ETV Bharat / state

"ਇਹ ਸਿਗਨਲ ਦਿੱਲੀਓ ਆਇਆ, ਫਰਜ਼ੀ ਇਨਕਲਾਬਾਂ ਨੇ ਰੌਲਾ ਪਾਇਆ", ਪ੍ਰਤਾਪ ਬਾਜਵਾ ਨੇ ਘੇਰੀ ਸੂਬਾ ਸਰਕਾਰ - PARTAP SINGH BAJWA

ਅੱਜ ਪੰਜਾਬ ਵਿਧਾਨਸਭਾ ਅੰਦਰ ਸੀਚੇਵਾਲ ਉੱਤੇ ਪ੍ਰਤਾਪ ਸਿੰਘ ਬਾਜਵਾ ਅਤੇ ਆਪ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਪੜ੍ਹੋ ਪੂਰੀ ਖਬਰ...

Congress LOP Partap Singh Bajwa
ਪ੍ਰਤਾਪ ਬਾਜਵਾ ਨੇ ਘੇਰੀ ਸੂਬਾ ਸਰਕਾਰ (ETV Bharat)
author img

By ETV Bharat Punjabi Team

Published : March 27, 2025 at 2:57 PM IST

3 Min Read

ਚੰਡੀਗੜ੍ਹ: ਅੱਜ ਪੰਜਾਬ ਵਿਧਾਨਸਭਾ ਦੀ ਕਾਰਵਾਈ ਦਾ ਪੰਜਵਾਂ ਦਿਨ ਹੰਗਾਮੇਦਾਰ ਰਿਹਾ ਹੈ। ਇਸ ਸੈਸ਼ਨ ਦੌਰਾਨ ਬਜਟ ਉੱਤੇ ਚਰਚਾ ਹੋਣੀ ਸੀ। ਕਾਰਵਾਈ ਦੌਰਾਨ ਸਦਨ ਅੰਦਰ ਸਪੀਕਰ ਵੱਲੋਂ ਦਿੱਤੇ ਸਮੇਂ ਉੱਤੇ ਪ੍ਰਤਾਪ ਬਾਜਵਾ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦਾ ਐਵਾਰਡ ਦਿਵਾਉਣ ਸਬੰਧੀ ਮਤੇ ਬਾਰੇ ਬੋਲਣ ਹੀ ਲੱਗੇ ਸੀ ਕਿ ਸੀਚੇਵਾਲ ਖਿਲਾਫ ਪ੍ਰਤਾਪ ਬਾਜਵਾ ਵੱਲੋਂ ਵਰਤੇ ਸ਼ਬਦਾਂ/ਭਾਸ਼ਾ ਨੂੰ ਲੈ ਕੇ ਆਪ ਵਿਧਾਇਕਾ ਡਾ. ਇੰਦਰਜੀਤ ਕੌਰ ਨੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਦਨ ਅੰਦਰ ਨਿੰਦਾ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸਦਨ ਅੰਦਰ ਜੰਮ ਕੇ ਹੰਗਾਮਾ ਹੋਇਆ। ਪ੍ਰਤਾਪ ਬਾਜਵਾ ਦੀ ਆਪ ਵਿਧਾਇਕਾ ਇੰਦਰਜੀਤ ਕੌਰ ਨਾਲ ਤਿੱਖੀ ਬਹਿਸ ਵੀ ਹੋਈ। ਫਿਰ ਪ੍ਰਤਾਪ ਬਾਜਵਾ ਸਦਨ ਵਿੱਚੋਂ ਵਾਕਆਊਟ ਕਰ ਗਏ।

ਪ੍ਰਤਾਪ ਬਾਜਵਾ ਨੇ ਘੇਰੀ ਸੂਬਾ ਸਰਕਾਰ (ETV Bharat)

