ETV Bharat / state

ਪਿਓ-ਪੁੱਤ ਨੇ ਇਕੱਠਿਆਂ ਪਾਸ ਕੀਤੀ 12ਵੀਂ ਜਮਾਤ, ਪਿਤਾ ਨੇ ਲਏ ਪੁੱਤ ਨਾਲੋਂ ਵੱਧ ਨੰਬਰ - FATHER AND SON PASS 12TH TOGETHER

ਪਿੰਡ ਰਾਏਸਰ ਦੇ ਪਿਓ ਪੁੱਤ ਵੱਲੋਂ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਗਈ ਹੈ, ਪੜ੍ਹੋ ਪੂਰੀ ਖਬਰ...

FATHER AND SON PASS 12TH TOGETHER
ਪਿਓ ਪੁੱਤ ਨੇ ਇਕੱਠਿਆਂ ਪਾਸ ਕੀਤੀ ਗਈ 12ਵੀਂ ਪਾਸ (Etv Bharat)
author img

By ETV Bharat Punjabi Team

Published : May 18, 2025 at 8:08 PM IST

3 Min Read

ਬਰਨਾਲਾ: ਪਿੰਡ ਰਾਏਸਰ ਦੇ ਪਿਓ ਪੁੱਤ ਵੱਲੋਂ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਗਈ ਹੈ। ਘਰ ਦੀਆਂ ਮਜਬੂਰੀਆਂ ਕਰਕੇ ਬੇਟੇ ਵੱਲੋਂ ਪੜ੍ਹਾਈ ਛੱਡ ਦਿੱਤੀ ਗਈ ਸੀ। ਪੜ੍ਹਾਈ ਛੱਡਣ ਤੋਂ ਬਾਅਦ ਦੋਵੇਂ ਪਿਓ ਪੁੱਤਾਂ ਵੱਲੋਂ ਪੜ੍ਹਾਈ ਸ਼ੁਰੂ ਕੀਤੀ ਗਈ ਹੈ। ਅਵਤਾਰ ਸਿੰਘ ਵੱਲੋਂ 1982 ਵਿੱਚ ਮੈਟ੍ਰਿਕ ਪਾਸ ਕੀਤੀ ਗਈ ਅਤੇ ਅੱਜ 42 ਸਾਲ ਬਾਅਦ ਬਾਰਵੀਂ ਪਾਸ ਕੀਤੀ ਗਈ ਹੈ। ਅਵਤਾਰ ਸਿੰਘ ਨੇ ਕਿਹਾ ਕਿ ਪੜ੍ਹਾਈ ਕਰਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ। ਪੜ੍ਹਾਈ ਕਿਸੇ ਵੀ ਉਮਰ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਗੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਦੀ ਪੜ੍ਹਾਈ ਸ਼ੁਰੂ ਕਰਨਗੇ।

ਪਿਓ ਪੁੱਤ ਨੇ ਇਕੱਠਿਆਂ ਪਾਸ ਕੀਤੀ ਗਈ 12ਵੀਂ ਪਾਸ (Etv Bharat)

'ਬੇਟੇ ਤੋਂ ਪ੍ਰਭਾਵਿਤ ਹੋ ਕੇ ਭਰੀ ਸੀ 12ਵੀਂ ਦੀ ਫੀਸ'

ਇਸ ਮੌਕੇ ਪੰਜਾਬੀ ਲੇਖਕ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਰਵੀਂ ਜਮਾਤ ਦੀ ਪ੍ਰੀਖਿਆ ਆਪਣੇ ਪੁੱਤਰ ਦੇ ਨਾਲ ਹੀ ਪਾਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਾਸ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਨੌਵੀਂ ਜਮਾਤ ਵਿੱਚੋਂ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਉਹ ਲੇਬਰ ਦਾ ਕੰਮ ਕਰਨ ਲੱਗ ਪਿਆ ਸੀ। ਪੰਜ ਸਾਲ ਲੇਬਰ ਕਰਨ ਤੋਂ ਬਾਅਦ ਉਸ ਨੇ ਮੈਟ੍ਰਿਕ ਪਾਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਲਈ ਫੀਸ ਭਰੀ ਗਈ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵੱਲੋਂ ਇਹ ਸੋਚਿਆ ਗਿਆ ਕਿ ਉਹ ਵੀ ਬਾਰਵੀਂ ਜਮਾਤ ਦੀ ਪ੍ਰੀਖਿਆ ਦੇ ਪੇਪਰ ਦੇ ਸਕਦੇ ਹਨ।

