ਬਠਿੰਡਾ: 50 ਗ੍ਰੇਨੇਡ ਵਾਲੇ ਬਿਆਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਕੀਤੀ ਕਾਰਵਾਈ ਦਾ ਹਰ ਪਾਸੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਇਸ ਕਾਰਵਾਈ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ। ਇਸ ਹੀ ਤਹਿਤ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਮਾਨ ਸਰਕਾਰ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ।
ਖ਼ੁਦ ਨੂੰ ਰੱਬ ਸਮਝ ਰਿਹਾ ਭਗਵੰਤ ਮਾਨ
'ਹੁਣ ਤੱਕ ਭਗਵੰਤ ਮਾਨ ਨੇ ਲੋਕਾਂ ਦੇ ਹੱਕ 'ਚ ਕੀਤਾ ਹੀ ਕੀ ਹੈ, ਜੇ ਕੀਤਾ ਹੈ ਤਾਂ ਉਂਗਲਾਂ 'ਤੇ ਗਿਣਾਂ ਦੇਣ ਇਸ ਦੇ ਨਾਲ ਹੀ ਜੇ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਕਰੀਏ ਤਾਂ ਉਨ੍ਹਾਂ ਖਿਲਾਫ਼ ਐਫ ਆਈ ਆਰ ਕਰਵਾ ਕੇ ਭਗਵੰਤ ਮਾਨ ਆਪਣੇ ਆਪ ਨੂੰ ਰੱਬ ਸਮਝਣ ਲੱਗਿਆ ਹੈ, ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਇਸ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ।'..ਹਰਸਿਮਰਤ ਕੌਰ ਬਾਦਲ,ਸੰਸਦ ਮੈਂਬਰ
ਸਾਬਕਾ ਮੁੱਖ ਮੰਤਰੀ ਚੰਨੀ ਨੇ ਵੀ ਘੇਰਿਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 'ਦੇਸ਼ ਵਿੱਚ ਸੰਵਿਧਾਨ ਨੂੰ ਖਤਰਾ ਹੈ, ਇਸ ਦੀ ਸਭ ਤੋਂ ਵੱਡੀ ਮਿਸਾਲ ਪ੍ਰਤਾਪ ਸਿੰਘ ਬਾਜਵਾ ਹੈ ਜਿਨ੍ਹਾਂ ਨੇ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਇੱਕ ਬਿਆਨ ਦਿੱਤਾ ਕਿ ਪੰਜਾਬ 'ਚ ਬੰਬ ਧਮਾਕੇ ਹੋਣੇ ਹਨ, ਤਾਂ ਪੰਜਾਬ ਸਰਕਾਰ ਨੇ ਇਸ 'ਤੇ ਚਿੰਤਾ ਪ੍ਰਗਟ ਕਰਨ ਦੀ ਬਜਾਏ ੳਲਟਾ ਉਨ੍ਹਾਂ ਉੱਤੇ ਹੀ ਜਾਣ ਬੁਝ ਕੇ ਝੂਠਾ ਮੁਕਦਮਾ ਦਰਜ ਕਰ ਦਿੱਤਾ ਹੈ। ਇਸ ਤੋਂ ਜ਼ਿਆਦਾ ਸੰਵਿਧਾਨ ਖ਼ਤਰੇ 'ਚ ਕਿੱਦਾਂ ਹੋ ਸਕਦਾ ਹੈ, ਇਹ ਆਮ ਚਰਚਾ ਹੈ ਕਿ ਹਰ ਦਿਨ ਜਗ੍ਹਾ-ਜਗ੍ਹਾ 'ਤੇ ਬੰਬ ਬਲਾਸਟ ਹੋ ਰਹੇ ਹਨ ਅਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ। ਮੁੱਖ ਮੰਤਰੀ ਮਾਨ ਪੰਜਾਬ ਦੀ ਮਿੱਟੀ ਦੀ ਸੋਂਹ ਖਾਂਦਾ ਹੈ ਅਤੇ ਦਿੱਲੀ ਦਾ ਮੁੱਖ ਮੰਤਰੀ ਆਪਣੇ ਪੁੱਤਰ ਦੀ ਸੋਂਹ ਖਾ ਕੇ ਵੀ ਮੁੱਕਰ ਜਾਂਦਾ ਹੈ।'
ਅਵਾਜ਼ ਦਬਾਅ ਰਹੇ ਮਾਨ