ਸੋਚੀ-ਸਮਝੀ ਚਾਲ ਤਹਿਤ 'ਫਰਜ਼ੀ ਇਨਕਲਾਬਾਂ' ਨੇ ਪਾਇਆ ਰੌਲਾ

ਸਦਨ ਵਿੱਚੋਂ ਵਾਕਆਊਟ ਕਰਨ ਤੋਂ ਬਾਅਦ ਬਾਹਰ ਆ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨੂੰ ਸੰਬਧੋਨ ਕੀਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ, "ਮੈਂ ਆਪਣੇ ਸਾਥੀਆਂ ਵੱਲੋਂ ਅੱਜ ਇੱਕ ਮਤਾ ਲਿਆਂਦਾ ਸੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾ ਕੇ ਭਾਰਤ ਸਰਕਾਰ ਤੋਂ ਮੰਗ ਕਰੇ ਕਿ ਸ਼ਹੀਦ ਭਗਤ ਸਿੰਘ ਨੂੰ ਦੇਸ਼ ਲਈ ਦਿੱਤੇ ਬਲਿਦਾਨ ਕਾਰਨ ਭਾਰਤ ਰਤਨ ਦਾ ਐਵਾਰਡ ਦਿੱਤਾ ਜਾਵੇ। ਸਪੀਕਰ ਸਾਬ੍ਹ ਨੇ ਮੈਨੂੰ ਬੋਲਣ ਦਾ ਸਮਾਂ ਦਿੱਤਾ, ਪਰ ਸਦਨ ਅੰਦਰ ਸੋਚੀ ਸਮਝੀ ਚਾਲ ਤਹਿਤ ਫ਼ਰਜ਼ੀ ਇਨਕਲਾਬਾਂ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਅਤੇ ਇਤਰਾਜ ਕਰਨਾ ਸ਼ੁਰੂ ਕਰ ਦਿੱਤਾ। ਇਹ ਮੰਦਭਾਗਾ ਹੈ, ਇਸ ਦੀ ਮੈਂ ਨਿੰਦਾ ਕਰਦਾ ਹਾਂ।"

"ਇਹ ਸਿਗਨਲ ਦਿੱਲੀਓ ਆਇਆ ਸੀ..."

ਪ੍ਰਤਾਪ ਬਾਜਵਾ ਨੇ ਕਿਹਾ ਕਿ, "ਅੱਜ ਸਦਨ ਅੰਦਰ ਸਪੀਕਰ ਦਾ ਰੋਲ ਦਰਸਾਉਂਦਾ ਸੀ ਕਿ ਇਹ ਸਿਗਨਲ ਦਿੱਲੀਓ ਆਇਆ ਸੀ। ਉਨ੍ਹਾਂ ਦੀਆਂ ਅੱਖਾਂ ਵਿੱਚ ਅਤੇ ਵਰਤਾਓ ਵਿੱਚ ਫ਼ਰਕ ਸੀ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਮਤੇ ਨੂੰ ਲੈ ਕੇ ਉਸ ਉੱਤੇ ਰੂਲਜ਼ ਐਂਡ ਰੈਗੁਲੈਸ਼ਨ ਕੋਟ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ (ਆਪ) ਵੱਲੋਂ ਇਮੇਟ੍ਰੀਅਲ ਮੁੱਦੇ ਉੱਤੇ ਹੰਗਾਮਾ ਕਰਕੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਦੇ ਚਿਹਰੇ ਨੂਰਾਨੀ, ਕਰਤੂਤਾਂ ਕਾਫ਼ਰਾਨੀ ਹਨ।"

ਸਦਨ ਅੰਦਰ ਕੀ ਹੋਇਆ?

