ਲੁਧਿਆਣਾ: ਸਮਰਾਲਾ ਦੇ ਨੇੜੇ ਸਰਹੰਦ ਨਹਿਰ ਦੇ ਪਿੰਡ ਪਵਾਤ ਕੋਲ ਨਹਿਰ ਦੇ ਕਿਨਾਰੇ ਜੰਗਲ ਵਿੱਚ ਅੱਧੀ ਰਾਤ ਦੇ ਹਨੇਰੇ ਵਿਚ ਤਕਰੀਬਨ 10, 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦਾ ਕਤਲ ਕਰ ਰਹੇ ਸਨ। ਸਿਵ ਸੈਨਾ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਅਤੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਦੋਂ ਮੌਕੇ 'ਤੇ ਪਹੁੰਚੇ ਤਾਂ ਗਉ ਮਾਤਾ ਨੂੰ ਵੱਢ ਰਹੇ ਤਕਰੀਬਨ 10, 12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਤਸਕਰਾਂ ਵੱਲੋਂ 3 ਗਊਆਂ ਦਾ ਕਤਲ ਕਰਕੇ ਗਊ ਮਾਤਾ ਦਾ ਮਾਸ ਲਿਫਾਫਿਆਂ ਦੇ ਵਿੱਚ ਭਰਿਆ ਜਾ ਰਿਹਾ ਸੀ। ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ। ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ਼ ਫੈਲ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਨੂੰ 48 ਘੰਟੇ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਗਊ ਮਾਤਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ 'ਤੇ ਰੋਡ ਜਾਮ ਕੀਤਾ ਜਾਵੇਗਾ।
ਗਊਆਂ ਦੇ ਕਾਤਲਾਂ ਨੂੰ ਕੀਤਾ ਜਾਵੇ ਗ੍ਰਿਫ਼ਤਾਰ
ਸਿਵ ਸੈਨਾ ਦੇ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਪਵਿੱਤਰ ਤਿਉਹਾਰ ਮੌਕੇ 'ਤੇ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਜਿਹੀ ਘਟਨਾ ਹੋਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਗਉ ਮਾਤਾ ਦਾ ਕਤਲ ਕਰਕੇ ਉਨ੍ਹਾਂ ਦਾ ਮਾਸ ਲਿਫਾਫਿਆਂ ਵਿਚ ਭਰਕੇ ਅੱਗੇ ਵੇਚਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ 48 ਘੰਟੇ ਵਿਚ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਗਉਆ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਐਸਐਸਪੀ ਦਫ਼ਤਰ ਦਾ ਘਿਰਾਓ 'ਤੇ ਰੋਡ ਜਾਮ ਕੀਤਾ ਜਾਵੇਗਾ।
ਤਸਕਰਾਂ ਵੱਲੋਂ ਗਊਆਂ ਦੀ ਹੱਤਿਆ
ਇਸ ਮੌਕੇ ਪਹੁੰਚੇ ਡੀਐਸਪੀ ਸਮਰਾਲਾ ਨੇ ਕਿਹਾ ਕਿ ਰਾਤ ਕਰੀਬ 12.30 ਸੂਚਨਾ ਮਿਲੀ ਕਿ ਪਿੰਡ ਪਵਾਤ ਦੇ ਨੇੜੇ ਨਹਿਰ ਦੇ ਉੱਪਰ ਜੰਗਲ ਵਿੱਚ ਕੁਝ ਵਿਅਕਤੀਆਂ ਵੱਲੋਂ ਗਊਆਂ ਦਾ ਕਤਲ ਕਰਕੇ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਤੁਰੰਤ ਮੌਕੇ 'ਤੇ ਪਹੁੰਚੇ ਜਦੋਂ ਜੰਗਲ ਵਿੱਚ ਸਰਚ ਅਭਿਆਨ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ 10, 12 ਗਊ ਮਾਸ ਦੇ ਤਸਕਰ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਭਾਰੀ ਮਾਤਰਾ ਵਿੱਚ ਗਊ ਮਾਸ ਅਤੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਉਨ੍ਹਾਂ ਦਾ ਇੱਕ ਮੋਟਰਸਾਈਕਲ ਰੇੜੀ ਵੀ ਬਰਾਮਦ ਹੋ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਉਆ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।