ETV Bharat / state

ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ! ਇਸ ਤੋਂ ਬਾਅਦ ਪਾਕਿਸਤਾਨ ਸ਼ੁਰੂ, ਸ਼ਾਮ ਨੂੰ ਲੱਗਦੀ ਰੌਣਕ - FIRST TEA SHOP OF INDIA

ਭਾਰਤ ਦਾ ਪਹਿਲਾ ਪਿੰਡ ਪੰਜਾਬ ਦੇ ਫਾਜ਼ਿਲਕਾ ਵਿੱਚ ਪੈਂਦਾ ਹੈ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਉੱਤੇ ਹੈ। ਇਸ ਪਿੰਡ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੁੰਦਾ ਹੈ।

First Tea Shop Of India, India Pakistan Border
ਭਾਰਤ ਦੀ ਪਹਿਲੀ ਚਾਹ ਦੀ ਦੁਕਾਨ! (ETV Bharat)
author img

By ETV Bharat Punjabi Team

Published : June 9, 2025 at 3:29 PM IST

4 Min Read

ਫਾਜ਼ਿਲਕਾ (ਸੁਖਵਿੰਦਰ ਥਿੰਦ): ਚਾਹ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਫਿਰ ਚਾਹੇ ਗਰਮੀ ਹੋਵੇ ਜਾਂ ਠੰਢ, ਚਾਹ ਦੀ ਮਾਤਰਾ ਘੱਟ-ਵੱਧ ਸਕਦੀ ਹੈ, ਪਰ ਪੰਜਾਬੀ ਚਾਹ ਪੀਣੀ ਛੱਡ ਨਹੀਂ ਸਕਦੇ। ਘਰ ਤੋਂ ਬਾਹਰ ਤੁਹਾਨੂੰ ਚਾਹ ਦੇ ਕਈ ਸਟਾਲ ਅਤੇ ਦੁਕਾਨਾਂ ਮਿਲਣੀਆਂ, ਜਿੱਥੇ ਅਕਸਰ ਲੋਕ ਚਾਹ ਦੀ ਚੁਸਕੀ ਲੈਂਦੇ ਦਿਖਾਈ ਦੇਣਗੇ। ਈਟੀਵੀ ਭਾਰਤ ਦੀ ਟੀਮ ਤੁਹਾਨੂੰ ਦਿਖਾਏਗੀ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ, ਜੋ ਕਰੀਬ 1984 ਤੋਂ ਪਹਿਲਾਂ ਦੀ ਚੱਲ ਰਹੀ ਹੈ। ਇਸ ਚਾਹ ਦੀ ਦੁਕਾਨ ਦੇ ਮਾਲਿਕ ਸੁਰੇਸ਼ ਸਿੰਘ ਹਨ, ਜੋ ਗੁਰਨਾਮ ਸਿੰਘ ਦੇ ਪੁੱਤਰ ਹਨ, ਜਿਨ੍ਹਾਂ ਦੀ ਦੁਕਾਨ ਪਿੰਡ ਅਸਾਫ ਵਾਲਾ ਵੀ ਵਿੱਚ ਹੈ।

ਭਾਰਤ ਦੀ ਪਹਿਲੀ ਚਾਹ ਦੀ ਦੁਕਾਨ! ਇਸ ਤੋਂ ਬਾਅਦ ਪਾਕਿਸਤਾਨ ਸ਼ੁਰੂ... (ETV Bharat)

"ਹਿੰਦੁਸਤਾਨ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ"

ਇਸ ਸਬੰਧੀ ਜਦੋਂ ਟੀ ਸਟਾਲ ਦੇ ਮੌਜੂਦਾ ਮਾਲਕ ਸੁਰੇਸ਼ ਸਿੰਘ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਿੰਨ ਪੀੜੀਆਂ ਤੋਂ ਇਹ ਦੁਕਾਨ ਚਲਾ ਰਹੇ ਹਨ। ਸਭ ਤੋਂ ਪਹਿਲਾਂ ਉਸ ਦੇ ਦਾਦਾ ਜੀ, ਇਸ ਦੁਕਾਨ ਉੱਤੇ ਬੈਠਦੇ ਸਨ ਅਤੇ ਨਾਲ ਹੀ ਉਹ ਪੈਂਚਰ ਲਗਾਉਣ ਦਾ ਕੰਮ ਕਰਦੇ ਸਨ। ਉਸ ਤੋਂ ਬਾਅਦ ਉਸ ਦੇ ਪਿਤਾ ਗੁਰਨਾਮ ਸਿੰਘ ਇਸ ਦੁਕਾਨ ਉੱਤੇ ਬੈਠਣ ਲੱਗੇ।

