ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਚਿੰਤਪੁਰਨੀ ਮਾਰਗ 'ਤੇ ਪੈਂਦੇ ਪਿੰਡ ਆਦਮਵਾਲ ਵਿੱਚ ਇੱਕ ਕਤਲ ਦੀ ਖਬਰ ਸਾਹਮਣੇ ਆਈ ਹੈ। ਮੌਕੇ 'ਤੇ ਮੌਜੂਦ ਮ੍ਰਿਤਕ ਦੀ ਭੈਣ ਸੰਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਵਰਿੰਦਰ ( ਉਮਰ 32 ) ਹੈ ਅਤੇ ਉਹ ਇੱਕ ਸਬਜ਼ੀ ਦੀ ਦੁਕਾਨ ਉੱਤੇ ਪਿੰਡ ਵਿੱਚ ਹੀ ਕੰਮ ਕਰਦਾ ਸੀ।
'ਭਰਾ ਅਤੇ ਭੈਣ ਨਾਲ ਚੱਲਦਾ ਸੀ ਵਿਵਾਦ'
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਂਦਿਆਂ ਕੁਰਲਾਉਂਦਿਆਂ ਮ੍ਰਿਤਕ ਦੀ ਭੈਣ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਮਾਂ- ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਵੱਡੇ ਭਰਾ ਇਸ ਮਕਾਨ ਉੱਤੇ ਵੀ ਆਪਣਾ ਹੱਕ ਜਤਾਉਂਦਾ ਸੀ। ਜਿਸ ਦੇ ਚਲਦਿਆਂ ਉਸ ਨੇ ਲੰਬੇ ਸਮੇਂ ਤੋਂ ਭਰਾ ਅਤੇ ਭੈਣ ਨਾਲ ਚੱਲਦੇ ਵਿਵਾਦ ਦਰਮਿਆਨ ਉਸ ਦੇ ਵੱਡੇ ਭਰਾ ਅਤੇ ਭਤੀਜੇ ਨੇ ਹੀ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ।
ਘਰ ਉੱਤੇ ਕਬਜ਼ਾ
ਮ੍ਰਿਤਕ ਦੀ ਭੈਣ ਨੇ ਪੂਰੀ ਜਾਣਕਾਰੀ ਦਿੰਦਿਆ ਕਿਹਾ ਹੈ ਉਸ ਦਾ ਛੋਟਾ ਭਰਾ (ਮ੍ਰਿਤਕ) ਕੁਝ ਦਿਨਾਂ ਲਈ ਉਸ ਨੂੰ ਆਪਣੇ ਕੋਲ ਬੋਲਾ ਲਿਆ ਸੀ ਕਿਉਕਿ ਉਹ ਕੱਲੀ ਸੀ ਅਤੇ ਉਸ ਦੀ ਇੱਕ ਬੇਟੀ ਸੀ ਜੋ ਬਾਹਰ ਗਈ ਹੋਈ ਸੀ। ਕਿਹਾ ਕਿ ਜਦੋਂ ਉਸਦੇ ਵੱਡੇ ਭਰਾ ਨੂੰ ਪਤਾ ਲੱਗਿਆ ਤਾਂ ਬਾਅਦ ਵਿੱਚ ਉਹ ਆ ਕਿ ਘਰ ਨੂੰ ਜਿੰਦਰਾ ਲਾ ਗਏ ਅਤੇ ਕਿਹਾ ਕਿ ਉਨ੍ਹਾਂ ਨੇ ਘਰ ਉੱਤੇ ਕਬਜ਼ਾ ਕਰ ਲਿਆ ਹੈ ਹੁਣ ਇਹ ਘਰ ਸਾਡਾ ਹੈ। ਜਦੋਂ ਕਿ ਆਪਣਾ ਹਿੱਸੇ ਦਾ ਥਾਂ ਤਾਂ ਉਹ ਵੇਚ ਕੇ ਖਾ ਗਏ ਹਨ।
ਘਰ ਦੀ ਜ਼ਮੀਨ ਨੂੰ ਲੈ ਬਹਿਸ
ਮ੍ਰਿਤਕ ਦੀ ਭੈਣ ਨੇ ਵੱਡੇ ਭਰਾ ਨੂੰ ਕਿਹਾ ਸੀ ਕਿ ਤੁੰ ਛੋਟੇ ਭਰਾ ਨੂੰ ਆਪਣੇ ਨਾਲ ਰੱਖ ਲਾ ਫਿਰ ਸਾਰਾ ਕੁਝ ਤੇਰਾ ਹੋ ਜਾਵੇਗਾ। ਪਰ ਨਹੀਂ ਉਹ ਇਸ ਥਾਂ ਤੇ ਕਬਜ਼ਾ ਹੀ ਕਰਨਾ ਚਾਹੁੰਦਾ ਸੀ। ਦੱਸਿਆ ਕਿ ਪਹਿਲਾਂ ਵੀ ਕਈ ਦਿਨਾਂ ਤੋਂ ਘਰ ਦੀ ਜ਼ਮੀਨ ਨੂੰ ਲੈ ਉਨ੍ਹਾਂ ਵਿੱਚ ਬਹਿਸ ਹੋ ਰਹੀ ਸੀ। ਜਿਸ ਦੇ ਚੱਲਦਿਆ ਵੱਡੇ ਭਰਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਨਸਾਫ ਚਾਹੀਦਾ ਹੈ। ਉਸ ਦੇ ਵੱਡੇ ਭਰਾ ਅਤੇ ਭਤੀਜੇ ਤੋਂ ਤੇ ਨਾਲ ਹੀ ਵੱਡੇ ਭਰਾ ਦੀ ਪਤਨੀ ਵੀ ਹੈ। ਉਸਨੇ ਵੀ ਆਪਣੇ ਪਤੀ ਦਾ ਬਹੁਤ ਸਾਥ ਦਿੱਤਾ ਹੈ।
ਛੱਤ ਉੱਤੇ ਸੁੱਤੇ ਪਏ ਦਾ ਕਤਲ
ਇਸ ਮੌਕੇ 'ਤੇ ਪਹੁੰਚੀ ਹੋਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਦੇ ਚਾਚੇ ਦੇ ਪੁੱਤਰ ਨੇ ਰਾਤ ਛੱਤ ਉੱਤੇ ਸੁੱਤੇ ਪਏ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਨਾਂ ਨੇ ਆ ਕੇ ਦੇਖਿਆ ਤਾਂ ਘਰ ਦੀ ਛੱਤ ਤੇ ਲਾਸ਼ ਪਈ ਹੋਈ ਸੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।