ਲੁਧਿਆਣਾ : ਹੈਬੋਵਾਲ ਸਥਿਤ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨਾਂ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਵਿੱਚ ਧੜੱਲੇ ਨਾਲ ਨਕਲੀ ਦੁੱਧ ਪਨੀਰ ਅਤੇ ਖੋਆ ਵਿਕ ਰਿਹਾ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਦੁੱਧ ਵਿਕ੍ਰੇਤਾਵਾਂ ਨੇ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।
ਦੁੱਧ ਤੋਂ ਤਿਆਰ ਹੋਣ ਵਾਲੇ ਕਈ ਪ੍ਰੋਡਕਟਾਂ ਵਿੱਚ ਮਿਲਾਵਟ
ਗੱਲਬਾਤ ਕਰਦਿਆਂ ਦੁੱਧ ਕਾਰੋਬਾਰੀਆਂ ਨੇ ਕਿਹਾ ਕਿ, 'ਸਬਜ਼ੀ ਮੰਡੀ ਵਿੱਚ ਵਿਕਣ ਵਾਲੇ ਸਸਤੇ ਪਨੀਰ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਜੇਕਰ ਦੁੱਧ ਦਾ ਰੇਟ 70 ਹੈ ਤਾਂ ਪਨੀਰ 200 ਰੁਪਏ ਦੇ ਕਰੀਬ ਵੇਚਿਆ ਜਾ ਰਿਹਾ ਹੈ। ਦੁੱਧ ਤੋਂ ਤਿਆਰ ਹੋਣ ਵਾਲੇ ਕਈ ਪ੍ਰੋਡਕਟਾਂ ਵਿੱਚ ਮਿਲਾਵਟ ਕਰਕੇ ਉਸ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ,ਪ੍ਰਸ਼ਾਸਨ ਵੀ ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ।'
ਦੁੱਧ ਕਾਰੋਬਾਰੀਆਂ ਦੀ ਸ਼ਿਕਾਇਤ
ਇਸ ਸਬੰਧ ਵਿੱਚ ਡੀਐਚਓ ਲੁਧਿਆਣਾ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, 'ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਅਜਿਹੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਸੈਂਪਲ ਵੀ ਲਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਦੁੱਧ ਕਾਰੋਬਾਰੀਆਂ ਦੀ ਸ਼ਿਕਾਇਤ ਹੈ ਉਸ ਦੇ ਆਧਾਰ 'ਤੇ ਵੀ ਉਨ੍ਹਾਂ ਚਾਰ ਕੁਇੰਟਲ ਤੋਂ ਵੱਧ ਪਨੀਰ ਅਤੇ ਦੁੱਧ ਨੂੰ ਡਿਸਟਰੋਏ ਕੀਤਾ ਹੈ ਅਤੇ ਕਈਆਂ ਦੇ ਸੈਂਪਲ ਵੀ ਲਏ ਗਏ ਹਨ।'
79 ਦੇ ਕਰੀਬ ਸੈਂਪਲ ਲਏ ਗਏ
ਇਸ ਤੋਂ ਇਲਾਵਾ ਉਨ੍ਹਾਂ ਨੇ ਮੋਹਾਲੀ ਵਿਖੇ ਮੋਮੋਜ਼ ਵਾਲੇ ਮਾਮਲੇ 'ਤੇ ਵੀ ਬੋਲਦੇ ਹੋਏ ਕਿਹਾ ਕਿ ਇਸੇ ਤਰਜ 'ਤੇ ਲੁਧਿਆਣਾ 'ਚ ਵੀ ਕਈ ਜਗ੍ਹਾ ਰੇਡ ਕੀਤੀਆਂ ਗਈਆਂ ਹਨ ਅਤੇ ਸਮੇਂ-ਸਮੇਂ 'ਤੇ ਵਿਭਾਗ ਉਨ੍ਹਾਂ ਦੇ ਸੈਂਪਲ ਵੀ ਕਲੈਕਟ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 79 ਦੇ ਕਰੀਬ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚੋਂ 22 ਦੇ ਕਰੀਬ ਸੈਂਪਲ ਫੇਲ੍ਹ ਹੋਏ ਹਨ ਅਤੇ ਮਿਲਾਵਟ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ ।'
- ਜਾਣੋ ਕੌਣ ਹਨ ਹਰਪਾਲ ਚੀਮਾ ? ਜਿਨ੍ਹਾਂ ਨੇ ਪੰਜਾਬ ਦੀ AAP ਸਰਕਾਰ ਦਾ ਪੇਸ਼ ਕੀਤਾ ਚੌਥਾ ਬਜਟ
- ਵਿਆਹੁਤਾ ਨੇ 5 ਸਾਲ ਦੀ ਬੱਚੀ ਸਮੇਤ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਬੱਚੀ ਦੀ ਮੌਤ, ਪੁਲਿਸ ਵੱਲੋਂ ਮਾਂ ਵਿਰੁੱਧ ਕਤਲ ਦਾ ਕੇਸ ਦਰਜ
- ਰਾਠੀ ਦੀ ਕਲਾ ਦੇਸ਼ਾਂ ਵਿਦੇਸ਼ਾਂ ਅਤੇ ਪੰਜਾਬ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ, ਵੇਖੋ ਕਿਸ ਤਰ੍ਹਾਂ ਬਣਉਂਦਾ ਹੈ ਪੈਰਾਂ ਵਾਲੀਆਂ ਚੱਪਲਾਂ ਤੋਂ ਟਰੈਕਟਰ...