ਪਿਛਲੇ ਸਮੇਂ ਹਿੰਦ-ਪਾਕ ਦੋਵਾਂ ਮੁਲਕਾਂ ਦੇ ਵਿਚਕਾਰ ਆਪਸੀ ਜੰਗ ਦਾ ਮਾਹੌਲ ਸੀ, ਤਾਂ ਮੈਂ ਆਪਣੀ ਦੁਕਾਨ ਬੰਦ ਨਹੀਂ ਕੀਤੀ, ਸਗੋਂ ਭਾਰਤੀ ਜਵਾਨਾਂ ਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕਿਸੇ ਵੇਲੇ ਵੀ ਕਿਸੇ ਚੀਜ਼ ਦੀ ਜਰੂਰਤ ਪਵੇ ਤਾਂ ਮੈਂ ਹਰ ਸਮੇਂ ਤੁਹਾਡੇ ਨਾਲ ਖੜਾ ਹਾਂ। - ਸੁਰੇਸ਼ ਸਿੰਘ, ਟੀ ਸਟਾਲ ਦਾ ਮਾਲਿਕ

ਸੁਰੇਸ਼ ਨੇ ਦੱਸਿਆ ਕਿ1984 ਤੋਂ ਕੁਝ ਸਮਾਂ ਪਹਿਲਾਂ ਉਸ ਦੇ ਦਾਦਾ ਇਹ ਦੁਕਾਨ ਚਲਾਉਣ ਲੱਗ ਪਏ ਸੀ ਅਤੇ ਉਸ ਤੋਂ ਬਾਅਦ ਪੀੜੀ ਦਰ ਪੀੜੀ ਉਨ੍ਹਾਂ ਦਾ ਸਾਰਾ ਪਰਿਵਾਰ ਇਸ ਦੁਕਾਨ ਵੱਲ ਧਿਆਨ ਦੇ ਰਿਹਾ ਹੈ।

ਭਾਰਤ ਦੇ ਕਿਸੇ ਰਾਜ ਤੋਂ ਕੁਝ ਨੌਜਵਾਨ ਪਰੇਡ ਦੇਖਣ ਲਈ ਭਾਰਤੀ ਸਰਹੱਦ ਉੱਤੇ ਆਏ ਸੀ, ਤਾਂ ਉਨ੍ਹਾਂ ਨੇ ਜਦੋਂ ਮੇਰੇ ਕੋਲੋਂ ਚਾਹ ਪੀਤੀ, ਤਾਂ ਉਨ੍ਹਾਂ ਨੇ ਮੈਨੂੰ ਇੱਕ ਬੋਰਡ ਵੀ ਬਣਵਾ ਕੇ ਦਿੱਤਾ ਅਤੇ ਮੇਰੀ ਦੁਕਾਨ ਦਾ ਨਾਮ ਰੱਖਿਆ- "ਭਾਰਤ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ" - ਸੁਰੇਸ਼ ਸਿੰਘ, ਟੀ ਸਟਾਲ ਦਾ ਮਾਲਿਕ

ਕੌਣ ਹੈ ਗੁਰਨਾਮ ਸਿੰਘ ?

ਗੁਰਨਾਮ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਉਸ ਨੇ ਸਭ ਤੋਂ ਪਹਿਲਾਂ ਪੈਂਚਰ ਦੀ ਦੁਕਾਨ ਖੋਲ੍ਹੀ, ਜਿਸ ਨੂੰ ਕਰੀਬ 50 ਸਾਲ ਬੀਤ ਚੁੱਕੇ ਹਨ ਅਤੇ ਨਾਲ ਹੀ ਚਾਹ ਦੀ ਦੁਕਾਨ ਵੀ ਖੋਲ੍ਹੀ। ਗੁਰਨਾਮ ਸਿੰਘ ਦੇ ਦਾਦਾ ਜੀ ਨੇ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਵੀ ਵੇਖੀਆ ਸਨ। ਅੱਜ ਵੀ ਗੁਰਨਾਮ ਸਿੰਘ ਪੈਂਚਰ ਦੀ ਦੁਕਾਨ ਦੇ ਕੋਲ ਹੀ ਉਨ੍ਹਾਂ ਦੇ ਦੋਵੇਂ ਪੁੱਤਰ ਨਰਿੰਦਰ ਸਿੰਘ ਅਤੇ ਰਾਜ ਸਿੰਘ ਚਾਹ ਦੀ ਦੁਕਾਨ ਚਲਾਉਂਦੇ ਹਨ, ਜੋ ਭਾਰਤ-ਪਾਕਿਸਤਾਨ ਸਰੱਹਦ ਉੱਤੇ ਸਥਿਤ ਹੈ ਅਤੇ ਭਾਰਤ ਦੇ ਪਹਿਲੇ ਪਿੰਡ ਦੀ ਪਹਿਲੀ ਚਾਹ ਦੀ ਦੁਕਾਨ ਪੈਂਦੀ ਹੈ। ਇਨ੍ਹਾਂ ਦੀ ਦੁਕਾਨ ਤੋਂ ਪਾਕਿਸਤਾਨ ਮਹਿਜ਼ 2 ਕੁ ਕਿਲੋਮੀਟਰ ਦੀ ਦੂਰੀ ਉੱਤੇ ਹੈ।