ਜ਼ਿਕਰਯੋਗ ਹੈ ਕਿ ਅੱਜ ਪ੍ਰਤਾਪ ਬਾਜਵਾ ਅਤੇ ਆਪ ਸਰਕਾਰ ਆਗੂਆਂ ਵਿਚਾਲੇ ਸੀਚੇਵਾਲ ਉੱਤੇ ਕੀਤੀ ਟਿੱਪਣੀ ਨੂੰ ਲੈ ਕੇ ਜੰਮ ਕੇ ਬਹਿਸ ਹੋਈ। ਡਾ. ਇੰਦਰਜੀਤ ਕੌਰ ਨੇ ਕਿਹਾ, "ਸੀਚੇਵਾਲ ਲਈ ਵਰਤੀ ਭਾਸ਼ਾ ਲਈ ਮੁਆਫੀ ਮੰਗਣ ਬਾਜਵਾ।" ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਤੁਰੰਤ ਮੁਆਫੀ ਮੰਗਣ ਅਤੇ ਉਸ ਟਿੱਪਣੀ ਨੂੰ ਲੈ ਕੇ ਕਾਂਗਰਸ ਪਾਰਟੀ ਸਟੈਂਡ ਕਲੀਅਰ ਕਰੇ। ਇਸ ਦੇ ਬਾਅਦ ਵੀ ਪ੍ਰਤਾਪ ਬਾਜਵਾ ਸਦਨ ਅੰਦਰ ਆਪਣੇ ਬਿਆਨ ਉੱਤੇ ਅੜੇ ਰਹੇ ਅਤੇ ਡਾ. ਇੰਦਰਜੀਤ ਕੌਰ ਨੂੰ ਕਿਹਾ ਕਿ "ਬੀਬਾ ਬਹਿ ਜਾ ਚੁੱਪ ਕਰਕੇ..ਤੇਰੇ ਕਹੇ ਮੰਗਦਾ ਮੁਆਫੀ।"

ਹਾਲਾਂਕਿ, ਇਸ ਤੋਂ ਬਾਅਦ ਪ੍ਰਤਾਪ ਬਾਜਵਾ ਸਦਨ ਵਿੱਚੋਂ ਵਾਕਆਊਟ ਕਰ ਗਏ। ਪਰ, ਸਦਨ ਅੰਦਰ ਇਸ ਦੀ ਚਰਚਾ ਉੱਤੇ ਹੰਗਾਮਾ ਜਾਰੀ ਰਿਹਾ। ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੰਤਰੀ ਅਮਨ ਅਰੋੜਾ ਨੇ ਵੀ ਪ੍ਰਤਾਪ ਬਾਜਵਾ ਵੱਲੋਂ ਸੀਚੇਵਾਲ ਲਈ ਵਰਤੀ ਭਾਸ਼ਾ ਦੀ ਨਿੰਦਾ ਕੀਤੀ ਅਤੇ ਸਦਨ ਅੰਦਰ ਨਿੰਦਾ ਪ੍ਰਸਤਾਵ ਵੀ ਲਿਆਂਦਾ ਗਿਆ। ਜਿਸ ਉੱਤੇ ਵੋਟਿੰਗ ਕਰਨ ਉੱਤੇ ਹਾਂ ਪੱਖੀ ਯਾਨੀ ਬਾਜਵਾ ਵਿਰੁੱਧ ਵੱਧ ਵੋਟਾਂ ਸਨ।

ਕੀ ਹੈ ਮਾਮਲਾ

ਦਰਅਸਲ, ਬੀਤੇ ਦਿਨ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਉੱਤੇ ਤੰਜ ਕੱਸਿਆ ਅਤੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਸਾਫ਼ ਸਫ਼ਾਈ ਲਈ ਪੰਜਾਬ ਸਰਕਾਰ ਨੂੰ ਥਾਪਰ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜਾਂ ਫਿਰ PEC (ਪੇਕ) ਰਾਹੀਂ ਨਵੀਂ ਪ੍ਰਣਾਲੀ ਨਾਲ ਕਾਰਜ ਕਰਨ ਦੀ ਜ਼ਰੂਰਤ ਹੈ। ਇਹ ਛੱਪੜਾਂ ਦੀ ਸਫ਼ਾਈ ਕਰਨ ਲਈ ਸੀਚੇਵਾਲ ਮਾਡਲ ਅਪਣਾ ਰਹੇ ਹਨ, ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ। ਉਹ ਤਾਂ ਇੱਕ ਠੇਕੇਦਾਰ ਹੈ, ਜਿਸ ਦਾ ਮਾਡਲ ਪਿੰਡਾਂ ਵਿੱਚ ਫੇਲ੍ਹ ਹੋ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.