ETV Bharat / state

ਕਪੂਰਥਲਾ 'ਚ ਬਿਆਸ ਦਰਿਆ ਵਿੱਚ ਡੁੱਬੇ 4 ਨੌਜਵਾਨ: ਦੋ ਦੀ ਮੌਤ, ਵਿਸਾਖੀ ਮੌਕੇ ਨਹਾਉਣ ਗਏ ਸਨ, 2 ਲਾਪਤਾ ਨੌਜਵਾਨਾਂ ਦੀ ਭਾਲ ਜਾਰੀ - 4 YOUTHS DROWN IN BEAS RIVER

ਕਪੂਰਥਲਾ ਵਿੱਚ ਵਿਸਾਖੀ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਰ ਨੌਜਵਾਨ ਦਰਿਆ ਵਿੱਚ ਡੁੱਬ ਗਏ।

4 YOUTHS DROWN IN BEAS RIVER
4 YOUTHS DROWN IN BEAS RIVER (Etv Bharat)
author img

By ETV Bharat Punjabi Team

Published : April 13, 2025 at 10:13 PM IST

1 Min Read

ਕਪੂਰਥਲਾ: ਕਪੂਰਥਲਾ ਵਿੱਚ ਵਿਸਾਖੀ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਰ ਨੌਜਵਾਨ ਦਰਿਆ ਵਿੱਚ ਡੁੱਬ ਗਏ। ਪਿੰਡ ਬੇਰੋਵਾਲ ਨੇੜੇ ਵਾਪਰੀ ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਨੌਜਵਾਨਾਂ ਦੀ ਭਾਲ ਜਾਰੀ ਹੈ। ਇਹ ਨੌਜਵਾਨ ਅੱਜ (ਐਤਵਾਰ) ਸ਼ਾਮ 4 ਵਜੇ ਦੇ ਕਰੀਬ ਨਹਾਉਣ ਲਈ ਬਿਆਸ ਦਰਿਆ 'ਤੇ ਗਏ ਸਨ।

ਫੱਤੂਢੀਂਗਾ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨੇ ਬਚਾਅ ਕਾਰਜ ਚਲਾਇਆ

ਫੱਤੂਢੀਂਗਾ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨੇ ਬਚਾਅ ਕਾਰਜ ਚਲਾਇਆ। ਫੱਤੂਢੀਂਗਾ ਐਸਐਚਓ ਸੋਨਮਦੀਪ ਕੌਰ ਦੇ ਅਨੁਸਾਰ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢ ਲਿਆ ਹੈ ਅਤੇ ਕਪੂਰਥਲਾ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਵਿੱਚ ਡਿਊਟੀ 'ਤੇ ਮੌਜੂਦ ਡਾਕਟਰ ਸਿਧਾਰਥ ਬਿੰਦਰਾ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

4 youths drown in Beas river
ਕਪੂਰਥਲਾ 'ਚ ਬਿਆਸ ਦਰਿਆ ਵਿੱਚ ਡੁੱਬੇ 4 ਨੌਜਵਾਨ (Etv Bharat)

ਮ੍ਰਿਤਕ ਨੌਜਵਾਨਾਂ ਦੀ ਹੋਈ ਪਛਾਣ

ਮ੍ਰਿਤਕ ਨੌਜਵਾਨਾਂ ਦੀ ਪਛਾਣ 17 ਸਾਲਾ ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਪਿੰਡ ਪੀਰੇਵਾਲ ਦੇ ਰਹਿਣ ਵਾਲੇ ਸਨ। ਲਾਪਤਾ ਨੌਜਵਾਨਾਂ ਵਿੱਚ ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਸ਼ਾਮਿਲ ਹਨ।

ਪਰਿਵਾਰਾਂ ਨੂੰ ਸੌਂਪ ਦਿੱਤੀਆਂ ਲਾਸ਼ਾਂ

ਮ੍ਰਿਤਕਾਂ ਦੇ ਪਰਿਵਾਰਾਂ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦੀ ਲਿਖਤੀ ਸਹਿਮਤੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐਨਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।

  1. ਅਗਰ ਆਪੋਜੀਸ਼ਨ ਲੀਡਰ 'ਤੇ ਸਰਕਾਰ ਕੋਈ ਕਾਰਵਾਈ ਕਰਦੀ ਹੈ ਤਾਂ ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗੇ.. ਰਾਜਾ ਵੜਿੰਗ
  2. ਅੱਧੀ ਰਾਤ ਨੂੰ ਜੰਗਲ 'ਚ ਵੱਢੀਆਂ ਜਾ ਰਹੀਆਂ ਸੀ ਗਊਆਂ, ਪੁਲਿਸ ਨੂੰ ਦੇਖ ਗੱਡੀਆਂ ਛੱਡ ਕੇ ਭੱਜੇ ਤਸਕਰ
  3. ਮਾਮਲਾ ਪੁਰਾਣੀ ਰੰਜਿਸ਼, 25 ਸਾਲਾ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.