ਪਟਿਆਲਾ: ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਮਾਮੂਲੀ ਬਹਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ ਜਿਸ ਵਿੱਚ ਇੱਕ ਮਹਿੰਦਰ ਸਿੰਘ ਮਾਮੂ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਡੀਐਸਪੀ ਸਤਨਾਮ ਸਿੰਘ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ, ਤਾਂ ਉਹ ਮੌਕੇ ਉੱਤੇ ਘਟਨਾ ਵਾਲੀ ਥਾਂ ਉੱਤੇ ਪਹੁੰਚੇ।
ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਦੁਕਾਨ ਵਿੱਚ ਕੁਝ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਸਨ। ਫਿਰ ਆਪਸੀ ਬਹਿਸ ਤੋਂ ਬਾਅਦ ਗਾਲੀ ਗਲੋਚ ਹੋਈ ਅਤੇ ਉਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਮਹਿੰਦਰ ਮਾਮੂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ।
ਸ਼ਰਾਬ ਪੀ ਵਿਅਕਤੀ ਵਲੋਂ ਫਾਇਰਿੰਗ
ਪਟਿਆਲਾ ਸ਼ਹਿਰੀ ਡੀਐਸਪੀ ਸਤਨਾਮ ਸਿੰਘ ਦੇ ਬਿਆਨ ਦੇ ਮੁਤਾਬਕ ਮਹਿੰਦਰ ਮਾਮੂ ਨੂੰ ਤਿੰਨ ਗੋਲੀਆਂ ਵੱਜੀਆਂ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਾਮੂ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੋਰਚਰੀ ਵਿੱਚ ਜਮਾ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਇਰ ਲਾਇਸੰਸੀ ਹਥਿਆਰ ਚੋਂ ਹੋਏ ਹਨ। ਝਗੜਾ ਕਿਸ ਗੱਲ ਤੋਂ ਸੀ ਇਹ ਅਜੇ ਜਾਂਚ ਦਾ ਵਿਸ਼ਾ ਹੈ।
ਰੇਲਵੇ ਸਟੇਸ਼ਨ ਕੋਲ ਇੱਕ ਦੁਕਾਨ ਅੰਦਰ ਦੋ ਵਿਅਕਤੀ ਸ਼ਰਾਬ ਪੀ ਰਹੇ ਸੀ। ਮਸਤੀ ਕਰਦੇ ਹੋਅ ਆਪਸ ਵਿੱਚ ਕਿਸੇ ਗੱਲੋਂ ਤਕਰਾਰ ਹੋਈ ਤਾਂ ਨਾਲ ਬੈਠੇ ਵਿਅਕਤੀ ਨੇ ਮਹਿੰਦਰ ਸਿੰਘ ਮਾਮੂ ਉੱਤੇ ਗੋਲੀਆਂ ਚਲਾ ਦਿੱਤੀਆ। ਦੋਨੋਂ ਇਦ ਦੂਜੇ ਨੂੰ ਆਪਸ ਵਿੱਚ ਜਾਣਦੇ ਸੀ। ਮੁਲਜ਼ਮ ਦੀ ਭਾਲ ਜਾਰੀ ਹੈ। - ਡੀਐਸਪੀ ਸਤਨਾਮ ਸਿੰਘ
ਮੌਕੇ ਉੱਤੇ ਮ੍ਰਿਤਕ ਦੇ ਪਰਿਵਾਰ ਵਾਲੇ ਪਹੁੰਚੇ ਜਿਨ੍ਹਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ ਅਤੇ ਇਨਸਾਫ਼ ਦੀ ਮੰਗ ਵੀ ਕੀਤੀ ਗਈ। ਜਿਸ ਦੇ ਤਹਿਤ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਮ੍ਰਿਤਕ ਦੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ
ਉਸ ਤੋਂ ਬਾਅਦ ਮੌਕੇ ਉੱਤੇ ਫਰੈਂਸਿੰਗ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਵੱਲੋਂ ਮੌਕਾ ਇਹ ਵਾਰਦਾਤ ਦੀ ਜਾਂਚ ਕੀਤੀ ਗਈ। ਇਸ ਪੂਰੇ ਮਾਮਲੇ ਨੂੰ ਬਰੀਕੀ ਨਾਲ ਖੰਗਾਲਣ ਤੋਂ ਬਾਅਦ ਪੁਖ਼ਤੀ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਪ੍ਰਸ਼ਾਸਨ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮਹਿੰਦਰ ਮਾਮੂ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਦੇ ਸਖਸ਼ ਦਾ ਕਤਲ ਕੀਤਾ ਗਿਆ ਹੈ, ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।