ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਐਤਵਾਰ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਹਾਲ ਵਿਖੇ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਵੱਲੋਂ ਮੁਆਫ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ। ਇਸ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ 4727 ਪਰਿਵਾਰਾਂ ਦਾ 68 ਕਰੋੜ ਦੇ ਕਰੀਬ ਕਰਜ਼ਾ ਮੁਆਫ਼ ਕਰਦੇ ਹੋਏ No Dues Certificate ਜਾਰੀ ਕੀਤੇ।
ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਰਾਹਤ
ਇਸ ਦੌਰਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ, ਜੀਵਨਪੱਧਰ ਚੱਕਣਾ, ਨੌਕਰੀਆਂ ਦੇਣੀਆਂ, ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਧਾਨ ਕਰਨੀਆਂ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੁਸੀਂ ਲੋਕ ਸਾਡੇ ਵਿਸ਼ਵਾਸ ਕਰੋਗੇ ਅਸੀਂ ਤੁਹਾਡੇ ਲਈ ਹਮੇਸ਼ਾ ਖੜ੍ਹੇ ਰਹਾਂਗੇ, ਜਿਹੜਾ ਪੈੱਨ ਤੁਸੀਂ ਦਿੱਤਾ ਹੈ ਉਹ ਤੁਹਾਡੇ ਲਈ ਹਮੇਸ਼ਾ ਹੀ ਚਲਦਾ ਰਹੇਗਾ। ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਕਿਸਾਨ ਭਲਾਈ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਤਹਿਤ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਕਰਜ਼ਾ ਮੁਆਫ਼ੀ ਕੀਤੀ ਗਈ ਹੈ। ਇਸ ਪਹਿਲਕਦਮੀ ਨਾਲ ਸੂਬੇ ਦੇ ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਮਿਲੀ ਹੈ।"
ਐੱਸਸੀ ਪਰਿਵਾਰਾਂ ਦੇ ਹੀ ਕਰਜ਼ੇ ਮੁਆਫ਼ ਕੀਤੇ
ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ "ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ। ਇਸ ਦੇ ਤਹਿਤ 4727 ਪਰਿਵਾਰਾਂ ਦਾ 68 ਕਰੋੜ ਦੇ ਕਰੀਬ ਕਰਜ਼ਾ ਮਾਫ ਕੀਤਾ ਗਿਆ। ਉਹਨਾਂ ਨੂੰ ਐਨਓਸੀ ਵੀ ਦਿੱਤੀ ਗਈ ਹੈ ਤਾਂ ਜੋ ਕਿ ਉਹਨਾਂ ਨੂੰ ਅੱਗੇ ਕਰਜ਼ਾ ਲੈਣ ਦੇ ਵਿੱਚ ਕਿਸੇ ਤਰੀਕੇ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਫ਼ਿਲਹਾਲ ਐਸੀ ਪਰਿਵਾਰਾਂ ਦੇ ਹੀ ਕਰਜ਼ੇ ਮੁਆਫ਼ ਕੀਤੇ ਗਏ ਹਨ। ਕਿਸਾਨਾਂ ਦਾ ਜੋ ਕਰਜ਼ਾ ਮੁਆਫ਼ੀ ਜਾਂ ਹੋਰ ਮੰਗਾਂ ਹੈ ਉਹ ਕਿਸਾਨਾਂ ਦੀ ਬੀਜੇਪੀ ਨਾਲ ਚੱਲ ਰਹੇ ਵਿਵਾਦ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ।"
ਸਰਕਾਰ ਦਾ ਧੰਨਵਾਦ
ਇਸ ਮੌਕੇ ਅਨੁਸੂਚੀ ਜਾਤੀ ਦੇ ਲੋਕਾਂ ਦਾ ਕਹਿਣਾ ਸੀ ਕਿ "ਅਸੀਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ,ਜਿਨਾਂ ਨੇ ਸਾਡਾ ਕਰਜ਼ਾ ਮਾਫ ਕੀਤਾ। ਕਿਸੇ ਨੇ ਆਪਣੀ ਬਿਮਾਰੀ ਦੇ ਇਲਾਜ ਦੇ ਲਈ ਕਿਸੇ ਨੇ ਆਪਣੇ ਘਰ ਦੇ ਲਈ ਇਹ ਕਰਜ਼ਾ ਲਿਆ ਸੀ ਜਿਹੜਾ ਉਹਨਾਂ ਕੋਲ ਚੁਕਾਇਆ ਨਹੀਂ ਜਾ ਸਕਿਆ , ਜਿਸ ਦੇ ਚਲਦੇ ਇਹ ਕਰਜ਼ੇ ਦੀ ਰਕਮ ਕਾਫੀ ਵੱਧ ਗਈ। ਹੁਣ ਜਿਹੜਾ ਭਗਵੰਤ ਮਾਨ ਨੇ ਸਰਕਾਰ ਉਹ ਕਰਜ਼ਾ ਮਾਫ ਕੀਤਾ ਗਿਆ ਉਹਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ ।
- ਮਨੁੱਖੀ ਜ਼ਿੰਦਗੀ ਕਰ ਰਹੇ ਖ਼ਤਮ ਪਲਾਸਟਿਕ ਦੇ ਛੋਟੇ-ਛੋਟੇ ਕਣ, ਸਾਡੇ ਖਾਣ-ਪੀਣ ਦੇ ’ਚ ਪਲਾਸਟਿਕ ਦੀ ਭਰਮਾਰ, ਜਾਣੋ ਕਿੰਨਾ ਖ਼ਤਰਨਾਕ ਪਲਾਸਟਿਕ ?
- Sidhu Moosewala 'ਤੇ ਬਣੀ Documentary 'ਤੇ ਉੱਠਿਆ ਵਿਵਾਦ, ਪਿਤਾ ਬਲਕੌਰ ਸਿੰਘ ਨੇ ਬੈਨ ਲਾਉਣ ਦੀ ਮੰਗ 'ਤੇ ਭੇਜਿਆ ਨੋਟਿਸ
- ਬਰਨਾਲਾ 'ਚ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਵਧਾਇਆ ਮਾਪਿਆਂ ਦਾ ਮਾਣ, ਪਾਸ ਕੀਤੀ ਜੇਈਈ ਐਡਵਾਂਸ ਪ੍ਰੀਖਿਆ