ETV Bharat / state

ਕਿਸਾਨਾਂ ਦੀ ਲੀਡਰਾਂ ਨੂੰ ਚਿਤਾਵਨੀ, ਕਿਹਾ- 'ਪਿੰਡਾਂ ਵਿਚ ਵੋਟਾਂ ਸੋਚ ਸਮਝ ਕੇ ਮੰਗਣ ਆਇਓ' - DEBATE BETWEEN FARMERS AND SANDHWAN

ਫਰੀਦਕੋਟ ਦੇ ਪਿੰਡ ਚੰਦਬਾਜਾ ਵਿਚ ਕੁਲਤਾਰ ਸਿੰਘ ਸੰਧਵਾਂ ਦੇ ਸਮਾਗਮ ਦੌਰਾਨ ਕਿਸਾਨਾਂ ਅਤੇ ਸਪੀਕਰ ਸੰਧਵਾਂ ਵਿਚਕਾਰ ਬਹਿਸ ਹੋਈ ਹੈ।

DEBATE BETWEEN FARMERS AND SANDHWAN
ਕਿਸਾਨਾਂ ਦੀ ਲੀਡਰਾਂ ਨੂੰ ਚਿਤਾਵਨੀ (ETV Bharat)
author img

By ETV Bharat Punjabi Team

Published : April 17, 2025 at 8:17 PM IST

3 Min Read

ਫਰੀਦਕੋਟ: ਫਰੀਦਕੋਟ ਦੇ ਪਿੰਡ ਚੰਦਬਾਜਾ ਵਿਚ ਕੁਲਤਾਰ ਸਿੰਘ ਸੰਧਵਾਂ ਦੇ ਸਮਾਗਮ ਦੌਰਾਨ ਕਿਸਾਨਾਂ ਅਤੇ ਸਪੀਕਰ ਸੰਧਵਾਂ ਵਿਚਕਾਰ ਬਹਿਸ ਹੋਈ ਹੈ। ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਫਰਦਿਕੋਟ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ, ਘੁਮਿਆਰਾ ਅਤੇ ਚੰਦਬਾਜਾ ਪਹੁੰਚੇ ਸਨ। ਪਹਿਲਾਂ ਕਿਸਾਨਾਂ ਨੇ ਸਪੀਕਰ ਸੰਧਵਾਂ ਨੂੰ ਪਿੰਡ ਮਿਸ਼ਰੀਵਾਲਾ ਵਿਚ ਗੱਲਬਾਤ ਕਰਨ ਲਈ ਮਿਲਣਾ ਚਾਹਿਆ ਪਰ ਸਪੀਕਰ ਸੰਧਵਾਂ ਦੇ ਬਿਨਾਂ ਗੱਲਬਾਤ ਕੀਤੇ ਅਗਲੇ ਪਿੰਡ ਚਲੇ ਜਾਣ 'ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫੀ ਬਹਿਸਬਾਜੀ ਹੋਈ ਸੀ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਿੰਡ ਚੰਦਬਾਜਾ ਵਿਚ ਹੋਣ ਵਾਲੇ ਸਪੀਕਰ ਸੰਧਵਾਂ ਦੇ ਸਮਾਗਮ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਤਾਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆ ਨਾਲ ਹੋਈ ਗੱਲਬਾਤ ਤੋਂ ਬਾਅਦ ਕਿਸਾਨਾਂ ਨੂੰ ਸਪੀਕਰ ਸੰਧਵਾਂ ਨਾਲ ਗੱਲਬਾਤ ਕਰਨ ਦਾ ਸਮਾਂ ਦੇ ਦਿੱਤਾ ਗਿਆ।

ਕਿਸਾਨਾਂ ਦੀ ਲੀਡਰਾਂ ਨੂੰ ਚਿਤਾਵਨੀ (ETV Bharat)

