ਬਠਿੰਡਾ: ਜ਼ਿਲ੍ਹੇ ਦੇ ਅਮਰੀਕ ਸਿੰਘ ਰੋਡ ਉੱਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਟੈਕਸੀ ਸਟੈਂਡ ਨਜ਼ਦੀਕ ਪਾਰਕਿੰਗ ਵਿੱਚ ਖੜੀ ਗੱਡੀ ਵਿੱਚ ਅਚਾਨਕ ਬਲਾਸਟ ਹੋ ਗਿਆ। ਬਲਾਸਟ ਇਨ੍ਹਾਂ ਜ਼ਬਰਦਸਤ ਸੀ ਕਿ ਗੱਡੀ ਦੀ ਤਾਕੀ ਖੋਲ ਕੇ ਬੈਠੇ ਡਰਾਈਵਰ ਅਚਾਨਕ ਬਾਹਰ ਡਿੱਗ ਗਿਆ। ਬਲਾਸਟ ਹੋਣ ਤੋਂ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉੱਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਕਾਰ ਨੂੰ ਅੱਗ 'ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਜ਼ਖਮੀ ਡਰਾਈਵਰ ਨੂੰ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ।
'ਡਰਾਈਵਰ ਕਾਰ ਵਿੱਚ ਬੈਠ ਕੇ ਪੀ ਰਿਹਾ ਸੀ ਬੀੜੀ'
ਹਸਪਤਾਲ ਵਿੱਚ ਦਾਖਲ ਡਰਾਈਵਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਗੱਡੀ ਵਿੱਚ ਬੈਠ ਕੇ ਬੀੜੀ ਪੀ ਰਿਹਾ ਸੀ ਕਿ ਅਚਾਨਕ ਹੀ ਬਲਾਸਟ ਹੋ ਗਿਆ। ਇਸ ਬਲਾਸਟ ਨੇ ਉਸ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਗੱਡੀ ਅੱਗ ਦੀ ਲਪੇਟ ਵਿੱਚ ਆ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
'ਹਸਪਤਾਲ ਵਿੱਚ ਦਾਖਲ ਹੈ ਜ਼ਖਮੀ ਡਰਾਇਵਰ'
ਉਧਰ ਮੌਕੇ ਉੱਤੇ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪਹੁੰਚੇ ਫਾਇਰ ਮੈਨ ਸਹਿਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਰੀਕ ਸਿੰਘ ਰੋਡ 'ਤੇ ਇੱਕ ਕਾਰ ਨੂੰ ਅੱਗ ਲੱਗ ਗਈ ਹੈ, ਉਹ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਮੌਕੇ ਉੱਤੇ ਪਹੁੰਚੇ ਅਤੇ ਅੱਗ ਉੱਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜ਼ਖਮੀ ਡਰਾਇਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
'ਬੁਰੀ ਤਰ੍ਹਾਂ ਅੱਗ ਨਾਲ ਝੁਲਸਿਆ ਡਰਾਇਵਰ'
ਜ਼ਖਮੀ ਡਰਾਈਵਰ ਪਵਨ ਕੁਮਾਰ ਨੂੰ ਹਸਪਤਾਲ ਲੈ ਕੇ ਪਹੁੰਚੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚੇ ਸਨ। ਜਿੱਥੇ ਜਖਮੀ ਡਰਾਈਵਰ ਪਵਨ ਕੁਮਾਰ ਬੁਰੀ ਤਰ੍ਹਾਂ ਅੱਗ ਨਾਲ ਝੁਲਸਿਆ ਹੈ। ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।