ETV Bharat / state

ਤਾਰੋਂ ਪਾਰ ਖੇਤੀ ਕਰਨ ਵਾਲਿਆਂ ਲਈ ਅਹਿਮ ਅਨਾਉਂਸਮੈਂਟ, ਭਾਰਤ-ਪਾਕਿਸਤਾਨ ਤਣਾਅ ਕਰਕੇ ਸੋਚੀਂ ਪਏ ਸਰਹੱਦੀ ਪਿੰਡਾਂ ਦੇ ਵਸਨੀਕ - FARMING ACROSS THE BORDER

ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਮਾਹੌਲ ਤਣਾਅਪੂਰਨ। ਤਾਰੋਂ ਪਾਰ ਖੇਤੀ ਕਰਨ ਵਾਲਿਆਂ ਲਈ ਹੋ ਰਹੀ ਅਨਾਉਂਸਮੈਂਟ।

conflict between India and Pakistan
ਤਾਰੋਂ ਪਾਰ ਖੇਤੀ ਕਰਨ ਵਾਲਿਆਂ ਲਈ ਅਹਿਮ ਅਨਾਉਂਸਮੈਂਟ, ਭਾਰਤ-ਪਾਕਿ ਦੀ ਜੰਗ ਕਰਕੇ ਸੋਚੀ ਪਏ ਸਰਹੱਦੀ ਪਿੰਡਾਂ ਵਾਲੇ (ETV Bharat)
author img

By ETV Bharat Punjabi Team

Published : April 28, 2025 at 3:41 PM IST

3 Min Read

ਗੁਰਦਾਸਪੁਰ: 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਲਗਭਗ 26 ਮਾਸੂਮ ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਅਤੇ ਅੱਤਵਾਦ ਵਿਰੁੱਧ ਹਰ ਰੋਜ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਰ ਭਾਰਤੀ ਕਹਿ ਰਿਹਾ ਹੈ ਕਿ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗਾ ਮਾਹੌਲ ਹੈ ਅਤੇ ਭਾਰਤ ਸਰਕਾਰ ਨੇ ਭਾਰਤ ਵਿੱਚ ਰਹਿੰਦੇ ਪਾਕਿਸਤਾਨੀ ਨਾਗਰਿਕਾਂ ਨੂੰ ਵਤਨ ਵਾਪਸ ਜਾਣ ਦਾ ਹੁਕਮ ਵੀ ਦਿੱਤਾ ਹੈ ਅਤੇ ਪਾਕਿਸਤਾਨ ਨਾਲ ਵਪਾਰ ਵੀ ਬੰਦ ਕਰ ਦਿੱਤਾ ਹੈ।

ਤਾਰੋਂ ਪਾਰ ਖੇਤੀ ਕਰਨ ਵਾਲਿਆਂ ਲਈ ਅਹਿਮ ਅਨਾਉਂਸਮੈਂਟ (ETV Bharat)

ਦੋਵਾਂ ਦੇਸ਼ਾਂ ਦਾ ਵੱਧਦਾ ਤਣਾਅ, ਮੁਸ਼ਕਲ ਵਿੱਚ ਸਰਹੱਦੀ ਪਿੰਡ

ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਣਾਅ ਕਾਰਨ ਸਰਹੱਦੀ ਪਿੰਡ ਗੁਰਦਾਸਪੁਰ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਪਿੰਡ ਚੌਂਤਰਾ ਅਤੇ ਸਲਾਂਚ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸਰਹੱਦੀ ਪਿੰਡ ਦੇ ਲੋਕ ਸੁਚੇਤ ਰਹਿਣ ਅਤੇ ਪਿੰਡ ਦੇ ਨੌਜਵਾਨ ਰਾਤ ਨੂੰ ਵੀ ਚੌਕਸ ਰਹਿਣ ਅਤੇ ਜੇਕਰ ਨੇੜੇ-ਤੇੜੇ ਕਿਤੇ ਵੀ ਕੋਈ ਹਰਕਤ ਹੁੰਦੀ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ ਬੀਐਸਐਫ ਨੂੰ ਜਾਣਕਾਰੀ ਦਿੱਤੀ ਜਾਵੇ।

