ਅੰਮ੍ਰਿਤਸਰ: ਸਿੱਖ ਕੌਮ ਦਾ ਇੱਕ ਵਿਲੱਖਣ ਇਤਿਹਾਸ ਹੈ ਅਤੇ ਇਸ ਇਤਿਹਾਸ ਦੇ ਦੌਰਾਨ ਜੇਕਰ ਅਸੀਂ ਸਾਰਾਗੜੀ ਜੰਗ ਦੀ ਗੱਲ ਨਾ ਕਰੀਏ ਤਾਂ ਸ਼ਾਇਦ ਇਹ ਇਤਿਹਾਸ ਅਧੂਰਾ ਨਜ਼ਰ ਆਵੇਗਾ। ਸਾਰਾਗੜ੍ਹੀ ਜੰਗ ਦੀ 127 ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਗ ਉੱਤੇ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਮਤਿ ਸਮਾਗਮ ਕੀਤਾ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਬਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਸੀਂ ਇਸ ਦਿਨ ਨੂੰ ਇਸ ਕਰਕੇ ਮਨਾਉਦੇ ਹਾਂ ਤਾਂ ਜੋ ਅਸੀਂ ਆਪਣੀ ਯਾਦ ਨੂੰ ਸਮੇਟ ਕੇ ਰੱਖ ਸਕੀਏ।
ਸੂਰਮਿਆਂ ਦੀ ਗਾਥਾ
ਸਾਰਾਗੜ੍ਹੀ ਦੀ ਜੰਗ ਬਹਾਦਰੀ ਦੀ ਇੱਕ ਅਜਿਹੀ ਮਿਸਾਲ ਪੇਸ਼ ਕਰਦੀ ਹੈ, ਜੋ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਇਹ ਗੱਲ 12 ਸਤੰਬਰ 1897 ਦੀ ਹੈ, 21 ਸਿੱਖ ਫ਼ੌਜੀ ਬਰਤਾਨੀਆ ਭਾਰਤੀ ਫ਼ੌਜ ਦੇ 36 ਸਿੱਖ ਰੈਜੀਮੈਂਟ ਦੇ ਜਵਾਨ ਸਨ। ਹੁਣ ਇਸ ਰੈਜੀਮੈਂਟ ਨੂੰ 4 ਸਿੱਖ ਰੈਜੀਮੈਂਟ ਵੀ ਕਿਹਾ ਜਾਂਦਾ ਹੈ। ਸਾਰਾਗੜ੍ਹੀ ਦਾ ਸਥਾਨ ਕੋਹਾਟ ਜ਼ਿਲ੍ਹੇ ਵਿੱਚ ਇੱਕ ਸਰਹੱਦੀ ਪਿੰਡ ਹੈ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਮੀਲ ’ਤੇ ਹੈ। ਲਾਕਹਾਰਟ ਤੇ ਗੁਲਸਤਾਨ ਕਿਲ੍ਹੇ ਦੀ ਦੂਰੀ 6 ਕਿਲੋਮੀਟਰ ਹੈ। ਇਹ ਦੋ ਕਿਲ੍ਹੇ ਹਨ, ਇਨ੍ਹਾਂ ਦੋਵਾਂ ਕਿਲ੍ਹਿਆਂ ਵਿੱਚ ਨੀਵੇਂ ਥਾਂ ਸਾਰਾਗੜ੍ਹੀ ਦਾ ਸਥਾਨ ਹੈ।
ਫੌਜੀ ਇਤਿਹਾਸ ਵਿੱਚ ਮਹਾਨ ਲੜਾਈ
ਇਹ ਲੜਾਈ ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਦਾ ਹਿੱਸਾ) ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਹੋਈ। ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ ਨੇ ਅੰਦਾਜ਼ਨ 10,000 ਤੋਂ 12,000 ਪਸ਼ਤੂਨ ਕਬੀਲਿਆਂ ਦੇ ਵਿਰੁੱਧ ਇੱਕ ਪੋਸਟ ਦਾ ਬਚਾਅ ਕੀਤਾ। 