ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਡੀਸੀ ਦਫਤਰ ਅੱਗੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਏਪੀ ਖਾਦ ਦੀ ਘਾਟ ਪੂਰੀ ਕਰਨ ਅਤੇ ਫੇਲ੍ਹ ਹੋਈ ਸੈਂਪਲਿੰਗ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਡੀਏਪੀ ਖਾਦ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਆਲੂ ਅਤੇ ਕਣਕ ਦੀ ਫ਼ਸਲ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਕਰਕੇ ਡੀਏਪੀ ਖ਼ਾਦ ਦੀ ਪੰਜਾਬ ਵਿੱਚ ਘਾਟ ਚੱਲ ਰਹੀ ਹੈ, ਉਸ ਨੂੰ ਪੂਰਾ ਕਰਨ ਦੀ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਜੋ ਡੀਏਪੀ ਖਾਦ ਪੰਜਾਬ ਵਿੱਚ ਕਿਸਾਨਾਂ ਨੂੰ ਦਿੱਤੀ ਗਈ, ਉਸ ਦੀ 60 ਫ਼ੀਸਦੀ ਤੋਂ ਵੱਧ ਸੈਂਪਲਿੰਗ ਫੇਲ੍ਹ ਹੋਈ ਹੈ। ਜਿਸ ਲਈ ਸਿੱਧੇ ਤੌਰ 'ਤੇ ਸਰਕਾਰ ਜਿੰਮੇਵਾਰ ਹੈ। ਅਜੇ ਤੱਕ ਸਰਕਾਰ ਫੇਲ੍ਹ ਹੋਈ ਸੈਂਪਲਿੰਗ ਸਬੰਧੀ ਆਪਣਾ ਪੱਖ ਸਪਸ਼ਟ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਡੀਏਪੀ ਖਾਦ ਦੀ ਸਪਲਾਈ ਪੂਰੀ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
- ਬਰਨਾਲਾ ਜ਼ਿਮਨੀ ਚੋਣ: ਆਪ ਦੇ ਟਕਸਾਲੀ ਵਰਕਰਾਂ ਨੇ ਟਿਕਟ ਨੂੰ ਲੈ ਕੇ ਮਾਰੀ ਬੜ੍ਹਕ
- ਚਾਚੇ-ਭਤੀਜੇ ਦੀ ਜੋੜੀ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਰੀਤ ਨਹੀਂ ਤੋੜੀ, ਡੇਢ ਸੌ ਕਿੱਲੇ ਦੀ ਕਰਦੇ ਹਨ ਖੇਤੀ, 5 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ
- ਖੁਸ਼ਖਬਰੀ... ਹੁਣ ਟੋਲ ਪਲਾਜ਼ਾ 'ਤੇ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ, ਲੰਬੇ ਜਾਮ ਤੋਂ ਮਿਲੇਗਾ ਛੁਟਕਾਰਾ, ਜਾਣਨ ਲਈ ਕਰੋ ਕਲਿੱਕ
ਉੱਥੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਬਰਨਾਲਾ ਜ਼ਿਲ੍ਹੇ ਨੂੰ ਡੀਏਪੀ ਖਾਸ ਸੰਗਰੂਰ ਵਿਖੇ ਰੇਲਵੇ ਰੈਕ ਦਿੱਤੀ ਜਾ ਰਹੀ ਹੈ, ਜਦਕਿ ਉਹਨਾਂ ਦੀ ਮੰਗ ਹੈ ਕਿ ਬਰਨਾਲਾ ਜਿਲੇ ਵਿੱਚ ਖਾਦ ਲਈ ਰੈਕ ਬਕਾਇਦਾ ਸਿੱਧਾ ਬਰਨਾਲੇ ਜ਼ਿਲ੍ਹੇ ਵਿੱਚ ਹੀ ਭੇਜਿਆ ਜਾਵੇ। ਉੱਥੇ ਨਾਲ ਹੀ ਉਹਨਾਂ ਸਰਕਾਰ ਦੀ ਖੇਤੀ ਉੱਪਰ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਸਰਕਾਰ ਦੀ ਖੇਤੀ ਨੀਤੀ ਵਿੱਚ ਕਿਸਾਨਾਂ ਲਈ ਕੀ ਕੁਝ ਤੈਅ ਕੀਤਾ ਗਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਖੇਤੀ ਨੀਤੀ ਲਿਆਉਣੀ ਚਾਹੀਦੀ ਹੈ।