ਅਸੀਂ ਪਹਿਲਾਂ ਵੀ ਜੰਗਾਂ ਦੇ ਮਾਹੌਲ ਦੇਖੇ ਹਨ। ਜੰਗਾਂ ਨਾਲ ਹਮੇਸ਼ਾ ਨੁਕਸਾਨ ਹੀ ਹੋਇਆ ਹੈ। 1971 ਦੀ ਜੰਗ ਵਿੱਚ ਸਾਨੂੰ ਪਿੰਡਾਂ ਦੇ ਪਿੰਡ ਛੱਡਣੇ ਪਏ ਸੀ, ਸਾਡਾ ਸਮਾਨ ਵੀ ਵਾਪਿਸ ਨਹੀਂ ਹੋਇਆ। ਖੇਤੀ ਅਤੇ ਫਸਲ ਖਰਾਬ ਹੋਈ। ਫਿਰ ਕਾਰਗਿਲ ਦੀ ਜੰਗ ਕਰਕੇ ਵੀ ਪਿੰਡ ਪ੍ਰਭਾਵਿਤ ਹੋਏ। ਜੰਗ ਨਾਲ ਨੁਕਸਾਨ ਹੀ ਹੋਇਆ ਹੈ, ਇਸ ਨਾਲ ਸਰਹੱਦ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਆਪਣੇ ਘਰ ਛੱਡਣੇ ਪੈਂਦੇ ਹਨ। ਇਸ ਤੋਂ ਬਾਅਦ ਮੁੜ ਵਸੇਬਾ ਕਰਨਾ ਬਹੁਤ ਔਖਾ ਹੈ। ਜੰਗ ਨਹੀਂ ਹੋਣੀ ਚਾਹੀਦੀ ਹੈ। ਭਾਰਤ-ਪਾਕਿਸਤਾਨ ਨੂੰ ਬੈਠ ਕੇ ਹੱਲ ਕੱਢਣਾ ਚਾਹੀਦਾ।

- ਵਾਸੀ, ਪਿੰਡ ਚੌਂਤਰਾ ਤੇ ਸਲਾਂਚ

conflict between India and Pakistan
ਭਾਰਤ-ਪਾਕਿ ਦੀ ਜੰਗ ਕਰਕੇ ਸੋਚੀ ਪਏ ਸਰਹੱਦੀ ਪਿੰਡਾਂ ਵਾਲੇ (ETV Bharat)

ਬੀਐਸਐਫ ਵੱਲੋਂ ਫਸਲਾਂ ਦੀ ਵਾਢੀ ਕਰਨ ਦੇ ਆਦੇਸ਼

ਅਜਿਹੇ ਮਾਹੌਲ ਵਿੱਚ ਲੋਕ ਕਹਿੰਦੇ ਹਨ ਕਿ ਜੇਕਰ ਜੰਗ ਹੁੰਦੀ ਹੈ, ਤਾਂ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਵੇਗਾ। ਉਹ ਆਪਣੇ ਬੱਚਿਆਂ ਅਤੇ ਜਾਨਵਰਾਂ ਨੂੰ ਲੈ ਕੇ ਕਿੱਥੇ ਜਾਣਗੇ? ਉਨ੍ਹਾਂ ਦੱਸਿਆ ਕਿ ਬੀਐਸਐਫ ਦੇ ਜਵਾਨ ਪਿੰਡ ਵਿੱਚ ਆਏ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਅਤੇ ਜਲਦੀ ਹੀ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀਆਂ ਫਸਲਾਂ ਕੱਟਣ ਦੇ ਹੁਕਮ ਵੀ ਦਿੱਤੇ ਹਨ।ਜਿਸ ਕਾਰਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਵੀ ਕੀਤੀ ਗਈ ਹੈ ਕਿ ਪਿੰਡ ਦੇ ਨੌਜਵਾਨ ਰਾਤ ਨੂੰ ਪਹਿਰਾ ਦੇਣ ਅਤੇ ਸੁਚੇਤ ਰਹਿਣ।

"ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਹੋਣੀ ਚਾਹੀਦੀ"

ਜਾਣਕਾਰੀ ਦਿੰਦੇ ਹੋਏ, ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਚੌਂਤਰਾ ਅਤੇ ਸਲਾਂਚ ਦੇ ਵਸਨੀਕ ਗੁਰਤਾਰ ਸਿੰਘ, ਗੁਰਨਾਮ ਸਿੰਘ ਅਤੇ ਸਤਬੀਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਰਹੱਦ ਉਨ੍ਹਾਂ ਦੇ ਪਿੰਡ ਤੋਂ 1 ਕਿਲੋਮੀਟਰ ਦੂਰ ਹੈ, ਜਿੱਥੇ ਪਾਕਿ ਰੇਂਜਰ ਤਾਇਨਾਤ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗਾ ਮਾਹੌਲ ਹੈ, ਜਿਸ ਕਾਰਨ ਸਰਹੱਦੀ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

conflict between India and Pakistan
ਭਾਰਤ ਦੇ ਪਾਕਿਸਤਾਨ ਵਿਰੁੱਧ ਫੈਸਲੇ (ETV Bharat)

ਅਸੀਂ ਬੱਚੇ, ਪਰਿਵਾਰ ਅਤੇ ਜਾਨਵਰ ਲੈ ਕੇ ਕਿੱਥੇ ਜਾਵਾਂਗੇ?

ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਫੌਜੀਆਂ ਦਾ ਸਮਰਥਨ ਕਰਨ ਲਈ ਤਿਆਰ ਹਨ, ਪਰ ਪਿੰਡ ਵਾਸੀ ਵੀ ਚਿੰਤਤ ਹਨ ਕਿ ਜੇਕਰ ਜੰਗ ਹੋਈ ਤਾਂ ਸਰਹੱਦ 'ਤੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਬਹੁਤ ਨੁਕਸਾਨ ਹੋਵੇਗਾ। ਉਹ ਆਪਣੇ ਜਾਨਵਰਾਂ ਅਤੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣਗੇ? ਉਹ ਆਪਣੀ ਜ਼ਮੀਨ ਨਹੀਂ ਛੱਡ ਸਕਦੇ, ਕਿਉਂਕਿ ਜਦੋਂ ਵੀ ਜੰਗ ਹੋਈ ਹੈ, ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਹੋਣੀ ਚਾਹੀਦੀ ਅਤੇ ਦੋਵਾਂ ਦੇਸ਼ਾਂ ਨੂੰ ਅੱਤਵਾਦ ਨੂੰ ਖਤਮ ਕਰਨ ਲਈ ਹੱਥ ਮਿਲਾਉਣਾ ਚਾਹੀਦਾ ਹੈ।

conflict between India and Pakistan
ਭਾਰਤ-ਪਾਕਿਸਤਾਨ ਦੀ ਸਰਹੱਦ (ETV Bharat)

ਪਹਿਲਗਾਮ ਹਮਲੇ ਤੋਂ ਬਾਅਦ ਮਾਹੌਲ ਖਰਾਬ

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਘੁੰਮਣ ਗਏ ਸੈਲਾਨੀਆਂ ਉੱਤੇ ਅੱਤਵਾਦ ਹਮਲਾ ਹੋਇਆ। ਇਸ ਹਮਲੇ ਦੌਰਾਨ 26 ਮੌਤਾਂ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਜੰਗ ਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਭਾਰਤ ਵੱਲੋਂ ਵੀ ਪਾਕਿਸਤਾਨ ਖਿਲਾਫ ਕਈ ਵੱਡੇ ਫੈਸਲੇ ਲਏ ਗਏ ਹਨ। ਜਿਸ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਬਣਦੇ ਹਲਾਤਾਂ ਨੂੰ ਦੇਖਦੇ ਹੋਏ ਭਾਰਤ ਪਾਕਿਸਤਾਨ ਨਾਲ ਲੱਗਦੇ ਸੂਬਿਆਂ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੀਐਸਐਫ ਵੱਲੋਂ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.