ਚਾਹ ਦੀ ਦੁਕਾਨ ਦੇ ਮਾਲਿਕ ਨਰਿੰਦਰ ਸਿੰਘ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇੱਥੇ ਚਾਹ ਬਣਾਉਣ ਦਾ ਕੰਮ ਕਰਦਾ ਹੈ। ਹਾਲਾਂਕਿ, ਉਹ ਕੈਮਰੇ ਅੱਗੇ ਬੋਲਣ ਤੋਂ ਝਿਜਕਦੇ ਨਜ਼ਰ ਆਏ। ਇਸ ਤੋਂ ਬਾਅਦ ਸਾਰੀ ਜਾਣਕਾਰੀ ਨਰਿੰਦਰ ਸਿੰਘ ਦੇ ਭਰਾ ਰਾਜ ਸਿੰਘ ਅਤੇ ਪਿਤਾ ਗੁਰਨਾਮ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।

ਪਰੇਡ ਸਮੇਂ ਲੱਗਦੀ ਰੌਣਕ

ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਸਰਹੱਦੀ ਪਿੰਡਾਂ ਵਿੱਚ, ਖਾਸ ਕਰਕੇ ਜੋ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਕੋਲ ਹੈ, ਉੱਥੇ ਸ਼ਾਮ ਵੇਲ੍ਹੇ ਸੰਨਾਟਾ ਪਸਰ ਜਾਂਦਾ ਹੈ, ਪਰ ਇਸ ਪਿੰਡ ਵਿੱਚ ਅਜਿਹਾ ਨਹੀਂ ਹੈ। ਇੱਥੇ ਰੀਟ੍ਰੀਟ ਸੈਰੇਮਨੀ ਤੋਂ ਬਾਅਦ ਸੈਲਾਨੀਆਂ ਦੀ ਰੌਣਕ ਲੱਗੀ ਰਹਿੰਦੀ ਹੈ। ਇੱਥੇ ਘੁੰਮਣ ਆਏ ਸੈਲਾਨੀ ਇਨ੍ਹਾਂ ਦੀ ਚਾਹ ਦੀ ਦੁਕਾਨ ਤੋਂ ਚਾਹ ਪੀਂਦੇ ਅਥੇ ਗਰਮ-ਗਰਮ ਸਮੋਸਿਆਂ ਦਾ ਸਵਾਦ ਚੱਖਦੇ ਹਨ।

ਭਾਰਤ ਦੇ ਕਈ ਹਿੱਸਿਆਂ ਤੋਂ ਇੱਥੇ ਸੈਲਾਨੀ ਆਉਂਦੇ ਹਨ, ਜੋ ਰੀਟ੍ਰੀਟ ਸੈਰੇਮਨੀ ਦੇਖਣ ਤੋਂ ਬਾਅਦ ਹਿੰਦੁਸਤਾਨ ਦੀ ਪਹਿਲੀ ਚਾਹ ਦੀ ਦੁਕਾਨ ਤੋਂ ਚਾਹ ਪੀਂਦੇ ਹਨ। ਇਹ ਨਾ ਸਿਰਫ਼ ਚਾਹ, ਬਲਕਿ ਲੋਕਾਂ ਲਈ ਸੈਲਫੀ ਪੁਆਇੰਟ ਵੀ ਬਣ ਜਾਂਦਾ ਹੈ। ਇਹ ਦੁਕਾਨ ਅੱਜ ਤੀਜੀ ਪੀੜੀ ਚਲਾ ਰਹੀ ਹੈ। - ਰਾਜ ਸਿੰਘ, ਟੀ-ਸਟਾਲ ਮਾਲਿਕ ਦਾ ਭਰਾ

