ETV Bharat / state

ਸਕੂਲਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਐਨਰਜੀ ਡਰਿੰਕ ਵਿਕਣ 'ਤੇ ਰੋਕ, ਸਿਹਤ ਮੰਤਰੀ ਦਾ ਵੱਡਾ ਬਿਆਨ - ENERGY DRINK BAN IN SCHOOLS

ਮੰਤਰੀ ਬਲਬੀਰ ਸਿੰਘ ਨੇ ਸਾਫ ਕਿਹਾ ਕਿ ਸਕੂਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਨਰਜੀ ਡਰਿੰਕ ਨਹੀਂ ਵਿਕਣ ਦਿੱਤਾ ਜਾਵੇਗਾ।

Energy drink ban in schools
Energy drink ban in schools (ETV Bharat)
author img

By ETV Bharat Punjabi Team

Published : April 19, 2025 at 9:00 PM IST

2 Min Read

ਲੁਧਿਆਣਾ: ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਅਤੇ ਉਹਨਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮੰਤਰੀ ਬਲਬੀਰ ਸਿੰਘ ਨੇ ਸਾਫ ਕਿਹਾ ਕਿ ਸਕੂਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਨਰਜੀ ਡਰਿੰਕ ਨਹੀਂ ਵਿਕਣ ਦਿੱਤਾ ਜਾਵੇਗਾ ਜੇਕਰ ਉੱਥੇ ਕੰਟੀਨਾਂ ਹਨ ਤਾਂ ਉੱਥੇ ਚੈਕਿੰਗ ਕਰਵਾਈ ਜਾਵੇ।

ਸਕੂਲਾਂ ਵਿੱਚ ਐਨਰਜੀ ਡਰਿੰਕ ਤੇ ਰੋਕ (ETV Bharat)

ਨਸ਼ੇ ਦੇ ਵਿਰੁੱਧ ਮੁਹਿੰਮ

ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਨਸ਼ਾ ਕਰਨ ਵਾਲਿਆਂ ਦੇ ਨਾਲ ਸਰਕਾਰ ਅਤੇ ਪੁਲਿਸ ਵੀ ਨਾਲ ਹੈ। ਉਨ੍ਹਾਂ ਨਾਲ ਸਾਡੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਬਣਾ ਰਹੇ ਹਾਂ । ਹਰ 'ਨਸ਼ਾ ਛੁੜਾਓ ਕੇਂਦਰ' ਦੇ ਪਿੱਛੇ ਇੱਕ ਨੌਜਵਾਨਾਂ ਦੀ ਟੀਮ ਹੋਵੇਗੀ। ਜਿਨਾਂ ਵਿੱਚ ਉਹ ਨੌਜਵਾਨ ਵੀ ਹੋਣਗੇ ਜਿਨਾਂ ਨੇ ਨਸ਼ਾ ਛੱਡਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪੁਨਰ ਵਾਸ ਲਈ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸ ਕਰਵਾਵਾਂਗੇ ਤਾਂ ਜੋ ਉਹ ਕੰਮ ਕਾਰ ਕਰ ਸਕਣਗੇ। ਜੇਕਰ ਉਹ ਸ਼ਹਿਰਾਂ ਵਿੱਚ ਸਿੱਖ ਸਕਦੇ ਨੇ ਤਾਂ ਸ਼ਹਿਰਾਂ ਵਿੱਚ ਸਿਖਾ ਦੇਵਾਂਗੇ ਨਹੀਂ ਤਾਂ ਅਸੀਂ ਪਿੰਡਾਂ ਦੇ ਵਿੱਚ ਵੀ ਆਪਣੇ ਸਟਾਫ ਮੈਂਬਰ ਭੇਜ ਕੇ ਉੱਥੇ ਹੀ ਉਨ੍ਹਾਂ ਨੂੰ ਸਿਖਲਾਈ ਦੇਵਾਂਗੇ।

ਨਸ਼ਾ ਵੇਚਣ ਵਾਲਿਆਂ ਨੂੰ ਸਖਤ ਮੈਸੇਜ

ਬਲਬੀਰ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਮੈਸੇਜ ਦਿੰਦੇ ਹੋਏ ਕਿਹਾ ਕਿ "ਉਨ੍ਹਾਂ ਨੂੰ ਕਿਸੇ ਵੀ ਕੀਮਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਡਰ ਤੋਂ ਨਸ਼ਾ ਆਉਂਦਾ ਸੀ ਪਰ ਹੁਣ ਉਨ੍ਹਾਂ ਕਿਹਾ ਕਿ ਨਸ਼ਾ ਤਾਂ ਆਉਂਦਾ ਹੈ ਪਰ ਉਸਨੂੰ ਕੋਈ ਚੱਕਣ ਨਹੀਂ ਜਾਂਦਾ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਚੁੱਕਿਆ ਤਾਂ ਉਨ੍ਹਾਂ ਦੇ ਗਿੱਟੇ ਸੇਕੇ ਜਾਣਗੇ। ਇਸ ਕਰਕੇ ਸਖਤੀ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਦੇ ਨਤੀਜੇ ਵੀ ਦਿਖਾਈ ਦੇ ਰਹੇ ਨੇ।"

ETV Bharat Logo

Copyright © 2025 Ushodaya Enterprises Pvt. Ltd., All Rights Reserved.