ਬਰਨਾਲਾ: ਇੱਕ ਸਾਧਾਰਨ ਪਰਿਵਾਰ ਦਾ ਲੜਕਾ ਨੈਸ਼ਨਲ ਡਿਫ਼ੈਂਸ ਅਕੈਡਮੀ (ਐੱਨਡੀਏ) ਵਿੱਚ ਲੈਂਫ਼ਟੀਨੈਂਟ ਚੁਣਿਆ ਗਿਆ ਹੈ। ਬਰਨਾਲਾ ਦੇ ਏਕਨੂਰ ਸਿੰਘ ਗਿੱਲ ਐੱਨਡੀਏ 'ਚੋਂ 154ਵਾਂ ਰੈਂਕ ਹਾਸਲ ਕਰਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਏਕਨੂਰ ਮਾਪਿਆਂ ਦਾ ਇਕਲੌਤਾ ਪੁੱਤ ਹੈ। ਜਿਸਨੇ ਦਸਵੀਂ ਤੱਕ ਅਕਾਲ ਅਕੈਡਮੀ ਭਦੌੜ ਦਾ ਵਿਦਿਆਰਥੀ ਰਿਹਾ ਹੈ। ਉਸਨੇ ਬਾਰਵੀਂ ਨਾਨ-ਮੈਡੀਕਲ ਦੀ ਪੜ੍ਹਾਈ ਅਕਾਲ ਅਕੈਡਮੀ ਚੁੰਨੀ ਕਲਾਂ ਤੋਂ ਕੀਤੀ ਅਤੇ ਉਥੋਂ ਹੀ ਡਿਫੈਂਸ ਦੀ ਟਰੇਨਿੰਗ ਹਾਸਲ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਯੂਪੀਐੱਸਸੀ ਪਾਸ ਕਰਕੇ ਐਨਡੀਏ 'ਚ ਲੈਫਟੀਨੈਂਟ ਚੁਣਿਆ ਗਿਆ। ਏਕਨੂਰ ਸਿੰਘ ਗਿੱਲ ਇੱਕ ਸਧਾਰਨ ਪਰਿਵਾਰ 'ਚੋਂ ਹੈ, ਜੋ ਕਿ ਬਰਨਾਲਾ ਦੇ ਖੁੱਡੀ ਰੋਡ ਦਾ ਰਹਿਣ ਵਾਲਾ ਹੈ। ਉਸਦੇ ਮਾਤਾ ਰਮਨਪ੍ਰੀਤ ਕੌਰ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਆਊਟਸੋਰਸਿੰਗ ਕਲਰਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਪਿਤਾ ਰੂਪ ਸਿੰਘ ਟਰਾਈਡੈਂਟ ਵਿੱਚ ਨੌਕਰੀ ਕਰਦੇ ਹਨ। ਏਕਨੂਰ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਫੌਜ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰੇ।
"ਐੱਨਡੀਏ ( ਨੈਸ਼ਨਲ ਡਿਫੈਂਸ ਅਕੈਡਮੀ) ਦਾ ਪੇਪਰ ਦਿੱਤਾ। ਇਹ ਪੇਪਰ ਸਾਲ ਵਿੱਚ ਦੋ ਵਾਰੀ ਹੁੰਦਾ ਹੈ, ਇੱਕ ਵਾਰ ਇਹ ਪੇਪਰ ਅਪ੍ਰੈਲ ਵਿੱਚ ਅਤੇ ਦੂਜੀ ਵਾਰ ਸਤੰਬਰ ਵਿੱਚ ਹੁੰਦਾ ਹੈ। ਮੈਂ ਸਤੰਬਰ ਵਿੱਚ ਇਸਦਾ ਪੇਪਰ ਦਿੱਤਾ ਗਿਆ ਸੀ, ਜਿਸ ਵਿੱਚ ਉਸਦਾ ਆਲ ਇੰਡੀਆ ਰੈਂਕ 154 ਆ ਗਿਆ ਹੈ। ਇਸ ਪੇਪਰ ਦੀ ਨੋਟੀਫਿਕੇਸ਼ਨ ਸਾਲ ਵਿੱਚ ਦੋ ਵਾਰੀ ਹੁੰਦੀ ਹੈ, ਇੱਕ ਵਾਰ ਦਸੰਬਰ ਵਿੱਚ ਅਤੇ ਇੱਕ ਵਾਰ ਮਈ ਵਿੱਚ ਇਸ ਪੋਸਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਵਿੱਚ ਚਾਰ ਸਾਲਾਂ ਦੀ ਰੇਗਸਟਰੇਡਿੰਗ ਟ੍ਰੇਨਿੰਗ ਲੱਗਦੀ ਹੈ, ਜਿਸ ਦੇ ਵਿੱਚ ਤਿੰਨ ਸਾਲ ਨੈਸ਼ਨਲ ਅਕੈਡਮੀ ਖੜਕ ਵਾਸਲਾ ਅਤੇ ਇੱਕ ਸਾਲ ਦੀ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਜਲੰਧਰ ਵਿੱਚ ਟ੍ਰੇਨਿੰਗ ਕੀਤੀ ਜਾਂਦੀ ਹੈ।" - ਏਕਨੂਰ ਸਿੰਘ ਗਿੱਲ
ਦੇਸ਼ ਦੀ ਸੇਵਾ ਕਰਨਾ
ਜਿਸਤੋਂ ਬਾਅਦ ਇੰਡੀਅਨ ਆਰਮੀ ਵਿੱਚ ਲੈਫ਼ਟੀਨੈਂਟ ਕਮਿਸ਼ਨਰ ਬਣ ਜਾਂਦਾ ਹੈ। ਉਨ੍ਹਾਂ ਦੀ ਜੂਨ ਦੇ ਅੰਤ ਵਿੱਚ ਜੁਆਇਨਿੰਗ ਹੈ। ਅਫਸਰ ਬਣਨ ਤੋਂ ਬਾਅਦ ਜਿਸ ਵੀ ਪਲਟਨ ਜਾਂ ਜਿਸ ਵੀ ਗਰੁੱਪ ਨੂੰ ਲੀਡ ਕਰਨਾ ਹੈ, ਉਸ ਨੂੰ ਆਪਣਾ ਫੁੱਲ ਸਹਿਯੋਗ ਦੇਣਾ ਅਤੇ ਆਪਣੇ ਦੇਸ਼ ਦੀ ਸੇਵਾ ਕਰਨਾ ਆਰਮੀ ਅਫ਼ਸਰ ਦਾ ਕੰਮ ਹੈ। ਇਸ ਪ੍ਰਾਪਤੀ ਲਈ ਉਹਨਾਂ ਨੂੰ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਬਹੁਤ ਸਹਿਯੋਗ ਮਿਲਿਆ ਹੈ। ਆਪਣੇ ਅਧਿਆਪਕਾਂ ਦੀ ਮਿਹਨਤ ਸਦਕਾ ਅਤੇ ਆਪਣੀ ਬਹੁਤ ਜਿਆਦਾ ਮਿਹਨਤ ਕਰਕੇ ਇਸ ਮੁਕਾਮ ਨੂੰ ਹਾਸਲ ਕਰ ਲਿਆ ਹੈ। ਇੱਕ ਆਮ ਘਰ ਤੋਂ ਉੱਠ ਕੇ ਵੀ ਅਸੀਂ ਇਸ ਮੁਕਾਮ 'ਤੇ ਪਹੁੰਚ ਸਕਦੇ ਹਾਂ, ਕਿਉਂਕਿ ਜਿਆਦਾਤਰ ਦੇਖਦੇ ਹਾਂ ਕਿ ਆਰਮੀ ਵਿੱਚ ਆਮ ਘਰਾਂ ਦੇ ਬੱਚੇ ਹੀ ਜਾਂਦੇ ਹਨ। ਇਸ ਕਰਕੇ ਸਾਨੂੰ ਆਪਣੇ ਗੋਲ ਨੂੰ ਸੈੱਟ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਮਿਹਨਤ ਕਰਕੇ ਉਸ ਮੁਕਾਮ ਨੂੰ ਹਾਸਿਲ ਕਰਨਾ ਚਾਹੀਦਾ ਹੈ। ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਆਪਣੇ ਇੱਕ ਗੋਲ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਅੱਗੇ ਵਿੱਚ ਭਵਿੱਖ ਵਿੱਚ ਕੀ ਬਣਨਾ ਹੈ ਅਤੇ ਉਸ ਲਈ ਬਹੁਤ ਮਿਹਨਤ ਅਤੇ ਆਪਣੇ ਅਧਿਆਪਕਾਂ, ਆਪਣੇ ਮਾਤਾ ਪਿਤਾ ਨਾਲ ਉਸ ਬਾਰੇ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਆਸਾਨੀ ਨਾਲ ਉਸ ਮੁਕਾਮ ਤੱਕ ਪਹੁੰਚਿਆ ਜਾ ਸਕੇ।
ਸਾਨੂੰ ਆਪਣੇ ਬੱਚੇ ਉੱਪਰ ਬਹੁਤ ਮਾਣ