ਕਿਸਾਨਾਂ 'ਤੇ ਇਲਜ਼ਾਮ ਲਗਾਇਆ

ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਵਿਚ ਦੋ ਕਿਸਾਨ ਬੀਬੀਆਂ ਅਤੇ 2 ਮਰਦ ਕਿਸਾਨ ਆਗੂਆਂ ਨਾਲ ਸਪੀਕਰ ਸੰਧਵਾਂ ਗੱਲਬਾਤ ਕਰਨ ਲਈ ਜਿਵੇਂ ਹੀ ਅੰਦਰ ਵੜੇ ਤਾਂ ਉਸੇ ਪੈਂਰੀ ਹੀ ਉਹ ਮਹਿਜ 10 ਸੈਕਿੰਡ ਵਿਚ ਕਮਰੇ ਵਿਚੋਂ ਬਾਹਰ ਆ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੇ ਕਿਸਾਨਾਂ 'ਤੇ ਇਲਜ਼ਾਮ ਲਗਾਇਆ ਕਿ ਉਹ ਗੱਲਬਾਤ ਨਹੀਂ ਕਰਨਾ ਚਹੁੰਦੇ ਸਨ, ਸਿਰਫ ਵੀਡੀਓ ਹੀ ਬਣਾਉਣਾ ਚਹਾਉਂਦੇ ਸਨ, ਇਸੇ ਲਈ ਉਹ ਬਾਹਰ ਆ ਗਏ।

ਆਗੂਆਂ ਨੂੰ ਗ੍ਰਿਫਤਾਰ ਕਿਉਂ ਕੀਤਾ

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਸੋਨਾ ਸਿੰਘ ਮਿਸ਼ਰੀ ਵਾਲਾ ਨੇ ਕਿਹਾ ਕਿ ਅਸੀਂ ਸਵੇੇਰ ਤੋਂ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਕਰਨਾਂ ਚਹੁੰਦੇ ਸੀ। ਉਹ ਉਨ੍ਹਾਂ ਨੂੰ ਪੁੱਛਣਾ ਚਹੁੰਦੇ ਸੀ ਕਿ ਕਿਸਾਨਾਂ ਉਪਰ ਤਸ਼ੱਦਦ ਕਿਉਂ ਕੀਤਾ, ਕਿਸਾਨਾਂ ਦਾ ਸਮਾਨ ਚੋਰੀ ਕਿਉਂ ਕੀਤਾ, ਗੱਲਬਾਤ ਕਰਨ ਲਈ ਬੁਲਾ ਕੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕਿਉਂ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਸਪੀਕਰ ਸਾਹਿਬ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਹੁੰਦੇ। ਉਨ੍ਹਾਂ ਨੇ ਕਿਹਾ ਕਿ ਜਦੋਂ ਸਪੀਕਰ ਸਾਹਿਬ ਕਮਰੇ ਅੰਦਰ ਆਏ ਤਾਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਮੀਡੀਆ ਵਾਲਿਆਂ ਨੂੰ ਵੀ ਅੰਦਰ ਬੁਲਾਓ, ਅਸੀਂ ਮੀਡੀਆ ਸਾਹਮਣੇ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਰ ਸੰਧਵਾਂ ਸਾਹਿਬ ਨੇ ਤਲਖੀ ਵਿਚ ਕਿਹਾ ਕਿ ਕੋਈ ਅੰਦਰ ਨਹੀਂ ਆਏਗਾ।

ਪਿੰਡਾਂ ਵਿਚ ਵੋਟਾਂ ਮੰਗਣ ਲਈ ਸੋਚ ਵਿਚਾਰ ਕੇ ਆਇਓ

ਕਿਸਾਨ ਆਗੂ ਸੋਨਾ ਸਿੰਘ ਮਿਸ਼ਰੀ ਵਾਲਾ ਨੇ ਕਿਹਾ ਕਿ ਚੋਰ ਹਮੇਸ਼ਾ ਹੀ ਗੱਲਬਾਤ ਤੋਂ ਭੱਜਦੇ ਹਨ ਅਤੇ ਅੱਜ ਸਪੀਕਰ ਸਾਹਿਬ ਵੀ ਗੱਲਬਾਤ ਤੋਂ ਭੱਜੇ ਹਨ। ਕਿਸਾਨ ਆਗੂ ਸੋਨਾ ਸਿੰਘ ਨੇ ਕਿਹਾ ਕਿ ਅਸੀਂ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਕਹਿਣਾ ਚਹੁੰਦੇ ਹਾਂ ਕਿ ਜਦੋਂ ਪੰਜਾਬ ਵਿਚ ਚੋਣ ਜਾਬਤਾ ਲੱਗ ਗਿਆ। ਉਸ ਤੋਂ ਬਾਅਦ ਤੁਸੀਂ ਸਾਡੇ ਪਿੰਡਾਂ ਵਿਚ ਵੋਟਾਂ ਮੰਗਣ ਲਈ ਸੋਚ ਵਿਚਾਰ ਕਰ ਕੇ ਆਇਓ।

