ਡਿਗਰੀ ਦੇ ਕਰੀਬ ਤਾਪਮਾਨ ਵੇਖਣ ਨੂੰ ਮਿਲ ਰਿਹਾ ਹੈ। ਇਹ ਗਰਮੀ ਦਾ ਮਾਹੌਲ ਮਈ ਜੂਨ ਮਹੀਨੇ ਵਿੱਚ ਵੇਖਣ ਨੂੰ ਮਿਲਦਾ ਹੈ ਪਰ ਵਧ ਰਹੀ ਗਰਮੀ ਦੇ ਕਾਰਣ ਬਚਿਆ ਤੇ ਬਜ਼ੁਰਗਾਂ 'ਤੇ ਵੀ ਇਸਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਬੱਚਿਆਂ ਤੇ ਬਜ਼ੁਰਗਾਂ 'ਤੇ ਵੀ ਕਾਫੀ ਅਸਰ
ਉੱਥੇ ਹੀ ਅੰਮਿਤਸਰ ਸ਼ਹਿਰ ਵਾਸੀਆਂ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਪ੍ਰੈਲ ਦੇ ਮਹੀਨੇ ਵਿਚ ਹੀ ਇਸ ਵਾਰ ਮਈ ਜੂਨ ਦੀ ਗਰਮੀ ਦਾ ਕਹਿਰ ਵਧ ਰਿਹਾ ਹੈ। ਜ਼ਿਆਦਾ ਗਰਮੀ ਪੈਣ ਨਾਲ ਲੋਕ ਕਈ ਵਾਰ ਬਿਮਾਰ ਵੀ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਗਰਮੀ ਵਿੱਚ ਬੱਚਿਆਂ ਤੇ ਬਜ਼ੁਰਗਾਂ 'ਤੇ ਵੀ ਕਾਫੀ ਅਸਰ ਵੇਖਣ ਨੂੰ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਘਰੋਂ ਬਾਹਰ ਨਿਕਲੀਏ ਅਤੇ ਆਪਣੇ ਚਿਹਰੇ ਨੂੰ ਕੱਪੜਿਆਂ ਦੇ ਨਾਲ ਢੱਕ ਕੇ ਹੀ ਬਾਹਰ ਨਿਕਲੀਏ ਤਾਂ ਕਿ ਗਰਮੀ ਦੇ ਕਾਰਨ ਸਾਡੀ ਸਕਿਨ ਖਰਾਬ ਨਾ ਹੋ ਸਕੇ।

ਉੱਥੇ ਹੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਗਰਮੀਆਂ ਦੇ ਵਿੱਚ ਸਾਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਵੇਂ ਦੁੱਧ, ਲੱਸੀ, ਨਿੰਬੂ ਦਾ ਪਾਣੀ ਅਤੇ ਗੰਨੇ ਦਾ ਰਸ ਅਤੇ ਸ਼ਰਦਾਈ ਇਨ੍ਹਾਂ ਚੀਜ਼ਾਂ ਦੀ ਹੀ ਗਰਮੀ ਵਿੱਚ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਤੇ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਰਮੀ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਕਾਫੀ ਮਾੜੀ ਹੁੰਦੀ ਹੈ ਕਿਉਂਕਿ ਇਸ ਨਾਲ ਬੱਚਿਆਂ ਤੇ ਬਜ਼ੁਰਗਾਂ ਦੇ ਕਾਫੀ ਪ੍ਰਭਾਵ ਪੈਂਦਾ ਹੈ। ਉੱਥੇ ਹੀ ਸਾਨੂੰ ਘੱਟ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜੇਕਰ ਜਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਨਿਕਲੀਏ।
ਖਾਣ-ਪੀਣ ਦਾ ਰੱਖੋ ਧਿਆਨ
ਗਰਮੀਆਂ ’ਚ ਅਜਿਹੇ ਖ਼ੁਰਾਕੀ ਪਦਾਰਥ ਖਾਧੇ ਜਾਣ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਗਰਮੀਆਂ ਵਿਚ ਪਸੀਨਾ ਨਿਕਲਣ ਕਾਰਨ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ। ਇਨ੍ਹਾਂ ਦਿਨਾਂ ’ਚ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਸਵੇਰ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚਕਾਰ ਲੱਸੀ ਜਾਂ ਕੋਈ ਤਰਲ ਪਦਾਰਥ ਪੀ ਲੈਣਾ ਚਾਹੀਦਾ ਹੈ। ਦੁਪਹਿਰ ਦੇ ਭੋਜਨ ਵਿਚ ਮੌਸਮੀ ਫਲ ਜਾਂ ਹਰੀਆ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਦੀ ਹੈ। ਸ਼ਾਮ ਦਾ ਖਾਣਾ ਹਲਕਾ ਖਾਣਾ ਚਾਹੀਦਾ ਹੈ ਤੇ ਸ਼ਾਮ ਦੇ 7 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ। ਸਵੇਰ ਦਾ ਨਾਸ਼ਤਾ ਜ਼ਰੂਰੀ ਹੈ ਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜ੍ਹਾ ਜ਼ਿਆਦਾ ਹੋਣਾ ਚਾਹੀਦਾ ਹੈ। ਗਰਮੀਆਂ ਵਿਚ ਘੱਟ ਮਸਾਲਿਆਂ ਵਾਲਾ ਸਾਦਾ ਭੋਜਨ ਖਾਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।

ਤਾਪਮਾਨ ਦਾ ਅਸਰ
ਸ਼ਹਿਰ ਵਾਸੀਆਂ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਸੜਕਾਂ 'ਤੇ ਵੀ ਆਵਾਜਾਈ ਕਾਫੀ ਘੱਟ ਨਜ਼ਰ ਆਉਂਦੀ ਹੈ। ਲੋਕ ਉਹੀ ਸੜਕਾਂ ਤੇ ਆਉਂਦੇ ਜਾਂਦੇ ਦਿਖਾਈ ਦੇ ਰਹੇ ਹਨ। ਜਿੰਨਾਂ ਨੂੰ ਕੋਈ ਜਰੂਰੀ ਕੰਮ ਹੈ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਦੋ ਦਿਨ ਤੱਕ ਬਾਰਿਸ਼ ਹੋਵੇਗੀ। ਜਿਸ ਦੇ ਨਾਲ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਫਿਲਹਾਲ ਅੱਜ ਜੋ ਤਾਪਮਾਨ ਹੈ ਇਸਦਾ ਅਸਰ ਕਾਫੀ ਵੇਖਣ ਨੂੰ ਦਿਖਾਈ ਦੇ ਰਿਹਾ ਹੈ।