ਇਸ ਮੌਕੇ ਏਕਨੂਰ ਸਿੰਘ ਗਿੱਲ ਦੀ ਮਾਤਾ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਵੱਲੋਂ ਐਨਡੀਏ ਦੀ ਪ੍ਰੀਖਿਆ ਇੰਨੀ ਛੋਟੀ ਉਮਰ ਵਿੱਚ ਪਾਸ ਕਰਕੇ ਇੱਕ ਵਧੀਆ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਬਹੁਤ ਜਿਆਦਾ ਖੁਸ਼ੀ ਦਾ ਮਾਹੌਲ ਹੈ ਅਤੇ ਸਾਨੂੰ ਆਪਣੇ ਬੱਚੇ ਉੱਪਰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੀ ਪੜ੍ਹਾਈ ਸ਼ੁਰੂ ਤੋਂ ਹੀ ਅਕਾਲ ਅਕੈਡਮੀ ਭਦੌੜ ਵਿੱਚ ਚਲਦੀ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਪੜਨ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ ਆਪਣੀ ਸ਼ੈਲਫ਼ ਸਟੱਡੀ ਕਰਕੇ ਹੀ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਬੱਚਾ 17 ਸਾਲ ਦੀ ਉਮਰ ਵਿੱਚ ਘਰ ਤੋਂ ਦੂਰ ਹੋਸਟਲ ਵਿੱਚ ਪੜ੍ਹਨ ਲਈ ਚਲਾ ਗਿਆ ਸੀ।
"ਆਪਣੇ ਬੱਚੇ ਦੀ ਪ੍ਰਾਪਤੀ ਉਪਰ ਉਹਨਾਂ ਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਇੰਡੀਅਨ ਆਰਮੀ ਵਿੱਚ ਅਫਸਰ ਲੱਗ ਚੁੱਕਾ ਹੈ। ਉਨ੍ਹਾਂ ਬਾਕੀ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬੱਚੇ ਬਣਨ ਅਤੇ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਤਾਂ ਜੋ ਮਾਪਿਆ ਨੂੰ ਆਪਣੇ ਬੱਚਿਆਂ ਉੱਪਰ ਮਾਣ ਮਹਿਸੂਸ ਹੋ ਸਕਦਾ ਹੈ। ਬੱਚਿਆਂ ਨੂੰ ਵਿਦੇਸ਼ਾਂ ਵੱਲ ਜਾਣਾ ਛੱਡ ਦੇਣਾ ਚਾਹੀਦਾ ਹੈ ਬਲਕਿ ਆਪਣੇ ਹੀ ਦੇਸ਼ ਵਿੱਚ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਹਾਸਿਲ ਕਰ ਸਕਦੇ ਹਨ। ਅੱਜ ਦੇ ਸਮੇਂ ਵਿੱਚ ਨਸ਼ਾ ਬਹੁਤ ਜਿਆਦਾ ਵੱਧ ਰਿਹਾ ਹੈ। ਬੱਚੇ ਨਸ਼ੇ ਤੋਂ ਦੂਰ ਰਹਿਣ ਤੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇੱਕ ਚੰਗਾ ਮੁਕਾਮ ਹਾਸਿਲ ਕਰ ਸਕਦੇ ਹਨ।" - ਰਮਨਪ੍ਰੀਤ ਕੌਰ, ਏਕਨੂਰ ਸਿੰਘ ਦੀ ਮਾਤਾ