ਅੰਮ੍ਰਿਤਸਰ ਵਿਖੇ ਸੰਵਿਧਾਨ ਬਚਾਓ ਰੈਲੀ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਹੋਈ ਐਫਾਈਆਰ ਸਬੰਧੀ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਦੀ ਅਵਾਜ਼ ਦਬਾਉਣ ਅਤੇ ਬਦਲਾ ਖੋਰੀ ਦੀ ਭਾਵਨਾ ਦੇ ਤਹਿਤ ਐਫਾਈਆਰ ਕੀਤੀ ਗਈ ਹੈ। ਬਾਜਵਾ ਨੇ ਸਿਰਫ ਇਹੀ ਗੱਲ ਮੀਡੀਆ ਰਾਹੀਂ ਖੁਲਾਸਾ ਕਰਦਿਆ ਆਖੀ ਕੀ ਪੰਜਾਬ ਦੀ ਪੁਲਿਸ ਸੁੱਤੀ ਪਈ ਹੈ ਪੰਜਾਬ ਵਿੱਚ ਅਜੇ ਹੋਰ ਗ੍ਰੇਨੇਡ ਡਿੱਗਣਗੇ। ਇਸ ਗੱਲ ਨੂੰ ਅਲਰਟ ਨਾ ਸਮਝਦਿਆਂ ਉਲਟ ਉਨ੍ਹਾਂ 'ਤੇ ਐਫਾਈਆਰ ਕਰ ਵਿਰੋਧੀ ਧਿਰ ਦੀ ਅਵਾਜ਼ ਦਬਾਉਣ ਦੀ ਕੌਝੀ ਹਰਕਤ ਕੀਤੀ ਹੈ।
- ਵਿਰੋਧੀ ਧਿਰ ਦੇ ਆਗੂ 'ਤੇ ਕਾਰਵਾਈ 'ਆਪ' ਨੂੰ ਪਈ ਭਾਰੀ, ਕਾਂਗਰਸ ਪ੍ਰਧਾਨ ਨੇ ਕਰ ਦਿੱਤਾ ਵੱਡਾ ਐਲਾਨ - FIR AGAINST PARTAP SINGH BAJWA
- ਪੰਜਾਬ 'ਚ ਪਹੁੰਚੇ 50 ਬੰਬਾਂ 'ਚੋਂ 32 ਹਾਲੇ ਚੱਲਣੇ, ਬਿਆਨ ਨੇ ਕਸੂਤੇ ਫਸਾਏ ਪ੍ਰਤਾਪ ਬਾਜਵਾ, ਐਕਸ਼ਨ 'ਚ CM ਮਾਨ
- ਜਲ੍ਹਿਆਂਵਾਲਾ ਬਾਗ 'ਚ ਪਹੁੰਚੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ, ਦਿੱਤੀ ਸ਼ਰਧਾਂਜਲੀ, ਕੇਂਦਰ ਅਤੇ ਸੂਬਾ ਸਰਕਾਰ ਪ੍ਰਤੀ ਜਤਾਇਆ ਰੋਸ
ਭਾਜਪਾ ਦੀ ਬੀ ਟੀਮ ਹੈ ਮਾਨ ਸਰਕਾਰ; ਡਾ. ਅਮਰ ਸਿੰਘ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਕਿ 'ਪੰਜਾਬ ਅੰਦਰ ਕਾਨੂੰਨ ਵਿਵਸਥਾ ਬਹੁਤ ਖਰਾਬ ਹੋ ਚੁੱਕੀ ਹੈ। ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹਿ ਦਿੱਤੀ ਕਿ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਸੂਬੇ ਅੰਦਰ ਕੌਣ ਲੋਕ ਹਨ ਜੋ ਗੜਬੜ ਕਰ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣ ਦੀ ਬਜਾਏ ਵਿਰੋਧੀ ਧਿਰ ਦੀ ਜ਼ੁਬਾਨ ਨੂੰ ਬੰਦ ਕਰਨ ਅਤੇ ਉਸ ਨੂੰ ਦਬਾਉਣਾ ਲਈ ਪਰਚੇ ਦਰਜ਼ ਕਰ ਰਹੇ ਹਨ ਪਰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਤੁਹਾਡੀਆਂ ਅਜਿਹੀ ਧਮਕੀਆਂ ਤੋਂ ਕਾਂਗਰਸ ਡਰਨ ਵਾਲੀ ਨਹੀਂ, ਚਾਹੇ ਸਭ 'ਤੇ ਪਰਚੇ ਦਰਜ਼ ਕਰ ਦੇਵੋ। ਸੰਵਿਧਾਨ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੈ, ਜੇਕਰ ਅਜਿਹੇ ਹਾਲਾਤਾਂ ਵਿੱਚ ਸਰਕਾਰ ਨੂੰ ਸਹੀ ਜਾਣਕਾਰੀ ਦੇ ਦਿੱਤੀ ਤਾਂ ਐਫਆਈਆਰ ਦਰਜ ਕਰਨ ਦਾ ਕੀ ਮਤਲਬ ਬਣਦਾ ਹੈ ? ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ ਜਿਹੜੀ ਬੀਜੇਪੀ ਦੇ ਇਸ਼ਾਰਿਆਂ 'ਤੇ ਹੀ ਕੰਮ ਕਰਦੀ ਆ ਰਹੀ ਹੈ।'