'1982 ਵਿੱਚ ਕੀਤੀ ਗਈ ਸੀ ਮੈਟ੍ਰਿਕ ਪਾਸ'

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੈਟ੍ਰਿਕ 1982 ਵਿੱਚ ਕੀਤੀ ਗਈ ਸੀ। ਜਿਸ ਨੂੰ ਅੱਜ 42 ਸਾਲ ਹੋ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਪਹਿਲਾਂ ਸਕਿਉਰਟੀ ਗਾਰਡ, ਲੇਬਰ ਅਤੇ ਟਰਾਈਡੈਂਟ ਫੈਕਟਰੀ ਵਿੱਚ ਕੰਮ ਕਰਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਸਮਾਜ ਸੇਵੀ ਅਧਿਆਪਕਾ ਸੁਖਵਿੰਦਰ ਕੌਰ ਖੋਸਾ ਅਤੇ ਬਰਨਾਲਾ ਤੋਂ ਸੁਖਪਾਲ ਕੌਰ ਬਾਠ ਇਨ੍ਹਾਂ ਵੱਲੋਂ ਪੇਪਰਾਂ ਦੀ ਤਿਆਰੀ ਲਈ ਕਲਾਸਾਂ ਲਗਾਈਆਂ ਗਈਆਂ ਹਨ। ਇਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਅਸੀਂ ਪਿਉ ਪੁੱਤ ਵੱਲੋਂ ਬਾਰਵੀਂ ਇੱਕਠਿਆਂ ਪਾਸ ਕੀਤੀ ਗਈ ਹੈ।

'ਮੇਰੇ 360 ਅੰਕ 72% ਅਤੇ ਬੇਟੇ ਦੇ 345 ਅੰਕ 69%'

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 360 ਅੰਕ 72% ਅਤੇ ਬੇਟੇ ਦੇ 345 ਅੰਕ 69% ਬਾਰਵੀਂ ਦੀ ਪ੍ਰੀਖਿਆ ਵਿੱਚੋਂ ਪਾਸ ਕੀਤੇ ਹਨ। ਉਨ੍ਹਾਂ ਵੱਲੋਂ ਪ੍ਰੀਖਿਆ ਲਈ ਆਨਲਾਈਨ ਕਲਾਸਾਂ ਲਗਾਈਆਂ ਜਾਂਦੀਆਂ ਸਨ, ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਦੋਵੇਂ ਪਾਸ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸੀਂ ਪਿਓ ਪੁੱਤ ਦੋਵੇਂ ਬੀਏ ਲਈ ਦਾਖਲਾ ਲੈ ਰਹੇ ਹਾਂ। ਜਦੋਂ ਰਿਜਲਟ ਆਇਆ ਤਾਂ ਉਹ ਖੇਤਾਂ ਵਿੱਚ ਆਪਣਾ ਕੰਮ ਕਰ ਰਹੇ ਸਨ ਰਿਸ਼ਤੇਦਾਰਾਂ ਦਾ ਫੋਨ ਆਉਣ ਤੋਂ ਬਾਅਦ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਪਾਸ ਹੋਣ ਬਾਰੇ ਪਤਾ ਲੱਗਿਆ ਪਾਸ ਹੋਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

'ਪੜ੍ਹਾਈ ਕਰਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ'

ਇਸ ਮੌਕੇ ਰਾਏਸਰ ਦੇ ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਤੇ ਭਤੀਜਾ ਜਦੋਂ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਪਾਸ ਹੋਏ ਤਾਂ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਸ ਹੋਣ ਦੀ ਖਬਰ ਇਨ੍ਹਾਂ ਦੀ ਭਤੀਜੀ ਵੱਲੋਂ ਦਿੱਤੀ ਗਈ ਸੀ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਪਾਰਟੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਪੜ੍ਹਾਈ ਛੱਡ ਜਾਂਦੇ ਹਨ ਉਨ੍ਹਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਯੁੱਗ ਪੜ੍ਹਾਈ ਦਾ ਯੁੱਗ ਹੈ। ਇਸ ਵਿੱਚ ਉਮਰ ਦੀ ਕੋਈ ਤਵੱਜੋ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਬੇਟੇ ਨੇ ਪੜ੍ਹਾਈ ਛੱਡ ਦਿੱਤੀ ਸੀ। ਜਿਸ ਤੋਂ ਬਾਅਦ ਇਨ੍ਹਾਂ ਦੋਨਾਂ ਪਿਓ ਪੁੱਤਾਂ ਨੇ ਪੜ੍ਹਾਈ ਸ਼ੁਰੂ ਕੀਤੀ ਅਤੇ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.