ਅੱਧ ਤੋਂ ਵੱਧ ਪੰਡਾਲ ਖਾਲੀ ਹੀ ਨਜ਼ਰ ਆਇਆ

ਇਸ ਮੌਕੇ ਕਿਸਾਨ ਬੀਬੀਆਂ ਨੇ ਵੀ ਕੁਲਤਾਰ ਸਿੰਘ ਸੰਧਵਾਂ ਦੇ ਰਵੱਈਏ 'ਤੇ ਉਨ੍ਹਾਂ ਨੂੰ ਕੋਸਿਆ ਅਤੇ ਕਿਹਾ ਕਿ ਅਸੀਂ ਔਰਤਾਂ ਹੋ ਕੇ ਸਵੇਰ ਤੋਂ ਗੱਲਬਾਤ ਲਈ ਉਡੀਕ ਕਰ ਰਹੀਆਂ ਸੀ। ਪਰ ਸਪੀਕਰ ਸਾਹਿਬ ਬੰਦਾ ਹੋ ਕੇ ਵੀ ਗੱਲਬਾਤ ਨਹੀਂ ਕਰ ਸਕਿਆ। ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾਂ ਦੇ ਸਮਾਗਮ ਦੌਰਾਨ ਪਿੰਡ ਦੇ ਬਹੁਤੇ ਲੋਕਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਹੋਣ ਵਾਲੇ ਸਮਾਗਮ ਤੋਂ ਦੂਰੀ ਬਣਾਈ ਰੱਖੀ। ਸਕੂਲੀ ਬੱਚਿਆਂ ਨੂੰ ਛੱਡ ਕੇ ਪਿੰਡ ਦੇ ਬਹੁਤੇ ਲੋਕ ਸਮਾਗਮ ਵਿਚ ਹਾਜ਼ਰ ਨਹੀਂ ਹੋਏ। ਪੰਡਾਲ ਵਿਚ ਲਗਾਈਆਂ ਗਈਆਂ 100 ਦੇ ਕਰੀਬ ਕੁਰਸੀਆਂ ਵੀ ਪੂਰੀਆਂ ਨਹੀਂ ਭਰ ਸਕੀਆਂ ਅਤੇ ਅੱਧ ਤੋਂ ਵੱਧ ਪੰਡਾਲ ਖਾਲੀ ਹੀ ਨਜ਼ਰ ਆਇਆ।

ਸਮਾਗਮ ਸੰਬੰਧੀ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿਚ ਨੁਹਾਰ ਬਦਲੀ ਜਾ ਰਹੀ ਹੈ ਅਤੇ ਸਿੱਖਿਆ ਦਾ ਮਿਆਰ ਵੀ ਉੱਚਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਹਿੰਗੇ ਨਿੱਜੀ ਸਕੂਲਾਂ ਤੋਂ 9000 ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਆਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਬਦਲ ਰਿਹਾ ਹੈ। ਪੰਜਾਬ ਅੱਗੇ ਵਧ ਰਿਹਾ ਸਿੱਖਿਆ ਰਾਹੀਂ ਪੰਜਾਬ ਬਦਲ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਵਿਰੋਧੀਆਂ 'ਤੇ ਤੰਜ਼ ਕੱਸਦਿਆ ਕਿਹਾ ਕਿ ਪਿਛਲੇ ਸਾਲਾਂ ਵਿਚ 4-4 ਇੱਟਾਂ ਹੀ ਉਹ ਲਗਾ ਲੈਂਦੇ, ਉਨ੍ਹਾਂ ਤੋਂ ਤਾਂ 4-4 ਇੱਟਾਂ ਵੀ ਨਹੀਂ ਲੱਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.