ਹਰ ਜੰਗ ਦੇ ਹਾਲਾਤਾਂ ਵੇਲ੍ਹੇ ਭਾਰਤੀ ਫੌਜ ਨਾਲ ਖੜਾ ਰਿਹਾ ਇਹ ਪਿੰਡ

ਪੈਂਚਰ ਦੀ ਦੁਕਾਨ ਉੱਤੇ ਕੰਮ ਕਰਦੇ ਗੁਰਨਾਮ ਸਿੰਘ ਨੇ ਦੱਸਿਆ ਕਿ ਪੈਂਚਰ ਦੀ ਦੁਕਾਨ ਵੀ 50 ਸਾਲ ਪੁਰਾਣੀ ਹੈ। ਹਾਲਾਂਕਿ, ਕੰਮ ਤਾਂ 1984 ਤੋਂ ਵੀ ਪਹਿਲਾਂ ਸ਼ੁਰੂ ਕੀਤਾ, ਪਰ ਉਸ ਸਮੇਂ ਥੋੜਾ ਬਹੁਤ ਕੰਮ ਸੀ, ਫਿਰ ਇਹ ਪੱਕੀ ਦੁਕਾਨ ਸ਼ੁਰੂ ਕੀਤੀ ਅਤੇ ਫਿਰ ਚਾਹ ਦੀ ਦੁਕਾਨ ਵੀ ਉਨ੍ਹਾਂ ਦੇ ਪਿਤਾ ਵਲੋਂ ਸ਼ੁਰੂ ਕੀਤੀ ਗਈ ਸੀ। ਅੱਜ ਉਸ ਦੇ ਦੋ ਪੁੱਤਰ ਦੁਕਾਨ ਸੰਭਾਲ ਰਹੇ ਹਨ, ਜੋ ਉਨ੍ਹਾਂ ਦੀ ਤੀਜੀ ਪੀੜੀ ਹੈ।

ਮੈਂ 1984 ਤੋਂ ਪੈਂਚਰਾਂ ਦਾ ਕੰਮ ਕਰਦਾ ਆ ਰਿਹਾ ਹੈ। ਮੈਂ 1971 ਦੀ ਜੰਗ ਦੇਖੀ। ਮੇਰੀ ਉਮਰ 65 ਸਾਲ ਤੋਂ ਉਪਰ ਹੋ ਚੁੱਕੀ ਹੈ। ਜਦੋਂ ਫਾਇਰਿੰਗ ਹੋਣ ਬਾਰੇ ਪਤਾ ਲੱਗਾ ਤਾਂ ਪਰਿਵਾਰ ਨਾਲ ਅਸੀਂ ਕਿਸੇ ਹੋਰ ਪਿੰਡ ਗਏ। ਫਿਰ ਵਾਪਸ ਆ ਗਏ। ਭਾਰਤੀ ਫੌਜ ਦੀ ਪਿੰਡ ਦੇ ਲੋਕ ਉਦੋਂ ਤੋਂ ਹੀ ਮਦਦ ਕਰਦੇ ਰਹੇ ਹਨ। ਜਦੋਂ ਪਾਕਿਸਤਾਨ ਵਲੋਂ ਪਿੰਡ ਨੂੰ ਘੇਰਾ ਪਾਇਆ ਗਿਆ, ਤਾਂ ਸਾਡੇ ਦਾਦੇ-ਪੜਦਾਦੇ ਭਾਰਤੀ ਫੌਜ ਦੀ ਮਦਦ ਕਰਦੇ ਹੋਏ ਪਿੰਡ ਖਾਲੀ ਕਰਵਾਇਆ। ਇਸ ਵਾਰ ਜਦੋਂ ਜੰਗ ਹੋਈ, ਅਸੀਂ ਪਿੰਡ ਛੱਡ ਕੇ ਨਹੀਂ ਗਏ, ਭਾਰਤੀ ਫੌਜ ਦੀ ਮਦਦ ਕਰਨ ਲਈ ਅਸੀਂ ਤਿਆਰ ਰਹੇ। - ਗੁਰਨਾਮ ਸਿੰਘ, ਪੈਂਚਰ ਦੀ ਦੁਕਾਨ ਚਲਾਉਣ ਵਾਲੇ

ਗੁਰਨਾਮ ਸਿੰਘ ਨੇ ਦੱਸਿਆ ਕਿ ਛੋਟੇ ਹੁੰਦਿਆਂ ਤੋਂ ਜੰਗਾਂ ਦਾ ਮਾਹੌਲ ਦੇਖਦੇ ਹੋਏ ਵੱਡੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਕਦੇ ਵੀ ਪਾਕਿਸਤਾਨ ਅੱਗੇ ਪਿੱਠ ਨਹੀ ਦਿਖਾਈ। ਲੋੜ ਪੈਣ ਉੱਤੇ ਪਿੰਡ ਆਸਫ ਵਾਲਾ ਭਾਰਤੀ ਫੌਜ ਨਾਲ ਹਮੇਸ਼ਾ ਖੜ੍ਹਾ ਰਿਹਾ ਹੈ। ਫਿਰ ਚਾਹੇ ਉਹ ਕਾਰਗਿਲ ਜੰਗ ਦਾ ਦੌਰ ਹੋਵੇ ਜਾਂ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗ ਦਾ ਸਮਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.