21 ਸਿੱਖਾਂ ਨੇ ਹਜ਼ਾਰਾਂ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ ਕਈ ਘੰਟਿਆਂ ਤੱਕ ਦੁਸ਼ਮਣ ਨੂੰ ਰੋਕਿਆ। ਜਦੋ ਫ਼ੌਜ ਪਹੁੰਚੀ ਤਾਂ ਸਿਰਫ਼ ਇੱਕ ਸਿੱਖ ਸਿਪਾਹੀ ਗੁਰਮੁਖ ਸਿੰਘ ਜ਼ਿੰਦਾ ਮਿਲਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਸਾਰਾਗੜ੍ਹੀ ਵਿਖੇ ਸਿੱਖ ਫੌਜੀਆਂ ਦੀ ਬਹਾਦਰੀ ਅਤੇ ਕੁਰਬਾਨੀ ਭਾਰਤੀ ਫੌਜੀ ਇਤਿਹਾਸ ਵਿੱਚ ਮਹਾਨ ਬਣ ਗਈ ਹੈ। ਲੜਾਈ ਨੂੰ ਅਕਸਰ ਥਰਮੋਪੀਲੇ ਦੀ ਲੜਾਈ ਅਤੇ ਅਲਾਮੋ ਦੀ ਲੜਾਈ ਦੇ ਨਾਲ, ਫੌਜੀ ਇਤਿਹਾਸ ਵਿੱਚ ਸਭ ਤੋਂ ਮਹਾਨ ਆਖਰੀ ਸਟੈਂਡਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਭਾਰਤੀ ਫੌਜ ਨੇ ਸਾਰਾਗੜ੍ਹੀ ਦੇ ਨਾਇਕਾਂ ਦੀ ਯਾਦਗਾਰ ਬਣਾ ਕੇ ਅਤੇ ਉਨ੍ਹਾਂ ਦੇ ਨਾਂ 'ਤੇ ਵੱਖ-ਵੱਖ ਫੌਜੀ ਅਦਾਰਿਆਂ ਦਾ ਨਾਂ ਰੱਖ ਕੇ ਉਨ੍ਹਾਂ ਦੀ ਯਾਦ ਨੂੰ ਸਨਮਾਨਿਆ ਹੈ। ਉਨ੍ਹਾਂ ਦੀ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਸਿਪਾਹੀਆਂ ਅਤੇ ਨਾਗਰਿਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ।
ਵੱਖ-ਵੱਖ ਪ੍ਰੋਗਰਾਮ ਉਲੀਕੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਇਨ੍ਹਾਂ ਦਿਨ੍ਹਾਂ ਨੂੰ ਜ਼ਰੂਰ ਮਨਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਸੁਨੇਰੇ ਭਵਿੱਖ ਨੂੰ ਯਾਦ ਰੱਖ ਸਕੀਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣੇ ਇਤਿਹਾਸ ਨੂੰ ਯਾਦ ਰੱਖਣ ਵਾਸਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਹਨ ਅਤੇ ਇਸੇ ਤਹਿਤ ਹੀ ਸਾਰਾਗੜੀ ਦੇ ਬਾਹਰ ਬਣੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਇਸ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ।
- ਚੰਡੀਗੜ੍ਹ ਬਲਾਸਟ ਮਾਮਲੇ 'ਚ ਮੁਲਜ਼ਮ ਆਟੋ ਚਾਲਕ ਗ੍ਰਿਫ਼ਤਾਰ, ਮਾਮਲੇ 'ਚ ਖਾਲਿਸਤਾਨੀ ਐਂਗਲ ਆਇਆ ਸਾਹਮਣੇ - CHANDIGARH BLAST UPDATE
- ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ; ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤਾਂ; ਕਿਸਾਨਾਂ ਦੀ ਜ਼ਮੀਨ ਉੱਤੇ ਹੋਵੇਗੀ ਇਹ ਕਾਰਵਾਈ - Instructions about straw
- ਡਾਕਟਰ ਸਾਬ੍ਹ ਹੜਤਾਲ 'ਤੇ ... ਸਰਕਾਰ ਤੇ ਡਾਕਟਰਾਂ ਵਿਚਾਲੇ ਨਹੀਂ ਬਣ ਗੱਲ, ਓਪੀਡੀ ਅੱਜ ਤੋਂ ਮਕੰਮਲ ਬੰਦ' - Doctors On Strike