ETV Bharat / state

ਸਮਰਾਲਾ 'ਚ ਤੜਕਸਾਰ ਐਨਕਾਉਂਟਰ, ਰਿਕਵਰੀ ਦੌਰਾਨ ਪੁਲਿਸ ਨਾਲ ਹੋਈ ਝੜਪ, ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ - ENCOUNTER IN SAMRALA

ਪੰਜਾਬ ਪੁਲਿਸ ਵੱਲੋਂ ਸਮਰਾਲਾ ਵਿਖੇ ਬਦਮਾਸ਼ਾਂ ਦਾ ਐਨਕਾਉਂਟਰ ਕੀਤਾ ਗਿਆ।

Early morning encounter in Samrala, clash with police during recovery, miscreant shot in the leg
ਸਮਰਾਲਾ 'ਚ ਤੜਕਸਾਰ ਐਨਕਾਉਂਟਰ, ਰਿਕਵਰੀ ਦੌਰਾਨ ਪੁਲਿਸ ਨਾਲ ਹੋਈ ਝੜਪ, ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ (Etv Bharat)
author img

By ETV Bharat Punjabi Team

Published : April 15, 2025 at 11:01 AM IST

2 Min Read

ਲੁਧਿਆਣਾ: ਅੱਜ ਤੜਕੇ 3 ਵਜੇ ਸਮਰਾਲਾ ਵਿਖੇ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਪੁਲਿਸ ਦੀ ਗੋਲੀ ਨਾਲ ਬਦਮਾਸ਼ ਜ਼ਖ਼ਮੀ ਵੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਪਵਨੀਤ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਬਦਮਾਸ਼ਾਂ ਨੂੰ ਸਮਰਾਲਾ ਦੇ ਬਾਈਪਾਸ ਕੋਲ ਪੈਂਦੇ ਪਿੰਡ ਬੌਂਦਲੀ ਦੇ ਬੰਦ ਪਏ ਇੱਟਾਂ ਦੇ ਭੱਠੇ ਕੋਲ ਲੁੱਟ ਖੋਹ ਮਾਮਲੇ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਸਮੇਂ, ਮੁਲਜ਼ਮਾਂ ਦੀ ਸਮਰਾਲਾ ਪੁਲਿਸ ਦੇ ਐਸਐਚਓ ਨਾਲ ਝੜਪ ਹੋ ਗਈ।

ਸਮਰਾਲਾ 'ਚ ਤੜਕਸਾਰ ਐਨਕਾਉਂਟਰ (Etv Bharat)

'ਐਨਕਾਊਂਟਰ ਦੌਰਾਨ ਵੱਜੀ ਗੋਲੀ'

ਪੁਲਿਸ ਅਫਸਰ ਪਵਨੀਤ ਚੌਧਰੀ ਮੁਤਾਬਿਕ, 'ਰਿਕਵਰ ਕੀਤੀ ਗਈ ਰਿਵਾਲਵਰ ਮੁਲਜ਼ਮਾਂ ਵੱਲੋਂ ਐਸਐਚਓ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬਦਮਾਸ਼ ਸਤਨਾਮ ਸਿੰਘ ਦੇ ਪੈਰ 'ਤੇ ਗੋਲੀ ਲੱਗ ਗਈ ਅਤੇ ਉਸ ਦੇ ਸਾਥੀ ਸਣੇ ਦੋਵਾਂ ਨੂੰ ਕਾਬੂ ਕਰ ਲਿਆ। ਝੜਪ ਦੌਰਾਨ ਸਮਰਾਲਾ ਪੁਲਿਸ ਦੇ ਐਸਐਚਓ ਵੀ ਜ਼ਖਮੀ ਹੋਏ ਹਨ। ਉੱਥੇ ਹੀ ਲੱਤ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਇਸ ਵੇਲੇ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਹਨ ਅਤੇ ਉਨ੍ਹਾਂ ਦਾ ਪੁਲਿਸ ਦੀ ਦੇਖ ਰੇਖ 'ਚ ਇਲਾਜ ਕਰਵਾਇਆ।'

ਪ੍ਰਵਾਸੀ ਮਜ਼ਦੂਰ ਨਾਲ ਕੀਤੀ ਸੀ ਲੁੱਟ

ਇਸ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਤਿੰਨ ਪ੍ਰਵਾਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਾਈਆਂ ਅਤੇ ਮੋਟਰਸਾਈਕਲ ਖੋਹ ਫਰਾਰ ਹੋ ਗਏ ਸਨ। ਇੱਕ ਪ੍ਰਵਾਸੀ ਮਜ਼ਦੂਰ ਦੇ ਦੋ ਗੋਲੀਆਂ ਵੱਖੀ ਵਿੱਚ ਲੱਗੀਆਂ ਸਨ ਜਿਸ ਨੂੰ ਚੰਡੀਗੜ੍ਹ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਸਮਰਾਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੱਖਰੀਆਂ ਵੱਖਰੀਆਂ ਕੁਝ ਟੀਮਾਂ ਬਣਾਈਆਂ ਗਈਆਂ ਸਨ, ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਇੱਕ ਦੋਸ਼ੀ ਸੌਹਾਣਾ ਦੀ ਛੱਪੜੀ ਵਿੱਚ ਰਹਿਣ ਵਾਲਾ ਸੀ ਅਤੇ ਇੱਕ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਸੀ ।

ETV Bharat Logo

Copyright © 2025 Ushodaya Enterprises Pvt. Ltd., All Rights Reserved.