ETV Bharat / state

ਤੇਜ਼ ਮੀਂਹ ਅਤੇ ਹਨੇਰੀ ਕਾਰਨ ਕਿਸਾਨਾਂ ਦੇ ਮੁਰਝਾਏ ਚਿਹਰੇ, ਖੇਤਾਂ 'ਚ ਖੜੀਆਂ ਫਸਲਾਂ ਪਈਆਂ ਲੰਬੀਆਂ, ਮੰਡੀਆਂ 'ਚ ਪਈਆਂ ਫਸਲਾਂ ਵੀ... - RAIN IN BARNALA

ਤੇਜ਼ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀ ਚਿੰਤਾ ਵਧਾਈ, ਮੰਡੀਆਂ ਅਤੇ ਖੇਤਾਂ ਵਿੱਚ ਫਸਲਾਂ ਦਾ ਫਿਕਰ...

RAIN AND THUNDERSTORM IN BARNALA
RAIN AND THUNDERSTORM IN BARNALA (Etv Bharat)
author img

By ETV Bharat Punjabi Team

Published : April 19, 2025 at 12:21 AM IST

Updated : April 19, 2025 at 6:56 AM IST

2 Min Read

ਬਰਨਾਲਾ: ਅੱਜ ਸੂਬੇ ਭਰ ਵਿੱਚ ਤੇਜ਼ ਮੀਂਹ ਅਤੇ ਹਨੇਰੀ ਦੀ ਆਮਦ ਹੋਈ ਹੈ। ਬਰਨਾਲਾ ਵਿੱਚ ਮੀਂਹ ਅਤੇ ਹਨੇਰੀ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਕਿਸਾਨਾਂ ਦੀ ਵਧੀ ਚਿੰਤਾ ਵਧ ਗਈ ਹੈ। ਕਿਉਂਕਿ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੱਕ ਚੁੱਕੀ ਕਣਕ ਦੀ ਫਸਲ ਦੇ ਨੁਕਸਾਨ ਦੀ ਅਸ਼ੰਕਾ ਜਤਾਈ ਜਾ ਰਹੀ ਹੈ। ‌ਅੱਜ ਦੇ ਮੀਂਹ ਕਾਰਨ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪ੍ਰਭਾਵਿਤ ਹੋਇਆ ਹੈ।‌ ਉੱਥੇ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਦੀ ਵੀ ਪੋਲ ਖੁੱਲ ਗਈ ਹੈ। ਇਸ ਮੀਹ ਕਾਰਨ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਈ ਥਾਵਾਂ ਉੱਤੇ ਪਾਣੀ ਭਰ ਗਿਆ ਹੈ, ਜਿਸ ਨੂੰ ਲੇਬਰ ਅਤੇ ਕਿਸਾਨ ਕੱਢਦੇ ਦਿਖਾਈ ਦਿੱਤੇ। ਕਿਸਾਨਾਂ ਅਨੁਸਾਰ ਮੀਂਹ ਕਾਰਨ ਖਰੀਦ ਦੇ ਕੰਮ ਵਿੱਚ ਵੀ ਦੇਰੀ ਹੋਵੇਗੀ, ਉਥੇ ਫਸਲ ਦੀ ਕਟਾਈ ਵੀ ਹੁਣ ਲੇਟ ਹੋਵੇਗੀ ।

ਤੇਜ਼ ਮੀਂਹ ਅਤੇ ਹਨੇਰੀ ਕਾਰਨ ਕਿਸਾਨਾਂ ਦੇ ਮੁਰਝਾਏ ਚਿਹਰੇ (Etv Bharat)

ਭਾਰੀ ਤੇਜ਼ ਹਨੇਰੀ ਅਤੇ ਮੀਂਹ ਪਿਆ

ਇਸ ਮੌਕੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਫਸਲ ਲਈ ਬੈਠੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਰਨਾਲਾ ਵਿੱਚ ਭਾਰੀ ਤੇਜ਼ ਹਨੇਰੀ ਅਤੇ ਮੀਂਹ ਪਿਆ ਹੈ। ਇਸ ਨਾਲ ਫਸਲ ਦੀ ਕਟਾਈ ਦਾ ਕੰਮ ਹੋਰ ਲੇਟ ਹੋ ਜਾਵੇਗਾ। ਉਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਸਲ ਦੀ ਮੰਡੀ ਵਿੱਚ ਸਹੀ ਖਰੀਦ ਚੱਲ ਰਹੀ ਹੈ ਅਤੇ ਵਿਕਣ ਤੋਂ ਬਾਅਦ ਇਸ ਦੀ ਭਰਾਈ ਹੋ ਜਾਣੀ ਸੀ। ਪਰ ਅੱਜ ਮੀਂਹ ਪੈ ਜਾਣ ਕਾਰਨ ਇਸ ਦਾ ਕੰਮ ਵੀ ਲੇਟ ਹੋ ਜਾਵੇਗਾ।

Rain and thunderstorm in Barnala

'ਹਵਾ ਵਿੱਚ ਉੱਡੀਆਂ ਤਰਪਾਲਾਂ'

ਉਨ੍ਹਾਂ ਕਿਹਾ ਕਿ ਮੰਡੀ ਵਿੱਚ ਉਨ੍ਹਾਂ ਨੇ ਫਸਲ ਉੱਪਰ ਤਰਪਾਲਾਂ ਵੀ ਪਾਈਆਂ ਸਨ, ਪਰ ਹਨੇਰੀ ਇਨੀ ਜਿਆਦਾ ਤੇਜ਼ ਸੀ ਕਿ ਤਰਪਾਲਾਂ ਵੀ ਹਵਾ ਵਿੱਚ ਉੱਡ ਗਈਆਂ। ਉਨ੍ਹਾਂ ਕਿਹਾ ਕਿ ਮੀਹ ਕਾਰਨ ਫਿਲਹਾਲ ਵੱਡੇ ਨੁਕਸਾਨ ਤੋਂ ਬਚਾ ਰਹਿ ਗਿਆ ਹੈ ਅਤੇ ਥੋੜਾ ਬਹੁਤ ਪਾਣੀ ਮੰਡੀ ਵਿੱਚ ਖੜਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਹਨੇਰੀ ਅਤੇ ਮੀਂਹ ਦਾ ਨੁਕਸਾਨ ਹੀ ਨੁਕਸਾਨ ਹੈ ਇਸ ਨਾਲ ਖੇਤ ਗਿੱਲੇ ਹੋ ਗਏ ਹਨ ਅਤੇ ਹੁਣ ਫਸਲ ਦੀ ਕਟਾਈ ਵਿੱਚ ਵੀ ਮਸ਼ੀਨ ਚੱਲਣ ਨੂੰ ਦੋ ਦਿਨ ਲੱਗ ਸਕਦੇ ਹਨ।

ਮੰਡੀਆਂ 'ਚ ਪਈਆਂ ਫਸਲਾਂ ਵੀ... (Etv Bharat)

Last Updated : April 19, 2025 at 6:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.